ਪਹਿਲੂ ਖ਼ਾਨ : ਜੱਜ ਨੇ ਜਾਂਚ ''''ਤੇ ਇਹ ਸਵਾਲ ਚੁੱਕੇ

08/16/2019 2:16:29 PM

BBC

ਬੁੱਧਵਾਰ ਨੂੰ ਪਹਿਲੂ ਖ਼ਾਨ ਮਾਬ ਲਿੰਚਿੰਗ ਮਾਮਲੇ ਵਿੱਚ ਰਾਜਸਥਾਨ ਦੀ ਇੱਕ ਹੇਠਲੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।

ਅਲਵਰ ਦੇ ਜਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਸਰਕਾਰੀ ਪੱਖ ਦੀ ਜਾਂਚ ਤੇ ਪਹਿਲੂ ਖ਼ਾਨ ਉੱਪਰ ਹੋਏ ਬੇਰਹਿਮ ਹਮਲੇ ਦੀ ਵੀਡੀਓ ਬਣਾਉਣ ਲਈ ਵਰਤੇ ਗਏ ਕਥਿਤ ਮੋਬਾਈਲ ਫੋਨ ਦੀ ਭਰੋਸੇਯੋਗਤਾ ਨੂੰ ਸ਼ੱਕੀ ਦੱਸਦਿਆਂ ਇਹ ਫੈਸਲਾ ਸੁਣਾਇਆ।

ਵਧੀਕ ਸੈਸ਼ਨ ਜੱਜ ਡਾਕਟਰ ਸਰਿਤਾ ਸਵਾਮੀ ਨੇ ਛੇ ਮੁਲਜ਼ਮਾਂ ਨੂੰ ਬਰੀ ਕਰਨ ਵਾਲੇ ਆਪਣੇ 92 ਸਫ਼ਿਆਂ ਦੇ ਹੁਕਮਾਂ ਵਿੱਚ ਕਿਹਾ, "ਸਰਕਾਰੀ ਪੱਖ ਇਸ ਮਾਮਲੇ ਵਿੱਚ ਮੁਲਜ਼ਮਾਂ ਤੇ ਇਲਜ਼ਾਮ ਸਬਾਤ ਕਰਨ ਵਿੱਚ ਅਸਫ਼ਲ ਰਿਹਾ ਹੈ।"

ਉਨ੍ਹਾਂ ਨੇ ਲਿਖਿਆ ਹੈ ਕਿ ਜਿਸ ਮੋਬਾਈਲ ਫੋਨ ਦੀ ਇਸ ਬੇਰਹਿਮ ਘਟਨਾ ਦੀ ਰਿਕਾਰਡਿੰਗ ਕਰਨ ਲਈ ਵਰਤੋਂ ਕੀਤੀ ਸੀ ਉਸ ਨੂੰ ਪੁਲਿਸ ਨੇ ਕਦੇ ਵੀ ਕਬਜ਼ੇ ਵਿੱਚ ਨਹੀਂ ਲਿਆ।

ਇਹ ਵੀ ਪੜ੍ਹੋ:

  • ਵਾਜਪਾਈ ਨੇ ਮਨਮੋਹਨ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀ
  • ''ਘੱਟ ਕਮਾ ਲਓ, ਘੱਟ ਖਾ ਲਓ ਪਰ ਵਿਦੇਸ਼ ਨਾ ਜਾਓ''
  • ਇਹ ਔਰਤਾਂ ਮਾਹਵਾਰੀ ਦੇ ਖੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ

ਅੱਗੇ ਲਿਖਿਆ, "ਇਹ ਵੂੀਡੀਓ ਵਾਕਈ ਬਣਾਇਆ ਗਿਆ ਸੀ ਜਾਂ ਇਸ ਨਾਲ ਕੋਈ ਛੇੜਖਾਨੀ ਤਾਂ ਨਹੀਂ ਹੋਈ, ਇਸ ਦਾ ਪਤਾ ਕਰਨ ਲਈ ਇਸ ਫੋਨ ਨੂੰ ਫਰਾਂਸਿਕ ਸਾਈਂਸ ਲੈਬੌਰਟਰੀ ਵੀ ਨਹੀਂ ਭੇਜਿਆ ਗਿਆ।"

ਜਾਂਚ ਵਿੱਚ ਗੰਭੀਰ ਤਰੁੱਟੀਆਂ

ਬੀਬੀਸੀ ਕੋਲ 92 ਸਫ਼ਿਆਂ ਦੇ ਫੈਸਲੇ ਦੀ ਇੱਕ ਕਾਪੀ ਹੈ ਜਿਸ ਵਿੱਚ ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਵਿਪਿਨ ਯਾਦਵ, ਰਵਿੰਦਰ ਕੁਮਾਰ, ਕਾਲੂ ਰਾਮ ਦਯਾ ਨੰਦ, ਯੋਗੇਸ਼ ਕੁਮਾਰ ਅਤੇ ਭੀਮ ਰਾਠੀ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕੀਤਾ ਹੈ।

ਅਦਾਲਕ ਦੀ ਕਾਰਵਾਈ ਤੇ ਨਿਗ੍ਹਾ ਰੱਖਣ ਵਾਲੇ ਪੱਤਰਕਾਰ ਸੁਚਿਤ੍ਰ ਮੋਹੰਤੀ ਨੇ ਇਸ ਫੈਸਲੇ ਦਾ ਅਧਿਐਨ ਕੀਤਾ ਹੈ।

ਇਹ ਵੀ ਪੜ੍ਹੋ:

  • ਮੋਦੀ ਦੇ ਮੰਤਰੀਆਂ ਦੀ ਮੁਲਜ਼ਮਾਂ ਨਾਲ ਹਮਦਰਦੀ ਦਾ ਸਬੱਬ ਕੀ ਹੈ
  • ਹਿੰਦੂਆਂ ਤੇ ਸਿੱਖਾਂ ਨੇ ਬਣਾਈ ਮੁਸਲਮਾਨਾਂ ਲਈ ਮਸਜਿਦ
  • ਭੀੜ ਦੇ ਹੱਥੋਂ ਕੁੱਟੇ ਗਏ ਮੁਸਲਮਾਨ ਨੌਜਵਾਨ ਦੀ ਮੌਤ
  • ''ਇਸ ਦੇਸ ''ਚ ਗਊ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ ਮਨੁੱਖ ਦੀ ਨਹੀਂ''

ਮੁਲਜ਼ਮਾਂ ਉੱਪਰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਹੈ। ਇਸ ਵਿੱਚੋਂ 302 (ਕਤਲ), 341 (सदोष अवरोध), 308 (ਗੈਰ ਇਰਾਦਤਨ ਕਤਲ ਦੀ ਕੋਸ਼ਿਸ਼), 323 (ਜਾਣ ਬੁੱਝ ਕੇ ਸੱਟ ਮਾਰਨਾ) ਸ਼ਾਮਲ ਹਨ।

ਸਰਕਾਰੀ ਪੱਖ ਦਾ ਕਹਿਣਾ ਹੈ ਕਿ ਪਹਿਲੂ ਖ਼ਾਨ ''ਤੇ ਪਹਿਲੀ ਅਪਰੈਲ 2017 ਨੂੰ ਆਪਣੇ ਦੋ ਪੁੱਤਰਾਂ ਅਤੇ ਚਾਰ ਹੋਰਾਂ ਨੂੰ ਕਥਿਤ ਤੌਰ ’ਤੇ ਗਊਆਂ ਦੀ ਤਸਕਰੀ ਦੇ ਮਾਮਲੇ ਵਿੱਚ ਹਮਲਾ ਹੋਇਆ ਸੀ।

ਜੱਜ ਨੇ ਲਿਖਿਆ, "ਇਸ ਜਾਂਚ ਨੂੰ ਭਰੋਸਯੋਗ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਸ ਵਿੱਚ ਕਈ ਤਰੁੱਟੀਆਂ ਹਨ।"

BBC
ਪਹਿਲੂ ਖ਼ਾਨ ਦੇ ਬੇਟੇ ਉੱਪਰ ਵੀ ਹਮਲਾ ਹੋਇਆ।

ਵੀਡੀਓ ''ਤੇ ਵੀ ਸਵਾਲ

ਅਦਾਲਤ ਨੇ ਕਿਹਾ ਕਿ ਦੋ ਵੀਡੀਓ ਵਿੱਚੋਂ ਪਹਿਲੀ ਵੀਡੀਓ ਨੂੰ ਇਸ ਲਈ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਮੋਬਾਈਲ ਫੋਨ ਨੂੰ ਨਾ ਤਾਂ ਕਬਜ਼ੇ ਵਿੱਚ ਲਿਆ ਗਿਆ ਅਤੇ ਨਾ ਹੀ ਉਸ ਨੂੰ ਭਰੋਸੇਯੋਗ ਜਾਂਚ ਲਈ ਫੌਰੈਂਸਿਕ ਲੈਬ ਭੇਜਿਆ ਗਿਆ।

ਜੱਜ ਡਾ਼ ਸਵਾਮੀ ਨੇ ਆਪਣੇ ਫੈਸਲੇ ਵਿੱਚ “ਸ਼ੱਕ ਦਾ ਲਾਭ” ਦਿੰਦਿਆਂ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।

ਅਦਾਲਤ ਨੇ ਦੂਸਰੀ ਵੀਡੀਓ ਬਾਰੇ ਵੀ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਜਿਸ ਗਵਾਹ ਨੇ ਇਸ ਨੂੰ ਸ਼ੂਟ ਹੁੰਦਿਆਂ ਦੇਖਿਆ ਸੀ, ਉਹ ਪਹਿਲਾਂ ਹੀ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਸੀ।

Getty Images

ਅਦਾਲਤ ਨੇ ਇਹ ਵੀ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖਮੀ ਪਹਿਲੂ ਖ਼ਾਨ ਦਾ ਬਿਆਨ ਉਸ ਦੇ ਡਾਕਟਰਾਂ ਦੇ ਇਲਾਜ ਤੋਂ ਬਿਨਾਂ ਲਿਆ ਗਿਆ ਸੀ।

ਫ਼ੈਸਲੇ ਵਿੱਚ ਇਹ ਵੀ ਕਿਹਾ ਗਿਆ ਕਿ ਪਹਿਲੂ ਖ਼ਾਨ ਦੇ ਬਿਆਨਾਂ ਨੂੰ ਮਾਮਲਾ ਦਰਜ ਹੋਣ ਦੇ 16 ਘੰਟਿਆਂ ਬਾਅਦ ਸੰਬੰਧਿਤ ਪੁਲਿਸ ਥਾਣੇ ਵਿੱਚ ਪੇਸ਼ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਖ਼ਿਲਾਫ਼ ਦੋ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ ਸਨ। ਪਹਿਲੀ 31 ਮਾਰਚ, 2017 ਨੂੰ ਅਤੇ ਦੂਸਰੀ 28 ਅਕਤੂਬਰ, 2017 ਨੂੰ।

ਇਹ ਵੀ ਪੜ੍ਹੋ:

  • ਧਾਰਾ 370 ਮੁੱਦੇ ''ਤੇ ਲੰਡਨ ''ਚ ਭਾਰਤੀ ਹਾਈ ਕਮਿਸ਼ਨ ਅੱਗੇ ਮੁਜ਼ਾਹਰਾ
  • ਜਦੋਂ ਵਾਜਪਾਈ ਨੇ ਕਿਹਾ ਸੀ ''ਮੈਂ ਕੁਆਰਾ ਹਾਂ ਪਰ ਬ੍ਰਹਮਚਾਰੀ ਨਹੀਂ''
  • ਵਾਜਪਾਈ ਨੇ ਕਿਵੇਂ ਅਕਾਲੀਆਂ ਨੂੰ ਕੌਮੀ ਮੁੱਖਧਾਰਾ ''ਚ ਵਾਪਸ ਲਿਆਂਦਾ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=4c_5eKlQFvI

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)