ਨਿਊਜ਼ੀਲੈਂਡ ਸ਼ੂਟਿੰਗ ''''ਚ 6 ਭਾਰਤੀਆਂ ਦੇ ਮਰਨ ਦਾ ਖਦਸ਼ਾ

03/15/2019 5:00:50 PM

Reuters

ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਹੋਈ ਸ਼ੂਟਿੰਗ ਵਿੱਚ ਛੇ ਭਾਰਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਨਿਊਜ਼ੀਲੈਂਡ ਵਿੱਚ ਇੰਡੀਅਨ ਹਾਈ ਕਮਿਸ਼ਨਰ ਸੰਜੀਵ ਕੋਹਲੀ ਨੇ ਬੀਬੀਸੀ ਦੇ ਵਿਨੀਤ ਖਰੇ ਨੂੰ ਇਹ ਜਾਣਕਾਰੀ ਦਿੱਤੀ।

ਸੰਜੀਵ ਨੇ ਕਿਹਾ, ''''ਫਿਲਹਾਲ ਅਧਿਕਾਰਤ ਤੌਰ ''ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਵੱਖ-ਵੱਖ ਸੂਤਰਾਂ ਜਿਵੇਂ ਕਿ ਹਸਪਤਾਲਾਂ ਅਤੇ ਕਮਿਊਨਿਟੀ ਸੈਂਟਰਜ਼ ਦੇ ਹਵਾਲੇ ਤੋਂ ਸਾਨੂੰ ਕੁਝ ਪਤਾ ਲੱਗਿਆ ਹੈ।''''

''''ਸ਼ੂਟਿੰਗ ਵਿੱਚ ਮਾਰੇ ਗਏ ਲੋਕਾਂ ਵਿੱਚ ਛੇ ਭਾਰਤੀ ਵੀ ਸਨ ਜਿਸ ਵਿੱਚ ਦੋ ਹੈਦਰਾਬਾਦ ਤੋਂ, ਇੱਕ ਗੁਜਰਾਤ ਤੇ ਇੱਕ ਪੂਣੇ ਤੋਂ ਸਨ। ਬਾਕੀ ਦੋ ਨਿਊਜ਼ੀਲੈਂਡ ਦੇ ਹੀ ਸਨ।''''

''''ਨਿਊਜ਼ੀਲੈਂਡ ਵਿੱਚ ਭਾਰਤੀਆਂ ਦੀ ਕੁੱਲ ਆਬਾਦੀ 30,000 ਦੇ ਕਰੀਬ ਹੈ।''''

ਇਹ ਵੀ ਪੜ੍ਹੋ:

  • ''ਮੈਂ ਪ੍ਰਾਰਥਨਾ ਕਰ ਰਿਹਾ ਸੀ ਇਸਦੀ ਬੰਦੂਕ ''ਚੋਂ ਗੋਲੀਆਂ ਮੁੱਕ ਜਾਣ''
  • ਨਿਊਜ਼ੀਲੈਂਡ ''ਚ ਮਸਜਿਦਾਂ ’ਚ ਚੱਲੀਆਂ ਗੋਲੀਆਂ, ਹੁਣ ਤੱਕ 49 ਮੌਤਾਂ
  • ''ਅੱਲਾਹ ਨੇ ਸਾਨੂੰ ਅੱਜ ਬਚਾ ਲਿਆ...''

ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਅਜਿਹੀ ਘਟਨਾ ਦੇ ਹੋਣ ਬਾਰੇ ਸੰਜੀਵ ਨੇ ਕਿਹਾ, ''''ਨਿਊਜ਼ੀਲੈਂਡ ਦੀ ਛਬੀ ਇੱਕ ਸ਼ਾਂਤੀ ਪਸੰਦ ਦੇਸ ਦੀ ਹੈ, ਇੱਥੋਂ ਦੇ ਲੋਕ ਦੂਜੇ ਧਰਮਾਂ ਦੀ ਇੱਜ਼ਤ ਕਰਦੇ ਹਨ, ਇਸ ਲਈ ਇੱਥੇ ਦੇ ਨਾਗਰਿਕ ਇਸ ਘਟਨਾ ਤੋਂ ਬੇਹੱਦ ਹੈਰਾਨ ਹੋਏ ਹਨ।''''

ਸੰਜੀਵ ਪਿਛਲੇ ਤਿੰਨ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਹਨ ਅਤੇ ਉਨ੍ਹਾਂ ਲਈ ਇਸ ਘਟਨਾ ''ਤੇ ਵਿਸ਼ਵਾਸ ਕਰਨਾ ਔਖਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਕਰਾਈਸਟਚਰਚ ਬਹੁਤ ਵੱਡਾ ਨਹੀਂ ਹੈ ਤੇ ਅਜਿਹਾ ਵੀ ਨਹੀਂ ਹੈ ਕਿ ਇਸ ਇਲਾਕੇ ਦਾ ਵਧ ਭਾਈਚਾਰਾ ਭਾਰਤੀ ਹੈ।

ਹਮਲਾਵਰਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ ਹਾਲਾਂਕਿ ਖ਼ਬਰਾਂ ਇਹ ਹਨ ਕਿ ਉਹ ਆਸਟਰੇਲੀਆ ਤੋਂ ਸਨ।

ਫਿਲਹਾਲ ਭਾਰਤੀਆਂ ਦੀ ਮਦਦ ਲਈ ਇੱਕ ਹੈਲਪਲਾਈਨ ਜਾਰੀ ਕੀਤੀ ਗਈ ਹੈ।

ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਜੋ ਵੀ ਕਹਿ ਰਹੀ ਹੈ, ਉਸ ਹਿਸਾਬ ਨਾਲ ਸਾਵਧਾਨੀ ਦੇ ਤੌਰ ''ਤੇ ਘਰਾਂ ਦੇ ਅੰਦਰ ਹੀ ਰਿਹਾ ਜਾਏ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=UiM_mu-viS0

https://www.youtube.com/watch?v=MLC6fHV4zxo&t=59s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)