ਪੰਜਾਬ ਬੰਦ: ਰਵੀਦਾਸ ਮੰਦਿਰ ਤੋੜੇ ਜਾਣ ਤੋਂ ਬਾਅਦ ਪੰਜਾਬ, ਹਰਿਆਣਾ ਵਿੱਚ ਕਈ ਥਾਂ ''''ਤੇ ਬੰਦ

08/13/2019 10:46:29 AM

ਦਿੱਲੀ ਵਿੱਚ ਗੁਰੂ ਰਵੀਦਾਸ ਦੇ ਮੰਦਿਰ ਤੋੜੇ ਜਾਣ ਦੀ ਖ਼ਬਰ ਤੋਂ ਬਾਅਦ ਪੰਜਾਬ ਵਿੱਚ ਰਵੀਦਾਸੀਆ ਭਾਈਚਾਰੇ ਵਲੋਂ ਅੱਜ ਪੰਜਾਬ ਬੰਦ ਦਾ ਐਲਾਨ ਹੈ।

ਬੰਦ ਦਾ ਅਸਰ ਕਈ ਜ਼ਿਲ੍ਹਿਆਂ ਵਿੱਚ ਨਜ਼ਰ ਆ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਲ੍ਹ ਹੀ ਕਰ ਦਿੱਤਾ ਗਿਆ ਸੀ।

ਕਈ ਥਾਵਾਂ ''ਤੇ ਮੁੱਖ ਬਾਜ਼ਾਰ ਵੀ ਬੰਦ ਹਨ।

ਪੰਜਾਬ ਦੇ ਕਈ ਹਿੱਸਿਆਂ ਵਿੱਚ ਰੋਸ-ਪ੍ਰਦਰਸ਼ਨ ਹੋ ਰਹੇ ਹਨ।

ਦਰਅਸਲ ਦਿੱਲੀ ਦੇ ਤੁਗਲਕਾਬਾਦ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ ਤਹਿਤ ਗੁਰੂ ਰਵੀਦਾਸ ਦੇ ਮੰਦਿਰ ਨੂੰ ਤੋੜਿਆ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ''ਚ ਲੋਕ ਰੋਸ ਵਜੋਂ ਸੜਕਾਂ ''ਤੇ ਉਤਰ ਆਏ ਅਤੇ ਮੰਦਿਰ ਦੀ ਮੁੜ ਉਸਾਰੀ ਕਰਵਾਉਣ ਦੀ ਮੰਗ ਕੀਤੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:

  • 5 ਸੰਕੇਤ ਜੋ ਦੱਸ ਰਹੇ ਹਨ ਭਾਰਤ ਦੇ ਅਰਥਚਾਰੇ ਦਾ ਹਾਲ
  • ਅਮਰੀਕਾ ਦਾ ਗ੍ਰੀਨ ਕਾਰਡ ਮਿਲਣਾ ਹੋਵੇਗਾ ਮੁਸ਼ਕਿਲ
  • ਕੀ ਹੈ ਓਨਾਓ ਰੇਪ ਪੀੜਤ ਕੁੜੀ ਦੀ ਕਹਾਣੀ

ਤੁਗਲਕਾਬਾਦ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਬਲ ਤੈਨਾਤ ਹੈ। ਡੀਡੀਏ ਦੇ ਅਧਿਕਾਰੀ ਮੌਕੇ ''ਤੇ ਮੌਜੂਦ ਹਨ। ਮੰਦਿਰ ਪਰਿਸਰ ਵਿੱਚ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਵਿਦਾਸ ਭਾਈਚਾਰੇ ਨੂੰ ਪ੍ਰਦਰਸ਼ਨ ਬੰਦ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਕੇਂਦਰ ਨਾਲ ਇਹ ਮਸਲਾ ਸ਼ਾਂਤੀ ਨਾਲ ਹੱਲ ਕਰਨ ਲਈ ਹਰ ਮਦਦ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ:

  • ‘ਜੇਕਰ ਮੰਨ ਲਈਏ ਕਿ ਇਹ ਲੋਕਤੰਤਰ ਹੈ ਤਾਂ ਅਸੀਂ ਮੂਰਖ ਹੋਵਾਂਗੇ’
  • ਚੱਲੋ ਕਸ਼ਮੀਰ...ਜ਼ਮੀਨ ਖਰੀਦਾਂਗੇ, ਕੁੜੀਆਂ ਨਾਲ ਵਿਆਹ ਕਰਾਵਾਂਗੇ... ਅੱਗੇ? -ਬਲਾਗ
  • ਕਸ਼ਮੀਰ ਮਸਲੇ ''ਤੇ ਪਾਕਿਸਤਾਨ ਦੇ ਹੱਥ ਅਸਲ ''ਚ ਕੀ ਹੈ
  • ''ਈਦ ਮੁਬਾਰਕ ਹੀ ਨਹੀਂ ਕਹਿ ਸਕਦੇ ਤਾਂ ਕਾਹਦੀ ਈਦ?''

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਉਹੀ ਜ਼ਮੀਨ ਮੁੜ ਭਾਈਚਾਰੇ ਨੂੰ ਦਿਵਾਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ ਜੋ ਕਿ ਕਥਿਤ ਤੌਰ ''ਤੇ ਡੀਡੀਏ ਅਧੀਨ ਆਉਂਦੀ ਹੈ।

ਬਰਨਾਲਾ ਵਿੱਚ 12 ਅਗਸਤ ਨੂੰ ਦਲਿਤ ਭਾਈਚਾਰੇ ਦੇ ਲੋਕਾਂ ਨੇ ਜ਼ੋਰਦਾਰ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ ਨੇ ਜਲਦੀ ਤੋਂ ਜਲਦੀ ਮੰਦਿਰ ਦੀ ਉਸਾਰੀ ਦੀ ਮੰਗ ਕੀਤੀ।

ਗੁਰੂ ਰਵਿਦਾਸ ਜਯੰਤੀ ਸਮਾਰੋਹ ਸਮਿਤੀ ਨੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=yGQ94fbgfF0

https://www.youtube.com/watch?v=8MsCgcQER8A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)