Election 2019: ਕੈਪਟਨ ਅਮਰਿੰਦਰ - ਨਵਜੋਤ ਸਿੱਧੂ ਸ਼ਾਇਦ ਸੀਐੱਮ ਬਣਨਾ ਚਾਹੁੰਦੇ

05/19/2019 4:04:02 PM

Getty Images

ਨਵਜੋਤ ਸਿੰਘ ਸਿੱਧੂ ''ਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੇ ਬਠਿੰਡਾ ਰੈਲੀ ਵਿੱਚ ਬਿਆਨ ਦਿੱਤਾ ਕਿ ''ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਹਰਾਓ’।

ਨਵਜੋਤ ਸਿੱਧੂ ਦੇ ਇਸ ਬਿਆਨ ਦੀ ਸਿਆਸੀ ਗਲਿਆਰਿਆਂ ਵਿੱਚ ਕਾਫੀ ਚਰਚਾ ਹੋ ਰਹੀ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਵੱਲੋਂ ਚੋਣਾਂ ਵੇਲੇ ਦਿੱਤੇ ਅਜਿਹੇ ਬਿਆਨ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਉਨ੍ਹਾਂ ਕਿਹਾ, ''''ਜੇ ਉਹ ਸੱਚੇ ਕਾਂਗਰਸੀ ਹਨ ਤਾਂ ਆਪਣੀਆਂ ਸ਼ਿਕਾਇਤਾਂ ਦੱਸਣ ਲਈ ਕੋਈ ਹੋਰ ਸਮਾਂ ਚੁਣ ਲੈਂਦੇ, ਨਾ ਕਿ ਚੋਣਾਂ ਵੇਲੇ ਇਹ ਸਭ ਕਹਿੰਦੇ।''''

ਇਹ ਵੀ ਪੜ੍ਹੋ:

  • ਪੰਜਾਬ ਦੇ ਚੋਣ ਰੰਗ: ਕਿਤੇ ਹੋਈ ਲੜਾਈ ਤੇ ਕਿਤੇ ਚੱਲੇ ਲੰਗਰ
  • ਇਹ 5 ਸੂਬੇ ਤੈਅ ਕਰਨਗੇ ਲੋਕ ਸਭਾ ਦੇ ਨਤੀਜੇ
  • ਆਖ਼ਰੀ ਗੇੜ: ਪੰਜਾਬ ''ਚ ਅੱਜ ਕਿਹੜੇ ਮੁੱਦਿਆਂ ''ਤੇ ਲੋਕੀਂ ਪਾਉਣਗੇ ਵੋਟਾਂ

ਉਨ੍ਹਾਂ ਕਿਹਾ ਕਿ ਇਹ ਚੋਣਾਂ ਸਿਰਫ ਉਨ੍ਹਾਂ ਦੀ ਨਹੀਂ ਬਲਕਿ ਪੂਰੀ ਕਾਂਗਰਸ ਪਾਰਟੀ ਦੀਆਂ ਹਨ।

ਉਨ੍ਹਾਂ ਅੱਗੇ ਕਿਹਾ, ''''ਇਹ ਹਾਈ ਕਮਾਨ ''ਤੇ ਹੈ ਕਿ ਉਹ ਸਿੱਧੂ ਖਿਲਾਫ ਕੋਈ ਕਾਰਵਾਈ ਕਰਨਾ ਚਾਹੁੰਦੇ ਹਨ ਜਾਂ ਨਹੀਂ, ਪਰ ਕਾਂਗਰਸ, ਗ਼ੈਰ-ਅਨੁਸ਼ਾਸਨ ਨਹੀਂ ਬਰਦਾਸ਼ਤ ਕਰਦੀ।''''

ਉਨ੍ਹਾਂ ਇਹ ਵੀ ਕਿਹਾ ਕਿ ਸ਼ਾਇਦ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।

ਕੀ ਬੋਲੀ ਨਵਜੋਤ ਕੌਰ ਸਿੱਧੂ?

''ਫਰੈਂਡਲੀ ਮੈਚ'' ਦੀ ਗੱਲ ''ਤੇ ਨਵਜੋਤ ਕੌਰ ਸਿੱਧੂ ਨੇ ਮੀਡੀਆ ਨੂੰ ਕਿਹਾ ਕਿ, ''''ਪਾਰਟੀ ਦਾ ਛੋਟਾ ਆਗੂ, ਵੱਡਾ ਆਗੂ ਜਾਂ ਬਹੁਤ ਵੱਡਾ ਆਗੂ ਹੋਵੇ, ਜੋ ਵੀ ਪੈਸੇ ਲਈ ਜਾਂ ਨਿੱਜੀ ਮੁਨਾਫੇ ਲਈ ਪਾਰਟੀ ਨੂੰ ਧੋਖਾ ਦਿੰਦਾ ਹੈ, ਉਸ ਨੂੰ ਪਾਰਟੀ ਵਿਚ ਨਹੀਂ ਰਹਿਣਾ ਚਾਹੀਦਾ।''''

ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ।

ਮਨਪ੍ਰੀਤ ਬਾਦਲ ਨੂੰ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੀਡੀਆ ਨੇ ਬਿਆਨ ਨੂੰ ਗਲਤ ਪੇਸ਼ ਕੀਤਾ ਹੈ।

ਉਨ੍ਹਾਂ ਕਿਹਾ, ਸਿੱਧੂ ਨੇ ਇਹ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਤਬਾਹ ਕੀਤਾ ਹੈ, ਉਨ੍ਹਾਂ ਨੂੰ ਸਿਆਸਤ ਵਿੱਚ ਹਾਰ ਦੇਣੀ ਹੈ। ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਜਾਂ ਆਪਣੇ ਮੁੱਖ ਮੰਤਰੀ ''ਤੇ ਕੋਈ ਇਲਜ਼ਾਮ ਨਹੀਂ ਸੀ, ਪ੍ਰੈੱਸ ਨੇ ਬਿਆਨ ਤੋੜ ਮਰੋੜ ਕੇ ਲਾ ਦਿੱਤਾ।''''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=zzN4PAU_a-w

https://www.youtube.com/watch?v=Vprl4FIVXSY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)