ਗੇਮ ਆਫ਼ ਥਰੋਨਜ਼: ਮਰਦਪੁਣੇ ਦੀ ਸੱਤਾ ਨੂੰ ਪਲਟਣ ਵਾਲੀਆਂ ਬੀਬੀਆਂ ਦੀ ਕਹਾਣੀ

05/21/2019 8:19:04 AM

DAVIES SURYA/BBC

ਤੁਸੀਂ ਗੇਮ ਆਫ਼ ਥਰੋਨਜ਼ ਦੇ ਅੱਠਵੇਂ ਅਤੇ ਆਖ਼ਰੀ ਸੀਜ਼ਨ ਦੀ ਕਹਾਣੀ ਜਾਂ ਕਥਾਨਕ ਬਾਰੇ ਭਾਵੇਂ ਕੁਝ ਵੀ ਕਹੋ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਵਿੱਚ ਵੈਸਟਰੋਜ਼ ਦੀਆਂ ਔਰਤਾਂ ਦੀ ਸਰਦਾਰੀ ਰਹੀ। ਉਹ ਸਾਰੇ ਪਲਾਟ ਵਿੱਚ ਛਾਈਆਂ ਰਹੀਆਂ।

ਹਾਲਾਂਕਿ ਪਾਤਰਾਂ ਦੇ ਨਿਭਾਅ ਤੇ ਪਾਤਰਾਂ ਦੇ ਕਹਾਣੀ ਵਿੱਚ ਸਫ਼ਰ ਬਾਰੇ ਭਾਵੇਂ ਕਈ ਵੱਡੀਆਂ ਸਮੱਸਿਆਵਾਂ ਸਨ। ਫਿਰ ਵੀ ਕਹਾਣੀ ਦੇ ਆਖ਼ਰੀ ਪਲ ਔਰਤ ਪਾਤਰਾਂ ਦੇ ਦੁਆਲੇ ਹੀ ਘੁੰਮਦੇ ਹਨ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਡਾਇਨਰਜ਼ ਦੇ ਟਾਰਗੇਰੀਅਨਜ਼ ਤੋਂ ਲੈ ਕੇ ਲਾਇਆਨਾ ਮੌਰਮੋਂਟ ਤੱਕ ਔਰਤਾਂ ਕਹਾਣੀ ਵਿੱਚ ਛਾਈਆਂ ਰਹੀਆਂ ਜਦ ਕਿ ਪੁਰਸ਼ ਪਾਤਰ ਗੌਣ ਹੀ ਰਹੇ।

ਇਹ ਵੀ ਪੜ੍ਹੋ:

  • ਵੋਟਿੰਗ ਲਈ ਵੀਵੀਪੈਟ ਮਸ਼ੀਨਾਂ ਪਿੱਛੇ ਕੀ ਹੈ ਮਕਸਦ
  • ਵੋਟ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣਾ ਕਿੰਨਾ ਵੱਡਾ ਜੁਰਮ
  • ਇਸ ਪੰਜਾਬੀ ਵਿਦਿਆਰਥੀ ਨੂੰ ਕੈਨੇਡਾ ’ਚੋਂ ਕੱਢਿਆ ਜਾ ਸਕਦਾ ਹੈ

ਸਾਰੀਆਂ ਚੰਗੀਆਂ ਚੀਜ਼ਾਂ ਦਾ ਇੱਕ ਅੰਤ ਜ਼ਰੂਰ ਹੁੰਦਾ ਹੈ, ਉਹ ਇਸ ਸੀਰੀਅਲ ਨਾਲ ਹੋਇਆ। ਗੇਮ ਆਫ਼ ਥਰੋਨਜ਼ ਦੀ ਆਖ਼ਰੀ ਕੜੀ ਅਮਰੀਕਾ ਵਿੱਚ 19 ਮਈ ਨੂੰ ਦਿਖਾਈ ਗਈ।

ਇਸ ਤੋਂ ਪਹਿਲਾਂ ਕਿ ਇਸ ਲੜੀਵਾਰ ਨੂੰ ਭੁਲਾ ਦਿੱਤਾ ਜਾਵੇ ਉਨ੍ਹਾਂ ਘਟਨਾਂ ਤੇ ਨਜ਼ਰ ਮਾਰਨਾ ਦਿਲਚਸਪ ਹੋਵੇਗਾ ਜਿਨ੍ਹਾਂ ਸਕਦਾ ਵੈਸਟਰੋਸ ਦੀਆਂ ਔਰਤਾਂ ਨੇ ਵੈਸਟਰੋਸ ਦੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ।

ਗੇਮ ਆਫ਼ ਥਰੋਨਜ਼ ਦੇ ਖ਼ਾਸ ਲਹਿਜੇ ਵਿੱਚ ਤੁਹਾਡੇ ਲਈ ਚੇਤਾਵਨੀ ਹੈ- ਰਾਤ ਗਹਿਰੀ ਹੈ ਤੇ ਸਪੋਇਲਰਾਂ ਨਾਲ ਭਰੀ ਹੋਈ ਹੈ। ਜੇ ਤੁਸੀਂ ਆਖ਼ਰੀ ਕੜੀ ਨਹੀਂ ਦੇਖੀ ਤਾਂ ਅੱਗੇ ਨਾ ਪੜ੍ਹਨਾ ਜੇ ਦੇਖ ਚੁਕੇ ਹੋ ਤਾਂ ਜਾਰੀ ਰੱਖੋ।

ਅਜਗਰਾਂ ਦੀ ਮਹਾਰਾਣੀ

DAVIES SURYA/BBC

ਜਿਵੇਂ ਕਿ ਕਹਿੰਦੇ ਹਨ, ਜਦੋਂ ਵੀ ਕਿਸੇ ਟਰਾਗੇਰੀਅਨ ਦਾ ਜਨਮ ਹੁੰਦਾ ਹੈ ਤਾਂ ਰੱਬ ਇੱਕ ਸਿੱਕਾ ਹਵਾ ''ਚ ਉਛਾਲਦਾ ਹੈ ਤੇ ਦੁਨੀਆਂ ਦੇਖਦੀ ਹੈ ਕਿ ਇਹ ਕਿਵੇਂ ਹੇਠਾਂ ਆਵੇਗਾ।

ਡਾਇਨਰਜ਼ ਟਾਰਗੇਰੀਅਨ ਤੋਂ ਸੀਰੀਅਲ ਦੇ ਦਰਸ਼ਕਾਂ ਨੂੰ ਪੂਰੀ ਉਮੀਦ ਸੀ ਕਿ ਉਹ ਨਵਾਂ ਰਾਜ ਸਥਾਪਿਤ ਕਰੇਗੀ।

ਜਦਕਿ ਧੋਖੇ ਅਤੇ ਇੱਕ ਤੋਂ ਬਾਅਦ ਇੱਕ ਨੁਕਸਾਨ ਝੱਲਣ ਤੋਂ ਬਾਅਦ, ਹਾਲਾਤ ਨੇ ਡਰੈਗਨਾਂ (ਅਜਗਰਾਂ) ਦੀ ਮਹਾਰਾਣੀ ਲਈ ਇੱਕ ਦੁਖਦਾਈ ਮੋੜ ਕੱਟ ਲਿਆ।

ਸ਼ਹਿਰ ਦੇ ਆਤਮ ਸਮਰਪਣ ਦੇ ਬਾਵਜੂਦ ਉਸ ਨੇ ਕਿੰਗਜ਼ ਲੈਂਡਿੰਗ ਦੀ ਰਾਜਧਾਨੀ ਨੂੰ ਆਪਣੇ ਡਰੈਗਨਾਂ ਦੀ ਅੱਗ ਨਾਲ ਤਬਾਹ ਕਰਨ ਵਿੱਚ ਭੋਰਾ ਭਰ ਵੀ ਦੇਰੀ ਨਹੀਂ ਕੀਤੀ।

"ਉਸ ਨੇ ਜੋ ਨਾਗਰਿਕਾਂ ਨਾਲ ਕੀਤਾ ਉਹ ਕਿਸੇ ਨਸਲਕੁਸ਼ੀ ਤੋਂ ਘੱਟ ਨਹੀਂ ਸੀ।" ਇੱਕ ਹੋਰ ਦਰਸ਼ਕ ਨੇ ਟਵੀਟ ਕੀਤਾ "ਡਾਇਨਰਜ਼ ਜੰਜੀਰਾਂ ਨੂੰ ਤੋੜਨ ਵਾਲੇ ਰਹੇ ਹਨ ਮੈਨੂੰ ਡਾਇਨਰਜ਼ ਤੋਂ ਨਿਰਾਸ਼ਾ ਹੋਈ ਹੈ।"

ਲੇਖਿਕਾ ਮੈਲੀਸਾ ਸਿਲਵਰਸਟੀਨ ਨੇ ਲਿਖਿਆ, "ਪੂਰੇ ਲੜੀਵਾਰ ਵਿੱਚ ਉਹ ਲੀਡਰਸ਼ਿਪ ਬਾਰੇ ਆਪਣੇ ਨਜ਼ਰੀਏ ਬਾਰੇ ਗੱਲਾਂ ਕਰਦੀ ਰਹੀ ਹੈ, ਕਿ ਕਿਵੇਂ ਉਹ ਆਪਣੀ ਜ਼ਿੰਦਗੀ ਵਿੱਚ ਆਏ ਮਰਦਾਂ ਤੋਂ ਵੱਖਰਾ ਕਰਨਾ ਚਾਹੁੰਦੀ ਹੈ। ਪਰ ਜਦੋਂ ਉਸ ਨੇ ਰਾਜਧਾਨੀ ਨੂੰ ਸਾੜਿਆ ਤਾਂ ਉਸ ਦਾ ਸਾਰਾ ਆਦਰਸ਼ਵਾਦ ਧਰਿਆ ਰਹਿ ਗਿਆ।"

ਡਾਇਨਰਜ਼ ਨੇ ਲੋਹ ਸਿੰਘਾਸਣ ਜਿੱਤ ਤਾਂ ਲਿਆ ਪਰ ਕਿਸ ਕੀਮਤ ''ਤੇ?

ਡਰੈਗਨਾਂ ਦੀ ਮਹਾਰਾਣੀ ਦੇ ਇਸ ਰਵੱਈਏ ਨੇ ਬਹੁਤ ਸਾਰੇ ਪ੍ਰਸ਼ੰਸ਼ਕਾਂ ਨੂੰ ਨਾਰਾਜ਼ ਕੀਤਾ ਹੈ ਪਰ ਪੌਪ ਕਲਚਰ ਬਾਰੇ ਕਾਲਮ ਨਵੀਸ ਸਟਿਫ਼ਨੀ ਵਿਲਸਨ ਨੇ ਕਹਾਣੀ ਵਿੱਚ ਔਰਤਾਂ ਤੇ ਮਰਦਾਂ ਲਈ ਆਪਣੇ ਗਏ ਦੂਹਰੇ ਮਾਪਦੰਡ ਉਜਾਗਰ ਕੀਤੇ ਹਨ। ਉਨ੍ਹਾਂ ਲਿਖਿਆ ਹੈ ਕਿ ਕਿਵੇਂ ਜੌਹਨ ਸਨੋਅ ਤੇ ਟੈਰੀਅਨ ਲੈਨਿਸਟਰ ਨੇ ਜਾਲਸਾਜ਼ੀਆਂ ਕਰਕੇ ਦਿ ਬੈਟਲ ਆਫ ਬਲੈਕਵਾਟਰ ਕਰਵਾਈ ਤੇ ਹਜ਼ਾਰਾਂ ਬੰਦੇ ਮਰਵਾਏ।

BBC

ਦੇਖਣ ਵਾਲੀ ਗੱਲ ਇਹ ਹੈ, ਕੀ ਜਰੂਰੀ ਹੈ ਕਿ ਨਾਇਕਾ ਹਰ ਵਾਰ ਰੱਖਿਆ ਕਰਨ ਵਾਲੀ ਵਜੋਂ ਹੀ ਉੱਭਰੇ?

ਅਦਾਕਾਰਾ ਐਮਲੀਆ ਕਲਾਰਕ ਨੇ ਪਾਤਰ ਦੇ ਮਨ ਦੀ ਦਸ਼ਾ ਬਾਰੇ ਕੁਝ ਰੌਸ਼ਨੀ ਪਾਈ ਹੈ।

ਤੁਸੀਂ ਇਸ ਨੂੰ ਟਾਰਗੇਰੀਅਨ ਪਾਗਲਪਣ ਕਹਿ ਸਕਦੇ ਹੋ ਅਤੇ ਕੋਈ ਵੀ ਨਾਮ ਦੇ ਸਕਦੇ ਹੋ ਪਰ ਇਹ ਸਿਰਫ਼ ਦੁੱਖ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ।

ਉਨ੍ਹਾਂ ਲਿਖਿਆ, "ਜੇ ਤੁਸੀਂ ਇੰਨੀ ਹੀ ਅਸਫ਼ਲਤਾ, ਹਤਾਸ਼ਾ, ਸ਼ਰਮ, ਦੁੱਖ ਅਤੇ ਗੁਆਏ ਪਿਆਰ ਵਰਗਾ ਮਹਿਸੂਸ ਕਰੋਂ ਤਾਂ ਕਿਸੇ ਵਿਅਕਤੀ ਲਈ ਗੁੱਸਾ ਦਿਖਾਉਣਾ ਕੁਦਰਤੀ ਹੀ ਹੈ। ਗੁੱਸੇ ਦੀ ਇੱਕ ਹੱਦ ਹੁੰਦੀ ਹੈ ਜਿਸ ਨੂੰ ਤੁਸੀਂ ਬਰਦਾਸ਼ਤ ਕਰ ਸਕਦੇ ਹੋ।"

DAVIES SURYA/BBC

ਜਦੋਂ ਵੀ ਅਸੀਂ ਕਿਸੇ ਵਿਅਕਤੀ ਬਾਰੇ ਰਾਇ ਕਾਇਮ ਕਰੀਏ ਤੇ ਉਸ ਨੂੰ ਪਾਗਲ ਕਰਾਰ ਦੇਈਏ ਸਾਨੂੰ ਉਨ੍ਹਾਂ ਘਟਨਾਵਾਂ ਅਤੇ ਲੋਕਾਂ ਤੇ ਵੀ ਇੱਕ ਚੰਗੀ ਨਿਗ੍ਹਾ ਮਾਰ ਲੈਣੀ ਚਾਹੀਦੀ ਹੈ ਜਿਨ੍ਹਾਂ ਕਰਕੇ ਉਹ ਅਜਿਹਾ ਬਣ ਗਿਆ।

ਸ਼ੇਰਨੀ ਜਿਸ ਨੇ ਕਦੇ ਭੇਡਾਂ ਦੀ ਨਹੀਂ ਮੰਨੀ

"ਤੂੰ ਹੀ ਰਾਣੀ ਰਹੇਂਗੀ। ਜਦੋਂ ਤੱਕ ਹੋਰ ਰਾਣੀ ਨਹੀਂ ਆਉਂਦੀ ਜੇ ਤੈਥੋਂ ਜਵਾਨ ਤੇ ਸੁਨੱਖੀ ਹੋਵੇਗੀ ਤੇ ਤੇਰਾ ਸਭ ਕੁਝ ਖੋਹ ਲਵੇਗੀ।"

ਸਰਸੀ ਲੈਨਸਟਰ ਲਈ ਇਹ ਭਵਿੱਖਬਾਣੀ ਅੱਖਰ-ਬਾ-ਅੱਖਰ ਸੱਚ ਸਾਬਤ ਹੋਈ। ਜਿਸ ਨੂੰ ਡਾਇਨਰਜ਼ ਟਾਰਗੇਰੀਅਨ ਨੇ ਗੱਦੀਓਂ ਲਾਹਿਆ।

ਅਦਾਕਾਰਾ ਲੇਨਾ ਹੀਡੇਅ ਨੇ ਉਸ ਦੀ ਕਹਾਣੀ ਨੂੰ ਸਮੇਟਿਆ ਹੈ, "ਸੱਤਾ ਨਾਲ ਚਿੰਬੜੇ ਰਹਿਣ ਦੀ ਅਸੀਮ ਚਾਹਨਾ ਦੇ ਬਾਵਜੂਦ ਖ਼ਲਨਾਇਕ ਮਹਾਂਰਾਣੀ ਨੂੰ ਆਪਣਾ ਰਾਜ ਗੁਆਉਣਾ ਪਿਆ।"

ਉਨ੍ਹਾਂ ਕਿਹਾ, "ਸਰਸੀ ਹਮੇਸ਼ਾ ਇਕੱਲੀ ਰਹੀ। ਉਸਨੇ ਆਪਣੀ ਜ਼ਿੰਦਗੀ ਵਿਚਲਾ ਹਰ ਚੰਗਾ ਰਿਸ਼ਤਾ, ਸੰਬੰਧ ਖ਼ਤਮ ਕਰ ਲਿਆ। ਅਖ਼ੀਰ ਤੱਕ ਉਹ ਸਚਾਈ ਤੋਂ ਇਨਾਕਾਰੀ ਰਹੀ।"

ਆਪਣੇ ਰਾਜ ਦੌਰਾਨ 7 ਸਲਤਨਾਂ ਉੱਪਰ ਸਰਸੀ ਦੇ ਪ੍ਰਭਾਵ ਨੂੰ ਮਿੱਥਣਾ ਮੁਸ਼ਕਲ ਸੀ ਪਰ ਕੁਝ ਨਾ ਕੁਝ ਗੁੰਝਲਦਾਰ ਹਮੇਸ਼ਾ ਹੀ ਸੀ।

ਸਟਿਫ਼ਨੀ ਵਿਲਸਨ ਦਾ ਮੰਨਣਾ ਹੈ ਕਿ ਉਹ ਉਸੇ ਸਿਸਟਮ ਦੀ ਪੀੜਤ ਹੈ ,ਜਿਸ ਵਿੱਚ ਉਹ ਪਲੀ ਤੇ ਵੱਡੀ ਹੋਈ ਸੀ।

DAVIES SURYA/BBC

ਲੇਡੀ ਆਫ਼ ਵਿੰਟਰਫ਼ਾਲ: ਸੱਚੀ ਲੜਾਕੀ

ਬਚ ਜਾਣ ਵਾਲੇ ਜਰੂਰੀ ਨਹੀਂ ਸਭ ਤੋਂ ਮਜਬੂਤ ਵੀ ਹੋਣ ਜਾਂ ਸਭ ਤੋਂ ਤੇਜ਼ ਹੋਣ।

ਸਾਂਸਾ ਸਟਾਰਕ ਬਾਰੇ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਬੈਠਦੀ। ਸਟਾਰਕ ਪਰਿਵਾਰ ਦੀ ਵੱਡੀ ਧੀ ਨੇ ਆਪਣੀ ਬਾਲ ਮੱਤ ਤਾਂ ਉਸ ਸਮੇਂ ਹੀ ਗੁਆ ਲਈ ਸੀ ਜਦੋਂ ਉਸ ਨੇ ਆਪਣੇ ਪਿਤਾ ਦਾ ਬੇਰਹਿਮੀ ਨਾਲ ਹੁੰਦਾ ਕਤਲ ਦੇਖਿਆ ਸੀ ਅਤੇ ਆਪਣੇ ਭਰਾ ਤੇ ਮਾਂ ਦੇ ਕਤਲਾਂ ਬਾਰੇ ਸੁਣਿਆ ਸੀ।

ਸਦਮਾ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ ਸਾਡੇ ਸਾਰਿਆਂ ਉੱਪਰ ਅਸਰ ਜ਼ਰੂਰ ਪਾਉਂਦਾ ਹੈ। ਬਦਕਿਸਮਤੀ ਨਾਲ ਸਾਂਸਾ ਦੇ ਦੁੱਖਾਂ ਦੀ ਕਹਾਣੀ ਉਸਦੀ ਜ਼ਿੰਦਗੀ ਵਿੱਚ ਆਏ ਮਰਦਾਂ ਦੇ ਹੱਥੋਂ ਜਾਰੀ ਰਹਿੰਦੀ ਹੈ।

ਘਰੇਲੂ ਸ਼ੋਸ਼ਣ ਤੇ ਆਪਣੇ ਪਹਿਲੇ ਪਤੀ ਰੈਮਸੀ ਬੋਲਟਨ ਦੇ ਹੱਥੋਂ ਹੋਏ ਬਲਾਤਕਾਰ ਨੇ ਦਰਸ਼ਕਾਂ ਵਿੱਚ ਉਸ ਪ੍ਰਤੀ ਹਮਦਰਦੀ ਅਤੇ ਬੋਲਟਨ ਪ੍ਰਤੀ ਰੋਹ ਤਾਂ ਜਗਾਇਆ ਪਰ ਇਨ੍ਹਾਂ ਘਟਨਾਵਾਂ ਨਾਲ ਸਾਂਸਾ ਕਮਜ਼ੋਰ ਨਹੀਂ ਹੋਈ।

BBC

ਉਹ ਆਪਣੇ ਦੁੱਖਾਂ ਵਿੱਚੋਂ ਹੋਰ ਬਲਵਾਨ ਹੋ ਕੇ ਨਿਕਲੀ ਅਤੇ ਉਸ ਨੇ ਲੜੀਵਾਰ ਦੇ ਹੋਰ ਕਿਰਦਾਰਾਂ ਨਾਲੋਂ ਜ਼ਿਆਦਾ ਉਮਰ ਬਿਤਾਈ।

ਉਸ ਦੇ ਕਿਰਦਾਰ ਨੇ ਬਲਾਤਕਾਰ ਪੀੜਤਾਂ ਵਿੱਚ ਇੱਕ ਬਹਿਸ ਛੇੜ ਦਿੱਤੀ, ਜਿਨ੍ਹਾਂ ਦਾ ਤਰਕ ਹੈ ਕਿ ਬਲਾਤਕਾਰ ਨੂੰ ਕਹਾਣੀ ਕਹਿਣ ਦੇ ਔਜਾਰ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।

ਨੌਟਿੰਘਮ ਟਰੈਂਟ ਯੂਨੀਵਰਸਿਟੀ ਦੀ ਮੀਡੀਆ ਲੈਕਚਰਾਰ ਡਾ਼ ਸਟੀਫ਼ਨੀ ਗੈਨਜ਼ ਦਾ ਕਹਿਣਾ ਹੈ, "ਔਰਤਾਂ ਦੇ ਸ਼ਕਤੀਸ਼ਾਲੀ ਤੇ ਆਕੀ ਬਣਨ ਤੋਂ ਪਹਿਲਾਂ ਉਨ੍ਹਾਂ ਦਾ ਸ਼ੋਸ਼ਣ ਕੀਤੇ ਜਾਣ ਦੀ ਲੋੜ ਨਹੀਂ ਹੋਣੀ ਚਾਹੀਦੀ।"

ਅਮਰੀਕੀ ਅਦਾਕਾਰਾ ਜੈਸਿਕਾ ਚੈਸਟਿਨ ਦਾ ਕਹਿਣਾ ਹੈ,"ਸਾਂਸਾ ਦੇ ਪਾਤਰ ਦੀ ਸਾਰੀ ਸ਼ਕਤੀ ਸਿਰਫ ਸਾਂਸਾ ਕਰਕੇ ਹੀ ਹੈ।"

https://www.youtube.com/watch?v=Bb8I3tSVMbA

ਫਿਰ ਵੀ ਉਸ ਬਾਰੇ ਰਾਵਾਂ ਇੱਕ ਨਹੀਂ ਹਨ ਅਤੇ ਮਾਹਰ ਵੱਖ-ਵੱਖ ਇਸ਼ਾਰੇ ਦਿੰਦੇ ਹਨ।

ਉਨ੍ਹਾਂ ਕਿਹਾ, ਪੁਰਸ਼ ਪਾਤਰਾਂ ਨੂੰ ਆਪਣੇ ਕੰਮ ਸਦਕਾ ਆਪਣੇ ਉਦੇਸ਼ ਹਾਸਲ ਕਰਦੇ ਦਿਖਾਇਆ ਜਾਂਦਾ ਹੈ ਜਦਕਿ ਚੁੱਪਚਾਪ ਰਹਿਣ ਨੂੰ ਕਮਜ਼ੋਰੀ ਸਮਝਿਆ ਜਾਂਦਾ ਹੈ।"

ਜੰਗਜੂ ਕੁੜੀ

ਤੁਹਾਨੂੰ ਲਗਦਾ ਹੈ ਕਿ ਲੜਾਈ ਵਿੱਚ ਸਿਰਫ਼ ਮਰਦਾਂ ਦੀ ਜਿੱਤ ਹੁੰਦੀ ਹੈ? ਤਾਂ ਇੱਕ ਵਾਰ ਫਿਰ ਸੋਚ ਲਓ।

ਭਾਵੇਂ ਜੋਹਨ ਸਨੋਅ ਨੂੰ ਹੀਰੋ ਦਿਖਾਇਆ ਜਾਂਦਾ ਹੋਵੇ ਪਰ ਉਸਦੀ ਛੋਟੀ ਭੈਣ ਆਰਿਆ ਸਟਾਰਕ ਵੀ ਕਿਸੇ ਤੋਂ ਘੱਟ ਨਹੀਂ । ਉਸੇ ਨੇ ਤਾਂ ਲੜੀਵਾਰ ਦੇ ਸਭ ਤੋਂ ਵੱਡੇ ਖ਼ਲਨਾਇਕ ਨੂੰ ਪਾਰ ਬੁਲਾਇਆ ਸੀ।

ਇੱਕ ਦਰਸ਼ਕ ਨੇ ਫੇਸਬੁੱਕ ਤੇ ਲਿਖਿਆ ਕਿ ਇਸ ਨਿੱਕੀ ਲੜਾਕੀ ਨੇ ਸਾਬਤ ਕਰ ਦਿੱਤਾ ਕਿ ਉਹ ਉਸ ਦੇ ਦੁਆਲੇ ਘੁੰਮਦੇ ਬਾਲਗ ਮਰਦਾਂ ਨਾਲੋਂ ਵੱਡੀ ਨਾਇਕ ਸੀ।

ਬਲੌਗ ਲੇਖਕ ਦਾ ਕਿਰਦਾਰ ਨਿਭਾਉਣ ਵਾਲੀ 16 ਸਾਲਾ ਅਦਾਕਾਰਾ ਐਨੀ ਬੰਡੇਲਆਰਿਆ ਬੇਲਾ ਰਾਮਸੇ ਦੀ ਸ਼ਲਾਘਾ ਕਰਦੀ ਹੈ।

ਐੱਚਬੀਓ ਨੇ ਵਧੀਆ ਕਾਸਟਿੰਗ ਕੀਤੀ ਸੀ। ਲਾਇਨਾ ਮੋਰਮੋਂਟ ਹਰ ਦ੍ਰਿਸ਼ ਵਿੱਚ ਭਾਰੂ ਰਹੀ ਤੇ ਬਹਾਦਰਾਂ ਦੀ ਮੌਤ ਮਰੀ।

DAVIES SURYA/BBC

ਸੱਤ ਦੇਸਾਂ ਦੀ ਮਹਿਲਾ ਯੋਧਾ

ਸੈਵਨ ਕਿੰਗਡਮਾਂ ਵਿੱਚ ਕਿਸੇ ਔਰਤ ਦਾ ਘੋੜ ਸਵਾਰ ਵਜੋਂ ਵਿਚਰਨਾ ਐਨਾ ਸੌਖਾ ਨਹੀਂ ਜਿੰਨਾ ਲਗਦਾ ਹੈ।

ਮਹਿਲਾ ਯੋਧਿਆ ਬਾਰੇ ਵੈਸਟਰੋਸ ਵਿੱਚ ਕਿਸੇ ਨੇ ਸੁਣਿਆ ਵੀ ਨਹੀਂ ਜਿੱਥੇ ਮਰਦਪੁਣੇ ਦਾ ਦਬਦਬਾ ਹੈ ਤੇ ਔਰਤਾਂ ਨੂੰ ਹਿਕਾਰਤ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ।

ਇਸ ਦਸ਼ਾ ਵਿੱਚ ਬ੍ਰੀਨੇ ਟਾਰਥ ਇਸ ਦਾ ਅਪਵਾਦ ਸਾਬਤ ਹੁੰਦੀ ਹੈ ਤੇ ਇੱਕ ਤਰ੍ਹਾਂ ਗੇਮ ਚੇਂਜਰ ਸਾਬਤ ਹੁੰਦੀ ਹੈ। ਅੰਤ ਵਿੱਚ ਉਹ ਕਿੰਗਜ਼ਲੀਅਰ ਜੈਮੀ ਲੈਨਿਸਟਰ ਤੋਂ ਨਾਈਟ ਹੁੱਡ ਹਾਸਲ ਕਰਦੀ ਹੈ।

ਇਹ ਵੀ ਪੜ੍ਹੋ:

  • ਕਿਵੇਂ ਪਲ ਰਹੀਆਂ ਹਨ ਇਸ “ਮਾਂ ਵਿਹੂਣੇ” ਪਿੰਡ ਦੀਆਂ ਧੀਆਂ
  • ਉਹ ਮਾਵਾਂ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਹੁਨਰ ਨੂੰ ਨਿਖਾਰਿਆ
  • ਇੱਥੇ ਕਿਉਂ ਕੁੜੀਆਂ ਦੇ ਮੋਬਾਈਲ ਰੱਖਣ ਨਾਲ ਡਰਦੇ ਹਨ ''ਮਰਦ''?

ਸਟੀਫ਼ਨੀ ਵਿਲਸਨ ਦਾ ਕਹਿਣਾ ਹੈ, "ਬ੍ਰੀਨੇ ਟਾਰਥ ਕਹਾਣੀ ਦੇ ਦੂਸਰੇ ਮਰਦ ਯੋਧਿਆਂ ਦੇ ਮੁਕਾਬਲੇ ਹਮੇਸ਼ਾ ਉੱਪਰ ਰਹੀ ਹੈ ਪਰ ਉਸ ਨੂੰ ਸਿਰਫ਼ ਔਰਤ ਹੋਣ ਕਾਰਨ ਨਾਈਟਹੁੱਡ ਦੀ ਉਪਾਧੀ ਨਹੀਂ ਦਿੱਤੀ ਗਈ। ਉਹ ਸਮਾਨਤਾ ਦੀ ਹੱਕਦਾਰ ਸੀ ਅਤੇ ਲਿੰਗ ਉਸਦੇ ਰਾਹ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ ਸੀ।"

"ਬ੍ਰੀਨੇ ਦਾ ਸਫ਼ਰ ਹਮੇਸ਼ਾ ਹੀ ਸਚਾਈ ਨੂੰ ਸਵੀਕਾਰ ਕਰਨਾ ਅਤੇ ਆਪਣੇ-ਆਪ ਨਾਲ ਇਮਾਨਦਾਰ ਰਹਿਣ ਬਾਰੇ ਰਿਹਾ ਹੈ। ਉਸ ਵਿੱਚੋਂ ਸਮਾਜ ਵੱਲੋਂ ਦਿੱਤੀ ਲਿੰਗਕ ਭੂਮਿਕਾ ਨੂੰ ਝਲਕਦੇ ਦੇਖਣਾ ਸ਼ਾਨਦਾਰ ਸੀ।"

ਹਰ ਕੋਈ ਖ਼ਲਨਾਇਕ ਨੂੰ ਪਸੰਦ ਕਰਦਾ ਹੈ ਪਰ ਖਲਨਾਇਕਾ ਬਾਰੇ ਕੀ ਰਾਇ ਹੈ?

ਮੈਲੀਸੈਂਡਰ ਇੱਕ ਮੁੱਖ ਕਿਰਦਾਰ ਹੈ ਪਰ ਇਹ ਵੀ ਸੱਚ ਹੈ ਕਿ ਬਹੁਤ ਸਾਰੇ ਦਰਸ਼ਕਾਂ ਨੂੰ ਉਸ ਨਾਲ ਕੋਈ ਹਮਦਰਦੀ ਨਹੀਂ ਹੈ।

ਉਸ ਨੇ ਇੱਕ ਬੱਚੇ ਨੂੰ ਜਿੰਦਾ ਅੱਗ ਵਿੱਚ ਜਲਾਇਆ। ਇਸ ਦ੍ਰਿਸ਼ ਤੋਂ ਬਾਅਦ ਅਦਾਕਾਰਾ ਕੈਰਸੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ।

"ਉਹ ਇੱਕ ਵੈਂਪ ਸੀ ਅਤੇ ਉਸ ਦਾ ਕਿਰਦਾਰ ਅਜਿਹਾ ਹੀ ਬਣਾਇਆ ਗਿਆ ਸੀ ਕਿ ਲੋਕ ਉਸ ਨੂੰ ਨਫ਼ਰਤ ਕਰਨ।"

BBC

ਨਾਰੀਵਾਦੀ ਲੇਖਕਾ ਵੈਨੀ ਯਿਓ ਮੁਤਾਬਕ, "ਉਹ ਤਾਕਤ ਲਈ ਭੁੱਖੀ ਸੀ ਉਸਨੇ ਗਲਤੀਆਂ ਕੀਤੀਆਂ ਪਰ ਗੇਮ ਆਫ਼ ਥਰੋਨ ਵਰਗੇ ਲੜੀਵਾਰ ਵਿੱਚ ਤਾਂ ਕੋਈ ਇਸ ਤੋਂ ਵੀ ਬੁਰੇ ਕੰਮ ਕਰ ਸਕਦਾ ਸੀ।"

ਜਦੋਂ ਉਸ ਨੇ ਆਪਣੇ ਜਾਦੂ ਦੀ ਅੱਗ ਨਾਲ ਡੌਥਰੋਕੀ ਦੀਆਂ ਫੌਜਾਂ ਨੂੰ ਸੁਰਜੀਤ ਕੀਤਾ ਤਾਂ ਦਰਸ਼ਕਾਂ ਨੂੰ ਉਸਦੇ ਸਾਰੇ ਨਾਕਾਮ ਟੂਣੇ ਭੁੱਲ ਗਏ।

ਕੁਝ ਗੱਲ ਸੈਕਸ ਬਾਰੇ

DAVIES SURYA/BBC

ਸਾਲ 2011 ਵਿੱਚ ਨਸ਼ਰ ਹੋਏ ਆਪਣੇ ਪਹਿਲੇ ਸੀਜ਼ਨ ਦੇ ਸਮੇਂ ਤੋਂ ਹੀ ਗੇਮ ਆਫ਼ ਥਰੋਨ ਆਲੋਚਨਾ ਦਾ ਸ਼ਿਕਾਰ ਹੁੰਦਾ ਆਇਆ ਹੈ। ਇਸ ਉੱਪਰ ਹਿੰਸਾ, ਬਲਾਤਕਾਰ, ਅਤੇ ਔਰਤਾਂ ਦੇ ਵਸਤੂਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਇਸ ਆਲੋਚਨਾ ਦੇ ਚਲਦਿਆਂ ਵੀ ਇਹ ਪੁਰਸ਼ ਦਰਸ਼ਕਾਂ ਨੂੰ ਆਪਣੇ ਵੱਲ ਖਿਚਦਾ ਰਿਹਾ।

ਇਹ ਵੀ ਪੜ੍ਹੋ:

  • 5 ਮੁੱਦੇ ਜੋ ਬਣ ਸਕਦੇ ਹਨ ਅਕਾਲੀ ਦਲ ਦੇ ਰਾਹ ਦੇ ਰੋੜੇ
  • ਲੋਕ ਸਭਾ ਚੋਣਾਂ ਬਾਰੇ ਕੀ ਸੋਚਦੇ ਹਨ ਆਮ ਲਾਹੌਰੀ

ਡਾ਼ ਬੀਟੋਨ ਦਾ ਕਹਿਣਾ ਹੈ ਕਿ ਭਾਵੇਂ ਸੈਕਸ ਦੇ ਦ੍ਰਿਸ਼ਾਂ ਦੌਰਾਨ ਔਰਤਾਂ ਦੇ ਕੱਪੜੇ ਉਤਾਰਨੇ ਹੋਣ ਜਾਂ ਨੰਗੀਆਂ ਵੇਸਵਾਵਾਂ ਦੇ ਦ੍ਰਿਸ਼ ਹੋਣ, ਲੜੀਵਾਰ ਪੂਰੀ ਤਰ੍ਹਾਂ ਮਰਦਾਵੇਂ ਨਜ਼ਰੀਏ ਤੋਂ ਫਿਲਮਾਇਆ ਗਿਆ ਸੀ।

ਕੁਝ ਆਲੋਚਕਾਂ ਦਾ ਮੰਨਣਾ ਹੈ ਕਿ ਅਜਿਹਾ ਮਹਿਲਾ ਲੇਖਕਾਂ ਦੀ ਘਾਟ ਕਾਰਨ ਹੋਇਆ, ਲੜੀਵਾਰ ਦੀ ਪਿਛੇਲ ਅੱਠਾਂ ਸਾਲਾਂ ਵਿੱਚ ਇੱਕ ਹੀ ਮਹਿਲਾ ਨਿਰਦੇਸ਼ਕ ਰਹੀ।

ਇਹ ਨਜ਼ਰੀਆ ਉਸ ਸਮੇ ਬਦਲਦਾ ਹੈ ਜਦੋਂ ਆਰਿਆ ਸਟਾਰਕ ਆਪਣੀਆਂ ਸ਼ਰਤਾਂ ''ਤੇ ਆਪਣਾ ਕੁਆਰਾਪਣ ਗੁਆਉਂਦੀ ਹੈ ਅਤੇ ਆਪਣੇ ਮਕਸਦ ਵਿੱਚ ਕਾਮਯਾਬੀ ਹਾਸਲ ਕਰਦੀ ਹੈ। ਦਰਸ਼ਕ ਉਸਦੀ ਪ੍ਰਸ਼ੰਸ਼ਾ ਕਰਦੇ ਹਨ।

ਇੱਕ ਫੈਨ ਨੇ ਫੇਸਬੁੱਕ ''ਤੇ ਲਿਖਿਆ, ਆਰਿਆ ਅਤੇ ਜੈਂਡਰੀ ਬ੍ਰਾਥਿਓਨ ਦਰਮਿਆਨ ਫਿਲਮਾਇਆ ਗਿਆ ਦ੍ਰਿਸ਼ ਸਭ ਤੋਂ ਘੱਟ ਹਿੰਸਕ ਸੈਕਸ ਦ੍ਰਿਸ਼ ਸੀ।

ਡਾ਼ ਜੈਂਡਜ਼ ਨੇ ਅੱਗੇ ਕਿਹਾ, ਇਸ ਤੋਂ ਬਾਅਦ ਆਰਿਆ ਜੈਂਡਰੀ ਦੇ ਵਿਆਹ ਪ੍ਰਸਤਾਵ ਨੂੰ ਰੱਦ ਕਰ ਦਿੰਦੀ ਹੈ ਜੋ ਦਰਸਾਉਂਦਾ ਹੈ ਕਿ ਉਹ ਘਰੇਲੂ ਨਹੀਂ ਬਣਨਾ ਚਾਹੁੰਦੀ ।

ਇੱਕ ਕੁੜੀ ਦਾ ਨਿੱਕਾ ਕਦਮ ਵੈਸਟਰੋਸ ਦੀਆਂ ਔਰਤਾਂ ਦੀ ਪੁਲਾਂਘ ਬਣ ਜਾਂਦਾ ਹੈ।

BBC

ਗ੍ਰਾਫਿਕਸ ਬੀਬੀਸੀ ਦੀ ਵੀਯੂਅਲ ਜਰਨਲਿਜ਼ਮ ਟੀਮ ਦੇ ਡੇਵਿਸ ਸੂਰਿਆ ਨੇ ਜਕਾਰਤਾ ਤੋਂ ਮਿਊਰੀ ਮੀ ਲਿਨ ਦੇ ਸਹਿਯੋਗ ਨਾਲ ਤਿਆਰ ਕੀਤੇ ਹਨ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=qDFAicJMpEw

https://www.youtube.com/watch?v=VCrntskDRS8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।