ਇਹ ਬੁੱਧੀਜੀਵੀ ਹਨ, ਬੇਘਰ ਹਨ ਤੇ ਮਸ਼ਹੂਰ ਵੀ ਹਨ

03/23/2019 8:15:21 PM

ਚੀਨ ਵਿੱਚ ਇੱਕ ਬੇਘਰ ਵਿਅਕਤੀ ਚੀਨੀ ਸਾਹਿਤ ਤੇ ਸੱਭਿਆਚਾਰ ਦੇ ਮਾਹਰ ਵਜੋਂ ਪ੍ਰਸਿੱਧੀ ਹਾਸਲ ਕਰ ਰਿਹਾ ਹੈ।

ਸ਼ੈਨ ਵੇਈ, ਚੀਨ ਦੀ ਰਾਜਧਾਨੀ ਸ਼ੰਘਾਈ ਨਾਲ ਸੰਬੰਧਿਤ ਹਨ। ਉਹ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਵੱਖ-ਵੱਖ ਸ਼ਹਿਰਾਂ ਵਿੱਚ ਭਟਕਦੇ ਰਹੇ ਹਨ।

ਹਾਲ ਹੀ ਵਿੱਚ ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿੱਚ ਉਹ ਕਨਫਿਊਸ਼ਸ ਦਾ ਹਵਾਲਾ ਦੇ ਰਹੇ ਹਨ ਅਤੇ 16 ਵੀਂ ਸਦੀ ਦੇ ਚੀਨੀ ਲੇਖਕ ਲਿਆਓ ਫੈਨ ਦੀ ਕਿਤਾਬ ''ਫੋਰ ਲੈਸਨਜ਼'' ਦੇ ਸਾਹਿਤਕ ਗੁਣਾਂ ਬਾਰੇ ਚਰਚਾ ਕਰ ਰਹੇ ਹਨ।

ਇਸ ਵੀਡੀਓ ਨੂੰ ਦੇਖ ਕੇ ਅਤੇ ਵੇਈ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੋਕ ਕਾਫ਼ੀ ਹੈਰਾਨੀ ਵਿੱਚ ਹਨ।

ਇਹ ਵੀ ਪੜ੍ਹੋ:

  • ਤਲਾਕਸ਼ੁਦਾ ਪੰਜਾਬਣ ਦੀ ਕਹਾਣੀ ਜਿਸ ਲਈ ਮੁੜ ਵਿਆਹ ਕਰਾਉਣਾ ਬਣੀ ਚੁਣੌਤੀ
  • ਗੁਰੂਗ੍ਰਾਮ ''ਚ ਮੁਸਲਿਮ ਪਰਿਵਾਰ ਨਾਲ ਹਿੰਸਾ: ਅਜਿਹੀ ਘਟਨਾ ਹਫ਼ਤੇ ''ਚ ਇੱਕ ਵਾਰ ਵਾਪਰ ਹੀ ਜਾਂਦੀ - ਡੀਜੀਪੀ
  • ਗਾਂਧੀ ਦੇ ਮੱਥੇ ''ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ

ਇਸ ਵੀਡੀਓ ਨੂੰ ਕਈ ਲੱਖ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ਦੀ ਇੱਕ ਕਲਿੱਪ ਚੀਨ ਦੀ ਸਰਕਾਰੀ ਖ਼ਬਰ ਚਾਈਨਾ ਨਿਊਜ਼ ਸਰਵਿਸ ਦੀ ਵੈਬਸਾਈਟ ''ਤੇ ਦੇਖੀ ਗਈ।

ਵੀਡੀਓ ਵਿੱਚ ਦਰਸਾਇਆ ਗਿਆ ਹੈ ਕਿ ਵੇਈ ਇੱਕ ਗਲੀ ਵਿੱਚ ਲੋਕਾਂ ਨਾਲ ਘਿਰੇ ਹੋਏ ਹਨ ਜੋ ਉਨ੍ਹਾਂ ਦੀਆਂ ਆਪਣੇ ਮੋਬਾਈਲ ਫੋਨਾਂ ਨਾਲ ਤਸਵੀਰਾਂ ਲੈ ਰਹੇ ਹਨ।

ਵੇਈ ਆਪਣੀ ਨਵੀਂ-ਨਵੀਂ ਪ੍ਰਸਿੱਧੀ ਬਾਰੇ ਦੱਸਦੇ ਹਨ, "ਮੈਂ ਮਸ਼ਹੂਰ ਨਹੀਂ ਹੋਣਾ ਚਾਹੁੰਦਾ ਹਾਂ ਅਤੇ ਮੈਨੂੰ ਇੱਕ ਸ਼ਾਂਤ ਜੀਵਨ ਪਸੰਦ ਹੈ।"

ਨਿਊਜ਼ ਏਜੰਸੀ ਈਸੀਐੱਨਐੱਸ ਵੱਲੋਂ ਵੇਈ ਦੇ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ ਉਨ੍ਹਾਂ ਕਿਹਾ, "ਮੈਂ ਬੁੱਢਾ ਹੋ ਰਿਹਾ ਹਾਂ ਅਤੇ ਮੈਂ ਆਪਣੀ ਹੋਣੀ ਤੋਂ ਜਾਣੂ ਹਾਂ।"

ਕਿਹਾ ਜਾਂਦਾ ਹੈ ਕਿ ਵੇਈ ਪਹਿਲਾਂ ਸ਼ੰਘਾਈ ਵਿੱਚ ਇੱਕ ਲੇਖਾ ਦਫ਼ਤਰ ''ਚ ਸਿਵਲ ਸਰਵੈਂਟ ਸਨ।

ਈਸੀਐੱਨਐੱਸ ਦੀਆਂ ਰਿਪੋਰਟਾਂ ਮੁਤਾਬਕ, ਇਹ ਕਿਹਾ ਜਾਂਦਾ ਹੈ ਕਿ ਚੀਨੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ੈਨ ਵੇਈ ਨਾਂ ਦਾ ਇੱਕ ਕਰਮਚਾਰੀ ਬਿਮਾਰੀ ਕਾਰਨ ਪਿਛਲੇ 26 ਸਾਲਾਂ ਤੋਂ ਬਿਮਾਰੀ ਦੀ ਛੁੱਟੀ ਲੈ ਰਿਹਾ ਹੈ, ਪਰ ਅਜੇ ਵੀ ਉਹ "ਭੱਤੇ" ਲੈ ਰਿਹਾ ਹੈ।

ਟਵਿੱਟਰ ਅਤੇ ਚੀਨ ਦੇ ਲੋਕਲ ਸੋਸ਼ਲ ਮੀਡੀਆ ਉੱਪਰ ਵੇਈ ਦੀ ਭਰਪੂਰ ਚਰਚਾ ਹੋ ਰਹੀ ਹੈ।

ਵੇਈ ਦੇ ਨਾਲ ਸਬੰਧਿਤ ਹੈਸ਼ਟੈਗਜ਼ #ShanghaiXuhuiAuditBureauRespondsToFamousWanderer ਨੂੰ ਕਈ ਲੱਖ ਵੀਊਜ਼ ਪ੍ਰਾਪਤ ਹੋ ਚੁੱਕੇ ਹਨ।

ਟਵਿੱਟਰ ਦੇ ਚੀਨੀ ਰੂਪ ਵੈਇਬੋ ਨੂੰ ਵਰਤਣ ਵਾਲੇ ਵੇਈ ਦੀ ਜ਼ਿੰਦਗੀ ''ਤੇ ਚਰਚਾ ਕਰ ਰਹੇ ਹਨ। ਲੋਕਾਂ ਨੂੰ ਖ਼ਦਸ਼ੇ ਹਨ ਕਿ ਵੇਈ ਨੂੰ ਵੈਲਫੇਅਰ ਸਿਸਟਮ ਨੇ ਨਿਰਾਸ਼ ਕੀਤਾ ਹੈ।

ਇੱਕ ਟਿੱਪਣੀ ਵਿੱਚ ਲਿਖਿਆ ਗਿਆ ਹੈ, "ਇਹ ਸ਼ੰਘਾਈ ਲਈ ਸ਼ਰਮਨਾਕ ਗੱਲ ਹੈ ਕਿ ਉਨ੍ਹਾਂ ਦੀ ਦੇਖਭਾਲ ਨਹੀਂ ਕੀਤੀ ਗਈ।"

ਈਸੀਐੱਨਐੱਸ ਦੀ ਰਿਪੋਰਟ ਮੁਤਾਬਕ ਸ਼ੇਨ ਸਮਝਦੇ ਹਨ ਕਿ ਉਹ "ਸਖ਼ਤ ਵਾਤਾਵਰਣ" ਵਿੱਚ ਵੱਡੇ ਹੋਏ ਹਨ। ਪੜ੍ਹਨ ਲਈ ਉਹ ਕੂੜਾ ਚੁਗਦੇ ''ਜਿਵੇਂ ਕਿ ਸੰਤਰੇ ਦੇ ਛਿਲਕੇ ਅਤੇ ਟੁੱਟਿਆ ਹੋਇਆ ਕੱਚ'' ਜਿਸ ਨੂੰ ਵੇਚ ਕੇ ਕਿਤਾਬਾਂ ਖਰੀਦਦੇ ਸਨ।

ਕੂੜਾ ਚੁਗਣ ਦੀ ਆਦਤ ਉਨ੍ਹਾਂ ਦੇ ਨਾਲ ਹੀ ਰਹੀ ਹੈ, ਅਤੇ ਕੁਝ ਰਿਪੋਰਟਾਂ ਕਹਿੰਦੀਆਂ ਹਨ ਕਿ ਵੇਈ ਆਪਣੇ ਦਿਨ ਕੂੜਾ ਚੁਗ ਕੇ, ਪੜ੍ਹ ਕੇ, ਡਰਾਇੰਗ ਕਰ ਕੇ ਅਤੇ ਆਵਾਰਾ ਬਿੱਲੀਆਂ ਦੀ ਦੇਖਭਾਲ ਕਰਦਿਆਂ ਬਿਤਾਉਂਦੇ ਹਨ।

‘ਸਾਊਥ ਚਾਈਨਾ ਮਾਰਨਿੰਗ ਪੋਸਟ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਉਹ 2002 ਵਿੱਚ ਆਪਣੇ ਘਰੋਂ ਕੱਢੇ ਜਾਣ ਤੋਂ ਬਾਅਦ ਇਸੇ ਤਰ੍ਹਾਂ ਸੜਕਾਂ ''ਤੇ ਰਹਿ ਕੇ ਜੀਵਨ ਬਿਤਾ ਰਹੇ ਹਨ।

ਗਾਂਧੀ ਦੇ ਪ੍ਰਸ਼ੰਸਕ ਵੇਈ ਦਾ ਕਹਿਣਾ ਹੈ ਕਿ ਉਹ "ਇੱਕ ਸਖ਼ਤ ਜ਼ਿੰਦਗੀ ਜੀਉਣਾ ਚਾਹੁੰਦੇ ਹਨ" ਅਤੇ ਉਨ੍ਹਾਂ ਨੂੰ ਇਹੀ ਜੀਵਨ ਸ਼ੈਲੀ ਪਸੰਦ ਹੈ।

ਵੈਇਬੋ ''ਤੇ, ਲੋਕ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ। ਇੱਕ ਵਰਤੋਂਕਾਰ ਨੇ ਕਿਹਾ, “ਮੈਂ ਇਸ ਬਜ਼ੁਰਗ ਦੀ ਪ੍ਰਸ਼ੰਸਾ ਕਰਦਾ ਹਾਂ ਜੋ ਆਪਣੇ ਦਿਲ ਨਾਲ ਜੀਉਂਦਾ ਹੈ। ਕੋਈ ਵੀ ਅਜਿਹਾ ਸਮਾਜ, ਜਿਸ ਵਿੱਚ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੇ ਆਪ ਨੂੰ ਕਿਸੇ ਹੋਰ ਦੇ ਰੂਪ ਵਿੱਚ ਨਹੀਂ ਢਾਲਦਾ ਅਤੇ ਨਾ ਹੀ ਆਪਣੇ ਵਜੂਦ ਨਾਲ ਸਮਝੌਤਾ ਕਰਦਾ ਹੈ, ਪਰ ਆਪਣੀ ਹੋਂਦ ਦਾ ਨਿਰਮਾਣ ਕਰਦਾ ਹੈ- ਇਹ ਇੱਕ ਖ਼ਬਰ ਹੈ।”

ਵਾਤਾਵਰਣ ਨਾਲ ਪਿਆਰ ਅਤੇ ਸਾਦਾ ਜੀਵਨ ਜੀਉਣਾ ਵੇਈ ਲਈ ਵੱਡੇ ਪ੍ਰੇਰਣਾ ਸਰੋਤ ਹਨ। ਉਹ ਚਾਹੁੰਦੇ ਹਨ ਕਿ ਹੋਰ ਲੋਕ ਵੀ ਇਨ੍ਹਾਂ ਗੱਲਾਂ ਨੂੰ ਅਪਨਾਉਣ।

ਈਸੀਐੱਨਐਸ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ, "ਕਈ ਸਾਲਾਂ ਤੋਂ, ਇਹ ਮੇਰਾ ਸਿਧਾਂਤ ਹੈ ਕਿ ਲੋਕਾਂ ਨੂੰ ਬਿਨ੍ਹਾਂ ਸੋਚੇ ਸਮਝੇ ਅਤੇ ਗਲਤ ਤਰੀਕੇ ਨਾਲ ਚੀਜ਼ਾਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ।"

ਇਹ ਵੀ ਪੜ੍ਹੋ:

  • ਕੀ ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਤੇ ਊਧਮ ਸਿੰਘ ਕੰਬੋਜ ਹੋ ਸਕਦੇ ਨੇ?
  • ''ਵੋਟ ਨਾ ਦੇਣ ''ਤੇ 350 ਰੁਪਏ ਕੱਟੇ ਜਾਣ'' ਦਾ ਸੱਚ
  • ਕੀ ਮਨੋਹਰ ਪਰੀਕਰ ਦੇ ਭਰਾ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=xWw19z7Edrs&t=1s

https://www.youtube.com/watch?v=-_6O8Y0fImk

https://www.youtube.com/watch?v=MLC6fHV4zxo&t=59s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)