SYL ’ਤੇ ਸੁਖਬੀਰ ਬਾਦਲ ਤੇ ਕੈਪਟਨ ਦੀ ਟਵਿੱਟਰ ਜੰਗ, ਇੱਕ ਦੂਜੇ ਦੇ ਪੁਰਾਣੇ ਪੰਨੇ ਫਰੋਲੇ

08/17/2019 7:46:29 PM

SYL ਦਾ ਮੁੱਦੇ ''ਤੇ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਵਿਚਾਲੇ ਟਵਿੱਟਰ ਜੰਗ ਦਾ ਮੈਦਾਨ ਬਣ ਗਿਆ ਹੈ।

ਟਵਿੱਟਰ ''ਤੇ ਕੈਪਟਨ ਤੇ ਸੁਖਬੀਰ ਐੱਸਵਾਈਐੱਲ ਨਾਲ ਜੁੜੇ ਇੱਕ ਦੂਜੇ ਦੇ ਇਤਿਹਾਸ ਨੂੰ ਫਰੋਲ ਰਹੇ ਹਨ।

ਅਸਲ ਵਿੱਚ ਸੁਪਰੀਮ ਕੋਰਟ ਦੀ ਹਦਾਇਤ ''ਤੇ ਦੋਵੇਂ ਸੂਬੇ ਪੰਜਾਬ ਤੇ ਹਰਿਆਣਾ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਸ਼ੁੱਕਰਵਾਰ ਨੂੰ ਮੀਟਿੰਗ ਹੋਈ ਸੀ ਜਿਸ ਵਿੱਚ ਕੋਈ ਖ਼ਾਸ ਗੱਲ ਉਭਰ ਕੇ ਸਾਹਮਣੇ ਨਹੀਂ ਆਈ।

ਪਰ ਮੀਟਿੰਗ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਇਸ ਮੀਟਿੰਗ ਵਿੱਚ ਹਿੱਸਾ ਨਾ ਲੈਣ ਤੋਂ ਲਈ ਕਿਹਾ ਸੀ।

ਸੁਖਬੀਰ ਨੇ ਕਿਹਾ ਸੀ, "ਪੰਜਾਬ ਸਰਕਾਰ ਨੂੰ ਇਸ ਮੀਟਿੰਗ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਕਿਸੇ ਵੀ ਦਬਾਅ ਵਿੱਚ ਪੰਜਾਬ ਦਾ ਪਾਣੀ ਨਾ ਦੇਣ। ਅਕਾਲੀ ਦਲ ਦਾ ਇਸ ਬਾਰੇ ਸਟੈਂਡ ਪੱਕਾ ਹੈ ਕਿ ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ।"

https://twitter.com/officeofssbadal/status/1162334920317947904

ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ਨੂੰ ਇਸ ਬਾਰੇ ਜਵਾਬ ਦਿੱਤਾ। ਉਨ੍ਹਾਂ ਕਿਹਾ, "ਇਹ ਬਦਕਿਸਮਤੀ ਦੀ ਗੱਲ ਹੈ ਕਿ ਸੁਖਬੀਰ ਬਾਦਲ ਮੈਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਸਲਾਹ ਦੇ ਰਹੇ ਹਨ। ਮੈਂ ਹੀ ਸੀ ਜੋ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004 ਲੈ ਕੇ ਆਇਆ ਸੀ ਤਾਂ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।"

https://twitter.com/capt_amarinder/status/1162550768680878081

Getty Images

ਗੱਲ ਇੱਥੇ ਹੀ ਨਹੀਂ ਮੁਕੀ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ''ਤੇ ਤੰਜ ਕੱਸਦੇ ਹੋਏ ਆਪਣੇ ਟਵਿੱਟਰ ਐਕਾਊਂਟ ਤੋਂ ਇੱਕ ਅਖ਼ਬਾਰ ਦੇ ਇਸ਼ਤਿਹਾਰ ਦੀ ਫੋਟੋ ਸ਼ੇਅਰ ਕੀਤੀ। ਇਹ ਇਸ਼ਤਿਹਾਰ ਪੰਜਾਬ ਵਿੱਚ ਐੱਸਵਾਈਐੱਲ ਦਾ ਨੀਂਹ ਪੱਥਰ ਰੱਖਣ ਬਾਰੇ ਸੀ। ਇਸ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਸਨ।

https://twitter.com/officeofssbadal/status/1162569868085850112

ਹੁਣ ਬੀਤੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਵਾਉਣ ਦਾ ਬੇੜਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੁੱਕਿਆ।

ਉਨ੍ਹਾਂ ਕਿਹਾ, "ਚੌਧਰੀ ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਵਿੱਚ 1978 ਵਿੱਚ ਇਸ ਬਾਰੇ ਤਸਦੀਕ ਕੀਤੀ ਸੀ ਕਿ ਤੁਹਾਡੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਐੱਸਵਾਈਐੱਲ ਦੀ ਜ਼ਮੀਨ ਐਕਵਾਇਰ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਬਾਅਦ ਵਿੱਚ ਇੱਕ ਕਰੋੜ ਦਾ ਚੈੱਕ ਵੀ ਲਿਆ ਸੀ। ਤੁਹਾਨੂੰ ਐੱਸਵਾਈਐੱਲ ਬਾਰੇ ਬੋਲਣ ਦਾ ਕੋਈ ਹੱਕ ਨਹੀਂ ਹੈ। ਇਹ ਮੇਰੇ ''ਤੇ ਛੱਡੋ ਮੈਂ ਪੰਜਾਬ ਦਾ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗਾ।"

https://twitter.com/capt_amarinder/status/1162704294342041600

ਇਹ ਵੀ ਪੜ੍ਹੋ-

  • ‘ਈਦ ਦੀ ਕਿਸ ਨੂੰ ਚਿੰਤਾ ਹੈ ਘਰ ਵਾਲਿਆਂ ਦਾ ਹਾਲ ਪਤਾ ਕਰਨਾ ਹੈ’
  • ਮੋਦੀ ਨਾਲ ਜੰਗਲ ''ਚ ਜਾਣ ਵਾਲੇ ਸ਼ਖਸ ਬਾਰੇ ਜਾਣੋ
  • ‘ਜਦੋਂ ਮੈਂ ਆਪਣੇ ਘਰੋਂ ਕੱਢੀ ਗਈ, ਮੈਨੂੰ ਨਸ਼ੇ ਦੀ ਲਤ ਲੱਗ ਗਈ’
  • ਕੈਂਸਰ ਮਰੀਜ਼ ਜੋ ਦੂਸਰਿਆਂ ਨੂੰ ਹੌਂਸਲਾ ਦੇਣ ਲਈ ਯੂਟਿਊਬ ਵੀਡੀਓ ਬਣਾਉਂਦੀ

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=sNSzvZH1-Sg

https://www.youtube.com/watch?v=ltta6wxCDpI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)