ਹਮਲੇ ''''ਚ ਮਾਰੀ ਗਈ ਸੋਮਾਲੀਆ ਦੀ ਇਸ ਪੱਤਰਕਾਰ ਨੂੰ ਯਾਦ ਕਰਕੇ ਕਿਉਂ ਭਾਵੁਕ ਹੋ ਰਹੇ ਹਨ ਲੋਕ - 5 ਅਹਿਮ ਖ਼ਬਰਾਂ

07/14/2019 12:16:38 PM

BBC
ਨਾਲਾਯੇਹ ਅਜੇ ਪਿਛਲੇ ਸਾਲ ਹੀ ਕੈਨੇਡਾ ਤੋਂ ਸੋਮਾਲੀਆ ਆਈ ਸੀ

ਸੋਮਾਲੀਆ ਦੇ ਇੱਕ ਹੋਟਲ ''ਚ ਹਮਲੇ ਦੌਰਾਨ ਮਾਰੀ ਗਈ ਪੱਤਰਕਾਰ ਨੂੰ ਲੋਕ ਸੋਸ਼ਲ ਮੀਡੀਆ ''ਤੇ ਭਾਵੁਕ ਹੋ ਕੇ ਯਾਦ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰੇਰਣਾ ਸਰੋਤ ਦੱਸ ਰਹੇ ਹਨ।

ਪੱਤਰਕਾਰ ਨਾਲਾਯੇਹ ਦੇ ਪਰਿਵਾਰ ਨੇ ਫੇਸਬੁੱਕ ਪੋਸਟ ''ਚ ਕਿਹਾ, 43 ਸਾਲਾਂ ਤੇ ਦੋ ਬੱਚਿਆਂ ਦੀ ਮਾਂ ਨਾਲਾਯੇਹ ਮੌਤ ਵੇਲੇ ਗਰਭਵਤੀ ਸੀ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸੋਮਾਲੀਆ ਦੇ ਲੋਕਾਂ ਦੀ ਸੇਵਾ ਕਰਨ ਅਤੇ ਸਕਾਰਾਤਮਕ ਰਿਪੋਰਟਿੰਗ ''ਚ ਤੇ ਰੌਸ਼ਨੀ ਤੇ ਪਿਆਰ ਵੰਡਣ ''ਚ ਲਗਾ ਦਿੱਤਾ।

ਇਸ ਤੋਂ ਇਲਾਵਾ ਨਾਲਾਯੇਹ ਦੀ ਦੋਸਤ ਬੀਬੀਸੀ ਸੋਮਾਲੀਆ ਦੀ ਫਰਹਾਨ ਜਿਮਾਲੇ ਨੇ ਉਨ੍ਹਾਂ ਨੂੰ "ਚਮਕਦਾ ਸਿਤਾਰਾ ਅਤੇ ਇੱਕ ਖ਼ੂਬਸੂਰਤ ਆਤਮਾ ਦੱਸਿਆ, ਜਿਸ ਨੇ ਆਪਣੇ ਦੇਸ ਦੇ ਲੋਕਾਂ ਲਈ ਕੁਝ ਵਧੀਆ ਕੀਤਾ।"

ਦਰਅਸਲ ਸੋਮਾਲੀਆ ਦੇ ਇੱਕ ਹੋਟਲ ਵਿੱਚ ਸ਼ਨਿੱਚਰਵਾਰ ਨੂੰ ਇੱਕ ਆਤਮਘਾਤੀ ਬੰਬ ਧਮਾਕੇ ਦੌਰਾਨ ਕਰੀਬ 26 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਨਾਲਾਯੇਹ, ਉਨ੍ਹਾਂ ਦੇ ਪਤੀ ਅਤੇ ਕਈ ਵਿਦੇਸ਼ੀ ਵੀ ਸ਼ਾਮਿਲ ਸਨ।

ਇਹ ਵੀ ਪੜ੍ਹੋ-

  • ਕੋਹਲੀ-ਧੋਨੀ-ਸ਼ਾਸਤਰੀ ਦਾ ਹੁਣ ਕੀ ਬਣੇਗਾ
  • ਫੇਸਬੁੱਕ ''ਤੇ ਲੱਗਿਆ 34,000 ਕਰੋੜ ਦਾ ਜੁਰਮਾਨਾ
  • 124 ਡਿਗਰੀ ਤਾਪਮਾਨ ''ਤੇ ਤਪਦੀ ਹੈ ਇਨ੍ਹਾਂ ਦੀ ਜ਼ਿੰਦਗੀ
  • ਮੈਰੀਟਲ ਰੇਪ ਕੀ ਹੈ,ਜਿਸ ਨੂੰ ਤਲਾਕ ਲਈ ਆਧਾਰ ਨਹੀਂ ਬਣਾਇਆ ਜਾ ਸਕਦਾ

ਪਾਕਿਸਤਨ ਦੇ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਕੱਢੇ ਜਾਣ ਮਗਰੋਂ ਕੀ ਕਿਹਾ

ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਦੂਜੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਦਾ ਨਾਂ ਕੱਢ ਦਿੱਤਾ ਗਿਆ ਹੈ।

ਇਸ ਬਾਰੇ ਗੋਪਾਲ ਚਾਵਲਾ ਨੇ ਬੀਬੀਸੀ ਨੂੰ ਦੱਸਿਆ ਕਿ ਉਂਝ ਤਾਂ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਮੈਂ ਇਮਰਾਨ ਖ਼ਾਨ ਦਾ ਧੰਨਵਾਦੀ ਹਾਂ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਸੰਜੀਦਾ ਹਨ ਅਤੇ ਭਾਰਤ ਦੇ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਿਆ। ਮੈਂ ਖਾਲਿਸਤਾਨ ਦਾ ਸਿਪਾਹੀ ਹਾਂ ਅਤੇ ਖਾਲਿਸਤਾਨ ਲਈ ਇਹ ਮੇਰੀ ਕੁਰਬਾਨੀ ਹੈ।

ਭਾਰਤ ਨੇ ਇਸ ਤੋਂ ਪਹਿਲਾਂ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਕਰਤਾਰਪੁਰ ਸਾਹਿਬ ਦੇ ਪ੍ਰਾਜੈਕਟ ਦਾ ਹਿੱਸਾ ਹੋਣ ''ਤੇ ਇਤਰਾਜ਼ ਜਤਾਇਆ ਸੀ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਵਿਸ਼ਵ ਕੱਪ 2019: ਇੰਗਲੈਂਡ-ਨਿਊਜ਼ੀਲੈਂਡ ਵਿਚਾਲੇ ਫਾਈਨਲ ਮੁਕਾਬਲਾ ਅੱਜ

ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ ''ਤੇ ਦੁਨੀਆਂ ਐਤਵਾਰ ਨੂੰ ਇੱਕ ਨਵਾਂ ਚੈਂਪੀਅਨ ਦੇਖੇਗੀ। ਇਹ ਨਿਊਜ਼ੀਲੈਂਡ ਅਤੇ ਇੰਗਲੈਂਡ ਦੋਵਾਂ ਵਿਚੋਂ ਇੱਕ ਹੋ ਸਕਦਾ ਹੈ।

Getty Images
ਅੱਜ ਹੋਣਗੇ ਫਾਈਨਲ ਮੁਕਾਬਲੇ ਲਈ ਇੰਗਲੈਂਡ-ਨਿਊਜ਼ੀਲੈਂਡ ਆਹਮੋ-ਸਾਹਮਣੇ

ਜਿੱਥੇ ਨਿਊਜ਼ੀਲੈਂਡ 4 ਚਾਰ ਸਾਲ ਬਾਅਦ ਸੈਮੀਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਫਿਰ ਫਾਈਨਲ ਦੀ ਦਹਿਲੀਜ਼ ਨੂੰ ਪਾਰ ਕਰਕੇ ਵਿਸ਼ਵ ਕੱਪ ਆਪਣੇ ਕਰਨਾ ਚਾਹੁੰਦੀ ਹੈ, ਉੱਥੇ ਹੀ ਸੈਮੀ ਫਆਈਨਲ ਮੁਕਾਬਲੇ ''ਚ ਆਸਟਰੇਲੀਆ ਨੂੰ ਮਾਤ ਦੇ ਕੇ ਇੰਗਲੈਂਡ ਫਾਈਨਲ ''ਚ 27 ਸਾਲ ਬਾਅਦ ਫਾਈਨਲ ''ਚ ਪਹੁੰਚਿਆ ਹੈ ਅਤੇ 44 ਸਾਲ ਬਾਅਦ ਵਿਸ਼ਵ ਕੱਪ ਦੇ ਇਤਿਹਾਸ ''ਚ ਇਹ ਉਸ ਦੀ ਚੌਥੀ ਕੋਸ਼ਿਸ਼ ਹੈ।

ਇਹੀ ਡਰ ਹੈ ਜੋ ਫਾਈਨਲ ਤੋਂ ਪਹਿਲਾਂ ਇੰਗਲੈਂਡ ਨੂੰ ਸਤਾ ਰਿਹਾ ਹੈ ਕਿ ਕਿਤੇ ਫਿਰ ਨਾ ਇਹ ਕੋਸ਼ਿਸ਼ ਅਸਫ਼ਲ ਹੋ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਫਾਈਨਲ ''ਚ ਉਹ ਤਿੰਨ ਵਾਰ ਪਹੁੰਚਿਆ ਹੈ ਪਰ ਖ਼ਿਤਾਬ ਜਿੱਤਣ ''ਚ ਅਸਫ਼ਲ ਰਿਹਾ ਹੈ।

ਪਰ ਕੀ ਬਣੇਗਾ ਹੁਣ ਕੋਹਲੀ-ਧੋਨੀ-ਸ਼ਾਸਤਰੀ ਦਾ, ਇਹ ਜਾਣਨ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।

ਇਹ ਵੀ ਪੜ੍ਹੋ-

  • ਸਮਲਿੰਗੀ ਔਰਤਾਂ ਦੇ ਪਿਆਰ ਦੀ ਸੀਕਰੇਟ ਭਾਸ਼ਾ
  • ਭਾਰਤ ਸੈਮੀ-ਫਾਈਨਲ ਦੀ ਰੇਸ ’ਚੋਂ ਕਿਉਂ ਬਾਹਰ ਹੋਇਆ
  • ਸਿੰਧ ਦਾ ਉਹ ਰਾਜਾ ਜਿਸਨੇ ਗੱਦੀ ਲਈ ਆਪਣੀ ਭੈਣ ਨਾਲ ਹੀ ਵਿਆਹ ਕਰਵਾ ਲਿਆ
  • ਟੀਮ ਫੋਟੋ ''ਚ ਰਵੀ ਸ਼ਾਸਤਰੀ ਦੀ ਕੁਰਸੀ ਹੇਠ ਸ਼ਰਾਬ ਦੀ ਬੋਤਲ ਦਾ ਕੀ ਹੈ ਸੱਚ

ISRO Chandrayaan-2: ਚੰਦਰਯਾਨ-2 ਮਿਸ਼ਨ ਦਾ ਮਕਸਦ ਕੀ ਹੈ ਅਤੇ ਇਹ ਕਿਵੇਂ ਕਰੇਗਾ ਕੰਮ

15 ਜੁਲਾਈ ਨੂੰ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਇੱਕ ਅਹਿਮ ਮਿਸ਼ਨ ਚੰਦਰਯਾਨ-2 ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਸਵੇਰੇ 2.30 ਵਜੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ ਅਤੇ ਚੰਨ ਦੇ ਨੇੜੇ 6-7 ਸਤੰਬਰ ਨੂੰ ਪਹੁੰਚੇਗਾ।

https://www.youtube.com/watch?v=ruT4gNJROiM

ਇਸ ਮਿਸ਼ਨ ਵਿੱਚ ਖਾਸ ਕੀ ਹੈ ਜੋ ਪੂਰੀ ਦੁਨੀਆਂ ਦੇ ਵਿਗਿਆਨੀਆਂ ਦੀ ਨਜ਼ਰ ਇਸ ਉੱਤੇ ਹੈ?

ਚੰਦਰਯਾਨ-2 ਇੱਕ ਪੁਲਾੜ ਯਾਨ (ਸਪੇਸਕਰਾਫ਼ਟ) ਹੈ ਜੋ ਚੰਦਰਮਾ ਦੀ ਸਤਹਿ ''ਤੇ ਸਾਫ਼ਟ ਲੈਂਡਿੰਗ ਕਰੇਗਾ। ਸਾਫਟ ਲੈਂਡਿੰਗ ਦਾ ਮਤਲਬ ਹੈ ਕਿ ਜਦੋਂ ਕੋਈ ਸਪੇਸਕਰਾਫ਼ਟ ਚੰਨ ਜਾਂ ਕਿਸੇ ਗ੍ਰਹਿ ਦੀ ਸਤਹ ''ਤੇ ਉਤਰਦਾ ਹੈ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ।

ਅਜਿਹਾ ਕਰਨ ਵਾਲਾ ਭਾਰਤ ਚੌਥਾ ਦੇਸ ਬਣ ਜਾਵੇਗਾ। ਚੰਦਰਯਾਨ ਉੱਥੋਂ ਬਹੁਤ ਤਰ੍ਹਾਂ ਦੀ ਜਾਣਕਾਰੀ ਭਾਰਤ ਦੇ ਵਿਗਿਆਨੀਆਂ ਨੂੰ ਭੇਜੇਗਾ। ਪਰ ਕਿਵੇਂ? ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਵਿੰਬਲਡਨ : ਸੇਰੇਨਾ ਦਾ ਟੁੱਟਿਆ ਸੁਪਨਾ, ਸਿਮੋਨਾ ਬਣੀ ਚੈਂਪੀਅਨ

ਰੋਮਾਨੀਆ ਦੀ ਟੈਨਿਸ ਖਿਡਾਰਨ ਸਿਮੋਨਾ ਹੇਲਿਪ ਨੇ ਕਈ ਵਾਰ ਦੀ ਚੈਂਪੀਅਨ ਅਮਰੀਕੀ ਟੈਨਿਸ ਸਟਾਰ ਸੈਰੇਨਾ ਵਿਲੀਅਮਜ਼ ਨੂੰ ਹਰਾ ਕੇ ਪਹਿਲਾ ਵਿੰਬਲਡਨ ਖਿਤਾਬ ਜਿੱਤ ਲਿਆ ਹੈ।

Getty Images

ਸਿਮੋਨਾ ਨੇ ਇਹ ਮੈਚ 6-2,6-2 ਦੇ ਫਰਕ ਨਾਲ 56 ਮਿੰਟਾਂ ਵਿਚ ਜਿੱਤਿਆ । ਇਸ ਹਾਰ ਨਾਲ ਸੈਰੇਨਾ ਆਪਣਾ 24 ਵਾਂ ਗਰੈਂਡ ਸਲੈਮ ਟਾਇਟਲ ਜਿੱਤ ਕੇ ਕੀਰਤੀਮਾਨ ਬਣਾਉਣ ਤੋਂ ਖੁੰਝ ਗਈ।

27 ਸਾਲਾ ਸਿਮੋਨਾ ਨੇ ਇਸ ਤੋਂ ਪਹਿਲਾਂ 2018 ਵਿਚ ਫਰੈਂਚ ਓਪਨ ਜਿੱਤਿਆ ਸੀ।

ਉਹ ਵਿੰਬਲਡਨ ਖ਼ਿਤਾਬ ਜਿੱਤਣ ਵਾਲੀ ਪਹਿਲੀ ਔਰਤ ਖਿਡਾਰਨ ਹੈ। ਪੂਰੀ ਖ਼ਬਰ ਪੜ੍ਹੋ।

ਇਹ ਵੀ ਪੜ੍ਹੋ-

  • ਕਰਜ਼ਾ ਮੁਆਫ਼ੀ ਤਾਂ ਦੂਰ ਇਹ ਕਿਸਾਨ ''ਮਰੇ ਹੋਏ'' ਐਲਾਨੇ ਗਏ
  • ਫੇਸਬੁੱਕ ''ਤੇ ਬੀਫ ਸੂਪ ਦੀ ਤਸਵੀਰ ਸ਼ੇਅਰ ਕਰਨ ਵਾਲੇ ਸ਼ਖ਼ਸ ਦੀ ਕੁੱਟਮਾਰ
  • ਉਹ ਖ਼ਤਰਨਾਕ ਸ਼ੂਟਰ ਜਿਸ ਤੋਂ ਹਿਟਲਰ ਦੀ ਫੌਜ ਵੀ ਡਰਦੀ ਸੀ
  • ਹਵਾਈ ਜਹਾਜ਼ ਦੇ ਟਾਇਰ ਵਾਲੀ ਥਾਂ ਲੁਕ ਕੇ ਸਫ਼ਰ ਕਰਨ ਵਾਲੇ ਲੋਕ ਕੀ ਬਚ ਜਾਂਦੇ ਹਨ

ਇਹ ਵੀਡੀਓ ਵੀ ਵੇਖੋ:

https://www.youtube.com/watch?v=xWw19z7Edrs

https://www.youtube.com/watch?v=Q_HU4f6YWJ0

https://www.youtube.com/watch?v=YzZAUDTEiWM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)