ਹਿਮਾਚਲ ''''ਚ ਮੀਂਹ ਤੇ ਹੜ੍ਹ: ਦੋ ਦਰਜਨ ਤੋਂ ਵੱਧ ਮੌਤਾਂ ਸੈਂਕੜੇ ਕਰੋੜ ਦਾ ਨੁਕਸਾਨ

08/19/2019 8:01:29 PM

ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਪਰੇਸ਼ਾਨੀ ਜ਼ਿਆਦਾ ਵੱਧ ਗਈ ਹੈ। ਕਈ ਸੜਕਾਂ ਲੈਂਡਸਲਾਈਡ ਕਰਕੇ ਬੰਦ ਹਨ ਅਤੇ ਕਈ ਥਾਈਂ ਜਾਨੀ ਮਾਲੀ ਨੁਕਸਾਨ ਹੋਇਆ ਹੈ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਅਤੇ ਹੜ੍ਹ ਕਾਰਨ ਘੱਟੋ ਘੱਟੋ 25 ਲੋਕਾਂ ਦੀ ਜਾਨ ਚਲੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੈਂ ਹੁਕਮ ਦਿੱਤੇ ਹਨ ਕਿ ਜਿਹੜੇ ਰੋਡ ਬਲਾਕ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਖੋਲ੍ਹਿਆ ਜਾਵੇ ਅਤੇ ਪੂਰੇ ਮਾਨਸੂਨ ਦੌਰਾਨ 43 ਜਾਨਾਂ ਗਈਆਂ।

ਉਪਰੀ ਹਿਮਾਚਲ ਦੇ ਨਰਵਾ ਇਲਾਕੇ ਵਿੱਚ ਨਦੀ ਦੇ ਤੇਜ਼ ਬਹਾਅ ਵਿੱਚ 6 ਅਤੇ 9 ਸਾਲ ਦੇ ਦੋ ਬੱਚੇ ਰੁੜ ਗਏ।

ਇਹ ਵੀ ਪੜ੍ਹੋ:

  • ਪੰਜਾਬ ਵਿੱਚ ਹੜ੍ਹ ਦੇ ਹਾਲਾਤ: ਕਿਤੇ ਡੁੱਬੇ ਘਰ ਕਿਤੇ ਲੋਕ ਰਾਹਤ ਕੈਂਪਾਂ ''ਚ
  • ਹੜ੍ਹ ਕਾਰਨ ਹੁਣ ਬੇੜੀਆਂ ਹੀ ਇਨ੍ਹਾਂ ਦਾ ਘਰ ਬਣੀਆਂ
  • ਕੈਪਟਨ ਅਮਰਿੰਦਰ ਨੇ ਅਫਸਰਾਂ ਨੂੰ ਹੜ੍ਹ ਦੇ ਹਾਲਾਤ ਲਈ ਤਿਆਰ ਰਹਿਣ ਨੂੰ ਕਿਹਾ

ਮੁੱਖ ਮੰਤਰੀ ਮੁਤਾਬਕ ਅੰਦਾਜ਼ਨ 574 ਕਰੋੜ ਦਾ ਨੁਕਸਾਨ ਹੋਇਆ ਹੈ। ਹਿਮਾਚਲ ਵਿੱਚ 800 ਸੜਕਾਂ ਲੈਂਡਸਲਾਈਡ ਕਾਰਨ ਬੰਦ ਹੋਏ ਹਨ।

ਲੈਂਡਸਲਾਈਡ ਕਰਕੇ ਚੰਡੀਗੜ੍ਹ-ਮਨਾਲੀ ਅਤੇ ਸ਼ਿਮਲਾ-ਕਿੰਨੌਰ ਹਾਈਵੇਅ ਬੰਦ ਹੋ ਗਏ ਸਨ।

ਪੋਂਗ ਡੈਮ, ਚਮੇਰਾ ਅਤੇ ਪੰਡੋਅ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਲਾਹੌਲ ਸਪਿਤੀ ਵਿੱਚ ਕਈ ਸੀਜ਼ਨ ਤੋਂ ਉਲਟ ਬਰਫਬਾਰੀ ਹੋਈ ਹੈ। ਇਸ ਇਲਾਕੇ ਵਿੱਚ ਤਕਰੀਬਨ 400 ਸੈਲਾਨੀ ਫਸੇ ਹੋਏ ਹਨ।

https://www.youtube.com/watch?v=IVdTV0mhy0E

ਐਤਵਾਰ ਯਾਨਿ 18 ਅਗਸਤ ਨੂੰ ਸੂਬੇ ਵਿੱਚ 102 ਮਿਮੀ ਮੀਂਹ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ ਕਈ ਗੁਣਾ ਵੱਧ ਸੀ।

2011 ਤੋਂ ਬਾਅਦ 24 ਘੰਟਿਆਂ ਦੌਰਾਨ ਇੰਨਾ ਮੀਂਹ ਕਦੇ ਵੀ ਰਿਕਾਰਡ ਨਹੀਂ ਕੀਤਾ ਗਿਆ।

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਵੀ ਭਾਰੀ ਮੀਂਹ ਦੀ ਚਿਤਾਨਵੀ ਦਿੱਤੀ ਹੈ ਜਿਸ ਕਰਕੇ ਸੂਬੇ ਵਿੱਚ ਹਾਈ ਅਲਰਟ ਜਾਰੀ ਹੈ।

https://www.youtube.com/watch?v=8FEQqxWVu24

ਇਹ ਵੀ ਦੇਖੋ:

https://www.youtube.com/watch?v=qXQMddMhBao

https://www.youtube.com/watch?v=4c_5eKlQFvI

https://www.youtube.com/watch?v=ZcOtKaL2B_w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)