ਹੁਣ ਫੇਸਬੁੱਕ ''''ਤੇ ਤੁਸੀਂ ਅਣਚਾਹੇ ਇਸ਼ਤਿਹਾਰਾਂ ਤੋਂ ਛੁਡਾ ਸਕਦੇ ਹੋ ਖਹਿੜਾ - 5 ਅਹਿਮ ਖ਼ਬਰਾਂ

08/21/2019 7:31:30 AM

ਫੇਸਬੁੱਕ ਹੁਣ ਆਫ-ਫੇਸਬੁੱਕ ਐਕਟੀਵਿਟੀ (Off-Facebook Activity) ਨਾਮ ਦਾ ਇੱਕ ਫੀਚਰ ਲੈ ਕੇ ਆਇਆ ਹੈ ਜਿਸ ''ਚ ਜਾ ਕੇ ਤੁਸੀਂ ਉਹ ਸਾਰੀਆਂ ਐਪਸ ਤੇ ਵੈਬਸਾਈਟਸ ਦੇਖ ਸਕਦੇ ਹੋ ਜੋ ਤੁਹਾਡੇ ਬਾਰੇ ਫੇਸਬੁੱਕ ਨੂੰ ਜਾਣਕਾਰੀ ਦਿੰਦੀਆਂ ਹਨ।

ਇਸ ਵਿੱਚ ਤੁਸੀਂ ਆਪਣੇ ਹਿਸਟਰੀ ਨੂੰ ਮਿਟਾ ਸਕਦੇ ਹੋ ਅਤੇ ਭਵਿੱਖ ਐਪ ਕਾਰਨ ਖ਼ੁਦ ਨੂੰ ਟੈਪ ਹੋਣ ਤੋਂ ਵੀ ਬਚਾ ਸਕਦੇ ਹੋ।

ਫਿਲਹਾਲ ਫੇਸਬੁੱਕ ਦਾ ਇਹ ਫੀਚਰ ਆਇਰਲੈਂਡ, ਦੱਖਣੀ ਕੋਰੀਆ ਅਤੇ ਸਪੇਨ ''ਚ ਚੱਲ ਰਿਹਾ ਹੈ ਅਤੇ ਤੈਅ ਟੀਚੇ ਮੁਤਾਬਕ ਇਸ ਨੂੰ ਵਿਸ਼ਵ ਪੱਧਰ ''ਤੇ ਲਿਆਂਦਾ ਜਾਵੇਗਾ।

ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਫਰਮ ਨੂੰ ਕੋਈ ਖ਼ਾਸ ਘਾਟਾ ਨਹੀਂ ਪੈਣ ਵਾਲਾ ਹੈ।

ਇਹ ਵੀ ਪੜ੍ਹੋ-

  • ਕਸ਼ਮੀਰ ਵਿੱਚ ਸਕੂਲ ਤਾਂ ਖੁੱਲ੍ਹੇ ਪਰ ਬੱਚੇ ਕਿਉਂ ਨਹੀਂ ਆਏ
  • ਕਸ਼ਮੀਰ ’ਤੇ ਨਹਿਰੂ ਨੂੰ ''ਵਿਲੇਨ'' ਬਣਾਉਣਾ ਕਿੰਨਾ ਕੁ ਸਹੀ
  • ਪਾਕ ਦਾ ਇਲਜ਼ਾਮ, ਭਾਰਤ ਨੇ ਬਿਨਾਂ ਦੱਸੇ ਛੱਡਿਆ ਪਾਣੀ, ਭਾਰਤ ਦਾ ਇਨਕਾਰ
  • ਕੀ ਲਾਲ ਚੌਂਕ ਧਾਰਾ 370 ਹਟਣ ਤੋਂ ਬਾਅਦ ਹੁਣ ਇੱਕ ਮਾਮੂਲੀ ਚੌਰਾਹਾ ਹੈ

ਪੰਜਾਬ ''ਚ ਹੜ੍ਹ : ਭਾਖੜੇ ਤੋਂ ਹੁਣ ਕਿੰਨਾ ਪਾਣੀ ਛੱਡਿਆ ਜਾ ਰਿਹਾ

ਬੀਬੀਐੱਮ ਦੇ ਅਧਿਕਾਰਤ ਸੂਤਰਾਂ ਮੁਤਾਬਕ ਇਸ ਸਮੇਂ 41 ਹਜ਼ਾਰ ਕਿਊਸਕ ਵਾਧੂ ਪਾਣੀ ਭਾਖੜਾ ਬੰਨ੍ਹ ਤੋਂ ਛੱਡਿਆ ਜਾ ਰਿਹਾ ਹੈ।

https://www.youtube.com/watch?v=7NuBM_gRLFk

ਆਮ ਤੌਰ ਉੱਤੇ ਭਾਖੜਾ ਬਿਜਲੀ ਪ੍ਰੋਜੈਕਟ ਲਈ ਰੋਜ਼ਾਨਾਂ 36 ਹਜ਼ਾਰ ਕਿਊਸਕ ਪਾਣੀ ਛੱਡਿਆ ਜਾਂਦਾ ਹੈ। ਪਰ ਗੋਬਿੰਦ ਸਾਗਰ ਵਿਚ ਬਰਸਾਤੀ ਪਾਣੀ ਭਰਨ ਤੋਂ ਬਾਅਦ 16 ਅਗਸਤ ਨੂੰ 36 ਹਜ਼ਾਰ ਕਿਊਸਕ ਦੇ ਨਾਲ-ਨਾਲ 17 ਹਜ਼ਾਰ ਕਿਊਸਕ ਵਾਧੂ ਪਾਣੀ ਛੱਡਿਆ ਗਿਆ, ਜੋ 19 ਅਗਸਤ ਤੱਕ ਜਾਰੀ ਰਿਹਾ।

18 ਅਗਸਤ ਨੂੰ ਹਿਮਾਚਲ ਅਤੇ ਪੰਜਾਬ ਵਿਚ ਸ਼ੁਰੂ ਹੋਈ ਲਗਾਤਾਰ ਬਰਸਾਤ ਕਾਰਨ ਪਾਣੀ ਹੋਰ ਵਧ ਗਿਆ।

ਬੀਬੀਐੱਮਬੀ ਨੇ ਇੱਕ ਲੱਖ ਕਿਊਸਕ ਪਾਣੀ ਛੱਡੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕਰਦਿਆਂ ਦੱਸਿਆ ਹੈ ਕਿ ਇਸ ਸਮੇਂ ਵੀ 41 ਹਜ਼ਾਰ ਕਿਊਸਕ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਪਾਣੀ ਦੀ ਕੁੱਲ ਮਾਤਰਾ 71 ਹਜ਼ਾਰ ਕਿਊਸਕ ਬਣਦੀ ਹੈ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਪੀ. ਚਿਦੰਬਰਮ ਦੇ ਘਰ ਸੀਬੀਆਈ ਦਾ ਛਾਪਾ, ਜ਼ਮਾਨਤ ਅਰਜ਼ੀ ਹੋਈ ਖਾਰਿਜ

ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ ਚਿੰਦਬਰਮ ਦੇ ਘਰ ਛਾਪਾ ਮਾਰਿਆ।

AFP
ਇੰਦਰਾਣੀ ਮੁਖਰਜੀ ਸੀਬੀਆਈ ਦੀ ਵਾਅਦਾ ਖ਼ਿਲਾਫ਼ ਗਵਾਹ ਬਣ ਗਈ

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੀ ਚਿੰਦਬਰਮ ਦੇ ਘਰ ਸੀਬੀਆਈ ਨੇ ਛਾਪਾ ਮਾਰਿਆ ਪਰ ਉਹ ਘਰ ਨਹੀਂ ਮਿਲੇ। ਐੱਨਆਈਐਕਸ ਮੀਡੀਆ ਮਾਮਲੇ ਵਿੱਚ ਚਿੰਦਬਰਮ ਖ਼ਿਲਾਫ਼ ਸੀਬੀਆਈ ਦੀ ਜਾਂਚ ਹੋ ਰਹੀ ਹੈ।

ਚਿੰਦਬਰਮ ਦੇ ਵਕੀਲ ਕਪਿਲ ਸਿੱਬਲ ਨੇ ਦੱਸਿਆ ਕਿ ਉਨ੍ਹਾਂ ਨੂੰ ਰਜਿਸਟਰਾਰ (ਜੁਡੀਸ਼ੀਅਲ) ਨੇ ਦੱਸਿਆ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਉੱਤੇ ਬੁੱਧਵਾਰ ਨੂੰ ਵਿਚਾਰ ਕਰੇਗੀ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਦੀ ਕਰੀਬ ਤਿੰਨ ਵਜੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਜਿਸ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ ਪਰ ਚੀਫ਼ ਜਸਟਿਸ ਰੰਜਨ ਗੋਗੋਈ ਉਦੋਂ ਤੱਕ ਉੱਠ ਗਏ ਸਨ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

  • ਜੰਮੂ ਦੀ ਤਵੀ ਨਦੀ ’ਚ ਫਸੇ ਲੋਕਾਂ ਬਚਾਉਣ ਲਈ ਏਅਰ ਫੋਰਸ ਦਾ ਰੈਸਕਿਊ ਆਪ੍ਰੇਸ਼ਨ
  • ਫਿਲੌਰ ’ਚ ਸਤਲੁਜ ਦਾ ਪਾਣੀ ਕਈ ਪਿੰਡਾਂ ’ਚ ਵੜਨ ਕਾਰਨ ਫਸੇ ਲੋਕ, 4 ਬਾਹਰ ਕੱਢੇ ਗਏ
  • ਪੰਜਾਬ ''ਚ ਹੜ੍ਹ ਦੇ ਹਾਲਾਤ: ਭਾਰਤੀ ਫੌਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੁਰੱਖਿਅਤ ਕੱਢਿਆ
  • ਹਰਿਆਣਾ ’ਚ ਹਾਈ ਅਲਰਟ, ਕਰਨਾਲ ਦੇ ਕਈ ਪਿੰਡਾਂ ’ਚ ਵੜ੍ਹਿਆ ਪਾਣੀ

ਹੁੱਡਾ ਦੀ ''ਪਰਿਵਰਤਨ ਮਹਾਂਰੈਲੀ''

ਕਾਂਗਰਸੀ ਆਗੂ ਭੂਪਿੰਦਰ ਸਿੰਘ ਹੁੱਡਾ ਵੱਲੋਂ ਰੈਲੀ ਕਰਨ ਦੇ ਕਈ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ। ਅਜਿਹਾ ਪਹਿਲੀ ਵਾਰ ਹੈ ਕਿ ਦੋ ਵਾਰ ਮੁੱਖ ਮੰਤਰੀ ਦੇ ਅਹੁਦੇ ''ਤੇ ਰਹਿ ਚੁੱਕੇ ਭੁਪਿੰਦਰ ਸਿੰਘ ਹੁੱਡਾ ਵੱਲੋਂ ਸੂਬਾਈ ਕਾਂਗਰਸ ਪਾਰਟੀ ''ਚ ਕੋਈ ਇੱਜ਼ਤਦਾਰ ਅਹੁਦਾ ਨਾ ਮਿਲਣ ''ਤੇ ਨਾਰਾਜ਼ਗੀ ਜਤਾਈ ਗਈ ਹੋਵੇ।

ਬੀਤੇ ਐਤਵਾਰ ਨੂੰ ਰੋਹਤਕ ''ਚ ਭੁਪਿੰਦਰ ਸਿੰਘ ਹੁੱਡਾ ਦੀ ਰੈਲੀ ਹੋਈ। ਇਸ ਰੈਲੀ ''ਚ ਨਾ ਤਾਂ ਰਾਹੁਲ ਗਾਂਧੀ ਅਤੇ ਨਾ ਹੀ ਸੋਨੀਆ ਗਾਂਧੀ ਦੇ ਪੋਸਟਰ ਲੱਗੇ ਵਿਖਾਈ ਦਿੱਤੇ ਅਤੇ ਨਾ ਹੀ ਪਾਰਟੀ ਦੇ ਕਿਸੇ ਹੋਰ ਆਗੂ ਦੀ ਮੌਜੂਦਗੀ ਰਹੀ।

ਹੈਰਾਨੀ ਵਾਲੀ ਗੱਲ ਇਹ ਸੀ ਕਿ ਪਾਰਟੀ ਦਾ ਝੰਡਾ ਵੀ ਗਾਇਬ ਸੀ। ਕਾਂਗਰਸ ਦੀਆਂ ਰਵਾਇਤੀ ਰੈਲੀਆਂ ਤੋਂ ਇਹ ਰੈਲੀ ਬਿਲਕੁੱਲ ਵੱਖ ਰਹੀ।

ਹੁੱਡਾ ਦੀ ਰੈਲੀ ਜਿਸ ਨੂੰ ''ਪਰਿਵਰਤਨ ਮਹਾਂਰੈਲੀ'' ਦਾ ਨਾਮ ਦਿੱਤਾ ਗਿਆ ਸੀ, ਉਸ ਨੂੰ ਤਿੰਨ ਰੰਗਾਂ ਵਿੱਚ ਛਾਪਿਆ ਗਿਆ ਸੀ।

ਹੁੱਡਾ ਪ੍ਰਤੀ ਆਪਣੀ ਵਫ਼ਾਦਾਰੀ ਵਿਖਾਉਣ ਵਾਲੇ ਸਾਰੇ ਹੀ 12 ਕਾਂਗਰਸੀ ਵਿਧਾਇਕਾਂ ਅਤੇ ਕੁਝ ਸਾਬਕਾ ਵਿਧਾਇਕਾਂ ਅਤੇ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਇਸ ਰੈਲੀ ''ਚ ਉਨ੍ਹਾਂ ਨਾਲ ਸਟੇਜ ਸਾਂਝੀ ਕੀਤੀ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਬਿਨਾਂ ਫੋਨ, ਬਿਨਾਂ ਇੰਟਰਨੈੱਟ ਅਤੇ ਕਰਫ਼ਿਊ ਦੌਰਾਨ ਰਿਪੋਰਟਿੰਗ ਕਰਨਾ

4 ਅਗਸਤ ਨੂੰ ਪੂਰੇ-ਕਸ਼ਮੀਰ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਅਤੇ ਬਾਹਰੀ ਦੁਨੀਆਂ ਨਾਲ ਰਾਬਤਾ ਕਾਇਮ ਕਰਨ ਦਾ ਸਾਰੇ ਰਸਤੇ ਬੰਦ ਕਰ ਦਿੱਤੇ ਗਏ।

https://www.youtube.com/watch?v=4D6XzlB8QtY

ਇਸ ਵਿਚਾਲੇ ਕਰਫ਼ਿਊ ਅਤੇ ਠੱਪ ਇੰਟਰਨੈੱਟ ਵਿਚਾਲੇ ਰਿਪੋਰਟਿੰਗ ਲਈ ਬੀਬੀਸੀ ਦੇ ਪੱਤਰਕਾਰ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਇਸ ਉਨ੍ਹਾਂ ਨੇ ਆਪਣੇ ਤਜ਼ੁਰਬੇ ਸਾਂਝੀ ਕੀਤੇ ਹਨ।

ਉਨ੍ਹਾਂ ਨੇ ਦੱਸਿਆ ਕਿ ਲੋਕ ਬਾਜ਼ਾਰ ਵਿੱਚੋਂ ਖਾਣ-ਪੀਣ ਦੀਆਂ ਜ਼ਰੂਰੀ ਚੀਜ਼ਾਂ ਇਕੱਠੀਆਂ ਕਰ ਰਹੇ ਸਨ।

ਪੈਟਰੋਲ ਪੰਪਾਂ ''ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਕੱਲ ਕਸ਼ਮੀਰ ਵਿਚ ਕੀ ਹੋਣ ਵਾਲਾ ਹੈ।

ਪਹਿਲਾਂ ਮੌਬਾਈਲ, ਇੰਟਰਨੈਟ ਬੰਦ ਹੋਇਆ ਤੇ ਇਸ ਤੋਂ ਬਾਅਦ ਲੈਂਡਲਾਈਨ ਤੇ ਬ੍ਰਾਂਡਬੈਂਡ ਵੀ ਬੰਦ ਕਰ ਦਿੱਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਇਹ ਆਰਟੀਕਲ 370 ਨੂੰ ਹਟਾਏ ਜਾਣ ਤੋਂ ਦਸ ਦਿਨ ਪਹਿਲਾਂ ਸਰਕਾਰੀ ਆਦੇਸ਼ ਆ ਰਹੇ ਸਨ।

ਇਹ ਵੀ ਪੜ੍ਹੋ-

  • ਰਾਜੀਵ ਗਾਂਧੀ ਦੀ ਜ਼ਿੰਦਗੀ ਦੇ ਆਖ਼ਰੀ 45 ਮਿੰਟ
  • ਲਾੜੇ ਦੀ ਹੱਡਬੀਤੀ ਜਿਸਦੇ ਵਿਆਹ ''ਚ 63 ਲੋਕਾਂ ਨੂੰ ਮਾਰ ਦਿੱਤਾ ਗਿਆ
  • ਕੈਪਟਨ ਅਮਰਿੰਦਰ ਨੇ ਅਫਸਰਾਂ ਨੂੰ ਹੜ੍ਹ ਦੇ ਹਾਲਾਤ ਲਈ ਤਿਆਰ ਰਹਿਣ ਨੂੰ ਕਿਹਾ
  • ਪੰਜਾਬ ਵਿੱਚ ਹੜ੍ਹ ਦੇ ਹਾਲਾਤ: ਕਿਤੇ ਡੁੱਬੇ ਘਰ ਕਿਤੇ ਲੋਕ ਰਾਹਤ ਕੈਂਪਾਂ ''ਚ

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=tZyjosS2yrU

https://www.youtube.com/watch?v=5W0H8UYqkAQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)