ਹੁੱਡਾ ਦੀ ''''ਪਰਿਵਰਤਨ ਮਹਾਂਰੈਲੀ'''' ਦੇ ਕੀ ਅਰਥ ਹਨ

08/20/2019 6:01:28 PM

ਕਾਂਗਰਸ ਪਾਰਟੀ ''ਚ ਪਿਛਲੇ ਪੰਜ ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਦੋ ਵਾਰ ਮੁੱਖ ਮੰਤਰੀ ਦੇ ਅਹੁਦੇ ''ਤੇ ਰਹਿ ਚੁੱਕੇ ਭੁਪਿੰਦਰ ਸਿੰਘ ਹੁੱਡਾ ਵੱਲੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਸੂਬਾਈ ਕਾਂਗਰਸ ਪਾਰਟੀ ''ਚ ਕੋਈ ਇੱਜ਼ਤਦਾਰ ਅਹੁਦਾ ਨਾ ਮਿਲਣ ''ਤੇ ਨਾਰਾਜ਼ਗੀ ਜਤਾਈ ਗਈ ਹੋਵੇ।

ਬੀਤੇ ਐਤਵਾਰ ਨੂੰ ਰੋਹਤਕ ''ਚ ਭੁਪਿੰਦਰ ਸਿੰਘ ਹੁੱਡਾ ਦੀ ਰੈਲੀ ਹੋਈ। ਜਿਸ ''ਚ ਨਾ ਤਾਂ ਰਾਹੁਲ ਗਾਂਧੀ ਅਤੇ ਨਾ ਹੀ ਸੋਨੀਆ ਗਾਂਧੀ ਦੇ ਪੋਸਟਰ ਲੱਗੇ ਵਿਖਾਈ ਦਿੱਤੇ ਅਤੇ ਨਾ ਹੀ ਪਾਰਟੀ ਦੇ ਕਿਸੇ ਹੋਰ ਆਗੂ ਦੀ ਮੌਜੂਦਗੀ ਰਹੀ।

ਹੈਰਾਨੀ ਵਾਲੀ ਗੱਲ ਇਹ ਸੀ ਕਿ ਪਾਰਟੀ ਦਾ ਝੰਡਾ ਵੀ ਗਾਇਬ ਸੀ। ਕਾਂਗਰਸ ਦੀਆਂ ਰਵਾਇਤੀ ਰੈਲੀਆਂ ਤੋਂ ਇਹ ਰੈਲੀ ਬਿਲਕੁੱਲ ਵੱਖ ਰਹੀ, ਕਿਉਂਕਿ ਆਮ ਤੌਰ ''ਤੇ ਕਾਂਗਰਸ ਦੀ ਸੁਪਰੀਮ ਲੀਡਰਸ਼ਿਪ ਦੀਆਂ ਫੋਟੋਆਂ ਅਤੇ ਪਾਰਟੀ ਦਾ ਝੰਡਾ ਸਟੇਜ ''ਤੇ ਲੱਗੇ ਪੋਸਟਰਾਂ ''ਚ ਮੁੱਖ ਹੁੰਦਾ ਹੈ। ਹੁੱਡਾ ਦੀ ਰੈਲੀ ਜਿਸ ਨੂੰ ''ਪਰਿਵਰਤਨ ਮਹਾਂਰੈਲੀ'' ਦਾ ਨਾਮ ਦਿੱਤਾ ਗਿਆ ਸੀ, ਉਸ ਨੂੰ ਤਿੰਨ ਰੰਗਾਂ ਵਿੱਚ ਛਾਪਿਆ ਗਿਆ ਸੀ।

ਹੁੱਡਾ ਪ੍ਰਤੀ ਆਪਣੀ ਵਫ਼ਾਦਾਰੀ ਵਿਖਾਉਣ ਵਾਲੇ ਸਾਰੇ ਹੀ 12 ਕਾਂਗਰਸੀ ਵਿਧਾਇਕਾਂ ਅਤੇ ਕੁਝ ਸਾਬਕਾ ਵਿਧਾਇਕਾਂ ਅਤੇ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਇਸ ਰੈਲੀ ''ਚ ਉਨ੍ਹਾਂ ਨਾਲ ਸਟੇਜ ਸਾਂਝੀ ਕੀਤੀ।

ਇਹ ਵੀ ਪੜ੍ਹੋ:

  • ਪੰਜਾਬ ''ਚ ਹੜ੍ਹ ਦੇ ਹਾਲਾਤ: ਗੁਰੂ ਗ੍ਰੰਥ ਸਾਹਿਬ ਨੂੰ ਫੌਜ ਦੁਆਰਾ ਹੜ੍ਹ ''ਚੋਂ ਕੱਢਿਆ ਗਿਆ
  • ਧਾਰਾ 370 ''ਤੇ ਪੱਤਰਕਾਰਾਂ ਨਾਲ ਖਹਿਬੜੇ ਇਮਰਾਨ?
  • ਕੀ ''ਵੇਚੀਆਂ'' ਜਾ ਰਹੀਆਂ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਸੀਟਾਂ

ਕਾਂਗਰਸੀ ਵਿਧਾਇਕ ਕਰਨ ਦਲਾਲ, ਗੀਤਾ ਭੁੱਕਲ, ਰਘੂਬੀਰ ਕਾਦਿਆਨ ਨੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ 90 ਸੀਟਾਂ ''ਤੇ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਦੀਆਂ ''ਚ ਹੁੱਡਾ ਨੂੰ ਪੂਰੀ ਤਰ੍ਹਾਂ ਨਾਲ ਕਮਾਨ ਦੇਣ ਦੀ ਗੱਲ ਆਖੀ।

ਹੁੱਡਾ ਦੇ ਵਿਸ਼ਵਾਸ ਪਾਤਰ ਮੰਨੇ ਜਾਂਦੇ ਰਘੂਬੀਰ ਕਾਦਿਆਨ ਨੇ ਕਿਹਾ, " ਤੁਸੀਂ ਸਿਆਸੀ ਭਵਿੱਖ ''ਤੇ ਕੋਈ ਵੀ ਫ਼ੈਸਲਾ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੋ। ਅਸੀਂ ਤੁਹਾਡੇ ਨਾਲ ਹਮੇਸ਼ਾਂ ਖੜ੍ਹੇ ਹਾਂ ਪਰ ਸਭ ਤੋਂ ਪਹਿਲਾਂ ਤਾਕਤ ਨੂੰ ਆਪਣੇ ਹੱਥਾਂ ''ਚ ਵਾਪਸ ਲਿਆਂਦਾ ਜਾਵੇ।"

ਹੁੱਡਾ ਦੇ ਆਉਣ ''ਤੇ ਹਟਾਏ ਗਏ ਸੋਨੀਆ-ਰਾਹੁਲ ਦੇ ਪੋਸਟਰ

ਹਾਲਾਂਕਿ , ਇਸ ਤੋਂ ਪਹਿਲਾਂ ਰੈਲੀ ''ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਫੋਟੋਆਂ ਪੰਡਾਲ ਦੇ ਅੰਦਰ-ਬਾਹਰ ਲੱਗੀਆਂ ਹੋਈਆਂ ਸਨ, ਪਰ ਹੁੱਡਾ ਦੇ ਆਉਣ ਤੋਂ ਪਹਿਲਾਂ ਸਾਰੀਆਂ ਫੋਟੋਆਂ ਗਾਇਬ ਹੋ ਗਈਆਂ। ਇਸ ਰੈਲੀ ''ਚ ਹੁੱਡਾ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਕਿਸੇ ਨੇ ਵੀ ਕਾਂਗਰਸ ਦੀ ਸੁਪਰੀਮ ਲੀਡਰਸ਼ਿਪ ਦਾ ਨਾਮ ਤੱਕ ਨਹੀਂ ਲਿਆ।

ਹੁੱਡਾ ਗਰੁੱਪ 2014 ''ਚ ਰੋਬਰਟ ਵਾਡਰਾ ਜ਼ਮੀਨੀ ਸਮਝੌਤੇ ਦੇ ਕੌਮੀ ਮੁੱਦਾ ਬਣਨ ਤੋਂ ਬਾਅਦ ਇਕ ਪਾਸੇ ਹੱਟ ਗਿਆ ਸੀ ਅਤੇ ਰਾਹੁਲ ਗਾਂਧੀ ਦੇ ਭਰੋਸੇਮੰਦ ਲੈਫਟੀਨੈਂਟ ਅਸ਼ੋਕ ਤਨਵਾਰ ਨੂੰ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਤੋਂ ਬਾਅਦ ਹੁੱਡਾ ਸਮੂਹ ਨੇ ਇਸ ਕਦਮ ''ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਸੀ।

ਇਸ ਰੈਲੀ ''ਚ ਹੁੱਡਾ ਨੇ ਕਾਂਗਰਸ ਦੀ ਲੀਡਰਸ਼ਿਪ ਨਾਲ ਆਪਣੀ ਅੰਤਿਮ ਲੜਾਈ ਦਾ ਐਲਾਨ ਕੀਤਾ ਹੈ ਅਤੇ ਪਾਰਟੀ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਖਰੀ ਗੱਲਬਾਤ ਲਈ 25 ਮੈਂਬਰੀ ਪੈਨਲ ਦਾ ਗਠਨ ਕੀਤਾ।

ਇਹ ਰੈਲੀ ਕਈ ਏਕੜ ਖੇਤਰ ''ਚ ਫੈਲੇ ਮੇਲਾ ਗਰਾਉਂਡ ''ਚ ਆਯੋਜਿਤ ਕੀਤੀ ਗਈ ਸੀ ਅਤੇ ਬਰਸਾਤੀ ਮੌਸਮ ਹੋਣ ਕਰਕੇ ਇਸ ਨੂੰ ਪੂਰੀ ਤਰ੍ਹਾਂ ਨਾਲ ਢੱਕਿਆ ਗਿਆ ਸੀ। ਕਈ ਮੀਲ ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।

ਕਈ ਵਾਹਨਾਂ ''ਤੇ ਭੁਪਿੰਦਰ ਹੁੱਡਾ ਅਤੇ ਉਨ੍ਹਾਂ ਦੇ ਮੁੰਡੇ ਦਪਿੰਦਰ ਹੁੱਡਾ ਦੇ ਪੋਸਟਰ ਲੱਗੇ ਹੋਏ ਸਨ। ਦਿਲਚਸਪ ਗੱਲ ਇਹ ਹੈ ਕਿ ਵਧੇਰੇ ਪੋਸਟਰਾਂ ''ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਫੋਟੋਆਂ ਨਹੀਂ ਸਨ। ਰੈਲੀ ''ਚ ਹੁੱਡਾ ਸਮਰਥਕਾਂ ਦਾ ਸੈਲਾਬ ਆਇਆ ਹੋਇਆ ਸੀ, ਜਿੰਨ੍ਹਾਂ ''ਚੋਂ ਜ਼ਿਆਦਾਤਰ ਲੋਕਾਂ ਨੇ ਗੁਲਾਬੀ ਪੱਗਾਂ ਬੰਨ੍ਹੀਆਂ ਹੋਈਆਂ ਸਨ ਜੋ ਕਿ ਹੁੱਡਾ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ:

  • ਲਾੜੇ ਦੀ ਹੱਡਬੀਤੀ ਜਿਸਦੇ ਵਿਆਹ ''ਚ 63 ਲੋਕਾਂ ਨੂੰ ਮਾਰ ਦਿੱਤਾ ਗਿਆ
  • ਕੈਪਟਨ ਅਮਰਿੰਦਰ ਨੇ ਅਫਸਰਾਂ ਨੂੰ ਹੜ੍ਹ ਦੇ ਹਾਲਾਤ ਲਈ ਤਿਆਰ ਰਹਿਣ ਨੂੰ ਕਿਹਾ
  • ਪੰਜਾਬ ਵਿੱਚ ਹੜ੍ਹ ਦੇ ਹਾਲਾਤ: ਕਿਤੇ ਡੁੱਬੇ ਘਰ ਕਿਤੇ ਲੋਕ ਰਾਹਤ ਕੈਂਪਾਂ ''ਚ

ਹੁੱਡਾ ਆਪਣੇ ਮੁੰਡੇ ਦੇ ਰਾਹ ''ਚ ਨਹੀਂ ਬਣਨਾ ਚਾਹੁੰਦੇ ਅੜਿੱਕਾ

ਸਾਬਕਾ ਗ੍ਰਹਿ ਮੰਤਰੀ ਸੁਭਾਸ਼ ਬੱਤਰਾ, ਜੋ ਕਿ ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਉਪ ਚੈਅਰਮੈਨ ਹਨ, ਉਨ੍ਹਾਂ ਨੇ ਕਿਹਾ ਕਿ ਹੁੱਡਾ ਦੋ ਕਿਸ਼ਤੀਆਂ ''ਚ ਸਵਾਰ ਹੋ ਰਹੇ ਹਨ ਅਤੇ ਕਾਂਗਰਸ ਲੀਡਰਸ਼ਿਪ ''ਤੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਦਬਾਅ ਪਾ ਰਹੇ ਹਨ। ਪਰ ਉਹ ਇਹ ਭੁੱਲ ਰਹੇ ਹਨ ਕਿ ਪਾਰਟੀ ਪਹਿਲਾਂ ਹੀ ਉਨ੍ਹਾਂ ਨੂੰ ਦੋ ਵਾਰ ਮੌਕਾ ਦੇ ਚੁੱਕੀ ਹੈ।

ਬੱਤਰਾ ਨੇ ਅੱਗੇ ਕਿਹਾ, " ਉਨ੍ਹਾਂ ਦੇ ਪਿਤਾ ਸਾਂਝੇ ਪੰਜਾਬ ਦੇ ਮੰਤਰੀ ਸਨ। ਉਨ੍ਹਾਂ ਨੂੰ ਲੋਕ ਸਭਾ ਚੋਣਾਂ ''ਚ ਪਾਰਟੀ ਟਿਕਟ ਹਾਸਿਲ ਹੋਈ ਸੀ ਅਤੇ ਪਾਰਟੀ ਦੀ ਨੁਮਾਇੰਦਗੀ ਕਰਨ ਲਈ ਮੁੱਖ ਮੰਤਰੀ ਦਾ ਅਹੁਦਾ ਵੀ ਮਿਲਿਆ ਅਤੇ ਹੁੱਡਾ ਦੇ ਮੁੰਡੇ ਦਪਿੰਦਰ ਹੁੱਡਾ ਨੂੰ ਵੀ ਲੋਕ ਸਭਾ ''ਚ ਤਿੰਨ ਵਾਰ ਮੌਕਾ ਮਿਲ ਚੱਕਿਆ ਹੈ। ਕੀ ਪਾਰਟੀ ਨੇ ਉਨ੍ਹਾਂ ਨੂੰ ਘੱਟ ਦਰਜਾ ਦਿੱਤਾ ਹੈ।"

ਇੱਕ ਹੋਰ ਸੀਨੀਅਰ ਕਾਂਗਰਸ ਆਗੂ ਜੋ ਕਿ ਹੁੱਡਾ ਦੇ ਹੀ ਵਫ਼ਾਦਾਰ ਹਨ ਅਤੇ ਪਿਛਲੀ ਕਾਂਗਰਸ ਸਰਕਾਰ ''ਚ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ, ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੀ ਨਵੀਂ ਪਾਰਟੀ ਦਾ ਗਠਨ ਕਰਨ ਦਾ ਮਨ ਬਣਾ ਲਿਆ ਸੀ ਪਰ ਆਖਰੀ ਮੌਕੇ ''ਤੇ ਗ਼ੈਰ-ਜਾਟ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਤੋਂ ਰੋਕਿਆ।

ਉਨ੍ਹਾਂ ਕਿਹਾ ਕਿ ਹੁੱਡਾ ਕੋਲ ਜਾਂ ਤਾਂ ਆਪਣੀ ਨਵੀਂ ਪਾਰਟੀ ਬਣਾਉਣ ਜਾਂ ਫਿਰ ਕਾਂਗਰਸ ਦੀ ਸੁਪਰੀਮ ਲੀਡਰਸ਼ਿਪ ਖ਼ਿਲਾਫ ਲੜਾਈ ਲੜਨ ਦਾ ਬਦਲ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਦੇ ਸਿਆਸੀ ਭਵਿੱਖ ਲਈ ਅੜਿੱਕਾ ਨਹੀਂ ਬਣਨਾ ਚਾਹੁੰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਹੁੱਡਾ ਦੇ ਮੁੰਡੇ ਨੂੰ ਪਾਰਟੀ ''ਚ ਥਾਂ ਦੇਣ ਦੇ ਹੱਕ ''ਚ ਨਹੀਂ ਹੈ, ਕਿਉਂਕਿ ਪਾਰਟੀ ਦੇ ਸੀਨੀਅਰ ਆਗੂ ਪਾਰਟੀ ਦੀ ਜ਼ਿੰਮੇਵਾਰੀ ਚੁੱਕਣ ਦੇ ਸਮਰੱਥ ਹਨ।

ਇਸ ਸਮੇਂ ਹੁੱਡਾ ਕਈ ਦਿੱਕਤਾਂ ਝੱਲ ਰਹੇ ਹਨ। ਸੀਬੀਆਈ ਵੱਲੋਂ ਚੱਲ ਰਹੀ ਜਾਂਚ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਹੈ। ਇੱਕ ਕੌਮੀ ਪਾਰਟੀ ਦੇ ਆਗੂ ਹੋਣ ਨਾਲ ਉਨ੍ਹਾਂ ਨੂੰ ਕਈ ਫਾਇਦੇ ਵੀ ਹਨ। ਜੇਕਰ ਹੁੱਡਾ ਪਾਰਟੀ ਨੂੰ ਅਲਵਿਦਾ ਕਹਿੰਦੇ ਹਨ ਤਾਂ ਭਾਜਪਾ ਉਨ੍ਹਾਂ ਨੂੰ ਸਲਾਖਾਂ ਪਿੱਛੇ ਧੱਕਣ ''ਚ ਦੇਰ ਨਹੀਂ ਲਗਾਏਗੀ।

ਇਹ ਵੀ ਪੜ੍ਹੋ:

  • ਹਰਿਆਣਾ ''ਚ ਖਿਡਾਰੀਆਂ ਦੀ ਕਮਾਈ ਨੂੰ ਲੈ ਕੇ ''ਦੰਗਲ''
  • ''ਹਰਿਆਣਾ ''ਚ ਫਿਰਕੂ ਅੱਗ ਲਾ ਰਹੇ ਭਾਜਪਾਈ''
  • ਕਿਉਂ ਪੰਜਾਬੀ ਖਿਡਾਰੀ ਹਰਿਆਣਾ ਲਈ ਮੈਡਲ ਜਿੱਤ ਰਹੇ?

ਹਰਿਆਣਾ ਦੇ ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਨੇ ਬੀਬੀਸੀ ਨੂੰ ਦੱਸਿਆ ਕਿ ਹੁੱਡਾ ਵੱਲੋਂ ਨਵੀਂ ਪਾਰਟੀ ਦੇ ਐਲਾਨ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਅਜਿਹਾ ਕੁਝ ਨਾ ਵਾਪਰਿਆ।

ਉਨ੍ਹਾਂ ਕਿਹਾ, " ਹੁੱਡਾ ਦੇ ਸਮਰਥਕਾਂ ਦਾ ਇਕ ਪੈਨਲ ਤਿਆਰ ਕੀਤਾ ਗਿਆ ਹੈ, ਪਰ ਉਹ ਤਾਂ ਪਹਿਲਾਂ ਹੀ ਉਨ੍ਹਾਂ ਦੇ ਨਾਲ ਹਨ। ਇਸ ਪੂਰੀ ਘਟਨਾ ਨੂੰ ਕਾਂਗਰਸ ਦੀ ਲੀਡਰਸ਼ਿਪ ''ਤੇ ਦਬਾਅ ਪਾਉਣ ਦੇ ਹਵਾਲੇ ਨਾਲ ਵੇਖਿਆ ਜਾ ਰਿਹਾ ਹੈ ਤਾਂ ਜੋ ਪਾਰਟੀ ਅਸ਼ੋਕ ਤੰਵਰ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ।"

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=uR0AEOhIi20

https://www.youtube.com/watch?v=4mnebvKW-X0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)