ਕਸ਼ਮੀਰ ਮੁੱਦੇ ਅਤੇ ਧਾਰ 370 ''''ਤੇ ਲੰਡਨ ''''ਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਮੁਜ਼ਾਹਰਾ, ਖਾਲਿਸਤਾਨੀ ਵੀ ਸਨ ਮੌਜੂਦ

08/16/2019 12:01:33 AM

BBC

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਵਿਰੋਧ 15 ਅਗਸਤ ਨੂੰ ਲੰਡਨ ਵਿੱਚ ਵੀ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਏ।

ਪ੍ਰਦਰਸ਼ਨਕਾਰੀ ਭਾਰਤ ਸਰਕਾਰ ਖਿਲਾਫ਼ ਪੋਸਟਰ ਅਤੇ ਬੈਨਰ ਲੈ ਕੇ ਪਹੁੰਚੇ ਸਨ। ਇਸ ਮੁਜ਼ਾਹਰੇ ਦਾ ਪ੍ਰਬੰਧ ਯੂਕੇ ਦੀ ਕਸ਼ਮੀਰ ਕਾਊਂਸਿਲ ਨੇ ਕੀਤਾ ਸੀ।

ਪ੍ਰਦਰਸ਼ਨਕਾਰੀਆਂ ਨੂੰ ਦੇਖਦਿਆਂ ਹਾਲਾਤ ਕਾਬੂ ਕਰਨ ਲਈ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ।

ਭਾਰਤੀ ਹਾਈ ਕਮਿਸ਼ਨ ਬਾਹਰ ਕਸ਼ਮੀਰ ਦੇ ਲੋਕਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਕੁਝ ਖਾਲਿਸਤਾਨੀ ਸਮਰਥਕ ਵੀ ਨਜ਼ਰ ਆਏ।

ਕਈਆਂ ਦੇ ਹੱਥਾਂ ਵਿੱਚ ਖਾਲਿਸਤਾਨ ਦੇ ਸਮਰਥਨ ਵਾਲੇ ਪੋਸਟਰ ਅਤੇ ਪੰਜਾਬ ਰੈਫਰੈਂਡਮ-2020 ਦੇ ਪੋਸਟਰ ਵੀ ਨਜ਼ਰ ਆਏ।

ਇਹ ਵੀ ਪੜ੍ਹੋ

  • ਲਾਲ ਕਿਲ੍ਹੇ ਤੋਂ ਦਿੱਤੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੇ ਮਾਅਨੇ
  • ਭਾਰਤ-ਸ਼ਾਸਿਤ ਕਸ਼ਮੀਰ ’ਚ ਧਾਰਾ 370 ਲਗਾਉਣ ਵਾਲੇ ਗੋਪਾਲਸਵਾਮੀ ਆਯੰਗਰ
  • ਚੱਲੋ ਕਸ਼ਮੀਰ...ਜ਼ਮੀਨ ਖਰੀਦਾਂਗੇ, ਕੁੜੀਆਂ ਨਾਲ ਵਿਆਹ ਕਰਾਵਾਂਗੇ... ਅੱਗੇ? -ਬਲਾਗ
BBC

ਇਹ ਵੀ ਪੜ੍ਹੋ

  • ਕਸ਼ਮੀਰ ਮਸਲੇ ''ਤੇ ਪਾਕਿਸਤਾਨ ਦੇ ਹੱਥ ਅਸਲ ''ਚ ਕੀ ਹੈ
  • ''370 ਤੇ 35A ਨੇ ਅੱਤਵਾਦ ਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ''
  • ''ਜੇ ਜੰਗ ਹੋਈ ਤਾਂ ਉਸਦੀ ਜ਼ਿੰਮੇਵਾਰ ਦੁਨੀਆਂ ਹੋਵੇਗੀ''
BBC
ਪੰਜਾਬ ਰੈਫਰੈਂਡਮ 2020 ਅਤੇ ਖਾਲਿਸਤਾਨ ਸਮਰਥਕ ਵੀ ਮੁਜ਼ਾਹਰੇ ਵਿੱਚ ਪਹੁੰਚੇ ਹੋਏ ਸਨ

ਜੋ ਧਾਰਾ 370 ਦੇ ਹਟਾਉਣ ਦੇ ਵਿਰੋਧ ਵਿੱਚ ਬੋਲੇ

ਪ੍ਰਦਰਸ਼ਨ ਵਿੱਚ ਕਸ਼ਮੀਰ ਕਾਊਂਸਿਲ ਯੂਕੇ ਨਾਲ ਸਬੰਧਤ ਲੌਰਡ ਨਜ਼ੀਰ ਅਹਿਮਦ ਵੀ ਹਿੱਸਾ ਲੈਣ ਪਹੁੰਚੇ ਸਨ। ਉਹ ਪਾਕਿਸਤਾਨੀ ਮੂਲ ਦੇ ਹਨ।

ਉਨ੍ਹਾਂ ਬੀਬੀਸੀ ਪੱਤਰਕਾਰ ਗਗਨ ਸਭਰਵਾਲ ਨੂੰ ਦੱਸਿਆ, ''''ਲੋਕਾਂ ਨੂੰ ਖ਼ੁਦਮੁਖਤਿਆਰੀ ਦਾ ਹੱਕ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਨੂੰ ਫੈਸਲਾ ਕਰਵਾਉਣਾ ਚਾਹੀਦਾ ਹੈ। ਜੇਕਰ ਉਹ ਕਹਿੰਦੇ ਹਨ ਕਿ ਅਸੀਂ ਭਾਰਤ ਨਾਲ ਰਹਿਣਾ ਹੈ ਤਾਂ ਮੈਂ ਚੁੱਪ ਹੋ ਜਾਵਾਂਗਾ।''''

ਇਹ ਵੀ ਪੜ੍ਹੋ

  • ਕੀ ਕਸ਼ਮੀਰ ਨੂੰ ਧਾਰਾ 370 ਦੇ ਖ਼ਤਮ ਹੋਣ ਨਾਲ ਕੋਈ ਫਾਇਦਾ ਹੋਵੇਗਾ
  • ਇਹ ਹੈ ਹਿੰਦੁਸਤਾਨ ਦੀ ‘ਪਾਕਿਸਤਾਨ ਵਾਲੀ ਗਲੀ’
  • 11 ਨੁਕਤਿਆਂ ’ਚ ਸਮਝੋ ਧਾਰਾ 370 ਖ਼ਤਮ ਹੋਣ ਮਗਰੋਂ ਕੀ-ਕੀ ਬਦਲੇਗਾ
BBC

ਵਿਰੋਧ ਕਰਨ ਪਹੁੰਚੀ ਜ਼ਾਹਿਰਾ ਮੁਤਾਬਕ, ''''ਇਹ ਜ਼ੁਲਮ ਹੈ। ਕਸ਼ਮੀਰ ਦੇ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ।''''

ਰਾਜਾ ਸਿਕੰਦਰ ਖਾਨ ਮੁਤਾਬਕ, ''''ਇਹ ਮਕਬੂਜ਼ਾ ਕਸ਼ਮੀਰ ਦੇ ਭੈਣ ਭਰਾਵਾਂ ਦੇ ਹੱਕ ਉੱਤੇ ਡਾਕਾ ਮਾਰਿਆ ਗਿਆ ਹੈ। ਇਹ ਗੈਰ ਕਾਨੂੰਨੀ ਹੈ ਅਤੇ ਗੈਰਸੰਵਿਧਾਨਿਕ ਹੈ।''''

BBC
ਸਵਿਤਾ ਕਪਿਲਾ ਭਾਰਤ ਦਾ 73ਵਾਂ ਆਜ਼ਾਦੀ ਦਿਹਾੜਾ ਮਨਾਉਣ ਪਹੁੰਚੇ ਸਨ

ਜੋ ਧਾਰਾ 370 ਹਟਾਉਣ ਦੇ ਹੱਕ ਵਿੱਚ ਬੋਲੇ

ਦੂਜੇ ਪਾਸੇ ਭਾਰਤ ਦਾ 73ਵਾਂ ਆਜ਼ਾਦੀ ਦਿਹਾੜਾ ਮਨਾਉਣ ਵੀ ਕਈ ਲੋਕ ਹਾਈ ਕਮਿਸ਼ਨ ਪਹੁੰਚੇ ਹੋਏ ਸਨ।

ਸਵਿਤਾ ਕਪਿਲਾ ਨੇ ਕਿਹਾ, ''''ਸਾਡਾ ਇੱਕ ਮੁਲਕ ਹੈ। ਭਾਰਤ ਕਸ਼ਮੀਰ ਤੋਂ ਲੈ ਕੇ ਕਨਿਯਾਕੁਮਾਰੀ ਤੱਕ ਇੱਕ ਹੈ।''''

ਵੀਨੂੰ ਸਚਾਨੀ ਨੇ ਕਿਹਾ, ''''ਤੁਸੀਂ ਦੱਸੋ ਧਾਰਾ 370 ਦਾ ਫਾਇਦਾ ਕੀ ਸੀ। 35 ਏ ਦਾ ਵੀ ਕੋਈ ਫਾਇਦਾ ਨਹੀਂ ਸੀ। ਹੁਣ ਦੇਖਣਾ ਕਸ਼ਮੀਰੀ ਕਿੰਨਾ ਅੱਗੇ ਵਧੇਗਾ।''''

BBC

https://www.youtube.com/watch?v=sNSzvZH1-Sg

''ਆਖਿਰ ਭਾਰਤ ਦੀ ਮੰਸ਼ਾ ਕੀ ਹੈ?''

ਇਸ ਮੁਜ਼ਾਹਰੇ ਵਿੱਚ ਕਈ ਲੋਕ ਲੰਡਨ ਅਤੇ ਉਸਦੇ ਬਾਹਰੋਂ ਵੀ ਆਏ ਹੋਏ ਸਨ। ਇਨ੍ਹਾਂ ਨਾਲ ਖ਼ਬਰ ਏਜੰਸੀ ਰੌਇਟਰਜ਼ ਨੇ ਗੱਲਬਾਤ ਕੀਤੀ।

ਮੈਨਚੈਸਟਰ ਤੋਂ ਆਏ ਡਾ. ਸੋਰਾਇਆ ਖ਼ਾਨ ਨੇ ਰੌਇਟਰਜ਼ ਨੂੰ ਕਿਹਾ, ''''ਮੈਂ ਕਸ਼ਮੀਰ ਘਾਟੀ ਵਿੱਚ ਪੈਦਾ ਹੋਇਆ ਹਾਂ। ਦੋ ਮਹੀਨੇ ਪਹਿਲਾਂ ਮੇਰੇ ਪਿਤਾ ਗੁਜ਼ਰ ਗਏ। ਮੇਰੀ ਮਾਂ ਕਿਸ ਹਾਲਤ ਵਿੱਚ ਹੈ ਮੈਨੂੰ ਨਹੀਂ ਪਤਾ। ਉੱਥੇ ਨਾ ਇੰਟਰਨੈੱਟ ਚੱਲ ਰਿਹਾ ਹੈ ਨਾ ਹੀ ਫੋਨ। ਸਾਰੇ ਕਿਤੇ ਫੌਜ ਹੈ। ਆਖਿਰ ਭਾਰਤ ਦੀ ਮੰਸ਼ਾ ਕੀ ਹੈ?''''

BBC

ਭਾਰਤ ਸਰਕਾਰ ਹਾਲਾਂਕਿ ਦਾਅਵੇ ਕਰਦੀ ਹੈ ਕਿ ਕਸ਼ਮੀਰ ਵਿੱਚ ਸਭ ਕੁਝ ਠੀਕ ਹੈ। ਪ੍ਰਦਰਸ਼ਨ ਵਿੱਚ ਪਹੁੰਚੇ ਡਾ. ਬਤੂਲ ਵੀ ਆਪਣੇ ਪਰਿਵਾਰ ਦੀ ਚਿੰਤਾ ਕਰਦੇ ਨਜ਼ਰ ਆਏ।

ਉਨ੍ਹਾਂ ਕਿਹਾ, ''''ਮੇਰਾ ਪਰਿਵਾਰ ਉੱਥੇ ਕਿਸ ਹਾਲਤ ਵਿੱਚ ਹੈ ਮੈਨੂੰ ਨਹੀਂ ਪਤਾ। ਮੈਨੂੰ ਉੱਥੋਂ ਭੱਜਣਾ ਪਿਆ। ਸਾਨੂੰ ਏਅਰਪੋਰਟ ਤੱਕ ਪੈਦਲ ਚੱਲ ਕੇ ਜਾਣਾ ਪਿਆ। ਮੇਰੇ ਚਾਚਾ ਕੈਂਸਰ ਦੇ ਮਰੀਜ਼ ਹਨ ਉਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਪਰ ਉੱਥੇ ਮੈਡੀਕਲ ਅਤੇ ਆਵਾਜਾਈ ਦੀਆਂ ਸਹੂਲਤਾਂ ਨਹੀਂ ਹਨ।

''''ਮੈਂ ਇੰਗਲੈਂਡ ਪਹੁੰਚ ਗਿਆ ਹਾਂ ਮੇਰੇ ਪਰਿਵਾਰ ਨੂੰ ਇਹ ਪਤਾ ਵੀ ਨਹੀਂ ਹੈ। ਜੇਕਰ ਉੱਥੇ ਸਭ ਕੁਝ ਠੀਕ ਹੈ ਤਾਂ ਲੋਕਾਂ ਨੂੰ ਬਾਹਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ। ਉੱਥੇ ਖੁੱਲ੍ਹੀ ਜੇਲ੍ਹ ਵਾਲਾ ਮਾਹੌਲ ਕਿਉਂ ਬਣਾ ਦਿੱਤਾ ਗਿਆ ਹੈ।''''

BBC

ਮੁਸਲਮਾਨ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਲੰਡਨ ਦੇ ਵਸਨੀਕ ਡਾ. ਸ਼ੇਖ ਰਮਜ਼ੀ ਕਹਿੰਦੇ ਹਨ, ''''ਇਹ ਦੂਜਾ ਫਲੀਸਤੀਨ ਬਣਨ ਜਾ ਰਿਹਾ ਹੈ। ਕਈ ਲੋਕ ਇਸਦਾ ਸ਼ਿਕਾਰ ਹੋਣਗੇ। ਦੂਜੇ ਪਾਸੇ ਦੋਵੇਂ ਦੇਸ ਪ੍ਰਮਾਣੂ ਸੰਪਨ ਦੇਸ ਹਨ। ਇਸ ਵਿੱਚ ਡੌਨਲਡ ਟਰੰਪ ਅਤੇ ਸੰਯੁਕਤ ਰਾਸ਼ਟਰ ਨੂੰ ਦਖਲ ਦੇਣਾ ਚਾਹੀਦਾ ਹੈ।''''

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=05GB5ODLTqM

https://www.youtube.com/watch?v=R_1B1tPgoXU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)