ਇੱਥੇ ''''ਪਾਕਿਸਤਾਨ'''' ਕਰਦਾ ਹੈ ''''ਭਾਰਤ'''' ਦੀ ਸੁਰੱਖਿਆ

08/14/2019 4:16:38 PM

ਅਸੀਂ ਤੁਹਾਨੂੰ ਭਾਰਤ ਤੇ ਪਾਕਿਸਤਾਨ ਨਾਲ ਮਿਲਾਵਾਂਗੇ ਜੋ ਇਕ ਦੂਜੇ ''ਤੇ ਜਾਨ ਵਾਰਦੇ ਹਨ

ਔਖੇ ਹਲਾਤਾਂ ''ਚ ਤਾਂ ਪਾਕਿਸਤਾਨ ਭਾਰਤ ਦੀ ਰਾਖੀ ਵੀ ਕਰਦਾ ਹੈ।

ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਭਰਾ, ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ''ਚ ਰਹਿੰਦੇ ਹਨ।

ਭਾਰਤ ਸਿੰਘ ਦੀ ਉਮਰ 12 ਸਾਲ ਹੈ ਅਤੇ ਪਾਕਿਸਤਾਨ ਸਿੰਘ 11 ਸਾਲ ਦਾ ਹੈ। ਬੱਚਿਆਂ ਦੇ ਨਾਂ ਇਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਨੇ ਰੱਖੇ ਹਨ।

(ਬੀਬੀਸੀ ਪੱਤਰਕਾਰ ਦਲੀਪ ਸਿੰਘ ਨੇ ਇਹ ਸਟੋਰੀ ਅਗਸਤ 2017 ਵਿੱਚ ਕੀਤੀ ਸੀ)

  • ''ਮੌਤ ਮੰਜੇ ''ਤੇ ਵੀ ਘੇਰ ਲੈਂਦੀ ਹੈ, ਮੇਰਾ ਪੁੱਤ ਦੇਸ ਲਈ ਕੁਰਬਾਨ ਹੋਇਆ''
  • 19 ਸਾਲ ਦੀ ਕੁੜੀ ਨੇ ਕਿਉਂ ਬਣਾਈ ''ਰੇਪ ਪਰੂਫ਼ ਪੈਂਟੀ''?
  • ਨਾਬਾਲਗ ''ਪਤਨੀ'' ਨਾਲ ਸਰੀਰਕ ਸਬੰਧ ਰੇਪ

''ਭਾਰਤ'' ਮਨਜ਼ੂਰ ''ਪਾਕਿਸਤਾਨ'' ਨਾਮਨਜ਼ੂਰ

ਕਦੇ ਵੀ ਕਿਸੇ ਨੂੰ ਭਾਰਤ ਦੇ ਨਾਂ ਨੂੰ ਲੈ ਕੇ ਇਤਰਾਜ਼ ਨਹੀਂ ਹੋਇਆ। ਸਾਲ 2007 ਵਿੱਚ ਜਦੋਂ ਗੁਰਮੀਤ ਸਿੰਘ ਦੇ ਘਰ ਦੂਜੇ ਪੁੱਤਰ ਦਾ ਜਨਮ ਹੋਇਆ ਤਾਂ ਉਨ੍ਹਾਂ ਨੇ ਉਸ ਦਾ ਨਾਂ ਪਾਕਿਸਤਾਨ ਸਿੰਘ ਰੱਖਿਆ।

ਗੁਰਮੀਤ ਸਿੰਘ ਮੁਤਾਬਿਕ ਮਹਿਮਾਨ ਦੇ ਆਉਣ ਦੀ ਖ਼ੁਸ਼ੀ ਤਾਂ ਸੀ, ਪਰ ਪਾਕਿਸਤਾਨ ਨਾਂ ਰੱਖੇ ਜਾਣ ''ਤੇ ਘਰ ਵਾਲੇ ਨਿਰਾਸ਼ ਸਨ।

ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੇ ਛੋਟੇ ਪੁੱਤਰ ਦੇ ਨਾਂ ''ਤੇ ਇਤਰਾਜ਼ ਕੀਤਾ ਪਰ ਉਨ੍ਹਾਂ ਦਾ ਇਰਾਦਾ ਨਹੀਂ ਬਦਲਿਆ।

ਇੱਥੋਂ ਤੱਕ ਕਿ ਗੁਰਮੀਤ ਸਕੂਲ ਵਿੱਚ ਵੀ, ਛੋਟੇ ਪੁੱਤਰ ਦਾ ਨਾਮ ਪਾਕਿਸਤਾਨ ਸਿੰਘ ਲਿਖਵਾਉਣਾ ਚਾਹੁੰਦੇ ਸਨ ਪਰ ਸਕੂਲ ਪ੍ਰਸ਼ਾਸਨ ਨੇ ਨਾਂ ਬਦਲਣ ਦੀ ਸ਼ਰਤ ''ਤੇ ਹੀ ਦਾਖ਼ਲਾ ਦਿੱਤਾ। ਕਾਗ਼ਜ਼ਾਂ ਵਿਚ, ਪਾਕਿਸਤਾਨ ਸਿੰਘ ਦਾ ਨਾਂ ਕਰਨਦੀਪ ਸਿੰਘ ਹੈ।

  • ਬ੍ਰਿਟੇਨ ''ਚ ਤਰੱਕੀਆਂ ''ਤੇ ਹੈ ਪੰਜਾਬਣ ਪੁਲਿਸਵਾਲੀ
  • ''ਮੈਂ ਪਾਕਿਸਤਾਨ ਵਿਰੋਧੀ ਪੋਸਟਰ ਗਰਲ ਨਹੀਂ''
  • ਜੇਲ੍ਹ ''ਚ ਪੈਦਾ ਹੋਈ ਹਿਨਾ ਪਰਤ ਗਈ ਪਾਕਿਸਤਾਨ

ਦੁਕਾਨ ਦਾ ਨਾਮ ਵੀ ''ਭਾਰਤ-ਪਾਕਿਸਤਾਨ''

ਕੁਝ ਸਾਲ ਪਹਿਲਾਂ ਹੀ ਗੁਰਮੀਤ ਸਿੰਘ ਨੇ ਨੈਸ਼ਨਲ ਹਾਈਵੇ-10 ''ਤੇ ਦੁਕਾਨ ਖੋਲ੍ਹੀ। ਦੁਕਾਨ ਦਾ ਨਾਂ ਵੀ ਮੁੰਡਿਆ ਦੇ ਨਾਂ ''ਤੇ ''ਭਾਰਤ-ਪਾਕਿਸਤਾਨ ਵੁੱਡ ਵਰਕਸ'' ਰੱਖਿਆ ਗਿਆ।

ਗੁਰਮੀਤ ਦੇ ਮੁਤਾਬਕ ਲੋਕ ਅਜਿਹਾ ਨਾਮ ਪੜ੍ਹ ਕੇ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਡਰਾਉਂਦੇ ਵੀ ਹਨ। ਨਾਮ ਬਦਲਣ ਲਈ ਵੀ ਕਿਹਾ ਜਾਂਦਾ ਹੈ, ਪਰ ਉਹ ਨਹੀਂ ਮੰਨਦੇ।

ਭਾਰਤ ਨੂੰ ਬਚਾਉਂਦਾ ਹੈ ਪਾਕਿਸਤਾਨ

ਬੀਬੀਸੀ ਨੇ ਦੋਵਾਂ ਭਰਾਵਾਂ ਨਾਲ ਵੀ ਗੱਲ ਕੀਤੀ। ਪਾਕਿਸਤਾਨ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਉਸ ਦਾ ਨਾਂ ਕਰਨਦੀਪ ਸਿੰਘ ਹੈ ਪਰ ਕਈ ਸਹਿਪਾਠੀ ਉਸ ਨੂੰ ਪਾਕਿਸਤਾਨ ਸਿੰਘ ਸੱਦਦੇ ਹਨ।

ਉਸ ਨੇ ਕਿਹਾ ਕਿ ਜੇ ਕੋਈ ਉਸ ਨੂੰ ਪਾਕਿਸਤਾਨ ਸਿੰਘ ਕਹਿੰਦਾ ਹੈ ਤਾਂ ਉਸ ਨੂੰ ਬੁਰਾ ਨਹੀਂ ਲੱਗਦਾ। ਇਹ ਪੁੱਛਣ ''ਤੇ ਕਿ ਇਹ ਨਾਮ ਕਿਸ ਨੇ ਰੱਖਿਆ ਤਾਂ ਪਾਕਿਸਤਾਨ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਨੇ ਰੱਖਿਆ ਹੈ।

  • ਪਾਕਿਸਤਾਨ: ਕੀ ਮਸ਼ਾਲ ਖ਼ਾਨ ਦੇ ਕਤਲ ਨੇ ਕੁਝ ਬਦਲਿਆ?
  • ਭਾਰਤ ਪਾਕਿਸਤਾਨ ਦੀ ਵੰਡ ’ਚ ਬਚੀ ਦੋਸਤੀ
  • ਇਤਿਹਾਸਕ ਗੁਰਦੁਆਰਿਆਂ ਦੇ ਬਾਕੀ ਬਚੇ ਅੰਸ਼

ਪਾਕਿਸਤਾਨ ਨੇ ਦੱਸਿਆ ਕਿ ਜਦ ਮਾਂ ਭਾਰਤ ਨੂੰ ਝਿੜਕਦੀ ਹੈ ਜਾਂ ਬਾਹਰ ਕੋਈ ਹੋਰ ਉਸ ਨੂੰ ਮਾਰਦਾ ਹੈ ਤਾਂ ਮੈਂ ਉਸ ਨੂੰ ਬਚਾਉਂਦਾ ਹਾਂ।

ਭਾਰਤ ਸਿੰਘ ਤੇ ਪਾਕਿਸਤਾਨ ਸਿੰਘ ਸ਼ਰਾਰਤ ਕਰਦੇ ਹਨ। ਕਦੇ-ਕਦੇ ਲੜਦੇ ਹਨ ਪਰ ਜਲਦੀ ਹੀ ਸੁਲ੍ਹਾ ਵੀ ਹੋ ਜਾਂਦੀ ਹੈ। ਦੋਵਾਂ ਨੂੰ ਅੰਗਰੇਜ਼ੀ ਪੜ੍ਹਨਾ ਪਸੰਦ ਹੈ।

''ਸਾਨੂੰ ਤਾਂ 70 ਸਾਲ ਹੋ ਗਏ ਭਟਕਦਿਆਂ''

ਗੁਰਮੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਬਜ਼ੁਰਗ ਵੰਡ ਦੌਰਾਨ ਪਾਕਿਸਤਾਨ ਤੋਂ ਭਾਰਤ ਆਏ ਸਨ।

ਕੁਝ ਦੇਰ ਹਰਿਆਣੇ ਦੇ ਕਰਨਾਲ ਵਿੱਚ ਰਹਿਣ ਮਗਰੋਂ, ਸੂਬੇ ਦੇ ਹਾਂਸੀ ਵਿੱਚ ਵੱਸ ਗਏ। ਉਨ੍ਹਾਂ ਦੇ ਪਰਿਵਾਰ ਨੂੰ ਹਾਂਸੀ ਤੋਂ ਵੀ ਉੱਜੜਨਾ ਪਿਆ।

1984 ਵਿੱਚ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਰਾਤੋ-ਰਾਤ ਸਾਰਾ ਪਰਿਵਾਰ ਪੰਜਾਬ ਦੇ ਮਲੋਟ ਭੱਜ ਆਇਆ। ਉਸ ਵੇਲੇ ਗੁਰਮੀਤ ਕੋਈ 11-12 ਸਾਲ ਦੇ ਸੀ।

  • VLOG: ਕੀ ਪਾਕਿਸਤਾਨ ਦੇ ਅਜੋਕੇ ਮੌਲਵੀ ਇੱਕ ਮੁਕੰਮਲ ਪੈਕੇਜ ਹਨ?
  • ਸਾਈਨ ਬੋਰਡਾਂ ''ਤੇ ਪੰਜਾਬੀ ਹੋਵੇਗੀ ਹੁਣ ਸਭ ਤੋਂ ਉੱਤੇ
  • ਕਿਵੇਂ ਗੈਂਗਸਟਰ ਬਣਦੇ ਹਨ ਇਹ ਪੰਜਾਬੀ ਮੁੰਡੇ?

ਗੁਰਮੀਤ ਨੇ ਯਾਦ ਕਰਦਿਆਂ ਕਿਹਾ, "ਮੈਂ ਉਸ ਵੇਲੇ ਬੱਚਾ ਸੀ, ਮੈਨੂੰ ਸਿੱਖ ਖਾੜਕੂ ਕਿਹਾ ਗਿਆ। ਉਦੋਂ ਮੈਨੂੰ ਇਸ ਦਾ ਅਰਥ ਸਮਝ ਨਹੀਂ ਆਇਆ ਸੀ।''''

ਗੁਰਮੀਤ ਕਹਿੰਦੇ ਹਨ, "ਸੱਚ ਕਹਾਂ ਤਾਂ ਹਾਲੇ ਵੀ ਲੋਕਾਂ ਨੇ ਸਾਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ। ਪਾਕਿਸਤਾਨ ਤੋਂ ਹਿਜਰਤ ਕਰ ਕੇ ਆਏ ਲੋਕਾਂ ਨੂੰ ਹਾਲੇ ਵੀ ਪੰਜਾਬ ਵਿੱਚ ਰਿਫ਼ਿਊਜੀ ਕਿਹਾ ਜਾਂਦਾ ਹੈ। ਸਾਡੇ ਬਜ਼ੁਰਗਾਂ ਦਾ ਸਭ ਕੁਝ ਪਾਕਿਸਤਾਨ ਵਿੱਚ ਰਹਿ ਗਿਆ। ਅਸੀਂ ਹਰਿਆਣਾ ਆ ਗਏ, ਫਿਰ ਪੰਜਾਬ ਆਏ। ਸਾਨੂੰ 70 ਸਾਲ ਹੋ ਗਏ ਭਟਕਦਿਆਂ।''''

ਪਿੰਡ ਵੇਖਣ ਦੀ ਇੱਛਾ ਬਜ਼ੁਰਗਾਂ ਦੇ ਦਿਲ ''ਚ ਰਹਿ ਗਈ

ਗੁਰਮੀਤ ਦੇ ਬਜ਼ੁਰਗ ਸ਼ੇਖ਼ੂਪੁਰਾ, ਪਾਕਿਸਤਾਨ ਦੇ ਰੱਤੀ ਟਿੱਬੀ ਪਿੰਡ ਵਿੱਚ ਰਹਿੰਦੇ ਸਨ।

ਗੁਰਮੀਤ ਨੇ ਪਿਛਲੇ ਵਰ੍ਹੇ ਆਪਣੇ ਦੋਸਤਾਂ ਨਾਲ ਪਾਕਿਸਤਾਨ ਜਾਣ ਦਾ ਮਨ ਬਣਾਇਆ ਸੀ। ਉਹ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਸੀ ਪਰ ਨੋਟ ਬੰਦੀ ਕਾਰਨ ਇਹ ਨਹੀਂ ਹੋ ਸਕਿਆ।

  • ਕੀ ਫ਼ਰਕ ਹੈ ਹਾਈਡਰੋਜਨ ਤੇ ਪਰਮਾਣੂ ਬੰਬ ''ਚ
  • ''ਟਰੰਪ ਨੇ ਤੀਜੀ ਵਿਸ਼ਵ ਜੰਗ ਦੇ ਰਾਹ ਪਾਇਆ''
  • ਮਿਜ਼ਾਈਲ ਪਰਖਾਂ ਦੀ ਖ਼ਬਰ ਵੇਲੇ ਇਹ ਗੁਲਾਬੀ ਕੱਪੜੇ ਹੀ ਕਿਉਂ ਪਾਉਂਦੀ ਹੈ?

ਵੰਡ ਦੀ ਕਹਾਣੀ ਸੁਣਨ ਤੋਂ ਬਾਅਦ ਗੁਰਮੀਤ ਭਾਵੁਕ ਹੋ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਬਜ਼ੁਰਗ ਪਾਕਿਸਤਾਨ ਵਿੱਚ ਆਪਣਾ ਪਿੰਡ ਵੇਖਣ ਲਈ ਤਰਸਦੇ ਰਹਿ ਗਏ। ਉਹ ਇਹ ਇੱਛਾ ਲੈ ਕੇ ਹੀ ਸੰਸਾਰ ਤੋਂ ਚਲੇ ਗਏ।

ਦੋਵਾਂ ਮੁਲਕਾਂ ਵਿਚਾਲੇ ਖਿੱਚੋਤਾਣ ਦੇ ਸਵਾਲ ''ਤੇ ਉਹ ਕਹਿੰਦੇ ਹਨ, ''''ਸਿਆਸਤਦਾਨਾਂ ਦੇ ਹਿਸਾਬ ਨਾਲ ਜੰਗ ਸਹੀ ਹੈ। ਮਰਦਾ ਤਾਂ ਆਮ ਨਾਗਰਿਕ ਹੀ ਹੈ। ਸਰਹੱਦ ''ਤੇ ਤਾਇਨਾਤ ਫ਼ੌਜੀ ਵੀ ਗ਼ਰੀਬ ਪਰਿਵਾਰਾਂ ਤੋਂ ਆਉਂਦੇ ਹਨ।''''

ਗੁਰਮੀਤ ਕਹਿੰਦੇ ਹਨ ਕਿ ਦੋਵੇਂ ਦੇਸ਼ ਪਿਆਰ ਨਾਲ ਰਹਿਣ, ਇਸ ਲਈ, ਸ਼ਾਂਤੀ ਦਾ ਸੁਨੇਹਾ ਦੇਣ ਲਈ ਹੀ ਉਨ੍ਹਾਂ ਨੇ ਪੁੱਤਰਾਂ ਦੇ ਭਾਰਤ ਸਿੰਘ ਅਤੇ ਪਾਕਿਸਤਾਨ ਸਿੰਘ ਨਾਂ ਰੱਖੇ ਹਨ।

ਤੁਹਾਨੂੰ ਸ਼ਾਇਦ ਇਹ ਵੀਡੀਓ ਵੀ ਪਸੰਦ ਆਉਣ

https://www.youtube.com/watch?v=SvKo7HqCfco

https://www.youtube.com/watch?v=dnZp-eJiKvc&t=7s

https://www.youtube.com/watch?v=8CqkH4TLbfY&t=9s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)