ਭਾਖੜਾ ਡੈਮ ''''ਚੋਂ ਛੱਡਿਆ ਗਿਆ ਵਾਧੂ ਪਾਣੀ, ਪੰਜਾਬ ''''ਚ ਭਾਰੀ ਦੀ ਮੀਂਹ ਚਿਤਾਵਨੀ

08/16/2019 9:31:29 PM

ਭਾਖੜਾ ਡੈਮ ਤੋਂ 40 ਹਾਜ਼ਾਰ ਕਿਊਸਕ ਵਾਧੂ ਪਾਣੀ ਛੱਡਿਆ ਗਿਆ ਹੈ। ਸਤਲੁਜ ਦੇ ਕੰਢੇ ਵੱਸਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਅਤੇ ਨੀਵੇਂ ਥਾਵਾਂ ਤੋਂ ਲੋਕਾਂ ਨੂੰ ਬਾਹਰ ਆਉਣ ਦੀ ਸਲਾਹ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ 72 ਘੰਟਿਆਂ ਵਿੱਚ 120 ਐੱਮਐੱਮ ਤੱਕ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।

ਆਗਾਮੀ 24 ਤੋਂ 48 ਘੰਟਿਆਂ ਦੌਰਾਨ ਪੰਜਾਬ ''ਚ ਸੀਜਨ ਦਾ ਪਹਿਲਾ ਵੈਸਟਰਨ ਡਿਸਟਬੈਂਸ ਤੇ ਮਾਨਸੂਨੀ ਸਿਸਟਮ ਦੋਵੇਂ ਇੱਕੋ ਸਮੇਂ ਦਾਖ਼ਲ ਹੋ ਰਹੇ ਹਨ।

ਇਹ ਵੀ ਪੜ੍ਹੋ-

  • ਪਹਿਲੂ ਖ਼ਾਨ : ਜੱਜ ਨੇ ਜਾਂਚ ''ਤੇ ਇਹ ਸਵਾਲ ਚੁੱਕੇ
  • CDS: ਚੀਫ਼ ਆਫ਼ ਡਿਫ਼ੈਂਸ ਸਟਾਫ਼ ਦੀ ਨਿਯੁਕਤੀ ਤੋਂ ਬਾਅਦ ਕੀ ਹੋਵੇਗਾ
  • ਧਾਰਾ 370 ਮੁੱਦੇ ''ਤੇ ਲੰਡਨ ''ਚ ਭਾਰਤੀ ਹਾਈ ਕਮਿਸ਼ਨ ਅੱਗੇ ਮੁਜ਼ਾਹਰਾ
  • ਜੇ ਤੁਸੀਂ ਗੁਆਚ ਜਾਓ ਤਾਂ ਆਪਣੀ ਸਟੀਕ ਥਾਂ ਇਸ ਤਰ੍ਹਾਂ ਜਾਣੋ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸਾਰੇ ਡੀਸੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਹਦਾਇਤ ਦਿੱਤੀ ਹੈ।

https://twitter.com/capt_amarinder/status/1162383769719853057

ਡੈਮ ਤੋਂ 40 ਹਾਜ਼ਾਰ ਕਿਊਸਿਕ ਪਾਣੀ ਛੱਡਿਆ

ਭਾਖੜਾ ਡੈਮ ਵਿੱਚ 1680 ਫੁੱਟ ਪਾਣੀ ਸੰਭਾਲਣ ਦੀ ਸਮਰੱਥਾ ਹੈ ਤੇ ਹੁਣ ਇਹ ਪਾਣੀ 1672 ਫੁੱਟ ਤੋਂ ਵੱਧ ਗਿਆ ਹੈ। ਪਹਾੜਾਂ ''ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਹਾਲਾਤ ਹੋਰ ਵੀ ਵਿਗੜਣ ਦੀ ਸੰਭਾਵਨਾ ਨੂੰ ਦੇਖਦਿਆਂ ਹੋਇਆ ਭਾਖੜਾ ਵਿੱਚ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ।

ਡੈਮ ਵਿੱਚ ਵਾਧੂ ਪਾਣੀ ਹੋਣ ਕਾਰਨ 40 ਹਾਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਤਲੁਜ ਕਿਨਾਰੇ ਵੱਸਣ ਵਾਲੇ ਲੋਕ ਉਥੋਂ ਆਪਣੇ ਜਾਨਵਰ ਅਤੇ ਹੋਰ ਨਿੱਤ ਵਰਤੋਂ ਦੀਆਂ ਵਸਤਾਂ ਨੂੰ ਸੰਭਾਲ ਲੈਣ।

ਮੀਂਹ ਕਾਰਨ ਅਲਰਟ

ਮੌਸਮ ਵਿਭਾਗ ਵੱਲੋਂ ਦਿੱਤੀ ਗਈ ਭਾਰੀ ਮੀਂਹ ਦੀ ਚਿਤਾਵਨੀ ਤਹਿਤ ਫਿਰੋਜ਼ਪੁਰ, ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ, ਮਾਨਸਾ ਤੋਂ ਇਲਾਵਾ ਪੰਜਾਬ ਦੇ ਲਗਭਗ ਸਾਰਿਆਂ ਜ਼ਿਲ੍ਹਿਆਂ ''ਚ ਭਾਰੀ ਮੀਂਹ ਦੀ ਆਸ ਜਤਾਈ ਹੈ। ਇਨ੍ਹਾਂ ਹਿੱਸਿਆਂ ''ਚ ਵੀ ਦਰਮਿਆਨਾ ਮੀਂਹ ਦੇਖਿਆ ਜਾਵੇਗਾ।

ਜਦ ਕਿ ਗੁਰਦਾਸਪੁਰ, ਪਠਾਨਕੋਟ, ਜੰਮੂ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ ਪੂਰਬੀ, ਪਟਿਆਲਾ, ਚੰਡੀਗੜ੍ਹ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਤਿਆਰ ਰਹਿਣਾ ਪਵੇਗਾ।

ਇਨ੍ਹਾਂ ਹਿੱਸਿਆਂ ''ਚ ਪ੍ਰਾਸ਼ਨਿਕ ਇਕਾਈਆਂ ਨੂੰ ਅਲਰਟ ''ਤੇ ਰਹਿਣ ਦੀ ਤਜਵੀਜ਼ ਕੀਤੀ ਜਾਂਦੀ ਹੈ। ਇਸ ਦੌਰਾਨ ਹਿਮਾਚਲ ਜਾਣ ਤੋਂ ਪਰਹੇਜ਼ ਕੀਤਾ ਜਾਵੇ।

ਹਿਮਾਚਲ ਦੇ ਚੰਬਾ, ਕਾਂਗੜਾ ''ਚ ਭਾਰੀ ਤੋਂ ਬਹੁਤ ਭਾਰੀ ਮੀਂਹ ਤੇ ਨਾਲ ਬੱਦਲ ਫਟਣ ਦਾ ਵੀ ਖਦਸ਼ਾ ਹੈ। ਲਾਹੌਲ-ਸਪਿਤੀ ਤੇ ਹੋਰਨਾਂ ਉੱਚੀਆਂ ਪਹਾੜੀਆਂ ''ਤੇ ਅਗਸਤ ''ਚ ਬਰਫ਼ ਵੀ ਪੈ ਸਕਦੀ ਹੈ।

ਇਸ ਦੇ ਅਸਰ ਵਜੋਂ, ਪੰਜਾਬ ''ਚ ਰਾਤਾਂ ਨੂੰ ਪਾਰੇ ਦੇ 22° ਤੱਕ ਡਿੱਗਣ ਨਾਲ ਸੀਜ਼ਨ ''ਚ ਪਹਿਲੀ ਵਾਰ ਹਲਕੀ ਠੰਢ ਮਹਿਸੂਸ ਹੋ ਸਕਦੀ ਹੈ।

ਇਹ ਵੀ ਪੜ੍ਹੋ-

  • BBC EXCLUSIVE: ਸ਼੍ਰੀਨਗਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੀ ਵੀਡੀਓ
  • ਪਾਣੀ ਪ੍ਰਤੀ ਬੇਰੁਖ਼ੀ ਸਾਨੂੰ ਲੈ ਬੈਠੇਗੀ
  • ਸੋਨੀਆ ਬਣੀ ਕਾਂਗਰਸ ਦੀ ਅੰਤਰਿਮ ਪ੍ਰਧਾਨ
  • ਕੀ ਮਾਂ ਬਣਨਾ ਔਰਤਾਂ ਨੂੰ ਕੁਸ਼ਲ ਦੌੜਾਕ ਬਣਾਉਂਦਾ ਹੈ

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=sNSzvZH1-Sg

https://www.youtube.com/watch?v=ltta6wxCDpI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)