ਇਮਰਾਨ ਖ਼ਾਨ: ''''ਜੇਕਰ ਜੰਗ ਹੋਈ ਤਾਂ ਉਸਦੀ ਜ਼ਿੰਮੇਵਾਰ ਦੁਨੀਆਂ ਹੋਵੇਗੀ''''

08/14/2019 5:46:28 PM

Reuters

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਸ਼ਾਸ਼ਿਤ ਕਸ਼ਮੀਰ ਦੀ ਅਸੈਂਬਲੀ ਦੇ ਖ਼ਾਸ ਇਜਲਾਸ ਵਿੱਚ ਕਿਹਾ ਕਿ ਭਾਰਤ ਸ਼ਾਸ਼ਿਤ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰਕੇ ਨਰਿੰਦਰ ਮੋਦੀ ਨੇ ਆਪਣਾ ਆਖ਼ਰੀ ਕਾਰਡ ਖੇਡਿਆ ਹੈ ਜੋ ਉਸੇ ਤਰ੍ਹਾਂ ਹੈ ਜਿਵੇਂ ਹਿਟਲਰ ਨੇ ਨਾਜ਼ੀਆਂ ਲਈ ਫਾਈਨਲ ਸੌਲਿਊਸ਼ਨ ਬਣਾਇਆ ਸੀ।

ਇਸ ਵਾਰ ਪਾਕਿਸਤਾਨ ਆਪਣੇ ਆਜ਼ਾਦੀ ਦਿਹਾੜੇ 14 ਅਗਸਤ ਨੂੰ ਕਸ਼ਮੀਰ ਇਕਜੁੱਟਤਾ ਦਿਹਾੜੇ ਵਜੋਂ ਮਨਾ ਰਿਹਾ ਹੈ।

ਪਾਕਿਸਤਾਨ ਨੇ ਇਹ ਕਦਮ ਭਾਰਤ ਵੱਲੋਂ ਜੰਮੂ-ਕਸ਼ਮੀਰ ਸੂਬੇ ਨੂੰ ਮਿਲਿਆ ਖ਼ਾਸ ਦਰਜਾ ਖੋਹਣ ਅਤੇ ਉਸ ਨੂੰ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਵਿਰੋਧ ਵਿੱਚ ਚੁੱਕਿਆ ਹੈ।

ਇਮਰਾਨ ਖ਼ਾਨ ਬੁੱਧਵਾਰ ਨੂੰ ਪਾਕਿਸਤਾਨ ਸ਼ਾਸ਼ਿਤ ਕਸ਼ਮੀਰ ਦੀ ਰਾਜਧਾਨੀ ਮੁਜ਼ਫਰਾਬਾਦ ਪਹੁੰਚੇ ਸਨ।

ਇਹ ਵੀ ਪੜ੍ਹੋ:

  • ਕਰਤਾਪੁਰ ’ਚ ਮਿਲਾਂਗੇ, ਕਠਪੁਤਲੀ ਨਾ ਬਣੋ – ਇਮਰਾਨ ਦੇ ਮੰਤਰੀ ਦਾ ਹਰਸਿਮਰਤ ਨੂੰ ਜਵਾਬ
  • ਰਿਲਾਇੰਸ ਦਾ ਜੀਓ ਗੀਗਾ ਫਾਈਬਰ ਇੰਟਰਨੈਟ ਪਲਾਨ ਕੀ ਹੈ
  • ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੀ ਪੂਰੀ ਕਹਾਣੀ

https://www.youtube.com/watch?v=Np6voNoOIoQ

ਪਾਕਿਸਤਾਨ ਸ਼ਾਸ਼ਿਤ ਕਸ਼ਮੀਰ ਦੇ ਰਾਸ਼ਟਰਪਤੀ ਸਰਦਾਰ ਮਸੂਦ ਖ਼ਾਨ ਅਤੇ ਪ੍ਰਧਾਨ ਮੰਤਰੀ ਰਾਜਾ ਫਾਰੂਕ ਹੈਦਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਗਾਰਡ ਆਫ਼ ਆਰਨਰ ਵੀ ਦਿੱਤਾ ਗਿਆ।

ਇਮਰਾਨ ਖ਼ਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਜੋ ਆਰਐੱਸਐੱਸ ਦੀ ਵਿਚਾਰਧਾਰਾ ਹੈ, ਜਿਸ ਦੇ ਨਰਿੰਦਰ ਮੋਦੀ ਬਚਪਨ ਤੋਂ ਮੈਂਬਰ ਹਨ। ਇਸ ਆਰਐੱਸਐੱਸ ਨੇ ਆਪਣੀ ਪ੍ਰੇਰਣਾ ਹਿਟਲਰ ਦੀ ਨਾਜ਼ੀ ਪਾਰਟੀ ਤੋਂ ਲਈ ਸੀ। ਇਹ ਮੰਨਦੇ ਹਨ ਕਿ ਹਿੰਦੂ ਕੌਮ ਸਭ ਤੋਂ ਉੱਚੀ ਹੈ। ਉਹ ਵੀ ਸਮਝਦੇ ਸਨ ਕਿ ਮੁਸਲਮਾਨਾਂ ਨੇ ਸਾਡੇ ਉੱਪਰ ਹਕੂਮਤ ਕੀਤਾ ਹੈ ਹੁਣ ਇਨ੍ਹਾਂ ਤੋਂ ਬਦਲਾ ਲੈਣਾ ਹੈ।"

ਇਮਰਾਨ ਖ਼ਾਨ ਨੇ ਕਿਹਾ ਕਿ ਇਹ ਵਿਚਾਰਧਾਰਾ ਸਿਰਫ਼ ਮੁਸਲਮਾਨਾਂ ਨਾਲ ਹੀ ਨਹੀਂ ਈਸਾਈਆਂ ਨਾਲ ਵੀ ਨਫ਼ਰਤ ਕਰਦੀ ਹੈ। ਆਰਐੱਸਐੱਸ ਨੇ ਆਪਣੇ ਲੋਕਾਂ ਦੇ ਮਨ ਵਿੱਚ ਭਰਿਆ ਹੈ ਕਿ ਜੇ ਮੁਸਲਮਾਨ ਸਾਡੇ ਉੱਪਰ 600 ਸਾਲ ਹਕੂਮਤ ਨਾ ਕਰਦੇ ਤਾਂ ਉਹ ਸ਼ਾਨਦਾਰ ਦੇਸ਼ ਬਣਦੇ।

ਇਹ ਵੀ ਪੜ੍ਹੋ

  • ਕਸ਼ਮੀਰ ਮਸਲੇ ''ਤੇ ਪਾਕਿਸਤਾਨ ਦੇ ਹੱਥ ਅਸਲ ''ਚ ਕੀ ਹੈ
  • ''370 ਤੇ 35A ਨੇ ਅੱਤਵਾਦ ਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ''
  • ਕੀ ਕਸ਼ਮੀਰ ਨੂੰ ਧਾਰਾ 370 ਦੇ ਖ਼ਤਮ ਹੋਣ ਨਾਲ ਕੋਈ ਫਾਇਦਾ ਹੋਵੇਗਾ

https://www.youtube.com/watch?v=uwCUpcPIdZ4

ਨਰਿੰਦਰ ਮੋਦੀ ਉੱਪਰ ਹਮਲਾਵਰ ਹੋਣ ਦਾ ਇਲਜ਼ਾਮ ਲਾਉਂਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਇਸ ਵਿਚਾਰਧਾਰਾ ਨੇ ਮਹਾਤਮਾ ਗਾਂਧੀ ਨੂੰ ਕਤਲ ਕੀਤਾ। ਇਸੇ ਵਿਚਾਰਧਾਰਾ ਨੇ ਅੱਗੇ ਚੱਲ ਕੇ ਮੁਸਲਮਾਨਾਂ ਦਾ ਕਤਲੇਆਮ ਕੀਤਾ।

"ਪਿਛਲੇ ਪੰਜ ਸਾਲਾਂ ਦੌਰਾਨ ਜੋ ਕਸ਼ਮੀਰ ਵਿੱਚ ਜ਼ੁਲਮ ਕੀਤੇ ਗਏ, ਇਸੇ ਵਿਚਾਰਧਾਰਾ ਦੇ ਕਾਰਨ ਕੀਤੇ ਗਏ। ਨਰਿੰਦਰ ਮੋਦੀ ਨੇ ਜੋ ਕਾਰਡ ਖੇਡਿਆ ਹੈ। ਇਹ ਉਨ੍ਹਾਂ ਦਾ ਆਖ਼ਰੀ ਕਾਰਡ ਸੀ। ਇਹ ਫਾਈਨਲ ਸੌਲਿਊਸ਼ਨ ਹੈ। ਹਿਟਲਰ ਨੇ ਵੀ ਅਜਿਹਾ ਹੀ ਕੀਤਾ ਸੀ।"

"ਮੋਦੀ ਨੇ ਆਖ਼ਰੀ ਪੱਤਾ ਖੇਡ ਦਿੱਤਾ ਹੈ। ਰਣਨੀਤਿਕ ਬਲੰਡਰ ਕਰ ਦਿੱਤਾ ਹੈ ਨਰਿੰਦਰ ਮੋਦੀ ਨੇ। ਇਹ ਮੋਦੀ ਅਤੇ ਭਾਜਪਾ ਨੂੰ ਬਹੁਤ ਭਾਰੀ ਪਵੇਗਾ ਕਿਉਂਕਿ ਸਭ ਤੋਂ ਪਹਿਲਾਂ ਇਨ੍ਹਾਂ ਨੇ ਕਸ਼ਮੀਰ ਦਾ ਕੌਮਾਂਤਰੀਕਰਨ ਕਰ ਦਿੱਤਾ ਹੈ।"

ਇਮਰਾਨ ਖ਼ਾਨ ਨੇ ਅੱਗੇ ਕਿਹਾ," ਪਹਿਲਾਂ ਕਸ਼ਮੀਰ ''ਤੇ ਗੱਲ ਕਰਨਾ ਮੁਸ਼ਕਲ ਸੀ। ਹੁਣ ਦੁਨੀਆਂ ਦੀ ਨਜ਼ਰ ਕਸ਼ਮੀਰ ''ਤੇ ਹੈ, ਸਾਡੇ ਉੱਪਰ ਹੈ ਕਿ ਅਸੀਂ ਕਿਵੇਂ ਕੌਮਾਂਤਰੀ ਮੁੱਦਾ ਬਣਾਉਂਦੇ ਹਾਂ। ਮੈਂ ਤੁਹਾਡੀ ਸੰਸਦ ਦੇ ਸਾਹਮਣੇ ਜਿੰਮੇਵਾਰੀ ਲੈਂਦਾ ਹਾਂ ਕਿ ਕਸ਼ਮੀਰ ਦੀ ਦੁਨੀਆਂ ਵਿੱਚ ਆਵਾਜ਼ ਚੁੱਕਣ ਵਾਲਾ ਅੰਬੈਸਡਰ ਮੈਂ ਹਾਂ।"

ਇਹ ਵੀ ਪੜ੍ਹੋ:

  • ਕਸ਼ਮੀਰ ''ਚ ਤਣਾਅ: ਮੋਦੀ ਸਰਕਾਰ ਨੇ ਆਰਟੀਕਲ 370 ਖ਼ਤਮ ਕੀਤਾ
  • 11 ਨੁਕਤਿਆਂ ’ਚ ਸਮਝੋ ਧਾਰਾ 370 ਖ਼ਤਮ ਹੋਣ ਮਗਰੋਂ ਕੀ-ਕੀ ਬਦਲੇਗਾ
Getty Images

ਇਮਰਾਨ ਖ਼ਾਨ ਨੇ ਹੋਰ ਕੀ ਕਿਹਾ...ਪੜ੍ਹੋ

''ਭਾਰਤ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਨ''

  • ਇਤਿਹਾਸ ਨੂੰ ਦੇਖੀਏ ਤਾਂ ਦੁਨੀਆਂ ਵਿੱਚ ਬਿਮਾਰ ਦਿਮਾਗ ਅਤੇ ਬਿਨਾਂ ਤਹਿਜ਼ੀਬ ਵਾਲੇ ਲੋਕਾਂ ਨੇ ਕਤਲੇਆਮ ਕਰਾਇਆ ਹੈ। ਲੋਕਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਇਹ ਉਹੀ ਵਿਚਾਰਧਾਰਾ ਹੈ। ਦੁਨੀਆਂ ਦੇ ਲੋਕ ਸੋਚਦੇ ਹਨ ਕਿ ਇਹ ਕਰਮ ਅਤੇ ਨਿਰਵਾਨ ਵਾਲਾ ਮੁਲਕ ਹੈ। ਉਹ ਸਾਨੂੰ ਦਹਿਸ਼ਤਗਰਦ ਕਹਿੰਦੇ ਅਤੇ ਭਾਰਤ ਨੂੰ ਸਹਿਨਸ਼ਾਲ ਦੇਸ ਮੰਨਦੇ ਹਨ। ਪਰ ਇਸ ਵਿਚਾਰਧਾਰਾ ਦਾ ਨੁਕਸਾਨ ਜੇਕਰ ਕਿਸੇ ਨੂੰ ਹੋਵੇਗਾ ਤਾਂ ਹਿੰਦੁਸਤਾਨ ਨੂੰ ਹੋਵੇਗਾ।
  • ਇਨ੍ਹਾਂ ਨੇ ਹਿੰਦੁਸਤਾਨ ਦੇ ਸੰਵਿਧਾਨ ਨੂੰ ਰੱਦ ਕਰ ਦਿੱਤਾ। 370 ਸਾਡਾ ਮਾਮਲਾ ਹੈ ਹੀ ਨਹੀਂ ਸੀ। ਉਹ ਜੰਮੂ-ਕਸ਼ਮੀਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ਼ ਗਏ। ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ਼ ਗਏ। ਮੁਲਕ ਜੰਗਾਂ ਕਾਰਨ ਤਬਾਹ ਨਹੀਂ ਹੁੰਦੇ ਸਗੋਂ ਕਾਨੂੰਨ-ਵਿਵਸਥਾਖਤਮ ਹੋਣ ਕਾਰਨ ਤਬਾਹ ਹੁੰਦੇ। ਜੱਜ ਡਰੇ ਹੋਏ ਹਨ, ਮੀਡੀਆ ਨੂੰ ਕੰਟਰੋਲ ਕੀਤਾ ਗਿਆ ਹੈ, ਵਿਰੋਧੀ ਆਗੂਆਂ ਨੂੰ ਸੁਣੀਏ ਤਾਂ ਲੱਗਦਾ ਹੈ ਕਿ ਡਰ ਕੇ ਭਾਸ਼ਣ ਦੇ ਰਹੇ ਹਨ। ਅਜਿਹਾ ਨਾਜ਼ੀ ਜਰਮਨੀ ਵਿੱਚ ਹੁੰਦਾ ਸੀ। ਉਨ੍ਹਾਂ ਦੀ ਵਿਚਾਰਧਾਰਾ ਖਿਲਾਫ ਬੋਲਣ ਵਾਲਿਆਂ ਨੂੰ ਗੱਦਾਰ ਕਿਹਾ ਜਾਂਦਾ ਸੀ। ਉਨ੍ਹਾਂ ਮਾਰ ਦਿੱਤਾ ਜਾਂਦਾ ਸੀ ਜਾਂ ਭਜਾ ਦਿੱਤਾ ਜਾਂਦਾ ਸੀ। ਭਾਰਤ ਵਿੱਚ ਮੁਸਲਮਾਨ ਕੁਝ ਕਹਿਣ ਤਾਂ ਉਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਕਿਹਾ ਜਾਂਦਾ ਹੈ। ਬੁੱਧੀਜੀਵੀ ਵੀ ਡਰਦੇ ਹਨ।
  • ਇਹ ਭਾਰਤ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਨ। ਭਾਰਤ ਵਿੱਚ 18 ਤੋਂ 19 ਕਰੋੜ ਮੁਸਲਮਾਨ ਰਹਿੰਦੇ ਹਨ। ਇਹ ਗਿਣਤੀ ਘੱਟ ਨਹੀਂ ਹੈ। ਉਨ੍ਹਾਂ ਨੂੰ ਡਰਾਇਆ ਜਾਵੇਗਾ ਅਤੇ ਅਧਿਕਾਰ ਖੋਹ ਲਏ ਜਾਣਗੇ ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਆਏਗੀ ਹੀ। ਇੰਗਲੈਂਡ ਵਿੱਚ ਦੇਖੀਏ ਤਾਂ ਮੈਨਚੈਸਟਰ ਅਤੇ ਬਰਮਿੰਘਮ ਵਿੱਚ ਜਿਨ੍ਹਾਂ ਲੋਕਾਂ ਨੂੰ ਦਬਾਇਆ ਗਿਆ ਉਨ ਕੱਟੜਪੰਥੀ ਬਣ ਗਏ। ਹਿੰਦੁਸਤਾਨ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ।

https://www.youtube.com/watch?v=R_1B1tPgoXU

''ਇੱਟ ਦਾ ਜਵਾਬ ਪੱਥਰ ਨਾਲ''

  • ਹਿੰਦੁਸਤਾਨ ਵਿੱਚ ਜਦੋਂ ਕ੍ਰਿਕਟ ਖੇਡਣ ਜਾਂਦਾ ਸੀ ਤਾਂ ਚੰਗੇ ਘਰਾਂ ਦੇ ਮੁਸਲਮਾਨ ਕਹਿੰਦੇ ਸਨ ''ਟੂ ਨੇਸ਼ਨ ਥਿਊਰੀ'' ਠੀਕ ਨਹੀਂ ਸੀ। ਅੱਜ ਸਾਰੇ ਕਹਿੰਦੇ ਹਨ ਕਿ ਜਿਨਾਹ ਠੀਕ ਸਨ। ਕਸ਼ਮੀਰ ਦੇ ਜੋ ਭਾਰਤ ਸਮਰਥਕ ਨੇਤਾ ਸਨ, ਉਹ ਵੀ ਅੱਜ ਵੀ ਅਜਿਹਾ ਕਰ ਰਹੇ ਹਨ। ਮੈਂ ਫਾਰੂਖ਼ ਅਬਦੁੱਲਾ ਨੂੰ ਸੁਣਿਆ।
  • ਕਸ਼ਮੀਰ ਵਿੱਚ ਜੋ ਕਰ ਰਹੇ ਹਨ ਉਸਤੋਂ ਨਜ਼ਰ ਹਟਾਉਣ ਲਈ ਉਹ ਹੁਣ ਆਜ਼ਾਦ ਕਸ਼ਮੀਰ ਵਿੱਚ ਐਕਸ਼ਨ ਲੈਣਗੇ। ਮੈਂ ਮੋਦੀ ਨੂੰ ਸੁਨੇਹਾ ਦਿੰਦਾ ਹਾਂ- ਤੁਸੀਂ ਐਕਸ਼ਨ ਲਵੋ, ਇੱਟ ਦਾ ਜਵਾਬ ਪੱਥਰ ਨਾਲ ਦਿਆਂਗੇ।
  • ਜੰਗ ਮਸਲੇ ਦਾ ਹੱਲ ਨਹੀਂ ਹੁੰਦੀ। ਜੰਗ ਨਾਲ ਇੱਕ ਮਸਲਾ ਹੱਲ ਕਰਨ ਜਾਂਦੇ ਹਾਂ ਤਾਂ ਤਿੰਨ ਹੋਰ ਪੈਦਾ ਹੋ ਜਾਂਦੇ ਹਨ।
  • ਪਰ ਇਹ ਨਰਿੰਦਰ ਮੋਦੀ ਦਾ ਗਲਤ ਅੰਦਾਜ਼ਾ ਹੈ। ਪਾਕਿਸਤਾਨ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਫੈਸਲਾ ਕੀਤਾ ਹੈ ਕਿ ਜੇਕਰ ਇਨ੍ਹਾਂ ਨੇ ਕੋਈ ਵੀ ਉਲੰਘਣਾ ਕੀਤੀ ਤਾਂ ਅਸੀਂ ਵੀ ਤਿਆਰ ਹਾਂ। ਇਸ ਤੋਂ ਬਾਅਦ ਜੰਗ ਹੋਵੇਗੀ, ਪੂਰੀ ਦੁਨੀਆਂ ਨੂੰ ਦੱਸ ਦੇਈਏ ਕਿ ਉਸਦੇ ਜ਼ਿੰਮੇਵਾਰ ਤੁਸੀਂ ਹੋਵੋਗੇ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=bFQO6DevJ4s

https://www.youtube.com/watch?v=GXaQddEQwQw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)