ਲਾਲ ਕਿਲੇ ਤੋਂ ਦਿੱਤੇ ਗਏ ਨਰਿੰਦਰ ਮੋਦੀ ਦੇ ਭਾਸ਼ਣ ''''ਚ ਤੁਹਾਡੇ ਲਈ ਕੀ ਹੈ -5 ਅਹਿਮ ਖ਼ਬਰਾਂ

08/16/2019 7:16:30 AM

https://www.youtube.com/watch?v=ogptZo9cbBo

ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਭਾਰਤ ਨੂੰ ਰਾਸ਼ਟਰਵਾਦ ਤੋਂ ਪ੍ਰਭਾਵਿਤ ਭਾਸ਼ਣ ਦਿੱਤਾ।

ਉਨ੍ਹਾਂ ਨੇ ਧਾਰਾ 370 ਅਤੇ 35-ਏ ਨੂੰ ਖ਼ਤਮ ਕਰਨ ਦਾ ਜ਼ਿਕਰ ਕੀਤਾ ਜਾਂ ਪੂਰੇ ਭਾਰਤ ਵਿੱਚ ਜੀਐਸਟੀ ਅਤੇ ਨੈਸ਼ਨਲ ਮੋਬੀਲਿਟੀ ਕਾਰਡ ਨੂੰ ਲਾਗੂ ਕਰਨ ਜਾਂ ਤਿੰਨ ਤਲਾਕ ਦਾ ਅੰਤ ਕਰਕੇ ਮੁਸਲਮਾਨ ਔਰਤਾਂ ਨੂੰ ਹੋਰਨਾਂ ਧਰਮਾਂ ਦੀਆਂ ਔਰਤਾਂ ਦੇ ਨਾਲ ਬਰਾਬਰੀ ਤੇ ਲਿਆਉਣ ਦੇ ਟੀਚੇ ਨੂੰ ਪੂਰਾ ਕਰਨ ਦੀ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਵਿੱਤੀ ਪ੍ਰਬੰਧਨ ਦੀ ਗੱਲ ਕੀਤੀ ਅਤੇ ਵਿਕਾਸ ''ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸੇ ਦੇ ਦਮ ''ਤੇ ਸਮਾਜਿਕ ਬਰਾਬਰੀ ਹਾਸਿਲ ਕੀਤੀ ਜਾ ਸਕਦੀ ਹੈ।

ਸੀਨੀਅਰ ਪੱਤਰਕਾਰ ਅਦਿਤੀ ਫੜਨੀਸ ਵੱਲੋਂ ਲਿਖਿਆ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਵਿਸ਼ੇਲਸ਼ ਪੜ੍ਹੋ।

ਇਹ ਵੀ ਪੜ੍ਹੋ:

  • ਜਦੋਂ ਵਾਜਪਾਈ ਨੇ ਕਿਹਾ ਸੀ ''ਮੈਂ ਕੁਆਰਾ ਹਾਂ ਪਰ ਬ੍ਰਹਮਚਾਰੀ ਨਹੀਂ''
  • ''ਕਰਤਾਪੁਰ ’ਚ ਮਿਲਾਂਗੇ, ਕਠਪੁਤਲੀ ਨਾ ਬਣੋ'' – ਇਮਰਾਨ ਦੇ ਮੰਤਰੀ ਦਾ ਹਰਸਿਮਰਤ ਨੂੰ ਜਵਾਬ
  • ''ਜੇ ਜੰਗ ਹੋਈ ਤਾਂ ਉਸਦੀ ਜ਼ਿੰਮੇਵਾਰ ਦੁਨੀਆਂ ਹੋਵੇਗੀ''
BBC

ਲੰਡਨ ''ਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਮੁਜ਼ਾਹਰਾ, ਖਾਲਿਸਤਾਨੀ ਵੀ ਸਨ ਮੌਜੂਦ

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਵਿਰੋਧ 15 ਅਗਸਤ ਨੂੰ ਲੰਡਨ ਵਿੱਚ ਵੀ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਏ।

ਪ੍ਰਦਰਸ਼ਨਕਾਰੀ ਭਾਰਤ ਸਰਕਾਰ ਖਿਲਾਫ਼ ਪੋਸਟਰ ਅਤੇ ਬੈਨਰ ਲੈ ਕੇ ਪਹੁੰਚੇ ਸਨ। ਇਸ ਮੁਜ਼ਾਹਰੇ ਦਾ ਪ੍ਰਬੰਧ ਯੂਕੇ ਦੀ ਕਸ਼ਮੀਰ ਕਾਊਂਸਿਲ ਨੇ ਕੀਤਾ ਸੀ।

ਪ੍ਰਦਰਸ਼ਨਕਾਰੀਆਂ ਨੂੰ ਦੇਖਦਿਆਂ ਹਾਲਾਤ ਕਾਬੂ ਕਰਨ ਲਈ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ।

ਕਈ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਖਾਲਿਸਤਾਨ ਦੇ ਸਮਰਥਨ ਵਾਲੇ ਪੋਸਟਰ ਅਤੇ ਪੰਜਾਬ ਰੈਫਰੈਂਡਮ-2020 ਦੇ ਪੋਸਟਰ ਵੀ ਸਨ।

ਪੂਰੀ ਖ਼ਬਰ ਇੱਥੇ ਪੜ੍ਹੋ।

ਕਸ਼ਮੀਰ ਤੇ ਜਲ੍ਹਿਆਂਵਾਲੇ ਬਾਗ ''ਤੇ ਭਾਰਤ-ਪਾਕਿਸਤਾਨ ਦੇ ਕੁਝ ਬੱਚਿਆਂ ਦੀ ਸੋਚ?

ਕਸ਼ਮੀਰ ਮਸਲੇ ਤੇ ਜਲ੍ਹਿਆਂਵਾਲੇ ਬਾਗ ਦੇ ਇਤਿਹਾਸ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਬੱਚੇ ਕੀ ਸੋਚਦੇ ਹਨ। ਸੁਣੋ ਉਨ੍ਹਾਂ ਦੇ ਵਿਚਾਰ।

ਭਾਰਤ-ਸ਼ਾਸਿਤ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿਵਾਉਣ ਵਾਲੇ ਗੋਪਾਲਸਵਾਮੀ ਆਯੰਗਰ

ਜਦੋਂ ਭਾਰਤ ਆਜ਼ਾਦ ਹੋਇਆ ਤਾਂ ਕਸ਼ਮੀਰ ''ਤੇ ਡੋਗਰਾ ਰਾਜ ਪਰਿਵਾਰ ਦਾ ਰਾਜ ਸੀ। ਉਸ ਸਮੇਂ, ਰਾਜਾ ਹਰੀ ਸਿੰਘ ਉੱਥੋਂ ਦੇ ਰਾਜਾ ਸਨ। ਉਸ ਸਮੇਂ ਉੱਥੇ ਬਰਤਾਨਵੀਂ ਦਬਾਅ ਕਾਰਨ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਸੀ।

ਆਜ਼ਾਦੀ ਤੋਂ ਪਹਿਲਾਂ ਦੱਖਣੀ ਭਾਰਤ ਨਾਲ ਸੰਬੰਧਿਤ ਐੱਨ ਗੋਪਾਲਸਵਾਮੀ ਆਯੰਗਰ ਜੰਮੂ-ਕਸ਼ਮੀਰ ਦੇ ਪ੍ਰਧਾਨ ਮੰਤਰੀ ਸਨ। ਇਹ ਅਯੰਗਰ ਹੀ ਸਨ ਜਿਨ੍ਹਾਂ ਨੇ ਧਾਰਾ 370 ਰਾਹੀਂ ਜੰਮੂ-ਕਸ਼ਮੀਰ ਨੂੰ ਖ਼ਾਸ ਦਰਜਾ ਦੇਣ ਦਾ ਕੰਮ ਕੀਤਾ ਸੀ। ਉਨ੍ਹਾਂ ਬਾਰੇ ਦਿਲਚਸਪ ਤੱਥ ਇੱਥੇ ਪੜ੍ਹੋ।

ਦਿੱਲੀ ਦੇ ਸਰਕਾਰੀ ਸਕੂਲਾਂ ''ਚ ਬੱਚਿਆਂ ਨੂੰ ਇੰਝ ਰੱਖਿਆ ਜਾਂਦਾ ਹੈ ਖੁਸ਼

ਦਿੱਲੀ ਦੇ ਇੱਕ ਹਜ਼ਾਰ ਸਕੂਲਾਂ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀ ਆਪਣਾ ਦਿਨ ਇਸੇ ਤਰ੍ਹਾਂ ਸ਼ੁਰੂ ਕਰਦੇ ਹਨ। ਇਹ 20 ਮਿੰਟ ਦਾ ਹੈੱਪੀਨੈੱਸ ਪੀਰੀਅਡ ਹੈ

ਇਸ ਦੀ ਸ਼ੁਰੂਆਤ ਇੱਕ ਕਹਾਣੀ ਨਾਲ ਹੁੰਦੀ ਹੈ ਜਿਸ ਦਾ ਮਕਸਦ ਨੈਤਿਕ ਮੁੱਲ ਸਿਖਾਉਣਾ ਹੈ।

ਬੱਚਿਆਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

  • 23 ਸਾਲ ਜੇਲ੍ਹ ਕੱਟਣ ਤੋਂ ਬਾਅਦ ਬਰੀ: ‘ਜਵਾਨੀ ਲੰਘ ਗਈ, ਮਾਪੇ ਮਰ ਗਏ... ਕੀ ਇਹ ਨਿਆਂ ਹੈ?’
  • ਕੁਵੈਤ ਤੋਂ 11 ਮਹੀਨੇ ਗੁਲਾਮੀ ਕੱਟ ਕੇ ਭਾਰਤ ਪਰਤੀ ਮਾਂ ਦੇ ਬੱਚਿਆਂ ਦੀ ਕਹਾਣੀ
  • ਹੜ੍ਹ ਕਾਰਨ ਹੁਣ ਬੇੜੀਆਂ ਹੀ ਇਨ੍ਹਾਂ ਦਾ ਘਰ ਬਣੀਆਂ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=4c_5eKlQFvI

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)