ਇਮਰਾਨ ਖਾਨ ਦੇ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਭਾਰਤੀ ਫੌਜ ਦੇ ਪੰਜਾਬੀ ਜਵਾਨਾਂ ਨੂੰ ਬਗਾਵਤ ਲਈ ਉਕਸਾਇਆ

08/13/2019 4:16:28 PM

BBC

ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਭਾਰਤੀ ਫੌਜ ਵਿੱਚ ਤਾਇਨਾਤ ਪੰਜਾਬੀ ਜਵਾਨਾ ਨੂੰ ਭੜਕਾਉਣ ਵਾਲਾ ਟਵੀਟ ਕੀਤਾ ਹੈ। ਇਹ ਟਵੀਟ ਭਾਰਤ ਸ਼ਾਸ਼ਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਸਬੰਧ ਵਿੱਚ ਕੀਤਾ ਗਿਆ ਹੈ।

ਚੌਧਰੀ ਫਵਾਦ ਹੁਸੈਨ ਨੇ ਟਵਿੱਟਰ ਤੇ ਲਿਖਿਆ, ''''ਮੈਂ ਇੰਡੀਅਨ ਆਰਮੀ ''ਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ''ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ!!''''

ਉਨ੍ਹਾਂ ਆਪਣੇ ਟਵਿੱਟਰ ਹੈਂਡਲ ''ਤੇ ਇਹ ਗੱਲ ਪੰਜਾਬੀ ਭਾਸ਼ਾ ਵਿੱਚ ਲਿਖੀ ਹੈ। ਗੁਰਮੁਖੀ ਲਿਪੀ ਵਿੱਚ ਲਿਖਿਆ ਇਹ ਟਵੀਟ ਅੰਗਰੇਜ਼ੀ ਵਿੱਚ ਵੀ ਟਰਾਂਸਲੇਟ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)