ਸੈਕਸ ''''ਤੇ ਖੁੱਲ੍ਹ ਕੇ ਗੱਲ ਕਰਨਾ ਬੁਰਾ ਨਹੀਂ - ਬਾਦਸ਼ਾਹ

07/14/2019 10:01:24 PM

ਕਈ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਤੇ ਰੈਪਰ ਬਾਦਸ਼ਾਹ ਗਲੈਮਰ ਤੇ ਮਨੋਰੰਜਨ ਇੰਡਸਟਰੀ ਵਿੱਚ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ।

ਦਰਅਸਲ ਬਾਦਸ਼ਾਹ ਹੁਣ ਅਦਾਕਾਰੀ ਕਰਦੇ ਨਜ਼ਰ ਆਉਣਗੇ। ਫ਼ਿਲਮ ''ਖ਼ਾਨਦਾਨੀ ਸ਼ਫ਼ਾਖਾਨਾ'' ਨਾਲ ਉਨ੍ਹਾਂ ਦੇ ਅਦਾਕਾਰੀ ਦੇ ਸਫ਼ਰ ਦਾ ਆਗਾਜ਼ ਹੋਵੇਗਾ। ਇਸ ਫ਼ਿਲਮ ਵਿੱਚ ਸੋਨਾਕਸ਼ੀ ਸਿਨਹਾ ਅਤੇ ਵਰੂਣ ਸ਼ਰਮਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਇਹ ਫ਼ਿਲਮ ਸੈਕਸ ਨਾਲ ਜੁੜੇ ਕਈ ਮੁੱਦਿਆਂ ''ਤੇ ਕੇਂਦਰਿਤ ਹੈ। ਰੈਪਰ ਬਾਦਸ਼ਾਹ ਦਾ ਮੰਨਣਾ ਹੈ, ''''ਸੈਕਸ ''ਤੇ ਖੁੱਲ੍ਹ ਕੇ ਗੱਲ ਕਰਨਾ ਬੁਰਾ ਨਹੀਂ ਹੈ। ਜਦੋਂ ਤੱਕ ਸੈਕਸ ''ਤੇ ਖੁੱਲ੍ਹ ਕੇ ਗੱਲ ਨਹੀਂ ਕਰਾਂਗੇ, ਉਦੋਂ ਤੱਕ ਸੈਕਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮਝਾਂਗੇ ਕਿਵੇਂ।''''

ਐਕਟਿੰਗ ਲਈ ਸੋਨਾਕਸ਼ੀ ਨੇ ਕੀਤਾ ਪ੍ਰੇਰਿਤ

ਬਾਦਸ਼ਾਹ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਉਹ ਅਦਾਕਾਰੀ ਵੱਲ ਕਿਵੇਂ ਆਏ।

ਇਹ ਵੀ ਪੜ੍ਹੋ:

  • ਦਿਲਜੀਤ ਦੋਸਾਂਝ ਨੇ ਸਰਕਾਰ ਬਾਰੇ ਕੀ ਕਿਹਾ
  • ''ਤੁਸੀਂ ਚੰਗਾ ਸੁਣੋਗੇ ਤਾਂ ਗਾਇਕ ਵੀ ਚੰਗਾ ਗਾਉਣਗੇ''
  • ਜਦੋਂ ਮੁਹੰਮਦ ਰਫ਼ੀ ਦਾਲ-ਚੌਲ ਖਾਣ ਲੰਡਨ ਗਏ

ਉਨ੍ਹਾਂ ਨੇ ਕਿਹਾ, ''''ਮੈਂ ਫ਼ਿਲਮ ''ਖ਼ਾਨਦਾਨੀ ਸ਼ਫ਼ਾਖ਼ਾਨਾ'' ਨਾਲ ਅਦਾਕਾਰੀ ਦਾ ਆਗਾਜ਼ ਕਰ ਰਿਹਾ ਹਾਂ। ਇਸ ਤੋਂ ਪਹਿਲਾਂ ਵੀ ਮੈਨੂੰ ਕਈ ਹਿੰਦੀ ਫ਼ਿਲਮਾਂ ਦੇ ਆਫ਼ਰ ਆਉਂਦੇ ਰਹੇ ਹਨ।”

“ਪਹਿਲਾ ਆਫ਼ਰ ਨੈੱਟਫਲਿਕਸ ਦੀ ਵੈੱਬ ਸੀਰੀਜ਼ ''ਲਸਟ ਸਟੋਰੀਜ਼'' ਦੇ ਲਈ ਆਇਆ ਸੀ ਅਤੇ ਮੈਨੂੰ ਇਸ ''ਚ ਵਿੱਕੀ ਕੌਸ਼ਲ ਵਾਲਾ ਰੋਲ ਦਿੱਤਾ ਗਿਆ ਸੀ, ਪਰ ਉਦੋਂ ਮੇਰੇ ''ਚ ਆਤਮ ਵਿਸ਼ਵਾਸ਼ ਦੀ ਘਾਟ ਸੀ ਅਤੇ ਫ਼ਿਰ ਉਸ ਤੋਂ ਬਾਅਦ ਮੇਰੇ ਕੋਲ ਫ਼ਿਲਮ ''ਗੁਡ ਨਿਊਜ਼'' ਵੀ ਆਈ, ਇਸ ਵਿੱਚ ਦਿਲਜੀਤ ਦੋਸਾਂਝ ਦਾ ਕਿਰਦਾਰ ਮੈਨੂੰ ਦਿੱਤਾ ਗਿਆ।''''

ਬਾਦਸ਼ਾਹ ਨੇ ਅੱਗੇ ਕਿਹਾ, ''''ਇਸ ਫ਼ਿਲਮ ''ਚ ਦਿਲਜੀਤ ਭਾਅ ਜੀ ਦੇ ਨਾਲ ਅਕਸ਼ੇ ਕੁਮਾਰ ਹਨ, ਪਰ ਜੇ ਇਹ ਫ਼ਿਲਮ ਮੈਂ ਕੀਤੀ ਹੁੰਦੀ ਤਾਂ ਅਕਸ਼ੇ ਨੇ ਮੈਨੂੰ ਭਜਾ-ਭਜਾ ਕੇ ਮਾਰਨਾ ਸੀ। ਚੰਗਾ ਹੋਇਆ ਫ਼ਿਲਮ ਨਹੀਂ ਕੀਤੀ। ਸੋਨਾਕਸ਼ੀ ਦੇ ਨਾਲ ਮੈਂ ਬਹੁਤ ਸਹਿਜ ਮਹਿਸੂਸ ਕਰਦਾ ਹਾਂ ਅਤੇ ਸੋਨਾਕਸ਼ੀ ਹੀ ਹਨ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਜੇ ਫ਼ਿਲਮ ਦੇ ਆਫ਼ਰ ਆ ਰਹੇ ਹਨ ਤਾਂ ਮਨ੍ਹਾਂ ਨਾ ਕਰਨਾ, ਕਰ ਲਿਓ।''''

ਕਿਰਦਾਰ ਨੂੰ ਲੈ ਕੇ ਝਿਝਕ

ਬਾਦਸ਼ਾਹ ਕਹਿੰਦੇ ਹਨ ਕਿ ਪਹਿਲਾਂ ਉਹ ਅਦਾਕਾਰੀ ਕਰਨ ਨੂੰ ਲੈ ਕੇ ਘਬਰਾਏ ਹੋਏ ਸਨ।

ਉਹ ਕਹਿੰਦੇ ਹਨ, ''''ਮੈਨੂੰ ਅਜਿਹੇ ਕਿਰਦਾਰ ਦਿੱਤੇ ਜਾ ਰਹੇ ਸਨ, ਜੋ ਮੇਰੀ ਸ਼ਖ਼ਸੀਅਤ ਤੋਂ ਵੱਖਰੇ ਹਨ। ਜਿਵੇਂ ਪਹਿਲਾ ਕਿਰਦਾਰ ਸੀ ਵਿੱਕੀ ਕੌਸ਼ਲ ਵਾਲਾ, ਜੋ ਆਪਣੀ ਪਤਨੀ ਨੂੰ ਖ਼ੁਸ਼ ਨਹੀਂ ਰੱਖ ਪਾਉਂਦਾ।”

“ਫ਼ਿਰ ਫ਼ਿਲਮ ''ਗੁਡ ਨਿਊਜ਼'' ''ਚ ਕਿਰਦਾਰ ਸੀ ਜੋ ਟੈਸਟ ਟਿਊਬ ਬੇਬੀ ''ਤੇ ਜ਼ੋਰ ਦਿੰਦਾ ਹੈ, ਕਿਉਂਕਿ ਉਹ ਬੱਚੇ ਪੈਦਾ ਨਹੀਂ ਕਰ ਪਾ ਰਹੇ ਹਨ ਅਤੇ ਹੁਣ ਇਸ ਫ਼ਿਲਮ ਵਿੱਚ ਵੀ ਕੁਝ ਅਜਿਹਾ ਹੀ ਕਿਰਦਾਰ ਹੈ।”

“ਮੈਂ ਸੋਚਿਆ, ਕੀ ਮੇਰੀ ਸ਼ਕਲ ''ਤੇ ਹੀ ਲਿਖਿਆ ਹੈ, ਜਿਸ ਵਜ੍ਹਾ ਨਾਲ ਮੈਨੂੰ ਸਾਰੇ ਅਜਿਹੇ ਹੀ ਕਿਰਦਾਰ ਦਿੱਤੇ ਜਾ ਰਹੇ ਹਨ। ਫ਼ਿਰ ਮੈਂ ਸੋਚਿਆ ਕਿ ਇਹ ਤਾਂ ਕਰਨਾ ਹੀ ਪਵੇਗਾ ਅਤੇ ਇਸ ਵਾਰ ਇਨਕਾਰ ਕੀਤੇ ਬਿਨਾਂ ਇਸ ਫ਼ਿਲਮ ਨੂੰ ਹਾਂ ਕਹਿ ਦਿੱਤੀ।''''

ਕੀ ਹੈ ਫ਼ਿਲਮ ਦੀ ਥੀਮ?

ਬਾਦਸ਼ਾਹ ਦਾ ਮੰਨਣਾ ਹੈ ਕਿ ਸੈਕਸ ''ਤੇ ਗੱਲ ਕਰਨ ਤੋਂ ਲੋਕ ਬਹੁਤ ਝਿਝਕਦੇ ਹਨ, ਜਦਕਿ ਇਹ ਸਹੀ ਨਹੀਂ ਹੈ।

ਬਾਦਸ਼ਾਹ ਕਹਿੰਦੇ ਹਨ, ''''ਸਾਡੀ ਫ਼ਿਲਮ ''ਖ਼ਾਨਦਾਨੀ ਸ਼ਫ਼ਾਖ਼ਾਨਾ'' ਵਿੱਚ ਦੱਸਿਆ ਗਿਆ ਹੈ ਕਿ ਸੈਕਸ ਨੂੰ ਸੈਕਸ ਹੀ ਕਹੋ ਤਾਂ ਹੀ ਗੱਲ ਬਣੇਗੀ। ਅਸੀਂ ਸੈਕਸ ਨਾਲ ਜੁੜੇ ਕਈ ਅਹਿਮ ਮੁੱਦਿਆਂ ''ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੈਕਸ ਬਾਰੇ ਗੱਲ ਕਰਨਾ ਗਲਤ ਨਹੀਂ ਹੈ। ਜਦੋਂ ਤੱਕ ਗੱਲ ਨਹੀਂ ਕਰਾਂਗੇ, ਉਦੋਂ ਤੱਕ ਸੈਕਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਲਝਾਵਾਂਗੇ ਕਿਵੇਂ?''''

ਸਾਫ਼ ਸੁਥਰੀ ਹੈ ਫ਼ਿਲਮ

ਬਾਦਸ਼ਾਹ ਮੁਤਾਬਕ ਉਨ੍ਹਾਂ ਦੀ ਫ਼ਿਲਮ ਵਿੱਚ ਸੈਕਸ ਦੀ ਗੱਲ ਤਾਂ ਹੈ, ਪਰ ਇਸ ਨੂੰ ਪੂਰੇ ਪਰਿਵਾਰ ਦੇ ਨਾਲ ਦੇਖਿਆ ਜਾ ਸਕਦਾ ਹੈ।

ਉਹ ਕਹਿੰਦੇ ਹਨ ਕਿ ਇਸ ਵਿੱਚ ਕੋਈ ਵੀ ''ਅਸ਼ਲੀਲ ਜੋਕਸ'' ਨਹੀਂ ਹਨ। ਇਹ ਬਹੁਤ ਸਾਫ਼ ਸੁਥਰੀ ਹਲਕੀ ਕਾਮੇਡੀ ਦੇ ਨਾਲ ਕੁਝ ਜ਼ਰੂਰੀ ਮੁੱਦਿਆਂ ''ਤੇ ਜ਼ੋਰ ਦੇਣ ਵਾਲੀ ਫ਼ਿਲਮ ਹੈ।

ਇਹ ਵੀ ਪੜ੍ਹੋ:

  • ਨਵਜੋਤ ਸਿੱਧੂ ਤੇ ਅਮਰਿੰਦਰ ਸਿੰਘ ਦੀ ਤਲਖ਼ੀ ਬਾਰੇ ਜਾਣੋ 7 ਬਿੰਦੂਆਂ ''ਚ
  • ''ਮਰੀਅਮ ਨੂੰ ਗਾਲ੍ਹਾਂ ਇੰਝ ਪਈਆਂ ਜਿਵੇਂ ਡਿਕਸ਼ਨਰੀ ''ਚੋਂ ਸਾਰੇ ਲਫ਼ਜ਼ ਗਾਇਬ ਹੋ ਗਏ''
  • ਮੈਰੀਟਲ ਰੇਪ ਕੀ ਹੈ,ਜਿਸ ਨੂੰ ਤਲਾਕ ਲਈ ਆਧਾਰ ਨਹੀਂ ਬਣਾਇਆ ਜਾ ਸਕਦਾ

ਬਾਦਸ਼ਾਹ ਮੁਤਾਬਕ ਇਹ ਫ਼ਿਲਮ ਰਿਸ਼ਤਿਆਂ ਦੀ ਵੀ ਗੱਲ ਕਰਦੀ ਹੈ। ਰਿਸ਼ਤਾ ਜੋ ਇੱਕ ਮਾਮਾ ਅਤੇ ਭਾਂਜੀ ਦਾ ਹੈ।

ਉਹ ਕਹਿੰਦੇ ਹਨ ਕਿ ਇਸ ਫ਼ਿਲਮ ਤੋਂ ਪਹਿਲਾਂ ਵੀ ਵਿੱਕੀ ਡੋਨਰ ਫ਼ਿਲਮ ਅਤੇ ਸ਼ੁਭਮੰਗਲ ਵਿਵਾਹ ''ਚ ਇਨ੍ਹਾਂ ਸਮੱਸਿਆਵਾਂ ਬਾਰੇ ਗੱਲ ਹੋਈ ਹੈ।

ਬਾਦਸ਼ਾਹ ਮੁਤਾਬਕ ਉਨ੍ਹਾਂ ਨੇ ਐਕਟਿੰਗ ਦੇ ਟਿਪਸ ਦਿਲਜੀਤ ਦੋਸਾਂਝ ਤੋਂ ਲਏ ਹਨ ਅਤੇ ਦਿਲਜੀਤ ਨੇ ਕਿਹਾ ਕਿ, ''''ਜਿਵੇਂ ਦਾ ਤੂੰ ਹੈਂ, ਇਸੇ ਤਰ੍ਹਾਂ ਦਾ ਫ਼ਿਲਮਾਂ ''ਚ ਰਹੀਂ।''''

ਫ਼ਿਲਮ ''ਖ਼ਾਨਦਾਨੀ ਸ਼ਫ਼ਾਖ਼ਾਨਾ'' ਦਾ ਡਾਇਰੈਕਸ਼ਨ ਸ਼ਿਲਪੀ ਦਾਸਗੁਪਤਾ ਨੇ ਕੀਤਾ ਹੈ। ਜਦਕਿ ਇਸਦੇ ਨਿਰਮਾਤਾ ਭੂਸ਼ਣ ਕੁਮਾਰ, ਮ੍ਰਿਗਦੀਪ ਸਿੰਘ ਲਾਂਬਾ ਅਤੇ ਮਹਾਵੀਰ ਜੈਨ ਹਨ।

ਇਹ ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋਵੇਗੀ।

ਇਹ ਵੀਡੀਓ ਵੀ ਵੇਖੋ:

https://www.youtube.com/watch?v=xWw19z7Edrs

https://www.youtube.com/watch?v=VD2XWmgYnJM

https://www.youtube.com/watch?v=uRuxqW_PmJo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ