ਮੁੰਬਈ ਵਿੱਚ ਪੁੱਲ ਡਿੱਗਿਆ, 5 ਦੀ ਮੌਤ ਤੇ 34 ਜ਼ਖਮੀ - ਪੰਜ ਅਹਿਮ ਖ਼ਬਰਾਂ

03/15/2019 8:00:50 AM

BBC
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਵੀਰਵਾਰ ਸਵੇਰੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਫਿਰ ਵੀ ਲੋਕ ਬ੍ਰਿਜ ਦਾ ਇਸਤੇਮਾਲ ਕਰ ਰਹੇ ਸਨ

ਮੁੰਬਈ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਰੇਲਵੇ ਸਟੇਸ਼ਨ ਨੇੜੇ ਇੱਕ ਫੁੱਟ-ਓਵਰ ਬ੍ਰਿਜ ਦੇ ਡਿੱਗਣ ਨਾਲ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋਈ ਹੈ ਅਤੇ 34 ਲੋਕ ਜ਼ਖ਼ਮੀ ਹੋਏ ਹਨ।

ਇਹ ਹਾਦਸਾ ਵੀਰਵਾਰ ਸ਼ਾਮ ਨੂੰ 7.30 ਵਜੇ ਹੋਇਆ ਅਤੇ ਉਸ ਵੇਲੇ ਲੋਕਾਂ ਦੀ ਕਾਫੀ ਭੀੜ ਹੁੰਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬ੍ਰਿਜ ਦਾ ਇੱਕ ਹਿੱਸਾ ਡਿੱਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਵੀਰਵਾਰ ਸਵੇਰੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਫਿਰ ਵੀ ਲੋਕ ਬ੍ਰਿਜ ਦਾ ਇਸਤੇਮਾਲ ਕਰ ਰਹੇ ਸਨ।

ਮੌਕੇ ਤੇ ਮੌਜੂਦ ਬੀਬੀਸੀ ਪੱਤਰਕਾਰ ਮਯੂਰੇਸ਼ ਕੋਣੂਰ ਦਾ ਕਹਿਣਾ ਹੈ ਕਿ ਪੁੱਲ ਦਾ ਕੁਝ ਹਿੱਸਾ ਡਿੱਗ ਗਿਆ ਸੀ ਪਰ ਪੂਰਾ ਹੀ ਹੁਣ ਡੇਗ ਦਿੱਤਾ ਗਿਆ ਹੈ। ਪੁੱਲ ਦਾ ਢਾਂਚਾ ਮੌਜੂਦ ਹੈ। ਹੁਣ ਇਹ ਦੇਖਣਾ ਹੋਵੇਗਾ ਕਿ, ਕੀ ਇਸ ਢਾਂਚੇ ''ਤੇ ਮੁੜ ਪੁੱਲ ਦੀ ਉਸਾਰੀ ਹੋ ਸਕਦੀ ਹੈ ਜਾਂ ਨਹੀਂ।

ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਇਸ ਮਾਮਲੇ ਵਿੱਚ ਉੱਚ-ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।

https://twitter.com/CMOMaharashtra/status/1106235764889829376

ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਮੁਆਵਾਜ਼ਾ ਦੇਣ ਦਾ ਐਲਾਨ ਕੀਤਾ ਹੈ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਅਤੇ ਮੁਫ਼ਤ ਇਲਾਜ ਦੇਣ ਦੀ ਵੀ ਗੱਲ ਕੀਤੀ ਹੈ।

ਇਹ ਵੀ ਜ਼ਰੂਰ ਪੜ੍ਹੋ

  • ''1947 ''ਚ ਤਾਂ ਅਸੀਂ ਦਸ ਲੱਖ ਬੰਦੇ ਟੈਂਕਾਂ ਤੋਪਾਂ ਤੋਂ ਬਿਨਾਂ ਹੀ ਮਾਰ ਦਿੱਤੇ''
  • ਜਦੋਂ 124 ਭਾਰਤੀ ਜਵਾਨਾਂ ਨੇ 1000 ਚੀਨੀਆਂ ਦਾ ਮੁਕਾਬਲਾ ਕੀਤਾ
  • ''ਉਨ੍ਹਾਂ 40 ਮਾਰੇ ਅਸੀਂ 400...ਇਹ ਸਿਲਸਿਲਾ ਕਿੰਨੇ ਘਰ ਉਜਾੜੇਗਾ''

ਕੀ ਸ਼ੀਲਾ ਦਿਕਸ਼ਿਤ ਨੇ ਕੀਤੀ ਮੋਦੀ ਦੀ ਹਮਾਇਤ?

ਕਾਂਗਰਸ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੇ ਇੱਕ ਬਿਆਨ ਨੂੰ ਪੀਐੱਮ ਮੋਦੀ ਦੇ ਹਮਾਇਤ ਵਿੱਚ ਦਿੱਤਾ ਦੱਸਿਆ ਜਾ ਰਿਹਾ ਹੈ।

ਸ਼ੀਲਾ ਨੇ ਨਿਊਜ਼ 18 ਨੂੰ ਇੱਕ ਇੰਟਰਵਿਊ ਦਿੱਤਾ। ਉਸ ਇੰਟਰਵਿਊ ਵਿੱਚ ਇੱਕ ਸਵਾਲ ਤੇ ਦਿੱਤਾ ਉਨ੍ਹਾਂ ਦ ਜਵਾਬ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇੰਟਰਵਿਊ ਵਿੱਚ ਸ਼ੀਲਾ ਦਿਕਸ਼ਿਤ ਨੇ ਕਿਹਾ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ “ਵਰਗੇ ਸ਼ਾਇਦ ਮਜ਼ਬੂਤ ਨਹੀਂ ਸਨ” ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੋਦੀ ਵੱਲੋਂ ਇਹ ਸਭ ਸਿਆਸਤ ਲਈ ਕੀਤਾ ਜਾ ਰਿਹਾ ਹੈ।

ਇਹ ਵੀ ਜ਼ਰੂਰ ਪੜ੍ਹੋ

  • ਭਾਰਤ ਨੂੰ ਏਅਰ ਸਟ੍ਰਾਈਕ ਤੋਂ ਕੀ ਹਾਸਿਲ ਹੋਇਆ
  • ''ਟੀਵੀ ਦੇ ਤੋਤੇ ਭਾਰਤ-ਪਾਕ ਨੂੰ ਪਾਗਲ ਬਣਾ ਰਹੇ ਹਨ''
  • ਫਾਜ਼ਿਲਕਾ ਦੇ ਕੱਲਰਖੇੜਾ ਪਿੰਡ ’ਤੇ ਡਿੱਗਿਆ ਗੋਲਾ ਕਿੱਥੋਂ ਆਇਆ

ਇੰਟਰਵਿਊ ਵਿੱ ਜਦੋਂ ਸ਼ੀਲਾ ਦਿਕਸ਼ਿਤ ਨੂੰ ਕੌਮੀ ਸੁਰੱਖਿਆ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਭਾਰਤ ਹਮੇਸ਼ਾ ਸੁਰੱਖਿਅਤ ਰਿਹਾ ਹੈ।

ਮੀਡੀਆ ਵਿੱਚ ਸ਼ੀਲਾ ਦਿਕਸ਼ਿਤ ਦੇ ਇਸ ਬਿਆਨ ਬਾਰੇ ਕਈ ਪ੍ਰਤੀਕਿਰਿਆਵਾਂ ਆਉਣ ਲਗੀਆਂ।

ਸਭ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, "ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਕਾਂਗਰਸ ਮੋਦੀ ਜੀ ਨੂੰ ਮੁੜ ਪੀਐੱਮ ਬਣਾਉਣ ਲਈ ਕੰਮ ਕਰ ਰਹੀ ਹੈ।"

ਸ਼ੀਲਾ ਦਿਕਸ਼ਿਤ ਨੇ ਵੀ ਸਫ਼ਾਈ ਦਿੱਤੀ, ਕਿਹਾ, "ਮੀਡੀਆ ਮੇਰੇ ਇੰਟਰਵਿਊ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ। ਮੈਂ ਕਿਹਾ ਸੀ ਕਿ ਕੁਝ ਲੋਕਾਂ ਨੂੰ ਲਗ ਸਕਦਾ ਹੈ ਕਿ ਮੋਦੀ ਅੱਤਵਾਦ ਲਈ ਮਜ਼ਬੂਤ ਹਨ ਪਰ ਮੈਨੂੰ ਲਗਦਾ ਹੈ ਕਿ ਇਹ ਇੱਕ ਚੋਣ ਤਮਾਸ਼ਾ ਹੈ।"

ਅੰਮ੍ਰਿਤਸਰ ਵਿੱਚ ਰਾਤ ਨੂੰ ਆਈਆਂ ਤੇਜ਼ ਆਵਾਜ਼ਾਂ, ਕਈ ਅਫ਼ਵਾਹਾਂ

ਅੰਮ੍ਰਿਤਸਰ ਵਿੱਚ ਬੁੱਧਵਾਰ, 14 ਮਾਰਚ ਦੀ ਰਾਤ ਨੂੰ ਇੱਕ ਤੋਂ ਡੇਢ ਵਜੇ ਦੇ ਵਿਚਾਲੇ ਦੋ ਤੇਜ਼ ਆਵਾਜ਼ਾਂ ਸੁਣੀਆਂ ਗਈਆਂ ਅਤੇ ਇਸ ਤੋਂ ਬਾਅਦ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ।

ਅਜੇ ਤੱਕ ਇਹ ਸਾਫ ਨਹੀਂ ਹੈ ਕਿ ਆਵਾਜ਼ਾਂ ਕਿੱਥੋਂ ਆਈਆਂ। ਪੁਲਿਸ ਕਮਿਸ਼ਨਰ ਐੱਸ.ਐੱਸ. ਸ਼੍ਰੀਵਾਸਤਵ ਨੇ ਦੱਸਿਆ, "ਮੈਂ ਵੀ ਆਵਾਜ਼ ਸੁਣੀ, ਸਾਰੇ ਸ਼ਹਿਰ ''ਚ ਪਤਾ ਕਰਵਾਇਆ, ਕਿਤੋਂ ਵੀ ਕੋਈ ਅਣਹੋਣੀ ਘਟਨਾ ਦੀ ਜਾਣਕਾਰੀ ਨਹੀਂ ਹੈ।"

ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਕਿਹਾ, "ਸੋਸ਼ਲ ਮੀਡੀਆ ਉੱਪਰ ਲੋਕ ਕਈ ਗੱਲਾਂ ਕਰ ਰਹੇ ਹਨ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕਦੀ।"

ਇਹ ਵੀ ਜ਼ਰੂਰ ਪੜ੍ਹੋ

  • ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨਣ ਦਾ ਯਤਨ ਰੁਕਿਆ
  • ਅਸਤੀਫ਼ੇ ਮਗਰੋਂ ਵੀ ਖਹਿਰਾ ਤੇ ਫੂਲਕਾ ਕਿਉਂ ਹਨ ਵਿਧਾਇਕ
  • ''ਮੋਦੀ ਦੂਜਿਆਂ ਨੂੰ ਸ਼ੀਸ਼ਾ ਵਿਖਾਉਂਦੇ ਨੇ ਆਪ ਨਹੀਂ ਵੇਖਦੇ''

ਕਰਤਾਰਪੁਰ ਲਾਂਘਾ: ਭਾਰਤ, ਪਾਕਿਸਤਾਨ ਵਿੱਚ ਹੋਈ ਪ੍ਰਕਿਰਿਆ ਬਾਰੇ ਚਰਚਾ

ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਦੋਹਾਂ ਦੇਸਾਂ ਦੇ ਵਫਦਾਂ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਪਲਾਨਿੰਗ ਲਈ ਮੀਟਿੰਗ ਹੋਈ।

ਇਸ ਮੀਟਿੰਗ ਤੋਂ ਬਾਅਦ ਦੋਹਾਂ ਦੇਸਾਂ ਵੱਲੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ।

ਇਸ ਬਿਆਨ ਵਿੱਚ ਕਿਹਾ, ਇਹ ਪਹਿਲੀ ਮੀਟਿੰਗ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੇ ਪੂਰੀ ਪ੍ਰਕਿਰਿਆ ਦੇ ਤੌਰ ਤਰੀਕਿਆਂ ਬਾਰੇ ਚਰਚਾ ਹੋਈ। ਇਹ ਪੂਰੀ ਚਰਚਾ ਸੁਹਾਰਦ ਭਰੇ ਮਾਹੌਲ ਵਿੱਚ ਹੋਈ।

ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਦੋਹਾਂ ਦੇਸਾਂ ਵਿਚਾਲੇ ਇਸ ਬਾਰੇ ਵਿਸਥਾਰ ਨਾਲ ਚਰਚਾ ਹੋਈ ਤਾਂ ਜੋ ਕਰਤਾਰਪੁਰ ਕੌਰੀਡੋਰ ਨੂੰ ਸਹੀ ਵਕਤ ''ਤੇ ਖੋਲ੍ਹਿਆ ਜਾਵੇ।

ਪਿਛਲੇ ਸਾਲ ਨਵੰਬਰ ਵਿੱਚ ਦੋਵੇਂ ਦੇਸ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਨੂੰ ਤਿਆਰ ਹੋਏ ਸਨ।

ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇੱਹ ਦੱਸਿਆ ਜਾ ਰਿਹਾ ਹੈ ਕਿ 40 ਫੀਸਦ ਕੰਮ ਪੂਰਾ ਹੋ ਚੁੱਕਾ ਹੈ। ਕਰਤਾਰਪੁਰ ਸਾਹਿਬ ਦੇ ਗ੍ਰੰਥੀ ਗੋਬਿੰਦ ਸਿੰਘ ਅਨੁਸਾਰ, "ਪ੍ਰਾਰਥਨਾ ਹਾਲ, ਯਾਤਰੀਆਂ ਦੇ ਠਹਿਰਣ ਲਈ ਕਮਰੇ ਅਤੇ ਲੰਗਰ ਦੀ ਰਸੋਈ, ਇਨ੍ਹਾਂ ਸਭ ਨੂੰ ਵੱਡਾ ਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।"

ਇਹ ਗੁਰਦੁਆਰਾ ਸਿੱਖਾਂ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚ ਗਿਣਿਆ ਜਾਂਦਾ ਹੈ। ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦੇ ਅੰਤਿਮ ਸਾਲ ਇੱਥੇ ਹੀ ਬਿਤਾਏ ਅਤੇ 16ਵੀਂ ਸਦੀ ਵਿੱਚ ਉਨ੍ਹਾਂ ਦੇ ਜੀਵਨ ਦਾ ਅੰਤ ਵੀ ਇੱਥੇ ਹੀ ਹੋਇਆ ਸੀ।

ਨਿਊਜ਼ੀਲੈਂਡ ''ਚ ਮਸਜਿਦ ਨੇੜੇ ਚੱਲੀਆਂ ਗੋਲੀਆਂ

ਨਿਊਜ਼ੀਲੈਂਡ ਦੇ ਕ੍ਰਾਇਸਟਚਰਚ ਸ਼ਹਿਰ ਵਿੱਚ ਇੱਕ ਮਸਜਿਦ ਨੇੜੇ ਗੋਲੀ ਚੱਲਣ ਦੀ ਖ਼ਬਰ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਦੇ ਕਰੀਬ ਮਿਲੀ।

ਸ਼ੰਕ ਸਮੇਂ ਅਨੁਸਾਰ ਦੁਪਹਿਰ ਦੋ ਵਜੇ ਦੀ ਇਸ ਗੋਲੀਬਾਰੀ ਨੂੰ ਪੁਲਿਸ ਇਸ ਨੂੰ "ਸੰਜੀਦਾ ਘਟਨਾ" ਆਖ ਰਹੀ ਹੈ ਪਰ ਅਜੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਦੱਸਿਆ ਕਿ ਸਕੂਲ ਬੰਦ ਕਰਵਾ ਦਿੱਤੇ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਨੇੜਲੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਘਟਨਾ ਸ਼ਹਿਰ ਦੇ ਡੀਨ ਐਵਿਨਿਊ ਇਲਾਕੇ ਵਿੱਚ ਅਲ-ਨੂਰ ਮਸਜਿਦ ਕੋਲ ਹੋਈ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ

https://www.youtube.com/watch?v=xWw19z7Edrs

https://www.youtube.com/watch?v=p4in7W5SsQw&t=723s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)