IPL-12- ਵਿਸ਼ਵ ਕੱਪ ਤੋਂ ਪਹਿਲਾਂ ਖਿਡਾਰੀਆਂ ਦੇ ਜੋਸ਼, ਫਿਟਨੈਸ ਅਤੇ ਪ੍ਰਦਰਸ਼ਨ ''''ਤੇ ਰਹੇਗੀ ਨਜ਼ਰ

03/24/2019 5:00:18 PM

Getty Images

ਆਈਪੀਐਲ ਯਾਨੀ ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਦਾ ਆਗਾਜ਼ ਸ਼ਨਿੱਚਰਵਾਰ ਤੋਂ ਹੋ ਗਿਆ ਹੈ।

ਇਸ ਸੀਜ਼ਨ ਦਾ ਪਹਿਲਾਂ ਮੈਚ ਪਿਛਲੇ ਸਾਲ ਦੀ ਚੈਂਪੀਅਨ ਯਾਨਿ ਕਿ ਚੇਨਈ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਖੇਡਿਆ ਗਿਆ।

ਐਤਵਾਰ ਦਾ ਮੈਚ ਕੋਲਕਾਤਾ ਨਾਈਟ ਰਾਇਡਰਜ਼ ਅਤੇ ਸਨਰਾਈਜ਼ਰ ਹੈਦਰਾਬਾਦ ਵਿਚਾਲੇ ਖੇਡਿਆ ਜਾ ਰਿਹਾ ਹੈ।

ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ''ਚ ਖੇਡਣ ਵਾਲੀ ਚੇਨਈ ਸੁਪਰਕਿੰਗਜ਼ ਸਾਲ 2010, 2011 ਅਤੇ ਪਿਛਲੇ ਸਾਲ 2018 ਵਿੱਚ ਚੈਂਪੀਅਨ ਰਹੀ ਹੈ।

ਇੰਨਾ ਹੀ ਨਹੀਂ ਚੇਨਈ ਸੁਪਰ ਕਿੰਗਜ਼ ਸਾਲ 2008, 2012, 2013 ਅਤੇ 2015 ਵਿੱਚ ਚਾਰ ਵਾਰ ਉਪ ਜੇਤੂ ਵੀ ਰਹੀ ਹੈ।

ਕਹਿਣ ਦਾ ਮਤਲਬ ਹੈ ਕਿ ਇਹ ਇਕਲੌਤੀ ਅਜਿਹੀ ਟੀਮ ਹੈ ਜਿਸ ਨੇ ਸਭ ਤੋਂ ਵਧੇਰੇ ਸੱਤ ਵਾਰ ਆਈਪੀਐਲ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ।

ਇੰਨੀ ਕਾਮਯਾਬੀ ਹਾਸਿਲ ਕਰਨ ਦੇ ਬਾਵਜੂਦ ਇਸ ਟੀਮ ਨੂੰ ਸਭ ਤੋਂ ਵਧੇਰੇ ਬਦਨਾਮੀ ਦਾ ਸਾਹਮਣਾ ਵੀ ਕਰਨਾ ਪਿਆ।

ਬੀਸੀਸੀਆਈ, ਆਈਪੀਐਲ ਅਤੇ ਵਿਵਾਦ

ਦੁਨੀਆਂ ਦੇ ਸਭ ਤੋਂ ਅਮੀਰ ਬੋਰਡ ਦੇ ਆਪਣੇ ਟੂਰਨਾਮੈਂਟ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ''ਤੇ ਸਾਲ 2016 ਅਤੇ ਸਾਲ 2017 ''ਚ ਕਥਿਤ ਤੌਰ ''ਤੇ ਸਪਾਟ ਫਿਕਸਿੰਗ ''ਚ ਆਪਣੇ ਮਾਲਿਕਾਂ ਦੇ ਸ਼ਾਮਿਲ ਹੋਣ ਦੇ ਇਲਜ਼ਾਮ ਕਾਰਨ ਪਾਬੰਦੀ ਵੀ ਲੱਗੀ ਰਹੀ।

ਇਹ ਵੀ ਪੜ੍ਹੋ-

  • ਜਦੋਂ ਠੇਠ ਲਾਹੌਰੀ ਪੰਜਾਬੀ ''ਚ ਧਮਕੀ ਮਿਲੀ- ''ਨਾਂ ਕੀ ਹੈ ਤੇਰਾ, ਮੈਂ ਤੈਨੂੰ ਵੇਖ ਲਵਾਂਗਾ''
  • ਗਾਂਧੀਨਗਰ ਹਿੰਦੂਤਵ ਦੀ ਪ੍ਰਯੋਗਸ਼ਾਲਾ ਦਾ ਨਮੂਨਾ ਹੈ
  • ਵੇਟਰ ਤੋਂ ਹੋਟਲਾਂ ਦੇ ਮਾਲਕ ਬਣੇ ਸ਼ਖਸ ਦੀ ਕਹਾਣੀ
  • ਲਾਹੌਰ ''ਚ ਪੰਜਾਬੀ ਰਸਾਲੇ ਦੀ ਘੁੰਢ ਚੁਕਾਈ

ਰਾਜਸਥਾਨ ਰਾਇਲਜ਼ ਨੂੰ ਵੀ ਇਨ੍ਹਾਂ ਦੋ ਸਾਲਾਂ ਦੌਰਾਨ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੀ।

ਆਈਪੀਐਲ ''ਚ ਪੈਸੇ ਦੀ ਚਮਕ-ਦਮਕ ਇੰਨੀ ਹੈ ਕਿ ਇਸ ਦੀ ਮਾਰ ਤੋਂ ਖ਼ੁਦ ਬੀਸੀਸੀਆਈ ਵੀ ਨਹੀਂ ਬਚ ਸਕਿਆ।

ਕਦੇ ਆਈਪੀਐਲ ਦੀ ਸ਼ੁਰੂਆਤ ਕਰਨ ਵਾਲੇ ਲਲਿਤ ਮੋਦੀ ਅੱਜ ਦੇਸ ਤੋਂ ਬਾਹਰ ਲੰਡਨ ''ਚ ਰਹਿ ਰਹੇ ਹਨ।

ਉਨ੍ਹਾਂ ''ਤੇ ਮਨੀ ਲਾਂਡ੍ਰਿੰਗ ਵਰਗੇ ਗੰਭੀਰ ਇਲਜ਼ਾਮ ਹਨ। ਇਸ ਤੋਂ ਇਲਾਵਾ ਬੀਸੀਸੀਆਈ ਨੇ ਵੀ ਉਨ੍ਹਾਂ ''ਤੇ ਤਾਉਮਰ ਪਾਬੰਦੀ ਲਗਾਈ ਹੋਈ ਹੈ।

ਇੰਨਾ ਹੀ ਨਹੀਂ ਬੀਸੀਸੀਆਈ ਨੂੰ ਅੱਜ ਉਸ ਦੇ ਅਹੁਦੇਦਾਰ ਨਹੀਂ ਬਲਕਿ ਸੁਪਰੀਮ ਕੋਰਟ ਵੱਲੋਂ ਨਿਯੁਕਤ ਇੱਕ ਸੁਧਾਰ ਕਮੇਟੀ ਚਲਾ ਰਹੀ ਹੈ।

ਕਦੇ ਬੀਸੀਸੀਆਈ ''ਚ ਐਨ ਸ਼੍ਰੀਨਿਵਾਸਨ ਦਾ ਮੁਖੀ ਵਜੋਂ ਬੋਲਬਾਲਾ ਹੁੰਦਾ ਸੀ।

ਉਨ੍ਹਾਂ ਨੂੰ ਵੀ ਆਈਪੀਐਲ ਦੇ ਵਿਵਾਦਾਂ ਨੇ ਹੀ ਬੀਸੀਸੀਆਈ ਤੋਂ ਬਾਹਰ ਦਾ ਰਸਤਾ ਦਿਖਾਇਆ ਪਰ ਉਹ ਸਾਰਾ ਕੁਝ ਹੁਣ ਇੱਕ ਬੀਤੇ ਦੌਰ ਦੀ ਗੱਲ ਹੈ।

ਇਨ੍ਹਾਂ ''ਤੇ ਰਹੇਗੀ ਨਜ਼ਰ

ਵੈਸੇ ਤਾਂ ਆਈਪੀਐਲ ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਗੇਂਦਬਾਜ਼ ਦੱਖਣੀ ਅਫਰੀਕਾ ਦੇ ਲੁਇੰਗੀ ਐਨਗਿਡੀ ਮਾਂਸਪੇਸ਼ਿਆਂ ''ਚ ਖਿੱਚ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

ਇਹ ਵੀ ਪੜ੍ਹੋ-

  • ਤਲਾਕਸ਼ੁਦਾ ਪੰਜਾਬਣ ਦੀ ਕਹਾਣੀ ਜਿਸ ਲਈ ਮੁੜ ਵਿਆਹ ਕਰਾਉਣਾ ਬਣੀ ਚੁਣੌਤੀ
  • ਜਦੋਂ ਠੇਠ ਲਾਹੌਰੀ ਪੰਜਾਬੀ ''ਚ ਧਮਕੀ ਮਿਲੀ- ''ਨਾਂ ਕੀ ਹੈ ਤੇਰਾ, ਮੈਂ ਤੈਨੂੰ ਵੇਖ ਲਵਾਂਗਾ''
  • ਨਿਊਜ਼ੀਲੈਂਡ: ਹਮਲਾਵਰ ਪਾਕ ''ਚ ਕੀ ਕਰਦਾ ਰਿਹਾ
  • ਇੱਥੇ ਕੁੜੀਆਂ ਨੂੰ ਦੇਹ ਵਪਾਹ ''ਚ ਭੇਜਣਾ ''ਰਵਾਇਤ'' ਹੈ
AFP
ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ''ਚ ਖੇਡਣ ਵਾਲੀ ਚੇਨਈ ਸੁਪਰਕਿੰਗਜ਼ ਅਕਸਰ ਵਿਵਾਦਾਂ ''ਚ ਵੀ ਰਹੀ ਹੈ

ਪਿਛਲੀ ਵਾਰ ਚੇਨਈ ਸੁਪਰ ਕਿੰਗਜ਼ ਦੇ ਅੰਬਾਤੀ ਰਾਇਡੂ ਨੇ 16 ਮੈਚਾਂ ''ਚ ਇੱਕ ਸੈਂਕੜਾ ਅਤੇ ਤਿੰਨ ਅਰਧ-ਸੈਂਕੜੇ ਸਣੇ 602 ਦੌੜਾਂ ਬਣਾਈਆਂ ਅਤੇ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੌਥੇ ਥਾਂ ''ਤੇ ਸਨ।

ਉਨ੍ਹਾਂ ਤੋਂ ਇਲਾਵਾ ਸ਼ੇਨ ਵਾਟਸਨ ਨੇ 15 ਮੈਚਾਂ ''ਚ ਦੋ ਸੈਂਕੜੇ ਅਤੇ ਦੋ ਅਰਧ-ਸੈਂਕੜਿਆਂ ਦੀ ਮਦਦ ਨਾਲ ਪੰਜਵੇਂ ਸਥਾਨ ''ਤੇ ਰਹਿੰਦਿਆਂ ਹੋਇਆ 555 ਦੌੜਾਂ ਬਣਾਈਆਂ।

ਗੇਂਦਬਾਜ਼ੀ ''ਚ ਪਿਛਲੀ ਵਾਰ ਬੰਗਲੌਰ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਚੌਥੇ ਸਥਾਨ ''ਤੇ ਰਹਿੰਦਿਆਂ ਹੋਇਆ 14 ਮੈਚਾਂ ''ਚ 20 ਵਿਕੇਟ ਲਏ।

ਇਸ ਵਾਰ ਆਈਪੀਐਲ ਪੂਰੀ ਤਰ੍ਹਾਂ ਭਾਰਤ ''ਚ ਹੀ ਖੇਡਿਆ ਜਾਵੇਗਾ

ਪਹਿਲਾਂ ਅਟਕਲਾਂ ਸੀ ਕਿ ਸ਼ਾਇਦ ਆਗਾਮੀ ਲੋਕਸਭਾ ਚੋਣਾਂ ਕਾਰਨ ਆਈਪੀਐਲ ਦਾ ਦੂਜਾ ਗੇੜ ਵਿਦੇਸ਼ ''ਚ ਖੇਡਿਆ ਜਾ ਸਕਦਾ ਹੈ ਪਰ ਬੀਸੀਸੀਆਈ ਨੇ ਨਾਕਆਊਟ ਮੁਕਾਬਲਿਆਂ ਤੋਂ ਇਲਾਵਾ ਪੂਰਾ ਪ੍ਰੋਗਰਾਮ ਐਲਾਨ ਕਰ ਦਿੱਤਾ ਹੈ।

ਆਈਪੀਐਲ 23 ਮਾਰਚ ਤੋਂ ਸ਼ੁਰੂ ਹੋ ਕੇ 12 ਮਈ ਤੱਕ ਖੇਡਿਆ ਜਾਵੇਗਾ।

ਇਸ ਵਾਰ ਆਈਪੀਐਲ ਇਸ ਲਈ ਵੀ ਚਰਚਾ ''ਚ ਰਹੇਗਾ ਕਿਉਂਕਿ ਇਸ ਦੇ ਬਾਅਦ ਵਿਸ਼ਵ ਕੱਪ ਟੂਰਨਾਮੈਂਟ ਹੋਣਾ ਹੈ।

ਵਿਸ਼ਵ ਕੱਪ ਲਈ ਕ੍ਰਿਕਟ ਟੂਰਨਾਮੈਂਟ 30 ਮਈ ਤੋਂ 14 ਜੁਲਾਈ ਤੱਕ ਇੰਗਲੈਂਡ ''ਚ ਹੋਵੇਗਾ।

ਜ਼ਾਹਿਰ ਹੈ ਕਿ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਚਾਹੁੰਦੇ ਹਨ ਕਿ ਸਾਰੇ ਖਿਡਾਰੀ ਖ਼ੁਦ ਨੂੰ ਬਚਾ ਕੇ ਖੇਡਣ ਅਤੇ ਆਪਣੀ ਫਿਟਨੈਸ ਤੇ ਫਾਰਮ ''ਤੇ ਵਧੇਰੇ ਧਿਆਨ ਦੇਣ।

ਹਾਲਾਂਕਿ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਕੋਈ ਵੀ ਫ੍ਰੈਂਚਾਇਜ਼ੀ ਇਹ ਨਹੀਂ ਚਾਹੇਗੀ ਕਿ ਉਸ ਦੇ ਖਿਡਾਰੀ ਉਨ੍ਹਾਂ ਨੂੰ ਚੈਂਪੀਅਨ ਬਣਾਉਣ ਵਿੱਚ ਕੁਤਾਹੀ ਵਰਤਣ।

ਇਸ ਵਿਚਾਲੇ ਕਿੰਗਜ਼ ਇਲੈਨਵ ਪੰਜਾਬ ਦੇ ਕੋਚ ਮਾਈਕ ਹੇਸਨ ਨੇ ਕਿਹਾ ਹੈ ਕਿ ਭਾਰਤ ਦੇ ਤੇਜ਼ ਗੇਂਦਬਾਜ਼ ਕੇ ਐਲ ਰਾਹੁਲ ਅਤੇ ਮੁੰਹਮਦ ਸ਼ਮੀ ਨੂੰ ਮੈਚਾਂ ਵਿਚਾਲੇ ਲੋੜੀਂਦਾ ਆਰਾਮ ਵੀ ਦਿੱਤਾ ਜਾਵੇ।

ਖ਼ੈਰ ਹੁਣ ਜੋ ਹੋਵੇਗਾ ਦੇਖਿਆ ਜਾਵੇਗਾ। ਸ਼ੁਰੂਆਤੀ ਦੌਰ ''ਚ ਹਾਰ-ਜਿੱਤ ਨਾਲ ਕੋਈ ਅਸਰ ਨਹੀਂ ਪਵੇਗਾ ਪਰ ਫਿਰ ਵੀ ਟੀਮ ਜਿੱਤ ਦੇ ਨਾਲ ਹੀ ਸ਼ੁਰੂਆਤ ਕਰਨਾ ਚਾਹੇਗੀ।

ਇਸ ਆਈਪੀਐਲ ਦੇ ਨਾਲ ਹੀ ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਮੁਅੱਤਲੀ ਦਾ ਸਾਹਮਣਾ ਕਰ ਰਹੇ ਆਸਟਰੇਲੀਆ ਦੇ ਬੱਲੇਬਾਜ਼ ਅਤੇ ਸਾਬਕਾ ਕਪਤਾਨ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਦੀ ਵੀ ਕੌਮਾਂਤਰੀ ਕ੍ਰਿਕਟ ''ਚ ਵਾਪਸੀ ਹੋ ਜਾਵੇਗੀ।

ਸਟੀਵ ਸਮਿਥ ਰਾਜਸਥਾਨ ਰਾਇਲਜ਼ ਅਤੇ ਡੇਵਿਡ ਵਾਰਨਰ ਸਨਰਾਈਜਰਜ਼ ਹੈਦਰਾਬਾਦ ਤੋਂ ਖੇਡਣਗੇ।

ਇਨ੍ਹਾਂ ਦਾ ਆਈਪੀਐਲ ''ਚ ਕੀਤਾ ਗਿਆ ਪ੍ਰਦਰਸ਼ਨ ਆਸਟਰੇਲੀਆਈ ਟੀਮ ਲਈ ਵਿਸ਼ਵ ਕੱਪ ''ਚ ਖੇਡਣ ਦਾ ਦਾਅਵਾ ਵੀ ਮਜ਼ਬੂਤ ਕਰੇਗਾ।

ਹਾਂ, ਇਸ ਵਾਰ ਆਈਪੀਐਲ ''ਚ ਦਿੱਲੀ ਡੇਅਰਡੇਵਿਲਸ ਦਿੱਲੀ ਕੈਪੀਟਲ ਦੇ ਨਾਮ ਨਾਲ ਖੇਡਦੀ ਨਜ਼ਰ ਆਵੇਗੀ।

ਹੁਣ ਦੇਖਣਾ ਹੈ ਕਿ ਇਸ ਵਾਰ ਦਾ ਆਈਪੀਐਲ ਵਿਸ਼ਵ ਕੱਪ ਤੋਂ ਪਹਿਲਾਂ ਖਿਡਾਰੀਆਂ ਦੇ ਜੋਸ਼, ਦਮ, ਫਿਟਨੈਸ ਅਤੇ ਪ੍ਰਦਰਸ਼ਨ ''ਤੇ ਕਿੰਨਾ ਖਰਾ ਉਤਰਦਾ ਹੈ।

ਇਹ ਵੀ ਪੜ੍ਹੋ-

  • ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆ
  • ''ਲਿਵਰਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...''
  • ਕੀ BCCI ਦੁਨੀਆਂ ਦਾ ਸਭ ਤੋਂ ਅਮੀਰ ਖੇਡ ਅਦਾਰਾ ਹੈ?
  • ‘ਟੁੱਟੇ ਸ਼ੀਸ਼ਿਆਂ ਦਾ ਗੁੱਸਾ ਹਰਮਨਪ੍ਰੀਤ ਨੂੰ ਵੇਖ ਉਤਰ ਜਾਂਦਾ’

ਇਹ ਵੀਡੀਓਜ਼ ਵੀ ਦੇਖੋ-

https://www.youtube.com/watch?v=xWw19z7Edrs&t=1s

https://www.youtube.com/watch?v=bDtbmQTszlo

https://www.youtube.com/watch?v=G6V6xgTEjgo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)