ਕਸ਼ਮੀਰ ਚੋਂ ਧਾਰਾ 370 ਹਟਾਉਣ ਦੇ ਮੁੱਦੇ ਉੱਤੇ ਹੋਈ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਇਹ ਕੁਝ ਹੋਇਆ

08/17/2019 9:01:30 AM

Reuters

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸ਼ੁੱਕਰਵਾਰ ਨੂੰ ਭਾਰਤ ਸ਼ਾਸ਼ਿਤ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਬਾਰੇ ਗੈਰ-ਰਸਮੀ ਬੈਠਕ ਹੋਈ। ਇਹ ਗੈਰ-ਰਸਮੀ ਬੈਠਕ ਪਾਕਿਸਤਾਨ ਵੱਲੋਂ ਲਿੱਖੀ ਚਿੱਠੀ ਤੋਂ ਬਾਅਦ ਰੱਖੀ ਗਈ ਸੀ

ਇਹ ਬੈਠਕ ਬੰਦ ਕਮਰੇ ਵਿੱਚ ਹੋਈ ਪਰ ਬੈਠਕ ਮੁੱਕਣ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਭਾਰਤ, ਚੀਨ ਤੇ ਪਾਕਿਸਤਾਨ ਦੇ ਸਫ਼ੀਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸਫ਼ੀਰ ਸਯਦ ਅਕਬਰੁੱਦੀਨ ਨੇ ਕਿਹਾ ਕਿ ਧਾਰਾ 370 ਹਟਾਉਣਾ ਭਾਰਤ ਦਾ ਅੰਦਰੂਨੀ ਮੁੱਦਾ ਹੈ। ਜਿਸ ਨਾਲ ਬਾਹਰੀ ਲੋਕਾਂ ਦਾ ਕੋਈ ਲੈਣ ਦੇਣ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦਾ ਤਾਜ਼ਾ ਫ਼ੈਸਲਾ ਆਰਥਿਕ ਸਮਾਜਿਕ ਵਿਕਾਸ ਲਈ ਹੈ।

ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹਾਲਾਤ ਸੁਖਾਵੇਂ ਕਰਨ ਲਈ ਅੱਜ ਕਈ ਫ਼ੈਸਲੇ ਗਏ ਹਨ। ਇਸ ਦੌਰਨ ਅਕਬਰੁੱਦੀਨ ਨੇ ਪਾਕਿਸਤਾਨ ’ਤੇ ਵੀ ਨਿਸ਼ਾਨਾ ਲਾਇਆ ਉਨ੍ਹਾਂ ਨੇ ਕਿਹਾ ਕਿ ਇੱਕ ਦੇਸ਼ ਜਿਹਾਦ ਅਤੇ ਹਿੰਸਾ ਦੀ ਗੱਲ ਕਰ ਰਿਹਾ ਹੈ ਅਤੇ ਹਿੰਸਾ ਕਿਸੇ ਮਾਮਲੇ ਦਾ ਹੱਲ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ:

  • ਇਹ ਔਰਤਾਂ ਮਾਹਵਾਰੀ ਦੇ ਖੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ
  • CDS: ਚੀਫ਼ ਆਫ਼ ਡਿਫ਼ੈਂਸ ਸਟਾਫ਼ ਦੀ ਨਿਯੁਕਤੀ ਨਾਲ ਕੀ ਫ਼ਰਕ ਪਵੇਗਾ
  • ਮੀਆ ਖ਼ਲੀਫ਼ਾ ਨੂੰ ਕਿਉਂ ਮਾਰਨਾ ਚਾਹੁੰਦਾ ਸੀ ਆਈਐੱਸ
Getty Images
ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸਫ਼ੀਰ ਸਯਦ ਅਕਬਰੁੱਦੀਨ

ਭਾਰਤ ਨੇ ਕਿਹਾ ਪਹਿਲਾਂ ਅੱਤਵਾਦ ਰੋਕੇ ਭਾਰਤ

ਅਕਬਰੁੱਦੀਨ ਨੇ ਕਿਹਾ ਕਿ ਜੇ ਪਾਕਿਸਤਾਨ ਨੇ ਭਾਰਤ ਨਾਲ ਗੱਲ ਕਰਨੀ ਹੈ ਤਾਂ ਉਸ ਨੂੰ ਪਹਿਲਾਂ ਅੱਤਵਾਦ ਖ਼ਤਮ ਕਰਨਾ ਪਵੇਗਾ।

ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਵਿੱਚ ਮੌਜੂਦ ਪੱਤਰਕਾਰ ਸਲੀਮ ਰਿਜ਼ਵੀ ਨੇ ਬੀਬੀਸ ਨੂੰ ਦੱਸਿਆ ਕਿ ਚੀਨੀ ਸਫ਼ੀਰ ਨੇ ਕਿਹਾ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਦੇਸ਼ਾਂ ਨੇ ਮੰਨਿਆ ਹੈ ਕਿ ਇਸ ਮਸਲੇ ਨੂੰ ਪੁਰਅਮਨ ਤਰੀਕੇ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ ਤੇ ਇਕ-ਪਾਸੜ ਫ਼ੈਸਲੇ ਨਹੀਂ ਲੈਣੇ ਚਾਹੀਦੇ।

ਇਸ ਤੋਂ ਇਲਾਵਾ ਚੀਨ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਮਤੇ ਦੇ ਤਹਿਤ ਸੁਲਝਾਇਆ ਜਾਣਾ ਚਾਹੀਦਾ ਹੈ ਅਤੇ ਕਸ਼ਮੀਰ ਵਿੱਚ ਖ਼ਤਰਨਾਕ ਸਥਿਤੀ ਬਣਨ ਵਾਲੀ ਹੈ।

Getty Images

ਚੀਨ ਨੇ ਕੀ ਕਿਹਾ?

ਬੈਠਕ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਚੀਨੀ ਸਫ਼ੀਰ ਝਾਂਗ ਜੁਨ ਨੇ ਕਿਹਾ ਕਿ ਮੈਂਬਰ ਦੇਸ਼ਾਂ ਕਸ਼ਮੀਰ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਫ਼ਿਕਰਮੰਦ ਹਨ।

ਉਨ੍ਹਾਂ ਕਿਹਾ, "ਜਰਨਲ ਸਕੱਤਰ ਨੇ ਵੀ ਕੁਝ ਦਿਨ ਪਹਿਲਾਂ ਬਿਆਨ ਜਾਰੀ ਕੀਤਾ ਸੀ। ਇਸ ਤੋਂ ਇਲਵਾ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੀ ਚਰਚਾ ਜਿੰਨੀ ਮੈਂ ਸੁਣੀ ਹੈ ਉਸ ਦੇ ਆਧਾਰ ''ਤੇ ਕਿਹਾ ਜਾਵੇ ਤਾਂ ਮੈਂਬਰਾਂ ਨੇ ਜੰਮੂ-ਕਸ਼ਮੀਰ ਦੀ ਤਾਜ਼ਾ ਹਾਲਤ ਬਾਰੇ ਗੰਭੀਰ ਤੌਖਲੇ ਜ਼ਾਹਰ ਕੀਤੇ ਹਨ।"

ਉਨ੍ਹਾਂ ਕਿਹਾ, "ਉੱਥੇ ਮਨੁੱਖੀ ਹੱਕਾਂ ਦੇ ਹਾਲਾਤ ਬਾਰੇ ਵੀ ਫਿਕਰਮੰਦੀ ਹੈ। ਇਸ ਤੋਂ ਇਲਵਾ ਮੈਂਬਰ ਮੁਲਕਾਂ ਦੀ ਆਮ ਰਾਇ ਵੀ ਹੈ ਕਿ ਸੰਬੰਧਿਤ ਧਿਰ ਕੋਈ ਵੀ ਇੱਕ ਪਾਸੜ ਕਦਮ ਚੁੱਕਣ ਤੋਂ ਬਚਣ ਜਿਸ ਨਾਲ ਤਣਾਅ ਵਧ ਜਾਵੇ ਕਿਉਂਕਿ ਉੱਥੇ ਤਣਾਅ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਅਤੇ ਬਹੁਤ ਖ਼ਤਰਨਾਕ ਹੈ।

EPA

ਪਾਕਿਸਤਾਨ ਨੇ ਕੀ ਕਿਹਾ?

ਇਸੇ ਦੌਰਾਨ ਚੀਨ ਨੇ ਲਦਾਖ਼ ਦ ਮੁੱਦਾ ਵੀ ਚੁੱਕਿਆ। ਚੀਨ ਨੇ ਕਿਹਾ ਕਿ ਧਾਰਾ 370 ਲਦਾਖ਼ ਵਿੱਚੋਂ ਵੀ ਹਟਾ ਲਈ ਗਈ ਹੈ ਜੋ ਕਿ ਉਸ ਦੀ ਪ੍ਰਭੂਸੱਤਾ ''ਤੇ ਹਮਲਾ ਹੈ।

ਉੱਥੇ ਹੀ ਪਾਕਿਸਤਾਨ ਨੇ ਕਿਹਾ ਕਿ ਉਸਨੇ ਕਸ਼ਮੀਰ ਸਮਲੇ ਦਾ ਕੌਮਾਂਤਰੀਕਰਨ ਕਰ ਦਿੱਤਾ ਹੈ। ਪਾਕਿਸਤਾਨੀ ਸਫ਼ੀਰ ਮਲੀਹਾ ਲੋਧੀ ਨੇ ਕਿਹਾ ਕਿ ਕਈ ਦਹਾਕਿਆਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਇਹ ਮੁੱਦਾ ਉਠਿਆ ਹੈ ਅਤੇ ਇਸ ਮੰਚ ਤੇ ਉੱਠਣ ਤੋਂ ਬਾਅਦ ਇਹ ਸਿੱਧ ਹੋ ਗਿਆ ਹੈ ਕਿ ਇਹ ਭਾਰਤ ਦਾ ਅੰਦਰੂਨੀ ਨਹੀਂ ਸਗੋਂ ਕੌਮਾਂਤਰੀ ਮਸਲਾ ਹੈ।

ਮਲੀਹਾ ਨੇ ਕਿਹਾ,"ਮੈਨੂੰ ਲਗਦਾ ਹੈ ਕਿ ਅੱਜ ਦੀ ਬੈਠਕ ਨੇ ਭਾਰਤ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਜੰਮੂ-ਕਸ਼ਮੀਰ ਉਸਦਾ ਅੰਦਰੂਨੀ ਮਾਮਲਾ ਹੈ। ਜਿਵੇਂ ਕਿ ਚੀਨੀ ਸਫ਼ੀਰ ਨੇ ਜੰਮੂ-ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਸਥਿਤੀ ''ਤੇ ਜ਼ੋਰ ਦਿੱਤਾ ਹੈ, ਉੱਥੇ ਮਨੁੱਖੀ ਹੱਕਾਂ ਦੀ ਸਥਿਤੀ ਬਹੁਤ ਖ਼ਰਾਬ ਹੈ ਅਤੇ ਭਾਰਤ ਬੇਰੋਕਟੋਕ ਉਨ੍ਹਾਂ ਦਾ ਉਲੰਘਣ ਕਰ ਰਿਹਾ ਹੈ। ਇਸ ਬਾਰੇ ਵੀ ਅੱਜ ਸੁਰੱਖਿਆ ਪ੍ਰੀਸ਼ਦ ਨੇ ਚਰਚਾ ਕੀਤੀ ਹੈ।"

ਇਸ ਬੈਠਕ ਵਿੱਚ ਪਾਕਿਸਤਾਨ ਅਤੇ ਭਾਰਤ ਸ਼ਮਲ ਨਹੀਂ ਹੋਏ ਕਿਉਂਕਿ ਦੋਵੇਂ ਜਣੇ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਨਹੀਂ ਹਨ।

ਇਹ ਵੀ ਪੜ੍ਹੋ:

  • 23 ਸਾਲ ਜੇਲ੍ਹ ਕੱਟਣ ਤੋਂ ਬਾਅਦ ਬਰੀ: ‘ਜਵਾਨੀ ਲੰਘ ਗਈ, ਮਾਪੇ ਮਰ ਗਏ... ਕੀ ਇਹ ਨਿਆਂ ਹੈ?’
  • ਕੁਵੈਤ ਤੋਂ 11 ਮਹੀਨੇ ਗੁਲਾਮੀ ਕੱਟ ਕੇ ਭਾਰਤ ਪਰਤੀ ਮਾਂ ਦੇ ਬੱਚਿਆਂ ਦੀ ਕਹਾਣੀ
  • ਹੜ੍ਹ ਕਾਰਨ ਹੁਣ ਬੇੜੀਆਂ ਹੀ ਇਨ੍ਹਾਂ ਦਾ ਘਰ ਬਣੀਆਂ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=4c_5eKlQFvI

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)