ਡੌਨਲਡ ਟਰੰਪ ਵੱਲੋਂ ਆਪਣੇ ਹੀ ਮੁਲਕ ਦੀ ''''ਮਹਿਲਾ ਸਾਂਸਦ ''''ਤੇ ਨਸਲੀ ਟਿੱਪਣੀ''''- 5 ਅਹਿਮ ਖ਼ਬਰਾਂ

07/15/2019 8:16:24 AM

AFP

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ''ਤੇ ਨਸਲਵਾਦ ਦੇ ਇਲਜ਼ਾਮ ਲੱਗੇ ਹਨ।

ਦਰਅਸਲ ਟਰੰਪ ਨੇ ਇੱਕ ਟਵੀਟ ਪੋਸਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਡੈਮੋਕ੍ਰੇਟਿਕ ਕਾਂਗਰਸ ਦੀ ਇੱਕ ਔਰਤ ਸੰਸਦ ਮੈਂਬਰ ਨੂੰ ਨਿਸ਼ਾਨਾ ਬਣਾ ਕੇ ਕਿਹਾ ਕਿ ਉਹ ਜਿੱਥੋਂ ਆਈ ਹੈ ਉਥੇ ਵਾਪਸ ਚਲੇ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਟਰੰਪ ਨੇ ਕਿਹਾ ਕਿ ਅਮਰੀਕਾ ਦੀ ਆਲੋਚਨਾ ਕਰਨ ਦੀ ਬਜਾਇ ਆਪਣੇ ਮੂਲ ਦੇਸ ਦੀਆਂ ਸਰਕਾਰਾਂ ਨੂੰ ਠੀਕ ਕਰਨਾ ਚਾਹੀਦਾ ਹੈ।

ਹਾਊਸ ਦੀ ਸਪੀਕਰ ਨੈਂਸੀ ਪੇਲੋਸੀ ਨੇ ਰਾਸ਼ਟਰਪਤੀ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਵੰਡੀ ਪਾਉਣ ਵਾਲੀਆਂ ਦੱਸਿਆ।

ਇਹ ਵੀ ਪੜ੍ਹੋ-

  • ਬਾਦਸ਼ਾਹ ਸੈਕਸ ਵਰਗੇ ਮੁੱਦੇ ''ਤੇ ਖੁੱਲ੍ਹ ਕੇ ਗੱਲ ਕਰਨ ਨੂੰ ਬੁਰਾ ਇਸ ਲਈ ਨਹੀਂ ਮੰਨਦੇ
  • ‘ਨਵਜੋਤ ਸਿੱਧੂ ਦਾ ਅਸਤੀਫਾ ਦੇਣਾ ਕੇਵਲ ਡਰਾਮਾ ਹੈ’
  • ਨਵਜੋਤ ਸਿੱਧੂ ਤੇ ਅਮਰਿੰਦਰ ਸਿੰਘ ਦੀ ਤਲਖ਼ੀ ਬਾਰੇ ਜਾਣੋ 7 ਬਿੰਦੂਆਂ ''ਚ
  • ਕਰਤਾਰੁਪਰ ਲਾਂਘੇ ਦੇ ਰਾਹ ਵਿੱਚ ਕਿਹੜੀਆਂ ਰੁਕਾਵਟਾਂ ਬਾਕੀ

''ਸਿੱਧੂ ਦਾ ਅਸਤੀਫ਼ਾ ਉਨ੍ਹਾਂ ਲਈ ਸਿਆਸੀ ਖੁਦਕੁਸ਼ੀ ਵਾਂਗ''

ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਬੀਤੇ ਦਿਨ ਯਾਨਿ 14 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਚਾਰੇ ਪਾਸਿਓਂ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ।

https://www.youtube.com/channel/UCN5piaaZEZBfvFJLd_kBHnA

ਕਿਸੇ ਨੇ ਇਸ ਅਸਤੀਫੇ ਨੂੰ ''ਸਿਆਸੀ ਡਰਾਮਾ'' ਡਰਾਮਾ ਦੱਸਿਆ ਅਤੇ ਕਿਸੇ ਨੇ ''ਇਮਾਨਦਾਰ ਸਿਆਸਤਦਾਨ'' ਕਿਹਾ।

ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਭਵਿੱਖ ਕੀ ਹੋਵੇਗਾ ਅਤੇ ਕੀ ਇਹ ਉਨ੍ਹਾਂ ਦੀ ਸਿਆਸੀ ਖੁਦਕੁਸ਼ੀ ਹੋਵੇਗੀ, ਇਸ ਤੋਂ ਇਲਾਵਾ ਕਾਂਗਰਸ ਦੀ ਸਿਆਸਤ ''ਤੇ ਪੈਣ ਵਾਲੇ ਇਸ ਦੇ ਸੰਭਾਵੀ ਅਸਰਾਂ ਬਾਰੇ ਦੋ ਸਿਆਸੀ ਮਾਹਿਰਾਂ ਸਿਆਸੀ ਵਿਸ਼ਲੇਸ਼ਕ ਅਤੇ ਇਤਿਹਾਸ ਦੇ ਪ੍ਰੋਫੈਸਰ ਹਰਜੇਸ਼ਵਰਪਾਲ ਸਿੰਘ ਅਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੇ ਨਜ਼ਰੀਏ ਨੂੰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਚੰਦਰਯਾਨ-2 ਦੀ ਤਕਨੀਕੀ ਕਾਰਨਾਂ ਕਰਕੇ ਲਾਂਚਿੰਗ ਟਲੀ

ਭਾਰਤੀ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਤਕਨੀਕੀ ਕਾਰਨਾਂ ਕਰਕੇ ਚੰਦਰਯਾਨ-2 ਦੀ ਲਾਂਚਿੰਗ ਟਾਲ ਦਿੱਤੀ ਹੈ।

Getty Images
ਇਸਰੋ ਨੇ ਸੋਮਵਾਰ ਰਾਤ 2 ਵਜ ਕੇ 51 ਮਿੰਟ ''ਤੇ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਚੰਦਰਯਾਨ-2 ਨੂੰ ਲਾਂਚ ਕਰਨਾ ਸੀ

ਇਸਰੋ ਸੋਮਵਾਰ ਰਾਜ 2 ਵਜ ਕੇ 51 ਮਿੰਟ ''ਤੇ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਚੰਦਰਯਾਨ-2 ਨੂੰ ਲਾਂਚ ਕਰਨ ਵਾਲਾ ਸੀ।

ਇਸਰੋ ਨੇ ਕਿਹਾ ਹੈ ਕਿ ਉਹ ਛੇਤੀ ਹੀ ਨਹੀਂ ਤਰੀਕ ਦਾ ਐਲਾਨ ਕਰੇਗਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰ ਕੇ ਦਿੱਤੀ।

World Cup 2019: ਇੰਗਲੈਂਡ ਨਵਾਂ ਵਿਸ਼ਵ ਚੈਂਪੀਅਨ

ਵਰਲਡ ਕੱਪ 2019 ਦਾ ਰੋਮਾਂਚ ਸਿਰੇ ਉਦੋਂ ਚੜ੍ਹਿਆ ਜਦੋਂ ਫਾਈਨਲ ਮੈਚ ਇੱਕ ਵਾਰ ਨਹੀਂ, ਦੋ ਵਾਰ ਟਾਈ ਹੋਇਆ, ਭਾਵ ਦੋਵਾਂ ਟੀਮਾਂ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਸਕੋਰ ਬਰਾਬਰ ਹੋ ਗਏ।

ਅਖੀਰ ਇੰਗਲੈਂਡ ਇੱਕ ਨਵੇਂ ਨਿਯਮ ਕਰਕੇ ਕ੍ਰਿਕਟ ਦਾ ਵਿਸ਼ਵ ਜੇਤੂ ਬਣ ਗਿਆ।

ਇਹ ਵੀ ਪੜ੍ਹੋ-

  • ਕੋਹਲੀ-ਧੋਨੀ-ਸ਼ਾਸਤਰੀ ਦਾ ਹੁਣ ਕੀ ਬਣੇਗਾ
  • ਫੇਸਬੁੱਕ ''ਤੇ ਲੱਗਿਆ 34,000 ਕਰੋੜ ਦਾ ਜੁਰਮਾਨਾ
  • 124 ਡਿਗਰੀ ਤਾਪਮਾਨ ''ਤੇ ਤਪਦੀ ਹੈ ਇਨ੍ਹਾਂ ਦੀ ਜ਼ਿੰਦਗੀ
  • ਮੈਰੀਟਲ ਰੇਪ ਕੀ ਹੈ,ਜਿਸ ਨੂੰ ਤਲਾਕ ਲਈ ਆਧਾਰ ਨਹੀਂ ਬਣਾਇਆ ਜਾ ਸਕਦਾ
Getty Images

ਇੰਗਲੈਂਡ ਨੂੰ ਕ੍ਰਿਕਟ ਦੀ ਜਨਮਭੂਮੀ ਮੰਨਿਆ ਜਾਂਦਾ ਹੈ ਪਰ ਉਸ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਹੈ।

ਇੰਗਲੈਂਡ ਸਾਹਮਣੇ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 50 ਓਵਰ ਵਿੱਚ ਅੱਠ ਵਿਕਟਾਂ ਗੁਆ ਕੇ 241 ਰਨ ਹੀ ਬਣਾਏ।

ਇੰਨਾ ਘੱਟ ਸਕੋਰ ਸੀ ਪਰ ਫਿਰ ਵੀ ਮੈਚ ਅਖੀਰਲੇ ਆਖ਼ਿਰੀ ਗੇਂਦ ਤੱਕ ਗਿਆ ਤੇ ਮਾਮਲਾ ਸੁਪਰ ਓਵਰ ''ਚ ਪਹੁੰਚਿਆ। ਕਲਿੱਕ ਕਰਕੇ ਜਾਣੋ ਕਿਸ ਨਿਯਮ ਕਰਕੇ ਜਿੱਤਿਆ ਇੰਗਲੈਂਡ।

ਨੋਵਾਕ ਜੋਕੋਵਿਚ ਪੰਜਵੀਂ ਵਾਰ ਬਣੇ ਵਿੰਬਲਡਨ ਚੈਂਪੀਅਨ

ਸਰਬੀਆ ਦੇ ਨੋਵਾਕ ਜੋਕੋਵਿਚ ਨੇ ਪੰਜਵੀਂ ਵਾਰ ਵਿੰਬਲਡਨ ਖਿਤਾਬ ਜਿੱਤ ਲਿਆ ਹੈ। ਕਰੀਬ ਪੰਜ ਘੰਟੇ ਤੱਕ ਚੱਲਣ ਵਾਲੇ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲੇ ''ਚ ਉਨ੍ਹਾਂ ਨੇ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਹਰਾਇਆ।

ਇਹ ਮੈਰਾਥਨ ਮੁਕਾਬਲਾ ਪੰਜ ਸੈਟਾਂ ਤੱਕ ਚੱਲਿਆ ਅਤੇ ਆਖ਼ਰੀ ਸੈਟ ਦਾ ਫ਼ੈਸਲਾ ਟਾਈ ਬ੍ਰੇਕਰ ਨਾਲ ਹੋਇਆ।

ਫਾਈਨਲ ਮੈਚ ਦੀ ਸਕੋਰ ਲਾਈਨ ਰਹੀ 7-6 (7-5) 1-6 7-6 (7-4) 4-6 12-12 (7-3). ਜੋਕੋਵਿਚ ਦਾ ਇਹ 16ਵਾਂ ਗਰਾਂਡ ਸਲੈਮ ਖਿਤਾਬ ਹੈ। ਫੈਡਰਰ 20 ਖਿਤਾਬਾਂ ਨਾਲ ਸਭ ਤੋਂ ਅੱਗੇ ਹੈ।

ਇਹ ਵੀ ਪੜ੍ਹੋ-

  • ਉਹ ਨਿਯਮ ਜਿਸ ਕਾਰਨ ਇੰਗਲੈਂਡ ਬਣਿਆ ਕ੍ਰਿਕਟ ਦਾ ਵਿਸ਼ਵ ਚੈਂਪੀਅਨ
  • ਸਿੰਧ ਦਾ ਉਹ ਰਾਜਾ ਜਿਸਨੇ ਗੱਦੀ ਲਈ ਆਪਣੀ ਭੈਣ ਨਾਲ ਹੀ ਵਿਆਹ ਕਰਵਾ ਲਿਆ
  • ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਵਿੱਚੋਂ ਕੱਢੇ ਜਾਣ ਮਗਰੋਂ ਕੀ ਕਿਹਾ
  • ਮਾਂ ਨੇ ਕਿਹਾ ''ਰਾਤ 9 ਵਜੇ ਤੱਕ ਘਰ ਨਹੀਂ ਆਈ ਤਾਂ ਪੁਲਿਸ ਸੱਦਾਂਗੀ''

ਇਹ ਵੀਡੀਓ ਵੀ ਵੇਖੋ:

https://www.youtube.com/watch?v=xWw19z7Edrs

https://www.youtube.com/watch?v=VD2XWmgYnJM

https://www.youtube.com/watch?v=VD2XWmgYnJM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)