ਯੁਵਰਾਜ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੈਨੂੰ ਮਜ਼ਾ ਆਵੇਗਾ ਮੈਂ ਖੇਡਾਂਗਾ - IPL2019

03/25/2019 11:15:14 AM

AFP

ਆਈਪੀਐੱਲ 2019 ਦੇ ਪਹਿਲੇ ਮੈਚ ਵਿੱਚ 35 ਗੇਂਦਾਂ ਉੱਤੇ 53 ਦੌੜਾਂ ਬਣਾ ਕੇ ਕੀ ਯੁਵਰਾਜ ਨੇ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ?

ਮੁੰਬਈ ਅਤੇ ਦਿੱਲੀ ਵਿਚਾਲੇ ਖੇਡੇ ਗਏ ਮੈਚ ਵਿੱਚ ਭਾਵੇਂ ਰਿਸ਼ਬ ਪੰਤ ਦੀ ਤੂਫਾਨੀ ਬੱਲੇਬਾਜ਼ੀ ਨੇ ਮੁੰਬਈ ਨੂੰ ਢਹਿਢੇਰੀ ਕਰ ਦਿੱਤਾ ਪਰ ਮੁੰਬਈ ਦੀ ਪਾਰੀ ਦਾ ਚਮਕਦਾ ਸਿਤਾਰਾ ਯੁਵਰਾਜ ਸਿੰਘ ਬਣ ਕੇ ਨਜ਼ਰ ਆਇਆ।

ਇਸ ਸਾਲ ਦੇ ਆਈਪੀਐੱਲ ਲਈ ਹੋਏ ਨੀਲਾਮੀ ਦੇ ਪਹਿਲੇ ਦੌਰ ਵਿੱਚ ਤਾਂ ਯੁਵਰਾਜ ਨੂੰ ਕਿਸੇ ਟੀਮ ਨੇ ਖਰੀਦਿਆ ਵੀ ਨਹੀਂ ਸੀ। ਪਿਛਲੇ ਸਾਲ ਪੰਜਾਬ ਵੱਲੋਂ ਖੇਡਦੇ ਹੋਏ ਯੁਵਰਾਜ ਦਾ ਕਾਫੀ ਮਾੜਾ ਪ੍ਰਦਰਸ਼ਨ ਰਿਹਾ ਸੀ ਜਿਸ ਕਰਕੇ ਪੰਜਾਬ ਨੇ ਯੁਵਰਾਜ ਸਿੰਘ ਨੂੰ ਰਿਲੀਜ਼ ਕਰ ਦਿੱਤਾ ਸੀ।

ਪਰ ਨੀਲਾਮੀ ਦੀ ਦੂਜੀ ਗੇੜ ਵਿੱਚ ਯੁਵਰਾਜ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦ ਲਿਆ ਸੀ।

ਆਈਪੀਐੱਲ ਦੇ ਇਸ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਦੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦਿੱਲੀ ਕੈਪੀਟਲ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 213 ਦੌੜਾਂ ਬਣਾਈਆਂ।

ਦਿੱਲੀ ਦੇ ਕਪਤਾਨ ਰਿਸ਼ਬ ਪੰਤ ਨੇ 28 ਗੇਂਦਾਂ ਵਿੱਚ 78 ਦੌੜਾਂ ਬਣਾਈਆਂ ਜਿਸ ਵਿੱਚ 7 ਚੌਕੇ ਤੇ 7 ਛੱਕੇ ਸ਼ਾਮਿਲ ਸਨ। ਦਿੱਲੀ ਦੇ ਸਕੋਰ ਮੁਕਾਬਲੇ ਮੁੰਬਈ ਇੰਡੀਅਨਜ਼ ਦੀ ਟੀਮ 176 ''ਤੇ ਆਲਆਊਟ ਹੋ ਗਈ।

ਇਹ ਵੀ ਪੜ੍ਹੋ:

  • ਆਸਟੇਰਲੀਆ ਪੜ੍ਹਨ ਗਏ ਵਿਦਿਆਰਥੀ ਕਿਵੇਂ ਹੋ ਰਹੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ
  • ''ਸਾਡੇ ਪਿੰਡ ਗਰੀਬ ਘਰ ਜੰਮੀ ਕੁੜੀ ਦਾ ਬਾਲ ਵਿਆਹ ਹੁੰਦਾ ਹੈ''
  • ਡੌਨਲਡ ਟਰੰਪ ਦੀ ''ਰੂਸ ਨਾਲ ਮਿਲੀਭੁਗਤ ਨਹੀਂ ਸੀ''

ਸਟਾਈਲਿਸ਼ ਪਲੇਅਰ ਰਹੇ ਯੁਵਰਾਜ

ਹੀਰੋ ਭਾਵੇਂ ਰਿਸ਼ਬ ਪੰਤ ਰਹੇ ਪਰ ਮੈਚ ਵਿੱਚ ਮੋਸਟ ਸਟਾਈਲਿਸ਼ ਪਲੇਅਰ ਦਾ ਖਿਤਾਬ ਯੁਵਰਾਜ ਸਿੰਘ ਨੂੰ ਮਿਲਿਆ।

ਸੋਸ਼ਲ ਮੀਡੀਆ ਵਿੱਚ ਵੀ ਯੁਵਰਾਜ ਹੀ ਟਰੈਂਡ ਵਿੱਚ ਰਹੇ। ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਯੁਵਰਾਜ ਦਾ ਨਾਂ ਚਰਚਾ ਦਾ ਵਿਸ਼ਾ ਬਣਿਆ।

ਮੁੰਬਈ ਇੰਡੀਅਨਜ਼ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਬਕਾ ਭਾਰਤੀ ਟੀਮ ਦੇ ਕਪਤਾਨ ਸੌਰਵ ਗਾਂਗੁਲੀ ਅਤੇ ਯੁਵਰਾਜ ਦੀ ਮੁਲਾਕਾਤ ਦਾ ਵੀਡੀਓ ਵੀ ਜਾਰੀ ਕੀਤਾ।

https://twitter.com/mipaltan/status/1109117325880389632

ਯੁਵਰਾਜ ਨੇ ਕਿਹਾ, "ਮੈਚ ਸਚਿਨ ਨਾਲ ਕਾਫੀ ਗੱਲਬਾਤ ਕੀਤੀ ਹੈ ਕਿਉਂਕਿ ਉਹ ਵੀ ਉਸੇ ਦੌਰ ਤੋਂ ਲੰਘੇ ਹਨ। ਮੈਂ ਉਸ ਵੇਲੇ ਤੱਕ ਖੇਡਦਾ ਰਹਾਂਗਾ ਜਦੋਂ ਤੱਕ ਮੈਨੂੰ ਖੇਡਣ ਵਿੱਚ ਮਜ਼ਾ ਆ ਰਿਹਾ ਹੈ।"

https://twitter.com/mipaltan/status/1109905093460180992

https://twitter.com/mipaltan/status/1109903337783201792

ਟਵਿੱਟਰ ਯੂਜ਼ਰ ਬਲੈਕ ਫਲਾਈ ਨੇ 2011 ਦੇ ਵਿਸ਼ਵ ਕੱਪ ਦੀ ਯਾਦ ਦਿਵਾਂਉਂਦੇ ਹੋਏ ਕਿਹਾ ਕਿ ਭਾਰਤ ਨੂੰ ਅਜੇ ਵੀ ਚੌਥੇ ਨੰਬਰ ਉੱਤੇ ਬੱਲੇਬਾਜ਼ੀ ਲਈ ਯੁਵਰਾਜ ਦੀ ਲੋੜ ਹੈ।

https://twitter.com/UrsTrulyNimesh/status/1110015152940711937

ਸੂਰਜ ਅਯੱਪਨ ਨੇ ਕਿਹਾ ਕਿ ਭਾਵੇਂ ਯੁਵਰਾਜ ਕੋਈ ਵੀ ਸਕੋਰ ਕਰੇ ਪਰ ਉਸ ਨੂੰ ਖੇਡਦਿਆਂ ਦੇਖ ਕੇ ਕਾਫੀ ਖੁਸ਼ੀ ਮਿਲਦੀ ਹੈ।

https://twitter.com/SoorajSachinist/status/1109761001954701312

ਅਭਿਸ਼ੇਕ ਬਿੱਟੂ ਨੇ ਕਿਹਾ ਕਿ ਭਾਵੇਂ ਮੁੰਬਈ ਮੈਚ ਹਾਰ ਗਈ ਪਰ ਯੁਵਰਾਜ ਨੇ ਲੱਖਾਂ ਦਿਲਾਂ ਨੂੰ ਜਿੱਤ ਲਿਆ।

https://twitter.com/ImAB124/status/1109888204914581504

ਟਵਿੱਟਰ ਯੂਜ਼ਰ ਆਈਸ੍ਰੀਧਰ ਬਾਬੂ ਕਹਿੰਦੇ ਕਿ ਮੁੰਬਈ ਇੰਡੀਅਨ ਨੂੰ ਨਾਪਸੰਦ ਕਰਨ ਵਾਲੇ ਵੀ ਚਾਹ ਰਹੇ ਸਨ ਕਿ ਮੁੰਬਈ ਜਿੱਤ ਜਾਏ ਕਿਉਂਕਿ ਯੁਵਰਾਜ ਜੋ ਖੇਡ ਰਹੇ ਸੀ।

https://twitter.com/isridharbabu_/status/1109880235170791424

ਮੈਚ ਤੋਂ ਪਹਿਲਾਂ ਰਤਨੀਸ਼ ਕਹਿੰਦੇ ਕਿ ਯੁਵਰਾਜ ਇੱਕ ਜਜ਼ਬਾਤ ਹਨ ਇਸ ਲਈ ਇਹ ਅਹਿਮ ਨਹੀਂ ਕਿ ਉਹ ਕਿੰਨਾ ਸਕੋਰ ਕਰਦੇ ਹਨ।

https://twitter.com/LoyalSachinFan/status/1109699350538735616

ਮਿਰਦੁਲ ਖੱਟਰ ਨੇ ਯੁਵਰਾਜ ਦੀ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਵਾਪਸੀ ਦੀ ਉਮੀਦ ਜਤਾਈ।

https://twitter.com/ATaejinMess/status/1109881398024769536

ਟਵਿੱਟਰ ਯੂਜ਼ਰ ਆਰਓ ਯੁਵਰਾਜ ਤੋਂ ਖੁਸ਼ ਨਜ਼ਰ ਨਹੀਂ ਆਏ। ਉਹ ਕਹਿੰਦੇ ਕਿ ਜੇ ਯੁਵਰਾਜ ਟੀਮ ਵਿੱਚ ਰਹੇ ਤਾਂ ਮੁੰਬਈ ਇੰਡੀਅਨ ਇਸ ਸਾਲ ਆਈਪੀਐੱਲ ਵਿੱਚ 7ਵੇਂ ਨੰਬਰ ਉੱਤੇ ਰਹੇਗੀ।

https://twitter.com/lndianCaptain/status/1109867660131688453

ਇਹ ਵੀਡੀਓਜ਼ ਵੀ ਦੇਖੋ-

https://www.youtube.com/watch?v=xWw19z7Edrs&t=1s

https://www.youtube.com/watch?v=I51YlX4ddZs

https://www.youtube.com/watch?v=CR5Btr-8i8E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)