ਨਿਊਜ਼ੀਲੈਂਡ ''''ਚ ਮਸਜਿਦ ਨੇੜੇ ਚੱਲੀਆਂ ਗੋਲੀਆਂ

03/15/2019 8:30:51 AM

Reuters
ਘਟਨਾ ਵਾਲੇ ਇਲਾਕੇ ''ਚ ਇੱਕ ਜ਼ਖਮੀ ਵਿਅਕਤੀ ਨੂੰ ਲਿਜਾਂਦੇ ਹੋਏ ਅਧਿਕਾਰੀ

ਨਿਊਜ਼ੀਲੈਂਡ ਦੇ ਕ੍ਰਾਇਸਟਚਰਚ ਸ਼ਹਿਰ ਵਿੱਚ ਅਲ-ਨੂਰ ਮਸਜਿਦ ਨੇੜੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਸਥਾਨਕ ਮੀਡੀਆ ਨੂੰ ਕਈ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਕਈ ਲੋਕ ਮਾਰੇ ਗਏ ਹਨ, ਹਾਲਾਂਕਿ ਇਸ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ।

ਭਾਰਤੀ ਸਮੇਂ ਅਨੁਸਾਰ 8 ਵਜੇ ਦੀ ਰਿਪੋਰਟ ਮੁਤਾਬਕ ਹਮਲਾਵਰ ਅਜੇ ਵੀ ਇਲਾਕੇ ਵਿੱਚ ਗੋਲੀਬਾਰੀ ਕਰ ਰਿਹਾ ਸੀ। ਘਟਨਾ ਸਭ ਤੋਂ ਪਹਿਲਾਂ 7 ਵਜੇ, ਨਿਊਜ਼ੀਲੈਂਡ ਦੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ, ਦੇ ਕਰੀਬ ਸਾਹਮਣੇ ਆਈ ਸੀ।

ਇਸ ਵੇਲੇ ਨਿਊਜ਼ੀਲੈਂਡ ਦੇ ਦੌਰੇ ''ਤੇ ਪਹੁੰਚੀ ਹੋਈ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵੀ ਇਸੇ ਮਸਜਿਦ ਵਿੱਚੋਂ ਹਮਲੇ ਤੋਂ ਬੱਚ ਕੇ ਨਿਕਲੀ, ਇਹ ਗੱਲ ਟੀਮ ਨਾਲ ਆਏ ਇੱਕ ਰਿਪੋਰਟਰ ਨੇ ਟਵਿੱਟਰ ਉੱਪਰ ਦੱਸੀ। ਅਜੇ ਤੱਕ ਖਬਰ ਤਾਂ ਇੱਕ ਹੀ ਸ਼ੂਟਰ ਦੀ ਹੈ ਪਰ ਬੰਗਲਾਦੇਸ਼ ਟੀਮ ਦੇ ਖਿਡਾਰੀ ਤਮੀਮ ਇਕਬਾਲ ਨੇ ਟਵੀਟ ਕਰ ਕੇ ਕਿਹਾ ਕਿ "ਸਾਰੀ ਟੀਮ ਸ਼ੂਟਰਾਂ ਤੋਂ ਬੱਚ ਗਈ"।

ਇਹ ਵੀ ਜ਼ਰੂਰ ਪੜ੍ਹੋ

  • ਮਸੂਦ ਅਜ਼ਹਰ ਦੇ ਫੜੇ ਜਾਣ ਤੇ ਛੱਡੇ ਜਾਣ ਦੀ ਪੂਰੀ ਕਹਾਣੀ
  • ਅੰਮ੍ਰਿਤਸਰ ਵਿੱਚ ਰਾਤ ਨੂੰ ਆਈਆਂ ਤੇਜ਼ ਆਵਾਜ਼ਾਂ, ਹੋਇਆ ਕੀ
  • ਕੀ ਤੁਹਾਨੂੰ ਹਵਾਈ ਜਹਾਜ਼ ''ਚ ਉੱਡਣ ਤੋਂ ਡਰ ਲਗਦਾ ਹੈ

ਮੋਹਨ ਇਬਰਾਹੀਮ ਨਾਂ ਦੇ ਵਿਅਕਤੀ ਨੇ ਇੱਕ ਸਥਾਨਕ ਅਖ਼ਬਾਰ ਨੂੰ ਦੱਸਿਆ, "ਪਹਿਲਾਂ ਸਾਨੂੰ ਲੱਗਿਆ ਕਿ ਕੋਈ ਬਿਜਲੀ ਦਾ ਝਟਕਾ ਹੈ ਪਰ ਫਿਰ ਲੋਕ ਭੱਜਣ ਲੱਗੇ। ਮੇਰੇ ਕੁਝ ਦੋਸਤ ਅਜੇ ਵੀ ਅੰਦਰ ਹੀ ਹਨ।"

ਪੁਲਿਸ ਇਸ ਨੂੰ "ਸੰਜੀਦਾ ਘਟਨਾ" ਆਖ ਰਹੀ ਹੈ ਪਰ ਅਜੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਦੱਸਿਆ ਕਿ ਸਕੂਲ ਬੰਦ ਕਰਵਾ ਦਿੱਤੇ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਨੇੜਲੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)