ਪੰਜਾਬ ''''ਚ ਅਗਲੇ 48 ਘੰਟੇ ਕਿਹੋ ਜਿਹਾ ਰਹੇਗਾ ਮੌਸਮ -5 ਅਹਿਮ ਖ਼ਬਰਾਂ

08/17/2019 7:16:27 AM

ਭਾਖੜਾ ਡੈਮ ''ਚੋਂ ਵਾਧੂ ਪਾਣੀ ਛੱਡਿਆ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਗ ਵੱਲੋਂ ਪੰਜਾਬ ''ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਭਾਖੜਾ ਡੈਮ ਤੋਂ 40 ਹਾਜ਼ਾਰ ਕਿਊਸਕ ਵਾਧੂ ਪਾਣੀ ਛੱਡਿਆ ਗਿਆ ਹੈ। ਸਤਲੁਜ ਦੇ ਕੰਢੇ ਵੱਸਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਅਤੇ ਨੀਵੇਂ ਥਾਵਾਂ ਤੋਂ ਲੋਕਾਂ ਨੂੰ ਬਾਹਰ ਆਉਣ ਦੀ ਸਲਾਹ ਦਿੱਤੀ ਗਈ ਹੈ।

ਸ਼ੁੱਕਰਵਾਰ ਸ਼ਾਮੀਂ ਮੌਸਮ ਵਿਭਾਗ ਨੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ''ਚ ਸੀਜਨ ਦਾ ਪਹਿਲਾ ਵੈਸਟਰਨ ਡਿਸਟਬੈਂਸ ਤੇ ਮਾਨਸੂਨੀ ਸਿਸਟਮ ਦੋਵੇਂ ਇੱਕੋ ਸਮੇਂ ਦਾਖ਼ਲ ਹੋ ਰਹੇ ਹਨ।

ਸਿੱਟੇ ਵਜੋਂ ਫਿਰੋਜ਼ਪੁਰ, ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ, ਮਾਨਸਾ ਤੋਂ ਛੁੱਟ ਪੰਜਾਬ ਦੇ ਲਗਭਗ ਸਭਨਾਂ ਜਿਲਿਆਂ ਚ ਭਾਰੀ ਮੀਂਹ ਦੀ ਉਮੀਦ ਹੈ।

ਪੜ੍ਹੋ ਜਲੰਧਰ ਤੋਂ ਪਾਲ ਸਿੰਘ ਨੌਲੀ ਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ।

ਇਹ ਵੀ ਪੜ੍ਹੋ:

  • ਇਹ ਔਰਤਾਂ ਮਾਹਵਾਰੀ ਦੇ ਖੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ
  • CDS: ਚੀਫ਼ ਆਫ਼ ਡਿਫ਼ੈਂਸ ਸਟਾਫ਼ ਦੀ ਨਿਯੁਕਤੀ ਨਾਲ ਕੀ ਫ਼ਰਕ ਪਵੇਗਾ
  • ਮੀਆ ਖ਼ਲੀਫ਼ਾ ਨੂੰ ਕਿਉਂ ਮਾਰਨਾ ਚਾਹੁੰਦਾ ਸੀ ਆਈਐੱਸ

ਗੁੰਮ ਹੋ ਜਾਣ ''ਤੇ ਇਸ ਤਰ੍ਹਾਂ ਦੱਸੋ ਆਪਣਾ ਸਟੀਕ ਟਿਕਾਣਾ

ਬਰਤਾਨੀਆ ਦੀ ਪੁਲਿਸ ਨਾਗਰਿਕਾਂ ਨੂੰ ਇੱਕ ਐਪਲੀਕੇਸ਼ਨ ਆਪਣੇ ਮੋਬਾਈਲਾਂ ਵਿੱਚ ਪਾਉਣ ਲਈ ਕਹਿ ਰਹੀ ਹੈ। ਇਸ ਐਪਲੀਕੇਸ਼ਨ ਜ਼ਰੀਏ ਹੁਣ ਤੱਕ ਕਈ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।

ਐਪਲੀਕੇਸ਼ਨ ਬਣਾਉਣ ਵਾਲਿਆਂ ਨੇ ਦੁਨੀਆਂ ਨੂੰ 57 ਟਰਿਲੀਅਨ (57 ਲੱਖ ਕਰੋੜ) ਵਰਗਾਂ ਵਿੱਚ ਵੰਡਿਆ ਹੈ। ਇਹ ਵਰਗ 3x 3 ਮੀਟਰ (10x 10 ਫੁੱਟ) ਆਕਾਰ ਦੇ ਹਨ। ਹਰੇਕ ਵਰਗ ਦਾ ਤਿੰਨ ਸ਼ਬਦਾਂ ਦਾ ਇੱਕ ਪਤਾ ਦਿੱਤਾ ਗਿਆ ਹੈ। ਇਹ ਤਿੰਨ ਸ਼ਬਦ ਰੈਂਡਮ ਤਰੀਕੇ ਨਾਲ ਚੁਣੇ ਗਏ ਹਨ।

ਮੰਗੋਲੀਆ ਨੇ what3words ਨੂੰ ਆਪਣੀ ਡਾਕ ਸੇਵਾ ਲਈ ਅਪਣਾ ਲਿਆ ਹੈ ਪੜ੍ਹੋ ਪੂਰੀ ਜਾਣਕਾਰੀ।

''ਹਰਜੀਤਾ'' ਫ਼ਿਲਮ ਲਈ ਬਿਹਤਰੀਨ ਬਾਲ ਅਦਾਕਾਰ ਪੁਰਸਕਾਰ ਜੇਤੂ ਸਮੀਪ ਸਿੰਘ ਨੂੰ ਮਿਲੋ

2 ਸਾਲਾ ਸਮੀਪ ਸਿੰਘ ਨੂੰ ਫ਼ਿਲਮ ''ਹਰਜੀਤਾ'' ਲਈ ਨੈਸ਼ਨਲ ਐਵਾਰਡ ਮਿਲਿਆ ਹੈ। ਫ਼ਿਲਮ ਵਿੱਚ ਸਮੀਪ ਸਿੰਘ ਨੇ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ।

ਢੋਲ ਦੇ ਡਗੇ ''ਤੇ ਲੋਕਾਂ ਨੂੰ ਨਚਾਉਣ ਵਾਲੀ ਜਹਾਂਗੀਤ ਕੌਰ

ਢੋਲ ਵਜਾਉਣ ਨੂੰ ਆਮ ਤੌਰ ''ਤੇ ਮਰਦਾਂ ਦਾ ਕਿੱਤਾ ਮੰਨਿਆ ਜਾਂਦਾ ਹੈ ਪਰ ਚੰਡੀਗੜ੍ਹ ਦੀ ਜਹਾਂਗੀਤ ਨੇ ਇਨ੍ਹਾਂ ਮਿੱਥਾਂ ਨੂੰ ਤੋੜਿਆ ਹੈ। 21 ਸਾਲਾ ਜਹਾਂਗੀਤ ਭਾਰਤ ਦੇ ਨੌਜਵਾਨ ਢੋਲੀਆਂ ਵਿੱਚੋਂ ਇੱਕ ਹੈ।

ਜਹਾਂਗੀਤ ਨੇ 12 ਸਾਲ ਦੀ ਉਮਰ ਵਿੱਚ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਜਹਾਂਗੀਤ ਮੁਤਾਬਕ ਉਨ੍ਹਾਂ ਨੂੰ ਭਾਰਤ ਦੀ ਇਕੱਲੀ ਮਹਿਲਾ ਢੋਲੀ ਹੋਣ ਦਾ ਖਿਤਾਬ ਵੀ ਮਿਲ ਚੁੱਕਿਆ ਹੈ।

ਪਹਿਲੂ ਖ਼ਾਨ : ਜੱਜ ਨੇ ਜਾਂਚ ''ਤੇ ਇਹ ਸਵਾਲ ਚੁੱਕੇ

ਬੁੱਧਵਾਰ ਨੂੰ ਪਹਿਲੂ ਖ਼ਾਨ ਮਾਬ ਲਿੰਚਿੰਗ ਮਾਮਲੇ ਵਿੱਚ ਰਾਜਸਥਾਨ ਦੀ ਇੱਕ ਹੇਠਲੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।

ਅਲਵਰ ਦੇ ਜਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਸਰਕਾਰੀ ਪੱਖ ਦੀ ਜਾਂਚ ਤੇ ਪਹਿਲੂ ਖ਼ਾਨ ਉੱਪਰ ਹੋਏ ਬੇਰਹਿਮ ਹਮਲੇ ਦੀ ਵੀਡੀਓ ਬਣਾਉਣ ਲਈ ਵਰਤੇ ਗਏ ਕਥਿਤ ਮੋਬਾਈਲ ਫੋਨ ਦੀ ਭਰੋਸੇਯੋਗਤਾ ਨੂੰ ਸ਼ੱਕੀ ਦੱਸਦਿਆਂ ਇਹ ਫੈਸਲਾ ਸੁਣਾਇਆ।

ਵਧੀਕ ਸੈਸ਼ਨ ਜੱਜ ਡਾਕਟਰ ਸਰਿਤਾ ਸਵਾਮੀ ਨੇ ਛੇ ਮੁਲਜ਼ਮਾਂ ਨੂੰ ਬਰੀ ਕਰਨ ਵਾਲੇ ਆਪਣੇ 92 ਸਫ਼ਿਆਂ ਦੇ ਹੁਕਮਾਂ ਵਿੱਚ ਕਿਹਾ, "ਸਰਕਾਰੀ ਪੱਖ ਇਸ ਮਾਮਲੇ ਵਿੱਚ ਮੁਲਜ਼ਮਾਂ ਤੇ ਇਲਜ਼ਾਮ ਸਬਾਤ ਕਰਨ ਵਿੱਚ ਅਸਫ਼ਲ ਰਿਹਾ ਹੈ।"

ਪੜ੍ਹੋ ਪੂਰੀ ਖ਼ਬਰ।

ਇਹ ਵੀ ਪੜ੍ਹੋ:

  • ''ਅਮਰੀਕਾ ਉਹੀ ਆਉਣ ਜੋ ਆਪਣੇ ਪੈਰਾਂ ''ਤੇ ਖੜ੍ਹੇ ਹੋ ਸਕਣ''
  • ਕੁਵੈਤ ਤੋਂ 11 ਮਹੀਨੇ ਗੁਲਾਮੀ ਕੱਟ ਕੇ ਭਾਰਤ ਪਰਤੀ ਮਾਂ ਦੇ ਬੱਚਿਆਂ ਦੀ ਕਹਾਣੀ
  • ਹੜ੍ਹ ਕਾਰਨ ਹੁਣ ਬੇੜੀਆਂ ਹੀ ਇਨ੍ਹਾਂ ਦਾ ਘਰ ਬਣੀਆਂ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=EqlcbkCBnL4

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)