Election 2019: ਕਿਹੜਾ ਭਾਰਤ, ਕਿਹੜੀਆਂ ਚੋਣਾਂ ਤੇ ਕਿਹੜਾ ਮੋਦੀ - ਪਾਕਿਸਤਾਨ ''''ਚ ਭਾਰਤੀ ਚੋਣਾਂ ਦੀ ਚਰਚਾ

05/21/2019 12:19:02 PM

Getty Images

ਜਦੋਂ 100 ਪਾਕਿਸਤਾਨੀ ਰੁਪਏ ਦੇ ਬਦਲੇ 59 ਅਮਰੀਕੀ ਸੈਂਟ, 58 ਬੰਗਲਾਦੇਸ਼ੀ ਟਕੇ, 53 ਅਫ਼ਗ਼ਾਨੀ ਅਤੇ 48 ਭਾਰਤੀ ਰੁਪਏ ਮਿਲਣ ਲੱਗੇ, ਤਾਂ ਮਨ ਵੈਸੇ ਹੀ ਬੈਰਾਗਮਈ ਹੋ ਜਾਂਦਾ ਹੈ।

ਜਦੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਮੇਤ ਹਰ ਮੰਤਰੀ ਦੀ ਆਖ਼ਰੀ ਉਮੀਦ ਪਿਛਲੇ ਚਾਰ ਮਹੀਨਿਆਂ ਤੋਂ ਉਸ ਖੂਹ ਨਾਲ ਬੰਨ੍ਹੀ ਹੋਈ ਹੋਵੇ, ਜੋ ਕੇ ਕਰਾਚੀ ਤੋਂ ਢਾਈ ਸੌ ਕਿਲੋਮੀਟਰ ਦੂਰ ਖੁੱਲ੍ਹੇ ਸਮੁੰਦਰ ਦੀ ਤਹਿ ਵਿੱਚ ਤੇਲ ਕੱਢਣ ਦੀ ਉਮੀਦ ਵਿੱਚ ਖੋਦਿਆਂ ਜਾ ਰਿਹਾ ਹੋਵੇ ਅਤੇ ਰੋਜ਼ ਕੌਮ ਨੂੰ ਸੱਦਾ ਦਿੱਤਾ ਜਾ ਰਿਹਾ ਹੋਵੇ ਕਿ ਬਸ ਥੋੜ੍ਹੇ ਦਿਨ ਹੋਰ ਉਡੀਕ ਕਰ ਲਵੋ, ਜਿਵੇਂ ਹੀ ਤੇਲ ਦਾ ਫੁਵਾਰਾ ਛੁੱਟੇਗਾ ਉਸ ਤੋਂ ਪੰਜ ਹਫ਼ਤੇ ਬਾਅਦ ਹੀ ਪਾਕਿਸਤਾਨ ਦੀ ਕਿਸਮਤ ਬਦਲਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ:

  • ਵੋਟਿੰਗ ਲਈ ਵੀਵੀਪੈਟ ਮਸ਼ੀਨਾਂ ਪਿੱਛੇ ਕੀ ਹੈ ਮਕਸਦ
  • ਵੋਟ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣਾ ਕਿੰਨਾ ਵੱਡਾ ਜੁਰਮ
  • ਇਸ ਪੰਜਾਬੀ ਵਿਦਿਆਰਥੀ ਨੂੰ ਕੈਨੇਡਾ ’ਚੋਂ ਕੱਢਿਆ ਜਾ ਸਕਦਾ ਹੈ

ਇੰਨੀਆਂ ਨੌਕਰੀਆਂ ਹੋਣਗੀਆਂ ਕਿ ਕੋਈ ਲੈਣ ਵਾਲਾ ਨਹੀਂ ਹੋਵੇਗਾ, ਸਾਰੀ ਦੁਨੀਆਂ ਦੇ ਫਾਲਤੂ ਕਰਮੀ ਪਾਕਿਸਤਾਨ ਨੂੰ ਦੌੜ ਪੈਣਗੇ, ਕੌਮਾਂਤਰੀ ਪੂੰਜੀਵਾਦ ਕਤਾਰਾਂ ''ਚ ਖੜ੍ਹਾ ਹੋਵੇਗਾ ਕਿ ਸਰਕਾਰ ਹੁਕਮ ਕਰੋ, ਪੈਸਾ ਕਿੱਥੇ ਲਗਾਈਏ।

ਫਿਰ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੇ ਪੈਟਰੋਲੀਅਮ ਸਲਾਹਕਾਰ ਨਦੀਮ ਬਾਬਰ ਨੇ ਇਹ ਕਹਿ ਕੇ ਖ਼ੁਸ਼ੀ ਭਰੇ ਇਸ ਸੁਪਨੇ ਨੂੰ ਤਬਾਹ ਕਰ ਦਿੱਤਾ ਕਿ ਸਮੁੰਦਰ ਵਿੱਚ ਪੰਜ ਹਾਜ਼ਰ ਮੀਟਰ ਦੀ ਖੁਦਾਈ ਤੋਂ ਬਾਅਦ ਵੀ ਕੁਝ ਨਹੀਂ ਨਿਕਲਿਆ, ਹੁਣ ਕਦੇ ਹੋਰ ਕਿਸਮਤ ਅਜਮਾਈ ਜਾਵੇਗੀ।

Getty Images
ਲਗਾਤਾਰ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਈਏ ਦੀ ਕੀਮਤ ਡਿੱਗਦੀ ਜਾ ਰਹੀ ਹੈ

ਡਾਲਰ ਦੀ ਛਾਲ੍ ਵੀ ਮੁਸੀਬਤ

ਦੂਜਾ ਅੱਤਿਆਚਾਰ ਇਹ ਹੋਇਆ ਕਿ ਪਿਛਲੇ ਹਫ਼ਤੇ ਹੀ ਆਈਐਮਐਫ ਨੇ ਪਾਕਿਸਤਾਨ ਦੀ ਆਰਥਿਕ ਸਥਿਤੀ ਨੂੰ ਸੰਭਾਲਣ ਲਈ ਛੇ ਅਰਬ ਡਾਲਰ ਦਾ ਕਰਜ ਦੇਣਾ ਮਨਜ਼ੂਰ ਕੀਤਾ ਅਤੇ ਉਸ ਵੇਲੇ ਤੋਂ ਹੁਣ ਤੱਕ ਡਾਲਰ 142 ਪਾਕਿਸਤਾਨੀ ਰੁਪਏ ਤੋਂ 150 ਰੁਪਏ ''ਤੇ ਪਹੁੰਚ ਚੁੱਕਿਆ ਹੈ।

ਹੁਣ 15 ਜੂਨ ਨੂੰ ਬਜਟ ਐਲਾਨ ਹੋਣ ਵਾਲਾ ਹੈ ਅਤੇ ਬਹੁਤ ਸਾਰੇ ਆਰਥਿਕ ਪੰਡਿਤ ਡਰਾ ਰਹੇ ਹਨ ਕਿ ਇਹ ਤਾਂ ਕੁਝ ਵੀ ਨਹੀਂ, ਅਜੇ ਤਾਂ ਡਾਲਰ 160 ਜਾਂ 170 ''ਤੇ ਹੀ ਰੁਕ ਜਾਵੇ ਤਾਂ ਸਮਝੋ ਉਪਰ ਵਾਲੇ ਦੀ ਮਿਹਰਬਾਨੀ ਹੋ ਗਈ।

ਇਹ ਵੀ ਪੜ੍ਹੋ:

  • ਆਖ਼ਰ ਪਾਕਿਸਤਾਨ ''ਚ ਅਸਲ ਸੱਤਾ ਕਿਸਦੇ ਹੱਥ?
  • ‘ਕੀ ਅਸੀਂ ਪਾਕਿਸਤਾਨ ਤੋਂ ਛੂਤ ਦੀ ਬੀਮਾਰੀ ਲੈ ਕੇ ਆਏ ਸੀ’
  • ਪਾਕਿਸਤਾਨੀ ਪੰਜਾਬੀਆਂ ''ਤੇ ਚੜਿਆ ਅਰਬੀਆਂ ਦਾ ਰੰਗ

ਅਜਿਹੇ ਸਮੇਂ ਜਦੋਂ ਮੈਨੂੰ ਇਸ ਗੱਲ ਦੀ ਫ਼ਿਕਰ ਹੈ ਕੇ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਦਾ ਜਿੰਨ ਕੀ-ਕੀ ਖਾ ਲਵੇਗਾ। ਜੇ ਸਾਨੂੰ ਕੋਈ ਇਹ ਪੁੱਛੇ ਕਿ ਭਾਰਤ ਦੇ ਚੋਣਾਂ ਦਾ ਕੀ ਨਤੀਜਾ ਆਵੇਗਾ ਤਾਂ ਮੁਆਫ਼ ਕਰ ਦੇਣਾ ਜੇਕਰ ਮੂੰਹ ਵਿਚੋਂ ਨਿਕਲ ਜਾਵੇ ਕਿ ਕਿਹੜਾ ਭਾਰਤ, ਕਿਹੜੀਆਂ ਚੋਣਾਂ।

ਪਾਕਿਸਤਾਨ ਦੇ ਹਿਸਾਬ ਨਾਲ ਕੌਣ ਵਧੀਆ ਰਹੇਗਾ? ਮੋਦੀ ਜੀ, ਰਾਹੁਲ ਜਾਂ ਗਠਜੋੜ ਦੀ ਸਰਕਾਰ ?

ਮੋਦੀ? ਇਹ ਨਾਮ ਤਾਂ ਸੁਣਿਆ ਹੋਇਆ ਲੱਗਦਾ ਹੈ। ਚੰਗਾ.. ਤੇ ਚੋਣਾਂ ਹੋ ਰਹੀਆਂ ਹਨ ਭਾਰਤ ਵਿੱਚ। ਹੋ ਗਈਆਂ? ਕਦੋ ਹੋਈਆਂ?

ਕੀ ਉੱਥੇ ਵੀ ਗੈਸ ਦੇ ਬਿਲ ਵਿਚ ਢਾਈ ਸੌ ਫੀਸਦੀ ਵਾਧਾ ਹੋ ਗਿਆ ਹੈ, ਜਿੱਥੇ ਚੋਣਾਂ ਹੋ ਰਹੀਆਂ ਹਨ ? ਕੀ ਨਿੰਬੂ ਉੱਥੇ ਵੀ ਪੰਜ ਸੌ ਰੁਪਏ ਕਿਲੋ ਵਿਕ ਰਿਹਾ ਹੈ?

Getty Images
ਪਾਕਿਸਤਾਨ ਵਿੱਚ ਮਹਿੰਗਾਈ ਕਾਫੀ ਉੱਪਰ ਪਹੁੰਚ ਗਈ ਹੈ

ਲੱਗਦਾ ਹੈ ਤੁਹਾਡੀ ਸਿਹਤ ਠੀਕ ਨਹੀਂ। ਚੰਗਾ ਇਹ ਹੀ ਦੱਸ ਦੇਵੋ ਕਿ ਖਾੜੀ ਵਿੱਚ ਈਰਾਨ ਦੇ ਖ਼ਿਲਾਫ਼ ਅਮਰੀਕੀ-ਸਾਊਦੀ ਗਠਜੋੜ ਬਾਰੇ ਪਾਕਿਸਤਾਨ ਨੂੰ ਫ਼ਿਕਰ ਕਰਨੀ ਚਾਹੀਦੀ ਹੈ ਜਾਂ ਨਹੀਂ ?

ਕਿ ਤੁਹਾਨੂੰ ਲੱਗਦਾ ਹੈ ਕੇ ਈਰਾਨ ਅਤੇ ਅਮਰੀਕਾ ਵਿਚ ਜੰਗ ਸ਼ੁਰੂ ਹੋ ਸਕਦੀ ਹੈ ਅਤੇ ਸ਼ਾਇਦ ਪਾਕਿਸਤਾਨ ਵੀ ਉਸਦੇ ਚਪੇਟ ਵਿਚ ਆ ਜਾਵੇ।

ਇੰਝ ਹੈ? ਕੀ ਜੰਗ ਦੇ ਕਰਨ ਪੈਟਰੋਲ ਹੋਰ ਮਹਿੰਗਾ ਹੋ ਜਾਵੇਗਾ? ਕੀ ਇਹ ਸਹੀ ਹੈ ਕਿ ਜੇਕਰ ਪੈਟਰੋਲ ਮਹਿੰਗਾ ਹੋ ਗਿਆ ਤਾਂ ਟਮਾਟਰ ਵੀ ਢਾਈ ਸੌ ਤੋਂ ਪੰਜ ਸੌ ਰੁਪਏ ਕਿਲੋ ਪਹੁੰਚ ਜਾਵੇਗਾ, ਹੈ ਨਾ?

ਪਾਕਿਸਤਾਨ ਦਾ ਦੁੱਖ

ਸਾਡਾ ਦੁੱਖ ਕੋਈ ਨਹੀਂ ਸਮਝ ਰਿਹਾ ਕਿ ਤੇਲ ਦੇ ਜਿਸ ਖੂਹ ਨਾਲ ਖੁਸ਼ਹਾਲੀ ਦੀ ਸ਼ੁਰੂਆਤ ਹੋਣੀ ਸੀ, ਉਸ ਵਿੱਚੋ ਹਵਾ ਵੀ ਨਹੀਂ ਨਿਕਲੀ।

ਸਾਰਿਆਂ ਨੂੰ ਭਾਰਤੀ ਚੋਣਾਂ ਦੇ ਨਤੀਜਿਆਂ ਦੀ ਫ਼ਿਕਰ ਹੈ। ਖਾੜੀ ਵਿਚ ਜੰਗ ਉਹਨਾਂ ਲਈ ਸਭ ਤੋਂ ਵੱਡਾ ਮੁੱਦਾ ਹੈ। ਐਸੀ-ਤੈਸੀ ਹੋਵੇ ਸਾਰਿਆਂ ਦੀ।

ਨਜ਼ੀਰ ਅਕਬਰਾਬਾਦੀ ਕਹਿ ਗਏ ਨੇ , " ਜਬ ਆਦਮੀ ਕੇ ਹਾਲ ਪੇ ਆਤੀ ਹੈ ਮੁਫ਼ਲਿਸੀ, ਕਿਸ-ਕਿਸ ਤਰ੍ਹਾਂ ਸੇ ਉਸ ਕੋ ਸਤਾਤੀ ਹੈ ਮੁਫ਼ਲਿਸੀ।"

ਇਹ ਵੀ ਪੜ੍ਹੋ:

  • 5 ਮੁੱਦੇ ਜੋ ਬਣ ਸਕਦੇ ਹਨ ਅਕਾਲੀ ਦਲ ਦੇ ਰਾਹ ਦੇ ਰੋੜੇ
  • ਲੋਕ ਸਭਾ ਚੋਣਾਂ ਬਾਰੇ ਕੀ ਸੋਚਦੇ ਹਨ ਆਮ ਲਾਹੌਰੀ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=qDFAicJMpEw

https://www.youtube.com/watch?v=VCrntskDRS8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।