Chandrayaan-2 ਦੀ ਤਕਨੀਕੀ ਕਾਰਨਾਂ ਕਰਕੇ ਲਾਂਚਿੰਗ ਟਲੀ, ਛੇਤੀ ਹੋਵੇਗਾ ਨਵੀਂ ਤਰੀਕ ਦਾ ਐਲਾਨ

07/15/2019 7:01:24 AM

Getty Images
ਚੰਦਰਯਾਨ-2 ਦੀ ਤਕਨੀਕੀ ਕਾਰਨਾਂ ਕਰਕੇ ਲਾਂਚਿੰਗ ਟਲੀ

ਭਾਰਤੀ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਤਕਨੀਕੀ ਕਾਰਨਾਂ ਕਰਕੇ ਚੰਦਰਯਾਨ-2 ਦੀ ਲਾਂਚਿੰਗ ਟਾਲ ਦਿੱਤੀ ਹੈ।

ਇਸਰੋ ਸੋਮਵਾਰ ਰਾਤ 2 ਵਜ ਕੇ 51 ਮਿੰਟ ''ਤੇ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਚੰਦਰਯਾਨ-2 ਨੂੰ ਲਾਂਚ ਕਰਨ ਵਾਲਾ ਸੀ।

ਇਸਰੋ ਨੇ ਕਿਹਾ ਹੈ ਕਿ ਉਹ ਛੇਤੀ ਹੀ ਨਵੀਂ ਤਰੀਕ ਦਾ ਐਲਾਨ ਕਰੇਗਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰ ਕੇ ਦਿੱਤੀ।

ਉਨ੍ਹਾਂ ਨੇ ਟਵੀਟ ''ਚ ਲਿਖਿਆ ਹੈ ਕਿ ਇਹ ਫ਼ੈਸਲਾ ਸਾਵਧਾਨੀ ਵਰਤਦੇ ਹੋਏ ਲਿਆ ਗਿਆ ਹੈ।

https://twitter.com/isro/status/1150520298761936896

ਚੰਦਰਯਾਨ-1 ਦੀ ਸਫ਼ਲਤਾ ਤੋਂ ਬਾਅਦ ਇਸਰੋ ਨੇ ਚੰਦਰਯਾਨ-2 ਯੋਜਨਾ ਬਣਾਈ ਸੀ ਅਤੇ ਇਹ ਚੰਦਰਯਾਨ-2 ਚੰਦਰਮਾ ਦੀ ਉਸ ਸਤਹਿ ''ਤੇ ਜਾਵੇਗਾ ਜਿੱਥੇ ਅੱਜ ਤੱਕ ਕੋਈ ਦੇਸ ਨਹੀਂ ਪਹੁੰਚਿਆ ਹੈ।

ਚੰਦਰਯਾਨ-2 ਚੰਦਰਮਾ ਦੇ ਦੱਖਣੀ ਧਰੁਵ ''ਤੇ ਉਤਰੇਗਾ।

ਇਹ ਵੀ ਪੜ੍ਹੋ-

  • ਚੰਦਰਯਾਨ-2 ਦੀ ਕਮਾਨ ਸੰਭਾਲਣ ਵਾਲੀਆਂ ਔਰਤਾਂ
  • ਇਸਰੋ ਕਿਵੇਂ ਕਰ ਰਿਹਾ ਹੈ ਚੰਨ ’ਤੇ ਮਨੁੱਖੀ ਵਸੇਬੇ ਦੀ ਤਿਆਰੀ
  • ਚੰਦਰਯਾਨ-2 ਮਿਸ਼ਨ ਦਾ ਮਕਸਦ ਕੀ ਹੈ ਅਤੇ ਇਹ ਕਿਵੇਂ ਕਰੇਗਾ ਕੰਮ
  • ਭਾਰਤ ਦਾ ਮਿਸ਼ਨ ਮੂਨ 2.0

ਚੰਦਰਯਾਨ-2 ਭਾਰਤੀ ਪੁਲਾੜ ਪ੍ਰੋਗਰਾਮ ਲਈ ਬੇਹੱਦ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ। ਇਸ ਦੀ ਅਹਿਮੀਅਤ ਨੂੰ ਧਿਆਨ ''ਚ ਰੱਖਦਿਆਂ ਹੋਇਆ ਇਸ ਦੀ ਲਾਂਚਿੰਗ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਸ੍ਰੀਹਰੀਕੋਟਾ ''ਚ ਮੌਜੂਦ ਸਨ।

ਇਸਰੋ ਨੇ ਕਿਹਾ ਹੈ ਕਿ ਉਸ ਦਾ ਟੀਚਾ ਚੰਦਰਮਾ ਨੂੰ ਸਮਝਣਾ ਅਤੇ ਭਾਰਤ ਅਤੇ ਮਨੁੱਖਤਾ ਲਈ ਖੋਜ ਕਰਨਾ ਹੈ।

Getty Images
ਇਸਰੋ ਨੇ ਸੋਮਵਾਰ ਰਾਤ 2 ਵਜ ਕੇ 51 ਮਿੰਟ ''ਤੇ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਚੰਦਰਯਾਨ-2 ਨੂੰ ਲਾਂਚ ਕਰਨਾ ਸੀ

ਕਿਵੇਂ ਲਾਂਚ ਹੋਣਾ ਸੀ ਚੰਦਰਯਾਨ-2

3.8 ਟਨ ਭਾਰ ਵਾਲੇ ਚੰਦਰਯਾਨ-2 ਨੂੰ 640 ਟਨ ਭਾਰ ਦੇ ਜੀਐਸਐਲਵੀ ਮਾਰਕ-3 ਰਾਕਟ ਰਾਹੀਂ ਪੁਲਾੜ ''ਚ ਲੈ ਕੇ ਜਾਣਾ ਸੀ।

ਇਸ ਰਾਕਟ ਨੂੰ ''ਬਾਹੁਬਲੀ'' ਨਾਮ ਵੀ ਦਿੱਤਾ ਗਿਆ ਸੀ। ਇਸ ਨੂੰ ਭਾਰਤ ਦਾ ਸਭ ਤੋਂ ਤਾਕਤਵਰ ਰਾਕਟ ਕਿਹਾ ਜਾਂਦਾ ਹੈ ਜੋ ਤਕਰੀਬਨ 15 ਮੰਜ਼ਿਲਾਂ ਇਮਾਰਤ ਜਿੰਨਾਂ ਉੱਚਾ ਹੈ।

ਇਸ ਰਾਕਟ ਨੂੰ ਤੀਜੀ ਵਾਰ ਕਿਸੇ ਮਿਸ਼ਨ ''ਚ ਵਰਤਿਆ ਜਾਣਾ ਸੀ।

ਚੰਦਰਯਾਨ-2 ਦਾ ਸਭ ਤੋਂ ਖ਼ਾਸ ਉਦੇਸ਼ ਚੰਦਰਮਾ ਦੀ ਸਤਹਿ ''ਤੇ ਪਾਣੀ ਦੀ ਖੋਜ ਕਰਨਾ ਹੈ। ਲਾਂਚਿੰਗ ਦੇ ਤਕਰੀਬਨ ਤੋਂ ਮਹੀਨੇ ਬਾਅਦ 3.84 ਲੱਖ ਕਿਲੋਮੀਟਰ ਜੀ ਯਾਤਰਾ ਪੂਰੀ ਕਰ ਕੇ ਚੰਦਰਯਾਨ-2 ਚੰਦਰਮਾ ''ਤੇ ਪਹੁੰਚੇਗਾ।

https://www.youtube.com/watch?v=ruT4gNJROiM

''ਮੇਡ ਇਨ ਇੰਡੀਆ'' ਹੈ ਚੰਦਰਯਾਨ-2

ਚੰਦਰਯਾਨ-2 ਵਿੱਚ ਆਰਬੀਟਰ, ਲੈਂਡਰ ਅਤੇ ਰੋਵਰ ਹਨ। ਇੱਕ ਖ਼ਾਸ ਗੱਲ ਇਸ ਮਿਸ਼ਨ ਦੀ ਇਹ ਵੀ ਹੈ ਕਿ ਉਸ ਦੇ ਆਰਬੀਟਰ, ਲੈਂਡਰ ਅਤੇ ਰੋਵਰ ਭਾਰਤ ''ਚ ਹੀ ਬਣੇ ਹਨ।

ਭਾਰਤ ਜੇਕਰ ਇਸ ਮਿਸ਼ਨ ''ਚ ਸਫ਼ਲ ਹੁੰਦਾ ਹੈ ਤਾਂ ਉਹ ਚੰਦ ਦੀ ਸਤਹਿ ''ਤੇ ਸਾਫ਼ਟ ਲੈਂਡਿੰਗ ਕਰਨ ਵਾਲੇ ਦੇਸਾਂ ਦੀ ਸੂਚੀ '' ਸ਼ਾਮਿਲ ਹੋ ਜਾਵੇਗਾ।

ਹੁਣ ਤੱਕ ਚੰਦਰਮਾ ਦੀ ਸਤਹਿ ''ਤੇ ਅਮਰੀਕਾ, ਰੂਸ ਅਤੇ ਚੀਨ ਨੇ ਸਾਫਟ ਲੈਂਡਿੰਗ ਕੀਤੀ ਹੈ।

ਚੰਦਰਮਾ ''ਤੇ ਪਹੁੰਚਣ ਤੋਂ ਬਾਅਦ ਚੰਦਰਯਾਨ-2 ਦਾ ਰੋਵਰ ਜਿਸ ਨੂੰ ''ਪ੍ਰਗਿਆਨ'' ਨਾਮ ਦਿੱਤਾ ਗਿਆ ਹੈ ਇਹ ਧਰਤੀ ਦਾ 4 ਦਿਨਾਂ ਟੈਸਟਿੰਗ ਕਰੇਗਾ।

ਚੰਦਰਯਾਨ-2 ਤੋਂ ਇਲਾਵਾ ਭਾਰਤ ਦਾ ਅਗਲਾ ਵੱਡਾ ਮਿਸ਼ਨ ਗਗਨਯਾਨ ਹੈ। ਜਿਸ ਦੇ ਤਹਿਤ 2022 ਤੱਕ ਮਨੁੱਖ ਨੂੰ ਪੁਲਾੜ ''ਚ ਭੇਜਣਾ ਹੈ।

ਇਹ ਵੀ ਪੜ੍ਹੋ-

  • ਉਹ ਨਿਯਮ ਜਿਸ ਕਾਰਨ ਇੰਗਲੈਂਡ ਬਣਿਆ ਕ੍ਰਿਕਟ ਦਾ ਵਿਸ਼ਵ ਚੈਂਪੀਅਨ
  • ਸਿੰਧ ਦਾ ਉਹ ਰਾਜਾ ਜਿਸਨੇ ਗੱਦੀ ਲਈ ਆਪਣੀ ਭੈਣ ਨਾਲ ਹੀ ਵਿਆਹ ਕਰਵਾ ਲਿਆ
  • ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਵਿੱਚੋਂ ਕੱਢੇ ਜਾਣ ਮਗਰੋਂ ਕੀ ਕਿਹਾ
  • ਮਾਂ ਨੇ ਕਿਹਾ ''ਰਾਤ 9 ਵਜੇ ਤੱਕ ਘਰ ਨਹੀਂ ਆਈ ਤਾਂ ਪੁਲਿਸ ਸੱਦਾਂਗੀ''

ਇਹ ਵੀਡੀਓ ਵੀ ਵੇਖੋ:

https://www.youtube.com/watch?v=xWw19z7Edrs

https://www.youtube.com/watch?v=VD2XWmgYnJM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)