ਕਸ਼ਮੀਰ ਵਿੱਚ ਹਿੰਦੂਆਂ-ਮੁਸਲਮਾਨਾਂ ਦੇ ਰਿਸ਼ਤਿਆਂ ਬਾਰੇ ਟਰੰਪ ਦਾ ਬਿਆਨ

08/21/2019 10:01:29 AM

EPA

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲੇ ''ਤੇ ਵਿਚੋਲੇ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ।

ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਹਫ਼ਤੇ ਦੇ ਆਖਿਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫਰਾਂਸ ਵਿੱਚ ਵੀ ਮੁਲਾਕਾਤ ਕਰਨਗੇ।

ਭਾਰਤ ਦੇ ਇਸੇ ਮਹੀਨੇ ਦੀ 5 ਤਰੀਕ ਨੂੰ ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰ ਦਿੱਤੀ ਸੀ।

ਇਸ ਵਿਚਾਲੇ ਦੋਵਾਂ ਦੇਸਾਂ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ।

ਇਹ ਵੀ ਪੜ੍ਹੋ-

  • ਕਸ਼ਮੀਰ ’ਚ ਰਿਪੋਰਟਰਾਂ ਨੂੰ ਕਿਹਾ ਜਾ ਰਿਹਾ ਸੀ, ‘ਕੈਮਰਾ ਕੱਢਿਆ ਤਾਂ ਤੋੜ ਦਿੱਤਾ ਜਾਵੇਗਾ’
  • ਪੰਜਾਬ ''ਚ ਹੜ੍ਹ : ਭਾਖੜਾ ਤੋਂ ਹੁਣ ਕਿੰਨਾ ਪਾਣੀ ਛੱਡਿਆ ਜਾ ਰਿਹਾ
  • ਹਿਮਾਚਲ ''ਚ ਅਲਰਟ ਦੇ ਬਾਵਜੂਦ ਹੜ੍ਹਾਂ ਕਾਰਨ ਕਿਵੇਂ ਹੋਇਆ ਵੱਡਾ ਨੁਕਸਾਨ
  • ਹੁਣ ਫੇਸਬੁੱਕ ''ਤੇ ਤੁਸੀਂ ਅਣਚਾਹੇ ਇਸ਼ਤਿਹਾਰਾਂ ਤੋਂ ਛੁਡਾ ਸਕਦੇ ਹੋ ਖਹਿੜਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮੁੱਦੇ ''ਤੇ ਇੱਕ ਵਾਰ ਫਿਰ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ।

ਉਨ੍ਹਾਂ ਨੇ ਕਿਹਾ, “ਕਸ਼ਮੀਰ ਇੱਕ ਬਹੁਤ ਉਲਝਿਆ ਹੋਇਆ ਮਾਮਲਾ ਹੈ। ਇੱਥੇ ਮੁਸਲਮਾਨ ਵੀ ਹਨ ਅਤੇ ਹਿੰਦੂ ਵੀ ਪਰ ਮੈਂ ਇਹ ਕਹਾਂਗਾ ਕਿ ਉਨ੍ਹਾਂ ਦੇ ਵਿਚਾਲੇ ਬਣਦੀ ਨਹੀਂ ਹੈ।”

https://twitter.com/ANI/status/1164008969234452481

ਟਰੰਪ ਨੇ ਕਿਹਾ, "ਇਹ ਮਸਲਾ ਕਾਫੀ ਲੰਬੇ ਸਮੇਂ ਤੋਂ ਕਾਇਮ ਹੈ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਇਸ ਵਿੱਚ ਵਿਚਲੋਗੀ ਕਰ ਸਕਾਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੇਰੇ ਚੰਗੇ ਸਬੰਧ ਹਨ।"

"ਮੈਂ ਇਸ ਹਫ਼ਤੇ ਦੇ ਆਖਿਰ ਵਿੱਚ ਫਰਾਂਸ ਵਿੱਚ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਾਂਗਾ।"

ਟਰੰਪ ਦਾ ਕਹਿਣਾ ਸੀ ਕਿ ਉਹ ਭਾਰਤ ਤੇ ਪਾਕਿਸਤਾਨ ਦੇ ਆਗੂਆਂ ਦੇ ਸੰਪਰਕ ਵਿੱਚ ਹਨ।

ਪਰ ਭਾਰਤ ਹਮੇਸ਼ਾ ਕਸ਼ਮੀਰ ਦੇ ਮੁੱਦੇ ''ਤੇ ਕਿਸੇ ਦੀ ਵੀ ਵਿਚੋਲਗੀ ਨੂੰ ਰੱਦ ਕਰਦਾ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਦੌਰਾਨ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ।

ਉਸ ਵੇਲੇ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਕਸ਼ਮੀਰ ਮਸਲੇ ''ਤੇ ਵਿਚੋਲਗੀ ਕਰਨ ਨੂੰ ਕਿਹਾ ਸੀ।

ਪਰ ਭਾਰਤ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਸੀ।

ਇਹ ਵੀ ਪੜ੍ਹੋ-

  • ਟਰੰਪ ਦੇ ਕਸ਼ਮੀਰ ਮੁੱਦੇ ''ਤੇ ਵਿਚੋਲਗੀ ਬਾਰੇ ਟਵੀਟ ਤੋਂ ਬਾਅਦ ਅਮਰੀਕਾ ਨੇ ਦਿੱਤੀ ਸਫਾਈ
  • ''ਟਰੰਪ ਜੋ ਸਵੇਰੇ ਬੋਲਦੇ ਹਨ, ਸ਼ਾਮ ਤੱਕ ਭੁੱਲ ਜਾਂਦੇ ਹਨ''
  • ਇਮਰਾਨ ਖ਼ਾਨ ਅਮਰੀਕਾ ਕੀ ਕਰਨ ਗਏ ਸਨ
  • ਕਿਵੇਂ ਦਾ ਰਿਹਾ ਇਮਰਾਨ ਖ਼ਾਨ ਦਾ ਇੱਕ ਸਾਲ

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=tZyjosS2yrU

https://www.youtube.com/watch?v=5W0H8UYqkAQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)