ਵੀਵੀਪੈਟ ਕਾਰਨ ਇਸ ਵਾਰ ਦੇਰ ਨਾਲ ਆ ਸਕਦੇ ਹਨ ਚੋਣ ਨਤੀਜੇ, ਜਾਣੋ ਕਿਉਂ

05/21/2019 8:04:04 PM

Getty Images

17ਵੀਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।

ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਵੀਵੀਪੈਟ ਦਾ ਇਸਤੇਮਾਲ ਦੇਸ ਭਰ ਵਿੱਚ ਹੋ ਰਿਹਾ ਹੈ ਜਿਸ ਕਾਰਨ ਨਤੀਜੇ ਆਉਣ ''ਚ ਕੁਝ ਘੰਟਿਆਂ ਦੀ ਦੇਰੀ ਹੋਵੇਗੀ।

ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਆਖਰੀ ਨਤੀਜੇ ਆਉਣ ਵਿੱਚ ਘੱਟੋ-ਘੱਟ ਪੰਜ ਤੋਂ ਛੇ ਘੰਟਿਆਂ ਦੀ ਦੇਰੀ ਹੋਵੇਗੀ।

ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਕਮਿਸ਼ਨਰ ਉਮੇਸ਼ ਸਿਨਹਾ ਨੇ ਰਾਜਸਭਾ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਈਵੀਐਮ ਦੀ ਗਿਣਤੀ ਖਤਮ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਵੀਵੀਪੈਟ ਰਿਜ਼ਲਟ ਨਾਲ ਉਸ ਨੂੰ ਮਿਲਾਇਆ ਜਾਵੇਗਾ।

ਇਸ ਵਾਰ ਹਰ ਵਿਧਾਨ ਸਭਾ ਖੇਤਰ ਤੋਂ ਪੰਜ ਵੀਵੀਪੈਟ ਮਸ਼ੀਨਾਂ ਤੇ ਈਵੀਐਮ ਨਤੀਜਿਆਂ ਨੂੰ ਮਿਲਾਇਆ ਜਾਏਗਾ। ਪਹਿਲਾਂ ਹਰ ਵਿਧਾਨ ਸਭਾ ਖੇਤਰ ਵਿੱਚ ਇੱਕ ਵੀਵੀਪੈਟ ਮਸ਼ੀਨ ਦਾ ਇਸਤੇਮਾਲ ਕੀਤਾ ਜਾਂਦਾ ਸੀ।

ਇਹ ਵੀ ਪੜ੍ਹੋ:

  • 400 ਵਿਦਿਆਰਥੀਆਂ ਦਾ 280 ਕਰੋੜ ਦਾ ਕਰਜ਼ਾ ਚੁਕਾਉਣ ਵਾਲਾ ਅਰਬਪਤੀ
  • ''ਕਿਹੜਾ ਭਾਰਤ, ਕਿਹੜੀਆਂ ਚੋਣਾਂ ਤੇ ਕਿਹੜਾ ਮੋਦੀ''
  • ਸਿੱਧੂ ਦੇ ਝਟਕਿਆਂ ਨਾਲ ਹਿੱਲਿਆ ਕੈਪਟਨ ਦਾ ਤਖ਼ਤ

ਸਿਆਸੀ ਦਲ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ''ਤੇ ਸਵਾਲ ਚੁੱਕਦੇ ਰਹੇ ਹਨ।

ਵੀਵੀਪੈਟ ਇਸ ਗੱਲ ਨੂੰ ਤੈਅ ਕਰਨ ਵਿੱਚ ਮਦਦਗਾਰ ਹੋਵੇਗੀ ਕਿ ਈਵੀਐਮ ਵਿੱਚ ਵੋਟਰ ਨੇ ਜਿਸ ਨੂੰ ਵੋਟ ਦਿੱਤਾ ਹੈ ਉਹ ਵੀਵੀਪੈਟ ਤੋਂ ਮੈਚ ਕਰ ਰਿਹਾ ਹੈ ਜਾਂ ਨਹੀਂ।

ਅੱਧੇ ਵੋਟਾਂ ਤੇ ਵੀਵੀਪੈਟ ਮਿਲਾਉਣਾ ਚਾਹੁੰਦੇ ਸੀ ਵਿਰੋਧੀ

ਵੀਵੀਪੈਟ ਦਾ ਇਸਤੇਮਾਲ ਸਭ ਤੋਂ ਪਹਿਲਾਂ ਨਾਗਾਲੈਂਡ ਦੀਆਂ ਨਕਸਨ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਸੀ।

ਇਸ ਤੋਂ ਬਾਅਦ 2014 ਦੇ ਸੰਸਦੀ ਚੋਣਾਂ ਵਿੱਚ ਇਸ ਮਸ਼ੀਨ ਦਾ ਇਸਤੇਮਾਲ ਲਖਨਊ, ਗਾਂਧੀ ਨਗਰ, ਬੈਂਗਲੁਰੂ ਦੱਖਣ, ਮੱਧ ਚੇਨਈ, ਜਾਧਵਪੁਰ, ਰਾਇਪੁਰ, ਪਟਨਾ ਸਾਹਿਬ ਤੇ ਮਿਜ਼ੋਰਮ ਵਿੱਚ ਕੀਤਾ ਗਿਆ।

ਇਸ ਤੋਂ ਬਾਅਦ, 2017 ਵਿੱਚ ਗੋਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀਵੀਪੈਟ ਮਸ਼ੀਨਾਂ ਦਾ ਇਸਤੇਮਾਲ ਕੀਤਾ ਗਿਆ ਸੀ।

Reuters

ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਮੌਜੂਦਾ ਸੰਸਦੀ ਚੋਣਾਂ ਵਿੱਚ ਪਹਿਲੀ ਵਾਰ ਪੂਰੇ ਦੇਸ਼ ਵਿੱਚ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ 21 ਵਿਰੋਧੀ ਦਲਾਂ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਸੀ ਕਿ ਹਰ ਹਲਕੇ ਦੇ 50 ਫੀਸਦ ਵੋਟਾਂ ਨੂੰ ਵੀਵੀਪੈਟ ਨਾਲ ਮਿਲਾਇਆ ਜਾਏ।

ਪਰ ਚੋਣ ਆਯੋਗ ਦਾ ਕਹਿਣਾ ਸੀ ਕਿ 50 ਫੀਸਦ ਈਵੀਐਮ ਤੇ ਵੀਵੀਪੈਟ ਨੂੰ ਮੈਚ ਕਰਨ ਵਿੱਚ ਘੱਟੋ ਘੱਟ ਪੰਜ ਦਿਨ ਲੱਗ ਜਾਣਗੇ ਜਿਸ ਨਾਲ ਨਤੀਜੇ ਆਉਣ ਵਿੱਚ ਦੇਰੀ ਹੋ ਜਾਏਗੀ।

ਇਹ ਵੀ ਪੜ੍ਹੋ:

  • ਵੋਟਿੰਗ ਲਈ ਵੀਵੀਪੈਟ ਮਸ਼ੀਨਾਂ ਪਿੱਛੇ ਕੀ ਹੈ ਮਕਸਦ
  • ਕਿਵੇਂ ਪੈਣੀ ਹੈ ਵੋਟ ਤੇ ਕਿਵੇਂ ਆਵੇਗਾ ਨਤੀਜਾ
  • ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਪੰਜ ਈਵੀਐਮ ਤੇ ਵੀਵੀਪੈਟ ਵਿੱਚ ਪਏ ਵੋਟਾਂ ਦੀ ਜਾਂਚ ਕੀਤੀ ਜਾਏ।

ਚੋਣ ਆਯੋਗ ਨੇ ਫੈਸਲਾ ਕੀਤਾ ਹੈ ਕਿ ਹਰ ਵਿਧਾਨ ਸਭਾ ਖੇਤਰ ਵਿੱਚ ਪੰਜ-ਪੰਜ ਵੀਵੀਪੈਟ ਦਾ ਚੋਣ ਬਿਨਾਂ ਕਿਸੇ ਕ੍ਰਮ ਦੇ ਕੀਤਾ ਜਾਏਗਾ ਤੇ ਈਵੀਐਮ ਤੇ ਵੀਵੀਪੈਟ ਦੇ ਨਤੀਜਿਆਂ ਨੂੰ ਮੈਚ ਕੀਤਾ ਜਾਏਗਾ।

ਇਸ ਕੰਮ ਲਈ ਹਰ ਕਾਊਨਟਿੰਗ ਹਾਲ ਵਿੱਚ ਵੀਵੀਪੈਟ ਬੂਥ ਬਣਾਇਆ ਗਿਆ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=VIqM6wqQxUY

https://www.youtube.com/watch?v=zzN4PAU_a-w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)