Election 2019: ਐਗਜ਼ਿਟ ਪੋਲਜ਼ ਦੇ ਦਾਅਵਿਆਂ ਦੇ ਕੀ ਅਰਥ ਹਨ

05/20/2019 7:34:03 AM

iStock

ਲੋਕ ਸਭਾ ਦੇ ਆਖ਼ਰੀ ਗੇੜ ਦੀਆਂ ਵੋਟਾਂ ਤੋਂ ਬਾਅਦ ਭਾਰਤ ਦੇ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਕਰਵਾਏ ਗਏ ਐਗਜ਼ਿਟ ਪੋਲਜ਼ ਵਿੱਚ ਐੱਨਡੀਏ ਨੂੰ ਪੂਰਨ ਬਹੁਮਤ ਮਿਲਦਿਆਂ ਦਿਖਾਇਆ ਗਿਆ।

ਬੀਬੀਸੀ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ Exit Poll ਨਹੀਂ ਕਰਵਾਇਆ ਗਿਆ ਹੈ। ਬੀਬੀਸੀ ਸਿਰਫ਼ ਹੋਰ ਮੀਡੀਆ ਤੇ ਰਿਸਰਚ ਅਦਾਰਿਆਂ ਵੱਲੋਂ ਜਾਰੀ ਕੀਤੇ Exit Polls ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਹੈ।

ਐਗਜ਼ਿਟ ਪੋਲਜ਼ ਦੇ ਕੀ ਅਰਥ ਹਨ, ਇਸ ਬਾਰੇ ਬੀਬੀਸੀ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ, ਸੀਨੀਅਰ ਬਰਾਡਕਾਸਟ ਜਰਨਲਿਸਟ ਖ਼ੁਸ਼ਹਾਲ ਲਾਲੀ ਅਤੇ ਖ਼ੁਸ਼ਬੂ ਸੰਧੂ ਨਾਲ ਦਲਜੀਤ ਅਮੀ ਨੇ ਗੱਲਬਾਤ ਕੀਤੀ।


ਬੀਬੀਸੀ ਆਪਣੇ ਪੱਧਰ ਤੇ ਕੋਈ ਸਰਵੇਖਣ ਜਾਂ ਐਗਜ਼ਿਟ ਪੋਲ ਨਹੀਂ ਕਰਦਾ ਅਤੇ ਨਾ ਹੀ ਇਨ੍ਹਾਂ ਸਰਵੇਖਣਾਂ ਦੀ ਆਪਣੇ ਵੱਲੋਂ ਪੁਸ਼ਟੀ ਕਰਦਾ ਹੈ। ਇਹ ਸਾਰੀ ਚਰਚਾ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਚੋਣਾਂ ਦੇ ਆਖ਼ਰੀ ਗੇੜ ਤੋਂ ਬਾਅਦ ਜਾਰੀ ਕੀਤੇ ਗਏ ਐਗਜ਼ਿਟ ਪੋਲਾਂ ਦੇ ਆਧਾਰ ''ਤੇ ਕੀਤੀ ਗਈ।


ਐਗਜ਼ਿਟ ਪੋਲਾਂ ਨੇ ਕਿਸ ਦੀ ਬਣਾਈ ਸਰਕਾਰ

  • ਟਾਈਮਜ਼ ਨਾਓ-ਵੀਐੱਮਆਰ ਮੁਤਾਬਕ ਭਾਜਪਾ ਅਤੇ ਉਸ ਦੇ ਸਾਥੀਆਂ (ਐੱਨਡੀਏ) ਨੂੰ 306 ਸੀਟਾਂ ਮਿਲਣਗੀਆਂ, ਭਾਵ 272 ਪਾਰ ਤੇ ਸਾਫ਼ ਬਹੁਮਤ; ਕਾਂਗਰਸ ਦੇ ਯੂਪੀਏ ਗਠਜੋੜ ਨੂੰ 132, ਹੋਰਨਾਂ ਨੂੰ 104
  • ਸੀ-ਵੋਟਰ ਦੇ ਸਰਵੇ ਮੁਤਾਬਕ ਐੱਨਡੀਏ ਨੂੰ 287, ਯੂਪੀਏ ਨੂੰ 132 ਤੇ ਹੋਰਨਾਂ ਨੂੰ 127
  • ''ਜਨ ਕੀ ਬਾਤ'' ਮੁਤਾਬਕ ਐੱਨਡੀਏ 305, ਯੂਪੀਏ 124 ਅਤੇ ਹੋਰਨਾਂ ਨੂੰ 113
  • ਨਿਊਜ਼ ਨੇਸ਼ਨ ਮੁਤਾਬਕ ਐੱਨਡੀਏ 286, ਯੂਪੀਏ 122 ਅਤੇ ਹੋਰਨਾਂ ਨੂੰ 134
  • ਏਬੀਪੀ ਮੁਤਾਬਕ ਐੱਨਡੀਏ 267, ਭਾਵ ਬਹੁਮਤ ਤੋਂ 5 ਪਿੱਛੇ; ਕਾਂਗਰਸ ਦੀ ਯੂਪੀਏ ਨੂੰ 127 ਅਤੇ ਹੋਰਨਾਂ ਨੂੰ 148 ਸੀਟਾਂ

ਇਹ ਦੱਸਣਾ ਜ਼ਰੂਰੀ ਹੈ ਕਿ ਇਨ੍ਹਾਂ ਪੋਲਜ਼ ਦੇ ਤਰੀਕੇ ਅਤੇ ਸੈਂਪਲ ਸਾਈਜ਼ ਵੱਖਰੇ ਸਨ ਅਤੇ ਅਜਿਹਾ ਵੀ ਅਕਸਰ ਹੋਇਆ ਹੈ ਕਿ ਇਹ ਬਿਲਕੁਲ ਗ਼ਲਤ ਸਾਬਿਤ ਹੋ ਜਾਣ।

ਇਹ ਵੀ ਪੜ੍ਹੋ-

  • ਪੰਜਾਬ ਵਿੱਚ 2014 ਦੀਆਂ ਚੋਣਾਂ ਮੁਕਾਬਲੇ 2019 ’ਚ 6 ਫੀਸਦ ਘੱਟ ਹੋਈ ਵੋਟਿੰਗ
  • LinkExit Polls ਦੇ ਅੰਕੜੇ ਆਏ, ਜਾਣੋ ਪੰਜਾਬ ਲਈ ਕੀ ਹਨ ਅਨੁਮਾਨ
  • Exit Polls ਦੀ ਲੋਕ ਸਭਾ ਚੋਣਾਂ 2019 ਬਾਰੇ ਕੀ ਹੈ ਭਵਿੱਣਬਾਣੀ
  • ਸਿੱਧੂ ਸ਼ਾਇਦ ਸੀਐੱਮ ਬਣਨਾ ਚਾਹੁੰਦੇ ਹਨ - ਕੈਪਟਨ

ਪੰਜਾਬ ਵਿੱਚ ਕੌਣ ਕਿੰਨੇ ਪਾਣੀ ਵਿੱਚ

ਏਬੀਪੀ ਦੇ ਸਰਵੇਖਣ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ 2 ਸੀਟਾਂ ਜਿੱਤੇਗੀ, ਕਾਂਗਰਸ ਅੱਠ ਅਤੇ ਅਕਾਲੀ-ਭਾਜਪਾ ਗਠਜੋੜ ਬਾਕੀ ਤਿੰਨ।

BBC

ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਮੁਤਾਬਕ, ਕਾਂਗਰਸ 10 ਸੀਟਾਂ ਜਿੱਤ ਸਕਦੀ ਹੈ ਅਤੇ ਅਕਾਲੀ-ਭਾਜਪਾ ਗਠਜੋੜ ਨੂੰ 3 ਸੀਟਾਂ ਮਿਲ ਸਕਦੀਆਂ ਹਨ। ''ਆਜ ਤਕ'' ਦੇ ਸਰਵੇ ਨੇ ਹੋਰਨਾਂ ਨੂੰ ਇੱਕ ਸੀਟ ਦਿੱਤੀ ਸੀ ਪਰ ਇਸ ਸਰਵੇ ਨੇ ਨਹੀਂ ਦਿੱਤੀ।

ਹਰਿਆਣਾ ''ਚ ਕਿਸ ਲਈ ਕਿੰਨੀਆਂ ਸੀਟਾਂ

ਟਾਇਮਜ਼ ਨਾਓ ਦੇ ਐਗਜ਼ਿਟ ਪੋਲ ਮੁਤਾਬਕ, ਭਾਜਪਾ ਨੂੰ 8 ਸੀਟਾਂ ਮਿਲ ਸਕਦੀਆਂ ਹਨ ਅਤੇ ਕਾਂਗਰਸ ਨੂੰ 2।

ਚਾਣੱਕਿਆ ਦੇ ਐਗਜ਼ਿਟ ਪੋਲ ਮੁਤਾਬਕ, 10 ਦੀਆਂ 10 ਸੀਟਾਂ ਭਾਜਪਾ ਨੂੰ ਮਿਲ ਸਕਦੀਆਂ ਹਨ। ਉੱਥੇ ਹੀ, ਨਿਊਜ਼ ਐਕਸ ਮੁਤਾਬਕ, ਭਾਜਪਾ ਨੂੰ 6 ਸੀਟਾਂ, ਕਾਂਗਰਸ ਨੂੰ 3 ਅਤੇ ਜੇਜੇਪੀ ਨੂੰ 1 ਸੀਟ ਮਿਲ ਸਕਦੀ ਹੈ।

2014 ਦੀਆਂ ਚੋਣਾਂ ਚ ਭਾਜਪਾ ਨੂੰ 7 ਸੀਟਾਂ ਮਿਲੀਆਂ ਸਨ, ਕਾਂਗਰਸ ਨੂੰ 1 ਅਤੇ ਇਨੈਲੋ ਨੂੰ 2।


ਵਿਚਾਰ ਕੀਤੀ ਗਈ ਕਿ ਜਿਸ ਕਿਸਮ ਦੇ ਮੁੱਦੇ ਇਨ੍ਹਾਂ ਚੋਣਾਂ ਵਿੱਚ ਉੱਭਾਰੇ ਗਏ ਹਨ ਉਸ ਹਿਸਾਬ ਨਾਲ ਇਨ੍ਹਾਂ ਚੋਣਾਂ ਦੇ ਭਾਰਤ ਲਈ ਅਤੇ ਲੋਕਤੰਤਰ ਲਈ ਕੀ ਮਾਅਨੇ ਹਨ?

ਪੰਜਾਬ ਲਈ ਇਨ੍ਹਾਂ ਚੋਣਾਂ ਚੋਂ ਕੀ ਨਿਕਲਿਆ

ਪੰਜਾਬ ਇੱਕ ਸਰਹੱਦੀ ਸੂਬਾ ਵੀ ਹੈ, ਇੱਥੋਂ ਬਹੁਤ ਸਾਰੇ ਲੋਕ ਫੌਜੀ ਵੀ ਹਨ। ਇਸ ਲਈ ਪੰਜਾਬ ਵਿੱਚ ਇਹ ਨਤੀਜੇ ਕਿਹੋ-ਜਿਹੇ ਵੀ ਹੋਣ ਪਰ ਉਹ ਬਾਕੀ ਮੁਲਕ ਵਰਗੇ ਨਹੀਂ ਹਨ, ਇਸ ਦੇ ਕੀ ਮਾਅਨੇ ਬਣਦੇ ਹਨ?

ਖ਼ੁਸ਼ਹਾਲ ਲਾਲੀ ਨੇ ਇਸ ਬਾਰੇ ਕਿਹਾ, ਲੋਕਾਂ ਦੇ ਅਸਲ ਮੁੱਦੇ ਭਾਵੇਂ ਉਹ ਬੇਰੁਜ਼ਗਾਰੀ ਹੈ, ਚਾਹੇ ਆਰਥਿਕਤਾ, ਚਾਹੇ ਕਿਸਾਨ ਖ਼ੁਦਕੁਸ਼ੀਆਂ ਹਨ। (ਐਗਜ਼ਿਟ ਪੋਲ ਦੇ) ਇਨ੍ਹਾਂ ਨਤੀਜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਦੇ ਆਧਾਰ ''ਤੇ ਵੋਟਿੰਗ ਨਹੀਂ ਹੋਈ, ਜੇਕਰ ਇਹ ਨਤੀਜੇ ਠੀਕ ਹਨ।"

BBC
ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਮੁੱਦੇ ਦੇਸ ਦੇ ਬਾਕੀਆਂ ਹਿੱਸਿਆਂ ਨਾਲੋਂ ਵੱਖ ਹਨ

"ਜਾਂ ਪ੍ਰਭਾਵੀ ਤਰੀਕੇ ਨਾਲ ਚੋਣ ਮੁੱਦੇ ਨਹੀਂ ਬਣ ਸਕੇ। ਜਦਕਿ ਸਿਆਸੀ ਪਾਰਟੀਆਂ ਨੇ ਹਵਾਈ ਕਿਸਮ ਦੇ ਮੁੱਦੇ ਸਿਆਸੀ ਪਾਰਟੀਆਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।"

ਜਿਵੇਂ ਨੈਸ਼ਨਲ ਪੱਧਰ ''ਤੇ ਭਾਜਪਾ ਜਾਂ ਐੱਨਡੀਏ ਵੱਲੋਂ ਨਰਿੰਦਰ ਮੋਦੀ ਨੂੰ ਸੁਪਰ ਹੀਰੋ ਵਜੋਂ ਉਭਾਰਿਆ ਗਿਆ। ਉਸੇ ਤਰ੍ਹਾਂ ਰਾਸ਼ਟਰਵਾਦ ਜਾਂ ਪੁਲਵਾਮਾ ਤੇ ਅੱਤਵਾਦ ਦੇ ਖ਼ਿਲਾਫ ਲੜਾਈ, ਇਸ ਤਰ੍ਹਾਂ ਦੇ ਮੁੱਦਿਆਂ ਨੂੰ ਖੜ੍ਹਾ ਕੀਤਾ ਗਿਆ।"

"ਪੰਜਾਬ ਵਿੱਚ ਬਰਗਾੜੀ ਜਾਂ ਪੰਥਕ ਵਰਗੇ ਜਿਹੜੇ ਮੁੱਦੇ ਹਨ ਉਨ੍ਹਾਂ ਨੂੰ ਕਾਂਗਰਸ ਨੇ ਬਹੁਤ ਉਭਾਰਿਆ ਜਦ ਕਿ ਕਾਂਗਰਸ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀ, ਚਾਹੇ ਉਹ ਘਰ-ਘਰ ਨੌਕਰੀ ਹੈ, ਚਾਹੇ ਉਹ ਸਮਾਰਟ ਫੌਨ ਹੈ,ਚਾਹੇ ਉਹ ਕਰਜ਼ਾ ਮਾਫ਼ੀ ਹੈ, ਕਾਂਗਰਸ ਨੇ ਆਪਣੇ ਵਾਅਦਿਆਂ ਨੂੰ ਮੁੱਦਾ ਨਹੀਂ ਬਣਨ ਦਿੱਤਾ।"

ਇਸੇ ਤਰ੍ਹਾਂ ਪੁਲਵਾਮਾ ਜਾਂ ਰਾਸ਼ਟਰਵਾਦ ਦਾ ਪੰਜਾਬ ਵਿੱਚ ਬਹੁਤਾ ਫਰਕ ਨਹੀਂ ਪਿਆ ਕਿਉਂਕਿ ਪੰਜਾਬ ਵਿੱਚ ਜਿਹੜੀ ਬਹੁਗਿਣਤੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਇਸ ਏਜੰਡੇ ਨੂੰ ਪਸੰਦ ਨਹੀਂ ਕਰਦੀ।

ਇਸ ਦੀ ਵਜ੍ਹਾ ਇਹ ਹੈ ਕਿ ਪੰਜਾਬ ਦਾ ਬਹੁਤ ਸਾਰਾ ਇਲਾਕਾ, ਸਰਹੱਦੀ ਖੇਤਰ ਹੈ ਤੇ ਇਸ ਖੇਤਰ ਦੇ ਸੰਤਾਪ ਉਹੀ ਲੋਕ ਦੱਸ ਸਕਦੇ ਹਨ ਜੋ ਉੱਥੇ ਵਸਦੇ ਹਨ। ਦੋ ਦੇਸਾਂ ਵਿੱਚ ਜਦੋਂ ਜੰਗ ਲਗਦੀ ਹੈ, ਉਹ ਸੰਤਾਪ ਉਨ੍ਹਾਂ ਲੋਕਾਂ ਨੂੰ ਭੁਗਤਣਾ ਪੈਂਦਾ ਹੈ।"

ਇਹ ਵੀ ਪੜ੍ਹੋ-

  • ਇਹ 5 ਸੂਬੇ ਤੈਅ ਕਰਨਗੇ ਲੋਕ ਸਭਾ ਦੇ ਨਤੀਜੇ
  • ਵੋਟਿੰਗ ਲਈ ਵੀਵੀਪੈਟ ਮਸ਼ੀਨਾਂ ਪਿੱਛੇ ਕੀ ਹੈ ਮਕਸਦ
  • ਉਹ ਦੇਸ, ਜਿੱਥੇ ਜਨਮ ਦੇਣ ਤੋਂ ਵੱਧ ਗਰਭਪਾਤ ਕਰਵਾਇਆ ਜਾਂਦਾ ਹੈ
  • ਮੋਦੀ ਨੂੰ ਕਲੀਨ ਚਿੱਟ ''ਤੇ ਚੋਣ ਕਮਿਸ਼ਨ ਵਿੱਚ ''ਦਰਾਰ''

ਇਸ ਬਾਰੇ ਦਿੱਲੀ ਜਾਂ ਕਿਤੇ ਹੋਰ ਬੈਠਾ ਬੰਦਾ ਨਹੀਂ ਦੱਸ ਸਕਦਾ। ਇਸ ਨੂੰ ਤਾਂ ਸਰਹੱਦ ਤੇ ਰਹਿਣ ਵਾਲੇ ਲੋਕ ਹੀ ਮਹਿਸੂਸ ਕਰ ਸਕਦੇ ਹਨ।

ਪੰਜਾਬ ਦੇ ਪੈਟਰਨ ਉੱਤੇ ਗੁਜਰਾਤ ਤੇ ਰਾਜਸਥਾਨ ਇਸ ਤਰ੍ਹਾਂ ਵੋਟਿੰਗ ਕਿਉਂ ਨਹੀਂ ਕਰਦੇ?

ਖ਼ੁਸ਼ਹਾਲ ਦਾ ਕਹਿਣਾ ਸੀ ਕਿ ਇਸ ਦੇ ਦੋ ਕਾਰਨ ਹਨ ਪਹਿਲੀ ਪੰਜਾਬੀ ਲੋਕ ਭਾਜਪਾ ਦਾ ਏਜੰਡਾ ਰਾਸ਼ਟਰਵਾਦੀ ਤੇ ਬਹੁਗਿਣਤੀ ਏਜੰਡੇ ਨਹੀਂ ਕਰਦੇ।

ਦੂਸਰਾ, ਪਾਕਿਸਤਾਨ ਤੇ ਪਾਕਿਸਤਾਨੀ ਪੰਜਾਬ ਨਾਲ ਜਿਹੜੀ ਪੰਜਾਬੀਆਂ ਦੀ ਸਾਂਝ ਹੈ, ਉਹ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਸਮਝ ਨਹੀਂ ਆ ਸਕਦੀ, ਇਸ ਲਈ ਐਂਟੀ-ਪਾਕਿਸਤਾਨ ਜਾਂ ਪਾਕਿਸਤਾਨ ਨੂੰ ਬਰਬਾਦ ਕਰਨ ਦਾ ਮੁੱਦਾ ਅਤੇ ਇਸੇ ਦੇ ਨਾਂ ਤੇ ਵੋਟਾਂ ਮੰਗਣੀਆਂ ਪੰਜਾਬੀਆਂ ਨੂੰ ਅਪੀਲ ਨਹੀਂ ਕਰਦਾ।

ਹਾਲਾਂਕਿ ਭਾਜਪਾ ਨੇ ਗੁਰਦਾਸਪੁਰ ਵਿਚ ਜੋ ਉਮੀਦਵਾਰ ਲਿਆਉਂਦਾ ਹੈ, ਉਹ ਵੀ ਉਸੇ ਕਿਸਮ ਦੇ ਰਾਸ਼ਟਰਵਾਦ ਨਾਲ ਜੁੜਿਆ ਹੋਇਆ ਹੈ।

ਅਤੁਲ ਸੰਗਰ ਦੀ ਇਸ ਬਾਰੇ ਰਾਇ ਸੀ ਕਿ ਪੰਜਾਬ ਦੇ ਲੋਕਾਂ ਨੇ 1965 ਜਾਂ 1971 ਦੀਆਂ ਜੰਗਾਂ ਜੋ ਸੰਤਾਪ ਝੱਲਿਆ ਹੈ ਤੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ। ਇਸ ਲਈ ਲੋਕ ਜੰਗ ਦੀ ਅਸਲੀਅਤ ਸਮਝਦੇ ਹਨ।

ਜਦੋਂ ਵੀ ਸਰਹੱਦ ਤੇ ਤਣਾਅ ਵਧਦਾ ਹੈ ਤਾਂ ਲੋਕਾਂ ਨੂੰ ਮਾਲ-ਡੰਗਰ ਸਮੇਤ ਕਹਿ ਦਿੱਤਾ ਜਾਂਦਾ ਹੈ ਕਿ ਇੱਥੋਂ ਪਿੱਛੇ ਚਲੇ ਜਾਓ। ਇਸ ਨਾਲ ਇਸ ਦੀ ਸੱਚਾਈ ਉਨ੍ਹਾਂ ਦੇ ਸਾਹਮਣੇ ਆਉਂਦੀ ਹੈ।

ਇਸ ਕਰਕੇ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਸ਼ਬਦੀ ਜੰਗ ਜੇ ਅਸਲੀਅਤ ਵਿੱਚ ਬਦਲੀ ਤਾਂ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਪ੍ਰਭਾਵਿਤ ਹੋ ਸਕਦੀ ਹੈ।

iStock
ਆਖ਼ਰੀ ਦਿਨ ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੋਣ ਦੇ ਅੱਧੇ ਘੰਟੇ ਅੰਦਰ ਸਾਰੇ ਨਿਊਜ਼ ਚੈਨਲ ''ਤੇ ਐਗਜ਼ਿਟ ਪੋਲ ਦਿਖਾਏ ਜਾਣ ਲਗਦੇ ਹਨ

ਪੰਜਾਬ ਲਈ ਇਨ੍ਹਾਂ ਐਗਜ਼ਿਟ ਪੋਲਾਂ ਦੇ ਅੰਕੜਿਆਂ ਦੇ ਕੀ ਮਾਅਨੇ ਬਣਦੇ ਹਨ?

ਪੂਰੇ ਭਾਰਤ ਲਈ ਇਨ੍ਹਾਂ ਚੋਣਾਂ ਦੇ ਕੀ ਮਾਅਨੇ ਹੋ ਸਕਦੇ ਹਨ?

ਅਤੁਲ ਸੰਗਰ ਨੇ ਇਸ ਬਾਰੇ ਜ਼ਿਕਰ ਕੀਤਾ, "ਕੌਮੀ ਪੱਧਰ ਤੇ ਇਹ ਨਤੀਜੇ ਜ਼ਿਆਦਾਤਰ ਐਨਡੀਏ ਨੂੰ ਬਹੁਮਤ ਮਿਲਦਾ ਦਿਖਾ ਰਹੇ ਹਨ। ਐਨਡੀਏ ਅਤੇ ਯੂਪੀਏ ਦੀਆਂ ਸੀਟਾਂ ਦਾ ਫ਼ਰਕ 100 ਸੀਟਾਂ ਤੋਂ ਵੱਧ ਦਿਖਾਇਆ ਜਾ ਰਿਹਾ ਹੈ।"

ਜੇ ਇਹ ਐਗਜ਼ਿਟ ਪੋਲ ਸਹੀ ਹਨ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਭਾਜਪਾ ਦੇ ਚੋਣ ਪ੍ਰਚਾਰ ਦਾ ਏਜੰਡਾ, ਭਾਵੇਂ ਉਹ ਰਾਸ਼ਟਰਵਾਦ ਦਾ ਹੈ, ਹਵਾਈ ਹਮਲਿਆਂ ਦਾ ਹੈ, ਉਸ ਨੂੰ ਵੋਟਰਾਂ ਨੇ ਬਹੁਤ ਤਰਜ਼ੀਹ ਦਿੱਤੀ ਹੈ।

ਜਦਕਿ ਕਾਂਗਰਸ ਦੇ ਏਜੰਡੇ ਨੂੰ ਜਿਸ ਵਿੱਚ ਉਨ੍ਹਾਂ ਨੇ ਰਫ਼ਾਲ ਦਾ ਅਤੇ ਬੇਰੁਜ਼ਗਾਰੀ ਦਾ ਮੁੱਦਾ ਚੁੱਕਿਆ ਹੈ, ਬੇਰੁਜ਼ਗਾਰੀ ਦੇ ਅੰਕੜਿਆਂ ਦੀ ਗੱਲ ਕੀਤੀ।"

"ਲੋਕਾਂ ਨੇ ਉਨ੍ਹਾਂ ਦੇ ਮੁਕਾਬਲੇ ਕਿਤੇ ਨਾ ਕਿਤੇ ਇਹ ਰਾਸ਼ਟਰਵਾਦ, ਬਾਲਾਕੋਟ ਅਤੇ ਇਹੋ ਜਿਹੇ ਮੁੱਦਿਆਂ ਨੂੰ ਤਰਜ਼ੀਹ ਦਿੱਤੀ ਹੈ।"

ਜੇ ਸਰਕਾਰ ਮੁੜ ਬਣੀ ਤਾਂ ਕੀ ਵਿਰੋਧੀ ਧਿਰ ਵੱਲੋਂ ਚੁੱਕੇ ਮੁੱਦੇ ਖ਼ਤਮ ਹੋ ਜਾਣਗੇ

ਦਲਜੀਤ ਅਮੀ ਨੇ ਕਿਹਾ ਕਿ ਮੰਨ ਲਓ ਕਿਸੇ ਰਿਪੋਰਟ ਨੇ ਇਹ ਦੱਸਿਆ ਹੈ ਕਿ ਬੇਰੁਜ਼ਗਾਰੀ ਵੱਧ ਗਈ ਹੈ ਪਰ ਭਾਜਪਾ ਜਿੱਤ ਜਾਂਦੀ ਹੈ ਤਾਂ ਕੀ ਬੇਰੁਜ਼ਗਾਰੀ ਮੁੱਦਾ ਨਹੀਂ ਰਹਿੰਦਾ?

ਇਸ ਉੱਪਰ ਅਤੁਲ ਸੰਗਰ ਦੀ ਪ੍ਰਤੀਕਿਰਿਆ ਸੀ ਕਿ ਭਾਵੇਂ ਸਰਕਾਰ ਮੁੜ ਆਈ ਤਾਂ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਭਾਵੇਂ ਕੌਮੀ ਸੁਰੱਖਿਆ ਦਾ ਮੁੱਦਾ ਹੋਵੇ ਜਾਂ ਬਾਲਾਕੋਟ ਦਾ ਮੁੱਦਾ ਹੋਵੇ ਜੋ ਭਾਜਪਾ ਸਰਕਾਰ ਨੇ ਕੀਤਾ ਉਹ ਸਹੀ ਸੀ।

ਦੂਸਰੇ ਪਾਸੇ ਕਾਂਗਰਸ ਨੂੰ ਸਮਝਣਾ ਪਵੇਗਾ ਕਿ ਜਿਹੜੇ ਮੁੱਦੇ ਉਹ ਲੈ ਕੇ ਆਏ, ਲੋਕਾਂ ਨੂੰ ਉਨ੍ਹਾਂ ਬਾਰੇ ਸਮਝਾਉਣ ਲਈ ਹੋਰ ਤਿਆਰੀ ਨਾਲ ਜਾਣਾ ਪਵੇਗਾ।

"ਇਸ ਦਾ ਮਤਲਬ ਇਹ ਨਹੀਂ ਹੈ ਕਿ ਜੋ ਮੁੱਦੇ ਉਨ੍ਹਾਂ ਨੇ ਚੁੱਕੇ ਨੇ ਉਹ ਖ਼ਤਮ ਹੋ ਗਏ ਕਿਉਂਕਿ ਉਹ ਜ਼ਮੀਨੀ ਸੱਚਾਈ ਵੀ ਹੈ।"

"ਅਸੀਂ ਦੇਖਿਆ ਕਿ ਜੇ ਸਰਕਾਰ ਨੇ ਬੇਰੁਜ਼ਗਾਰੀ ਦੇ ਅੰਕੜੇ ਸਰਕਾਰ ਨੇ ਜਾਰੀ ਨਹੀਂ ਕੀਤੇ ਤਾਂ ਉਹ ਅਗਲੀ ਵਾਰ ਸਰਕਾਰ ਨੂੰ ਜਾਰੀ ਕਰਨੇ ਪੈਣਗੇ। ਰਫ਼ਾਲ ਬਾਰੇ ਵੀ ਪੂਰੀ ਜਾਂਚ ਉਨ੍ਹਾਂ ਨੂੰ ਕਰਵਾਉਣੀ ਪਵੇਗੀ। ਸਾਰੇ ਹਾਲਾਤ ਸਪੱਸ਼ਟ ਕਰਨੇ ਹੋਣਗੇ। ਇਹ ਮੁੱਦੇ ਕਦੇ ਖ਼ਤਮ ਨਹੀਂ ਹੁੰਦੇ।"

"ਹਾਂ ਇਨ੍ਹਾਂ ਚੋਣਾਂ ਵਿੱਚ ਐੱਨਡੀਏ ਅਤੇ ਕਾਂਗਰਸ ਨੇ ਲੋਕਾਂ ਸਾਹਮਣੇ ਜੋ ਪੱਖ ਰੱਖੇ ਹਨ। ਉਸ ਵਿੱਚੋਂ ਜੋ ਲੋਕਾਂ ਦੇ ਸਮਝ ਆਇਆ ਹੈ ਉਸ ਮੁਤਾਬਕ ਉਨ੍ਹਾਂ ਨੇ ਵੋਟਿੰਗ ਕੀਤੀ ਹੈ।"

ਇਹ ਵੀ ਪੜ੍ਹੋ-

  • ਯੂਪੀ-ਬਿਹਾਰ ਦੇ ਲੋਕਾਂ ਦਾ ਠਿਕਾਣਾ ਬਣਦਾ ਦੱਖਣੀ ਭਾਰਤ
  • ਦੱਖਣ ਭਾਰਤ ਦੇ ਕਲਾਕਾਰ ਬੜਬੋਲੇ, ਬਾਲੀਵੁੱਡ ਦੇ ਖ਼ਾਮੋਸ਼!
  • ਵਾਇਨਾਡ ਤੋਂ ਰਾਹੁਲ ਗਾਂਧੀ ਦੇ ਚੋਣ ਲੜਨ ਦਾ ਇਹ ਹੈ ਅਸਲ ਕਾਰਨ
  • ਕੇਰਲ ''ਚ ਆਏ ਹੜ੍ਹ ਨੇ ਇੰਨਾ ਭਿਆਨਕ ਰੂਪ ਕਿਵੇਂ ਧਾਰ ਲਿਆ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=MW3IWiaaUgc

https://www.youtube.com/watch?v=VCrntskDRS8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)