ਜਾਣੋ Exit Polls 2019 ਦੀਆਂ ਚੋਣਾਂ ਬਾਰੇ ਕੀ ਕਹਿੰਦੇ

05/19/2019 8:19:01 PM

BBC
2019 ਦੀਆਂ ਲੋਕ ਸਭਾ ਚੋਣਾਂ ਦੀ ਵੋਟਿੰਗ ਦੇ ਸਾਰੇ ਗੇੜ ਪੂਰੇ ਹੋ ਚੁੱਕੇ ਹਨ

ਲੋਕ ਸਭਾ ਚੋਣਾਂ-2019 ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਕਰਵਾਏ ਗਏ ਐਗਜ਼ਿਟ ਪੋਲਜ਼ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਮਿਲਦਿਆਂ ਨਜ਼ਰ ਆ ਰਿਹਾ ਹੈ।

ਬੀਬੀਸੀ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ Exit Poll ਨਹੀਂ ਕਰਵਾਇਆ ਹੈ। ਬੀਬੀਸੀ ਵੱਲੋਂ ਹੋਰ ਮੀਡੀਆ ਤੇ ਰਿਸਰਚ ਅਦਾਰਿਆਂ ਵੱਲੋਂ ਜਾਰੀ ਕੀਤੇ Exit Polls ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਹੈ।

ਸੀ-ਵੋਟਰ ਰਿਪਬਲਿਕ ਵੱਲੋਂ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ 3 ਸੀਟਾਂ, ਯੂਪੀਏ ਨੂੰ 9 ਸੀਟਾਂ ਅਤੇ ਆਪ ਨੂੰ ਇੱਕ ਸੀਟ ਮਿਲ ਰਹੀ ਹੈ।

BBC

ਸੀ ਵੋਟਰ- ਰਿਪਬਲਿਕ ਅਨੁਸਾਰ ਪੂਰੇ ਦੇਸ ਵਿੱਚ ਐੱਨਡੀਏ ਨੂੰ 287 ਸੀਟਾਂ ਮਿਲ ਰਹੀਆਂ ਹਨ, ਕਾਂਗਰਸ ਨੂੰ 128 ਸੀਟਾਂ ਅਤੇ ਹੋਰ ਨੂੰ 127 ਮਿਲ ਰਹੀਆਂ ਹਨ।

BBC

ਇੰਡੀਆ ਟੀਵੀ ਤੇ ਐਕਸਿਸ ਅਨੁਸਾਰ ਐੱਨਡੀਏ ਨੂੰ 175-188 ਸੀਟਾਂ ਮਿਲ ਰਹੀਆਂ ਹਨ, ਯੂਪੀਏ ਨੂੰ 73-96 ਸੀਟਾਂ ਤੇ ਹੋਰ ਨੂੰ 37-52 ਮਿਲੀਆਂ ਹਨ।

ਇਸ ਦੇ ਨਾਲ ਹੀ ਟਾਈਮਜ਼ ਨਾਓ ਵੀਐੱਮਆਰ ਦੇ ਐਗਜ਼ਿਟ ਪੋਲ ਅਨੁਸਾਰ ਐੱਨਡੀਏ ਨੂੰ 306 ਸੀਟਾਂ, ਕਾਂਗਰਸ ਨੂੰ 132 ਤੇ ਹੋਰ ਨੂੰ 104 ਸੀਟਾਂ ਦਿੱਤੀਆਂ ਜਾ ਰਹੀਆਂ ਹਨ।

BBC

ਇੰਡੀਆ ਟੂਡੇ - ਐਕਸਿਸ ਦੇ ਐਗਜ਼ਿਟ ਪੋਲ ਅਨੁਸਾਰ ਐਨਡੀਏ ਨੂੰ 194-211, ਯੂਪੀਏ 73-97 ਅਤੇ ਹੋਰ 56-74 ਸੀਟਾਂ ਮਿਲ ਰਹੀਆਂ ਹਨ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=MW3IWiaaUgc

https://www.youtube.com/watch?v=VCrntskDRS8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)