ਲੋਕ ਸਭਾ ਚੋਣਾਂ 2019: ਤੀਜੇ ਗੇੜ੍ਹ ਦੀ ਵੋਟਿੰਗ ਵਿੱਚ ਕਿਸ ਦੀ ਕਿਸਮਤ ਦਾਅ ''''ਤੇ?

04/22/2019 9:48:49 PM

AFP

ਲੋਕ ਸਭਾ ਚੋਣਾਂ ਦੇ ਤੀਜੇ ਗੇੜ੍ਹ ਵਿੱਚ 115 ਹਲਕਿਆਂ ਵਿੱਚ ਵੋਟਾਂ ਪੈਣਗੀਆਂ।

23 ਅਪ੍ਰੈਲ ਨੂੰ 14 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਾਂ ਪੈਣਗੀਆਂ।

ਗੁਜਰਾਤ ਦੀਆਂ ਸਾਰੀਆਂ 26 ਸੀਟਾਂ, ਕੇਰਲ ਦੀਆਂ 20 ਸੀਟਾਂ, ਦਾਦਰਾ ਅਤੇ ਨਗਰ ਹਵੇਲੀ ਦੀ ਇੱਕ ਸੀਟ ਅਤੇ ਦਮਨ ਐਂਡ ਦਿਊ ਦੀ ਇੱਕ ਸੀਟ ''ਤੇ ਵੋਟਾਂ ਪੈਣਗੀਆਂ।

ਇਸ ਤੋਂ ਇਲਾਵਾ ਅਸਾਮ ਦੀਆਂ ਚਾਰ ਸੀਟਾਂ, ਬਿਹਾਰ ਦੀਆਂ ਪੰਜ ਸੀਟਾਂ, ਛੱਤਿਸਗੜ੍ਹ ਦੀਆਂ ਸੱਤ ਸੀਟਾਂ, ਜੰਮੂ ਅਤੇ ਕਸ਼ਮੀਰ ਦੀ ਇੱਕ ਸੀਟ, ਕਰਨਾਟਕਾ ਦੀਆਂ 14, ਮਹਾਰਾਸ਼ਟਰ ਦੀਆਂ 14, ਓਡੀਸ਼ਾ ਦੀਆਂ ਛੇ, ਉੱਤਰ ਪ੍ਰਦੇਸ਼ ਦੀਆਂ 10 ਅਤੇ ਪੱਛਿਮ ਬੰਗਾਲ ਦੀਆਂ ਪੰਜ ਸੀਟਾਂ ''ਤੇ ਵੋਟਿੰਗ ਹੋਵੇਗੀ।

ਲੋਕ ਸਭਾ ਚੋਣਾਂ ਸੱਤ ਗੇੜ੍ਹਾਂ ਵਿੱਚ ਹੋ ਰਹੀਆਂ ਹਨ। ਪਹਿਲੇ ਗੇੜ੍ਹ ਲਈ ਵੋਟਿੰਗ 11 ਅਪ੍ਰੈਲ ਨੂੰ ਹੋਈ ਸੀ ਅਤੇ ਆਖਰੀ ਗੇੜ੍ਹ ਲਈ 19 ਮਈ ਨੂੰ ਹੈ।

ਇਹ ਵੀ ਪੜ੍ਹੋ:

  • ਸ੍ਰੀ ਲੰਕਾ ਹਮਲਾ: ਅੱਜ ਰਾਤ ਤੋਂ ਪੂਰੇ ਦੇਸ ਵਿੱਚ ਐਮਰਜੰਸੀ ਦਾ ਐਲਾਨ
  • ਸ੍ਰੀ ਲੰਕਾ ਹਮਲਾ: ''ਭਾਰਤੀ ਸਿਆਸਤਦਾਨ ਤ੍ਰਾਸਦੀ ਦਾ ਫਾਇਦਾ ਲੈ ਰਹੇ ਹਨ''
  • ਸਾਊਦੀ ''ਚ ਭਾਰਤੀ ਕਿਉਂ ਹੋ ਰਹੇ ਮੁਸੀਬਤਾਂ ਦਾ ਸ਼ਿਕਾਰ

ਕਿਨ੍ਹਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਤੀਜੇ ਗੇੜ੍ਹ ਵਿੱਚ ਕਈ ਵੱਡੇ ਸਿਆਸੀ ਆਗੂਆਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ।

ਇਨ੍ਹਾਂ ਵਿੱਚ ਹਨ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਜੋ ਗੁਜਰਾਤ ਦੇ ਗਾਂਧੀਨਗਰ ਤੋ ਖੜੇ ਹਨ, ਰਾਹੁਲ ਗਾਂਧੀ ਜੋ ਕੇਰਲ ਦੇ ਵਾਇਨਡ ਤੋਂ ਚੋਣ ਲੜ ਰਹੇ ਹਨ ਅਤੇ ਮੁਲਾਇਮ ਸਿੰਘ ਯਾਦਵ ਜੋ ਉੱਤਰ ਪ੍ਰਦੇਸ਼ ਦੇ ਮੈਨਪੁਰੀ ਤੋਂ ਖੜੇ ਹਨ।

ਸ਼ਰਦ ਪਵਾਰ ਦੀ ਧੀ ਸੁਪਰੀਆ ਸੂਲੇ ਬਾਰਾਮਤੀ ਤੋਂ ਚੋਣ ਲੜ ਰਹੇ ਹਨ।

ਪਹਿਲੇ ਗੇੜ੍ਹ ਵਿੱਚ ਕਰੀਬ 69 ਫੀਸਦ ਵੋਟਿੰਗ ਹੋਈ ਸੀ ਅਤੇ ਦੂਜੇ ਗੇੜ੍ਹ ਵਿੱਚ ਕਰੀਬ 67 ਫੀਸਦ ਵੋਟਿੰਗ ਹੋਈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=IS1oefP1Qiw

https://www.youtube.com/watch?v=IvvJ7dvZTcE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)