ਰਿਲਾਇੰਸ ਦਾ ਜੀਓ ਗੀਗਾ ਫਾਈਬਰ ਇੰਟਰਨੈਟ ਪਲਾਨ ਕੀ ਹੈ

08/12/2019 8:01:27 PM

Getty Images

ਮੁਕੇਸ਼ ਅੰਬਾਨੀ ਨੇ ਜੀਓ ਫਾਈਬਰ ਦਾ ਐਲਾਨ ਕੀਤਾ ਹੈ ਜਿਸ ਨੇ ਆਪਣੇ ਵੱਲ ਸਾਰਿਆਂ ਦਾ ਧਿਆਨ ਖਿਚਿਆ ਹੋਇਆ ਹੈ।

ਜੀਓ ਫਾਈਬਰ, ''ਜੀਓ ਫਾਈਬਰ ਵੈਲਕਮ ਪਲੈਨ'' ਦੇ ਹੇਠ ਇੱਕ ਸਾਲ ਲਈ ਆਪਣੇ ਗਾਹਕਾਂ ਨੂੰ ਮੁਫ਼ਤ 4K ਐਲਈਡੀ ਟੀਵੀ ਅਤੇ 4K ਸੇਟ-ਟਾਪ ਬਾਕਸ ਦੇਵੇਗੀ।

ਜੀਓ ਫਾਬਰ ਕੀ ਹੈ?

ਇਹ ਇੱਕ ਬਰਾਡਬੈਂਡ (ਇੰਟਰਨੈੱਟ) ਸਰਵਿਸ ਹੈ। ਇਸ ਵਿੱਚ ਇੱਕ ਫਾਈਬਰ ਕੁਨੈਕਸ਼ਨ, ਫਾਈਬਰ ਟੂ ਦਿ ਹੋਮ (FTTH) ਰਾਹੀਂ ਕਿਨੈਕਸ਼ਨ ਸਿੱਧਾ ਘਰ ਵਿੱਚ ਆਵੇਗਾ। ਅਜੇ ਤੱਕ ਬਾਕੀ ਬਰਾਡਬੈਂਡ ਸੇਵਾਵਾਂ ਵਿੱਚ ਫਾਈਬਰ ਕੁਨੈਕਸ਼ਨ ਪਹਿਲਾਂ ਬਿਲਡਿੰਗ ਵਿੱਚ ਲਿਆਏ ਜਾਂਦੇ ਹਨ ਤੇ ਫਿਰ ਤਾਰਾਂ ਨੂੰ ਘਰਾਂ ਤੱਕ ਪਹੁੰਚਿਆ ਜਾਂਦਾ ਹੈ।

ਜਦਕਿ ਹੁਣ ਫਾਈਬਰ ਕੁਨੈਕਸ਼ਨ ਸਿੱਧਾ ਘਰ ਤੱਕ ਆਉਣ ਕਰਕੇ, ਹਾਈ ਸਪੀਡ ਇੰਟਰਨੈਟ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ:

  • ‘ਜੇਕਰ ਮੰਨ ਲਈਏ ਕਿ ਇਹ ਲੋਕਤੰਤਰ ਹੈ ਤਾਂ ਅਸੀਂ ਮੂਰਖ ਹੋਵਾਂਗੇ’
  • ਰਵੀਦਾਸੀਆ ਭਾਈਚਾਰੇ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ
  • ਮੋਦੀ ਨਾਲ ਜੰਗਲ ''ਚ ਜਾਣ ਵਾਲੇ ਬੀਅਰ ਗ੍ਰਿਲਸ ਬਾਰੇ ਜਾਣੋ
Getty Images

ਗੀਗਾ ਫਾਈਬਰ ਟੈਸਟ ਸਾਲ 2016 ਤੋਂ ਚੱਲ ਰਿਹਾ ਹੈ ਅਤੇ ਇਹ ਸੇਵਾ ਫਿਲਹਾਲ ਪਾਇਲਟ ਪ੍ਰੋਜੈਕਟ ਵਜੋਂ 5 ਲੱਖ ਘਰਾਂ ਵਿੱਚ ਨੂੰ ਦਿੱਤੀ ਗਈ ਸੀ।

ਹੁਣ ਇਹ ਸੇਵਾਵਾਂ ਸਾਰਿਆਂ ਲਈ 5 ਸਤੰਬਰ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁਕੇਸ਼ ਅੰਬਾਨੀ ਨੇ ਇਹ ਐਲਾਨ ਰਿਲਾਂਇਸ ਇੰਡਸਟਰੀ ਦੀ 42ਵੀਂ ਸਲਾਨਾ ਜਨਰਲ ਮੀਟਿੰਗ ''ਤੇ ਕੀਤਾ।

ਗੀਗਾ ਫਾਇਬਰ ਵਿੱਚ ਕੀ ਖ਼ਾਸ ਹੈ?

ਹਾਈ-ਸਪੀਡ ਇੰਟਰਨੈਟ ਸੇਵਾ ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੋਵੇਗੀ। ਜੀਓ ਫਾਈਬਰ ਪਲਾਨ 100 Mbps (ਮੈਗਾ ਬਾਈਟਸ ਪ੍ਰਤੀ ਸਕਿੰਟ) ਤੋਂ ਸ਼ੁਰੂ ਹੋ ਜਾਵੇਗਾ ਅਤੇ ਇਸ ਦੀ ਸਭ ਤੋਂ ਵੱਧ ਸਪੀਡ 1 Gbps (ਗੀਗਾ ਬਾਈਟਸ ਪ੍ਰਤੀ ਸਕਿੰਟ) ਹੋਵੇਗੀ।

ਇਸ ਸੇਵਾ ਲਈ ਗਾਹਕ 700 ਤੋਂ ਲੈ ਕੇ 10,000 ਰੁਪਏ ਪ੍ਰਤੀ ਮਹੀਨੇ ਦਾ ਪਲਾਨ ਲੈ ਸਕਣਗੇ। ਜਿਹੜਾ ਕੋਈ ਇੱਕ ਸਾਲ ਲਈ ਸੇਵਾਵਾਂ ਲਵੇਗਾ, ਉਸਨੂੰ ਮੁਫ਼ਤ ਵਿੱਚ 4K LED ਤੇ 4K ਸੇਟ ਟਾਪ ਬਾਕਸ ਦਿੱਤਾ ਜਾਵੇਗਾ।

Getty Images

ਇਸ ਤੋਂ ਇਲਾਵਾ, ਪ੍ਰੀਮਿਅਮ ਓਟੀਟੀ ਸਰਵਿਸ ਵੀ ਦਿੱਤੀ ਜਾਵੇਗੀ। ਹੌਟਸਟਾਰ, ਨੈਟਫਲਿਕਸ ਓਟੀਟੀ ਦੇ ਕਿਸਮ ਦੀਆਂ ਸੇਵਾਵਾਂ ਹਨ। ਹਾਲਾਂਕਿ ਮੁਕੇਸ਼ ਅੰਬਾਨੀ ਨੇ ਇਹ ਨਹੀਂ ਦੱਸਿਆ ਕਿ ਦਿੱਤੀ ਜਾਣ ਵਾਲੀ ਸੇਵਾ ਇਨ੍ਹਾਂ ਵਿੱਚੋਂ ਕਿਹੜੀ ਹੋਵੇਗੀ।

ਇਸ ਤੋਂ ਇਲਾਵਾ, ਜੀਓ ਫਾਈਬਰ ਦੇ ਗਾਹਕ ਨਵੀਂ ਫ਼ਿਲਮ ਆਉਂਦੇ ਹੀ ਉਸ ਨੂੰ ਵੇਖ ਸਕਦੇ ਹਨ। ਇਸ ਦਾ ਨਾਂ ''ਜੀਓ ਫਸਟ-ਡੇ-ਫਸਟ ਸ਼ੋਅ'' ਰੱਖਿਆ ਗਿਆ ਹੈ ਅਤੇ ਇਹ ਸੇਵਾ 2020 ਦੇ ਮੱਧ ਤੋਂ ਸ਼ੁਰੂ ਹੋਵੇਗੀ।

ਹੋਰ ਸੇਵਾਵਾਂ

ਜੀਓ ਫਾਈਬਰ ਦੇ ਗਾਹਕਾਂ ਨੂੰ ਅੰਤਰਰਾਸ਼ਟਰੀ ਫੋਨ ਵੀ ਵਖਰੇ ਰੇਟਾਂ ''ਤੇ ਕਰਨ ਦਾ ਮੌਕਾ ਮਿਲੇਗਾ। ਇਹ ਸੁਵਿਧਾ ਫੈਮਲੀ ਪਲਾਨ, ਡਾਟਾ ਸ਼ੇਅਰਿੰਗ, ਅੰਤਰਰਾਸ਼ਟਰੀ ਰੋਮਿੰਗ ਅਤੇ ਲੈਂਡਲਾਈਨਾਂ ''ਤੇ ਮਿਲੇਗੀ। ਜੀਓ ਫਾਇਬਰ ਦੇ ਗਾਹਕਾਂ ਨੂੰ ਵੋਇਸ ਕਾਲ ਕਰਨ ਦੇ ਕੋਈ ਪੈਸੇ ਨਹੀਂ ਦੇਣੇ ਪੈਣਗੇ।

Getty Images

ਜੀਓ ਗੀਗਾ ਫਾਈਬਰ ਸੈਟ ਟਾਪ ਬਾਕਸ ਸਥਾਨਕ ਕੇਬਲ ਓਪਰੇਟਰਾਂ ਰਾਹੀ ਮੁਹਈਆ ਕਰਵਾਏ ਜਾਣਗੇ। ਇਸ ''ਤੇ ਗੇਮਿੰਗ ਵੀ ਹੋ ਸਕਦੀ ਹੈ ਤੇ ਇਹ ਦੱਸਿਆ ਗਿਆ ਹੈ ਕਿ ਸਾਰੇ ਗੇਮਿੰਗ ਕੰਟਰੋਲਰ ਇਸ ਦੇ ਨਾਲ ਹਨ।

ਮੁਕਾਬਲੇ ਵਿੱਚ ਕੌਣ ਹੈ?

ਏਅਰਟੈਲ ਕੰਪਨੀ ਫਿਲਹਾਲ 100Mbps ਇੰਟਰਨੈਟ ਸੇਵਾ ਦੇਸ਼ ਦੇ ਕਈ ਸ਼ਹਿਰਾਂ ਵਿੱਚ ਦੇ ਰਹੀ ਹੈ। ਯੂ ਬਰਾਡਬੈਂਡ ਵੀ ਇਸੇ ਤਰ੍ਹਾਂ ਦੀਆਂ ਸੇਵਾਵਾਂ ਕਈ ਸ਼ਹਿਰਾਂ ਵਿੱਚ ਦੇ ਰਹੀ ਹੈ।

ਨੈਕਸਟਰਾ ਫਾਈਬਰ ਬੋਲਟ ਇੱਕ ਅਜਿਹੀ ਕੰਪਨੀ ਹੈ ਜੋ ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਹੁਣ ਜੀਓ ਅਜਿਹੀ ਪਹਿਲੀ ਕੰਪਨੀ ਹੋਵੇਗੀ ਜੋ ਆਪਣੀਆਂ ਸੇਵਾਵਾਂ ਪੂਰੇ ਦੇਸ਼ ਵਿੱਚ ਦੇਣ ਦਾ ਐਲਾਨ ਕਰ ਰਹੀ ਹੈ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=bFQO6DevJ4s

https://www.youtube.com/watch?v=0X4zNmnaoYs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)