ਕੀ ਨਹਿਰੂ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਸਦੱਸਤਾ ਚੀਨ ਨੂੰ ਦੇ ਦਿੱਤੀ ਸੀ?

03/14/2019 8:45:52 PM

Getty Images
ਭਾਜਪਾ ਨੇ ਕਿਹਾ ਹੈ ਕਿ ਭਾਰਤ ਨੂੰ ਯੂਐਨ ਵਿੱਚ ਸਥਾਈ ਸਦੱਸਿਅਤਾ ਮਿਲ ਰਹੀ ਸੀ ਪਰ ਨਹਿਰੂ ਨੇ ਮਨਾ ਕਰ ਦਿੱਤਾ ਸੀ

ਚੀਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ''ਗਲੋਬਲ ਅੱਤਵਾਦੀ'' ਘੋਸ਼ਿਤ ਨਹੀਂ ਹੋਣ ਦਿੱਤਾ।

ਸੰਯੁਕਤ ਰਾਸ਼ਟਰ ਦੇ ਸੁਰੱਖਿਆ ਪਰਿਸ਼ਦ ਵਿੱਚ ਚੀਨ ਦੀ ਸਥਾਈ ਸਦੱਸਤਾ ਹੈ ਅਤੇ ਉਨ੍ਹਾਂ ਨੇ ਫਰਾਂਸ ਦੇ ਪ੍ਰਸਤਾਵ ''ਤੇ ਵੀਟੋ ਕਰ ਦਿੱਤਾ।

ਚੀਨ ਨੇ ਅਜਿਹਾ ਚੌਥੀ ਵਾਰ ਕੀਤਾ ਹੈ ਅਤੇ ਇਹ ਭਾਰਤ ਲਈ ਵੱਡਾ ਝਟਕਾ ਹੈ। ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਨੇ ਸੀਆਰਪੀਐਫ ਦੇ ਇੱਕ ਕਾਫਿਲੇ ''ਤੇ ਆਤਮਘਾਤੀ ਹਮਲਾ ਕਰ ਕੇ 40 ਜਵਾਨਾਂ ਦੀ ਜਾਨ ਲੈ ਲਈ ਸੀ।

ਜੈਸ਼ ਨੇ ਖੁਦ ਇਸ ਹਮਲੇ ਦੀ ਜ਼ਿੰਮਾਵਰੀ ਲਈ ਸੀ ਤੇ ਉਮੀਦ ਸੀ ਕਿ ਇਸ ਵਾਰ ਚੀਨ ਮਸੂਦ ਅਜ਼ਹਰ ਦੇ ਮਾਮਲੇ ''ਤੇ ਭਾਰਤ ਨਾਲ ਖੜਾ ਹੋਵੇਗਾ।

ਭਾਰਤ ਨੇ ਚੀਨ ਦੇ ਰਵੱਈਏ ''ਤੇ ਦੁੱਖ ਜਤਾਇਆ ਹੈ।

ਦੂਜੀ ਤਰਫ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ''''ਕਮਜ਼ੋਰ ਮੋਦੀ ਸ਼ੀ ਜਿਨਪਿੰਗ ਤੋਂ ਡਰੇ ਹੋਏ ਹਨ, ਚੀਨ ਨੇ ਭਾਰਤ ਖਿਲਾਫ ਕਦਮ ਚੁੱਕਿਆ ਤਾਂ ਮੋਦੀ ਦੇ ਮੁੰਹ ''ਚੋਂ ਇੱਕ ਸ਼ਬਦ ਨਹੀਂ ਨਿਕਲਿਆ।''''

ਇਹ ਵੀ ਪੜ੍ਹੋ:

  • ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨਣ ਦਾ ਯਤਨ ਰੁਕਿਆ
  • ਸਮਝੌਤਾ ਟਰੇਨ ਧਮਾਕਾ: ਕੌਣ ਹੈ ਪਾਕ ਦੀ ਰਾਹਿਲਾ
  • ''ਮੋਦੀ ਦੂਜਿਆਂ ਨੂੰ ਸ਼ੀਸ਼ਾ ਵਿਖਾਉਂਦੇ ਨੇ ਆਪ ਨਹੀਂ ਵੇਖਦੇ''

ਰਾਹੁਲ ਗਾਂਧੀ ਦੀ ਇਸ ਟਿੱਪਣੀ ਬਾਰੇ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਦੇਸ ਮੁਸ਼ਕਿਲ ਵਿੱਚ ਹੁੰਦਾ ਹੈ ਤਾਂ ਰਾਹੁਲ ਗਾਂਧੀ ਨੂੰ ਖੁਸ਼ੀ ਕਿਉਂ ਹੁੰਦੀ ਹੈ।

2004 ਵਿੱਚ ਪ੍ਰਸਾਦ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਦੌਰਾਨ ''ਦਿ ਹਿੰਦੂ'' ਦੀ ਇੱਕ ਰਿਪੋਰਟ ਦੀ ਕਾਪੀ ਦਿਖਾਉਂਦੀਆਂ ਕਿਹਾ ਸੀ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਸੰਯੁਕਤ ਰਾਸ਼ਟਰ ਦੀ ਸੀਟ ਲੈਣ ਤੋਂ ਮਨਾ ਕਰ ਦਿੱਤਾ ਸੀ ਅਤੇ ਚੀਨ ਨੂੰ ਇਹ ਸੀਟ ਦਿਲਵਾ ਦਿੱਤੀ ਸੀ।

''ਦਿ ਹਿੰਦੂ'' ਦੀ ਰਿਪੋਰਟ ਵਿੱਚ ਕਾਂਗਰਸ ਆਗੂ ਅਤੇ ਸੰਯੁਕਤ ਰਾਸ਼ਟਰ ਵਿੱਚ ਮਹਾਸਚਿਵ ਰਹੇ ਸ਼ਸ਼ੀ ਥਰੂਰ ਦੀ ਕਿਤਾਬ ''ਨਹਿਰੂ-ਦਿ ਇਨਵੈਨਸ਼ਨ ਆਫ ਇੰਡੀਆ'' ਦਾ ਹਵਾਲਾ ਦਿੱਤਾ ਗਿਆ ਹੈ।

ਕਿਤਾਬ ਵਿੱਚ ਸ਼ਸ਼ੀ ਥਰੂਰ ਨੇ ਲਿਖਿਆ ਹੈ ਕਿ ਭਾਰਤੀ ਰਾਜਨਿਯਕਾਂ ਨੇ ਉਹ ਫਾਈਲ ਵੇਖੀ ਸੀ ਜਿਸ ''ਤੇ ਨਹਿਰੂ ਦੇ ਇੰਕਾਰ ਦਾ ਜ਼ਿਕਰ ਸੀ।

ਨਹਿਰੂ ਨੂੰ ਮਿਲਿਆ ਸੀ ਸਦੱਸ ਬਣਨ ਦਾ ਪ੍ਰਸਤਾਵ?

ਥਰੂਰ ਮੁਤਾਬਕ ਨਹਿਰੂ ਨੇ ਯੂਐਨ ਦੀ ਸੀਟ ਤਾਈਵਾਨ ਤੋਂ ਬਾਅਦ ਚੀਨ ਨੂੰ ਦੇਣ ਦੀ ਵਕਾਲਤ ਕੀਤੀ ਸੀ।

ਹਾਲਾਂਕਿ ਕਈ ਲੋਕ ਮੰਨਦੇ ਹਨ ਕਿ ਜੋ ਇਸ ਲਈ ਨਹਿਰੂ ਦੀ ਨਿੰਦਾ ਕਰਦੇ ਹਨ ਉਹ ਕੁਝ ਗੱਲਾਂ ਲੁਕਾਉਂਦੇ ਹਨ।

ਸੰਯੁਕਟ ਰਾਸ਼ਟਰ 1945 ਵਿੱਚ ਬਣਿਆ ਸੀ ਇਸ ਨਾਲ ਜੁੜੇ ਸੰਗਠਨ ਉਦੋਂ ਆਕਾਰ ਹੀ ਲੈ ਰਹੇ ਸਨ।

1945 ਵਿੱਚ ਜਦੋਂ ਸੁਰੱਖਿਆ ਪਰਿਸ਼ਦ ਦੇ ਸਦੱਸ ਬਣਾਏ ਗਏ ਉਦੋਂ ਭਾਰਤ ਆਜ਼ਾਦ ਵੀ ਨਹੀਂ ਹੋਇਆ ਸੀ।

27 ਦਸੰਬਰ, 1955 ਨੂੰ ਨਹਿਰੂ ਨੇ ਸੰਸਦ ਵਿੱਚ ਇਸ ਗੱਲ ਨੂੰ ਖਾਰਿਜ ਕਰ ਦਿੱਤਾ ਸੀ ਕਿ ਭਾਰਤ ਨੂੰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਸਦੱਸ ਬਣਨ ਦਾ ਕੋਈ ਗੈਰ-ਰਸਮੀ ਪ੍ਰਸਤਾਵ ਮਿਲਿਆ ਸੀ।

Getty Images
ਕੀ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿੱਚ ਚੀਨ ਨੂੰ ਸ਼ਾਮਲ ਕੀਤੇ ਜਾਣ ਦਾ ਵੱਡਾ ਸਮਰਥਕ ਸੀ?

ਕਿਹਾ ਜਾਂਦਾ ਹੈ ਕਿ 1950 ਵਿੱਚ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿੱਚ ਚੀਨ ਨੂੰ ਸ਼ਾਮਲ ਕੀਤੇ ਜਾਣ ਦਾ ਇੱਕ ਵੱਡਾ ਸਮਰਥਕ ਸੀ।

ਉਸ ਵੇਲੇ ਇਹ ਸੀਟ ਤਾਈਵਾਨ ਕੋਲ੍ਹ ਸੀ।

ਸੰਯੁਕਤ ਰਾਸ਼ਟਰ ਨੇ ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਇਹ ਸੀਟ ਦੇਣ ਤੋਂ ਮਨਾ ਕਰ ਦਿੱਤਾ ਸੀ।

ਸ਼ਸ਼ੀ ਥਰੂਰ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੀ ਸੀ ਜਿਨ੍ਹਾਂ ਨੇ ਸੰਯੁਕਟ ਰਾਸ਼ਟਰ ਵਿੱਚ ਸਥਾਈ ਸਦੱਸ ਬਣਾਏ ਜਾਣ ਨੂੰ ਲੈ ਕੇ ਪੀਪਲਜ਼ ਰਿਪਬਲਿਕ ਆਫ ਚਾਈਨਾ ਦੀ ਵਕਾਲਤ ਕੀਤੀ ਸੀ।

ਇਹ ਵੀ ਪੜ੍ਹੋ:

  • ਜਦੋਂ ਜਵਾਹਰ ਲਾਲ ਨਹਿਰੂ ਨੇ ਕੱਢ ਲਈ ਪਿਸਤੌਲ
  • ਕਿਸ ਨੇ ਖਿੱਚੀ ਸੀ ਪੰ. ਨਹਿਰੂ ਦੀ ਇਹ ਤਸਵੀਰ?
  • ਨਹਿਰੂ ਨੇ ਕਿਉਂ ਕੀਤਾ ਸੀ ਫਲਸਤੀਨ ਦੀ ਵੰਡ ਦਾ ਵਿਰੋਧ

ਕੁਝ ਲੋਕਾਂ ਦਾ ਮੰਨਣਾ ਹੈ ਕਿ ਨਹਿਰੂ ਨੇ 1950 ਵਿੱਚ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੇ ਮੱਦੇਨਜ਼ਰ ਮਾਓ ਨੂੰ ਖੁਸ਼ ਕਰਨ ਲਈ ਅਜਿਹਾ ਕੀਤਾ ਸੀ।

ਕੁਝ ਲੋਕ ਕੌਮਾਂਤਰੀ ਸਬੰਧਾਂ ਨੂੰ ਲੈ ਕੇ ਇਸ ਨੂੰ ਨਹਿਰੂ ਦੀ ਕਮੀ ਦੇ ਤੌਰ ''ਤੇ ਵੇਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤਾਕਤ ਮਾਇਨੇ ਰੱਖਦੀ ਹੈ ਤੇ ਇਸ ਦੇ ਲਈ ਸਮਝਦਾਰੀ ਨਾਲ ਕੰਮ ਲੈਣ ਦੀ ਲੋੜ ਹੁੰਦੀ ਹੈ।

''ਦਿ ਡਿਪਲੋਮੈਟ'' ਨੇ ਆਪਣੀ ਇੱਕ ਰਿਪੋਰਟ ਵਿੱਚ ਲਿਖਿਆ ਹੈ, ''''ਲੋਕ ਨਹਿਰੂ ਦੇ ਫੈਸਲੇ ਨੂੰ ਸਮਝਣ ਵਿੱਚ ਅਸਫਲ ਰਹੇ ਹਨ।''''

''''ਉਨ੍ਹਾਂ ਨੂੰ ਨਹੀਂ ਪਤਾ ਕਿ ਨਹਿਰੂ ਇਤਿਹਾਸ ਬਾਰੇ ਬਹੁਤ ਪੜ੍ਹਦੇ ਸੀ ਅਤੇ ਦੇਸਾਂ ਵਿਚਾਲੇ ਸ਼ਕਤੀ ਦਾ ਸੰਤੁਲਨ ਉਨ੍ਹਾਂ ਲਈ ਕਾਫੀ ਅਹਿਮ ਸੀ।''''

''ਪੀਪਲਜ਼ ਰਿਪਬਲਿਕ ਆਫ ਚਾਈਨਾ ਕੋਈ ਸਾਧਾਰਣ ਸ਼ਕਤੀ ਨਹੀਂ''

ਉਨ੍ਹਾਂ ਨੇ ਅੱਗੇ ਲਿਖਿਆ, ''''ਨਹਿਰੂ ਦੇ ਰੁੱਖ ਨੂੰ ਸਮਝਣ ਲਈ 20ਵੀਂ ਸਦੀ ਵਿੱਚ ਜਾਣਾ ਪਏਗਾ। ਉਸ ਸਮੇਂ ਦੀ ਸਿਆਸਤ ਤੋਂ ਨਹਿਰੂ ਨੇ ਇਹ ਮੰਨਿਆ ਕਿ ਵੱਡੀਆਂ ਸ਼ਕਤੀਆਂ ਨੂੰ ਆਪਣੇ ਦੋਸਤਾਂ ਤੋਂ ਦੂਰ ਨਹੀਂ ਰਹਿਣਾ ਚਾਹੀਦਾ ਬਲਕਿ ਉਨ੍ਹਾਂ ਨੂੰ ਕੌਮਾਂਤਰੀ ਸੰਗਠਨਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।''''

ਨਹਿਰੂ ਇਸ ਗੱਲ ਨੂੰ ਲੈ ਕੇ ਸਾਫ ਸਨ ਕਿ ਪੀਪਲਜ਼ ਰਿਪਬਲਿਕ ਆਫ ਚਾਈਨਾ ਕੋਈ ਸਾਧਾਰਣ ਸ਼ਕਤੀ ਨਹੀਂ ਹੈ।

''ਦਿ ਡਿਪਲੋਮੈਟ'' ਵਿੱਚ ਲਿਖਿਆ ਗਿਆ, ''''ਨਹਿਰੂ ਦਾ ਮੰਨਣਾ ਸੀ ਕਿ ਜੇ ਸੰਯੁਕਤ ਰਾਸ਼ਟਰ ਤੋਂ ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਬਾਹਰ ਰੱਖਿਆ ਗਿਆ ਤਾਂ ਯੁਐਨ ਦੇ ਫੈਸਲਿਆਂ ਦਾ ਚੀਨ ''ਤੇ ਕੋਈ ਅਸਰ ਨਹੀਂ ਪਵੇਗਾ।''''

https://twitter.com/BJP4India/status/1106142106341408769

ਪਿਛਲੇ ਕੁਝ ਦਿਨਾਂ ਤੋਂ ਸੰਯੁਕਟ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਸੀਟ ਨੂੰ ਲੈ ਕੇ ਭਾਰਤ ਲਗਾਤਾਰ ਮੰਗ ਕਰ ਰਿਹਾ ਹੈ।

ਭਾਰਤ ਦੇ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਸਮੇਤ ਦੁਨੀਆਂ ਭਰ ਦੇ ਵੱਖ-ਵੱਖ ਮੰਚਾਂ ''ਤੇ ਇਸ ਲਈ ਕੋਸ਼ਿਸ਼ਾਂ ਵੀ ਕੀਤੀਆਂ ਹਨ ਤਾਂ ਜੋ ਕੌਮਾਂਤਰੀ ਭਾਈਚਾਰਿਆਂ ਅੱਗੇ ਸਥਾਈ ਸਦੱਸ ਦੇ ਤੌਰ ''ਤੇ ਭਾਰਤ ਦੀ ਸਮਰੱਥਾ ਜਤਾਈ ਜਾਏ।

ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਵਰਗੇ ਸ਼ਕਤੀਸ਼ਆਲੀ ਦੇਸਾਂ ਨੇ ਭਾਰਤ ਦੀ ਸਦੱਸਤਾ ਨੂੰ ਲੈ ਕੇ ਕਈ ਮੌਕਿਆਂ ''ਤੇ ਆਪਣਾ ਸਮਰਥਨ ਵੀ ਦਿੱਤਾ ਹੈ।

ਇਹ ਵੀ ਪੜ੍ਹੋ:

  • ''ਟੀਵੀ ਦੇ ਤੋਤੇ ਭਾਰਤ-ਪਾਕ ਨੂੰ ਪਾਗਲ ਬਣਾ ਰਹੇ ਹਨ''
  • ਭਾਰਤ ਨੂੰ ਏਅਰ ਸਟ੍ਰਾਈਕ ਤੋਂ ਕੀ ਹਾਸਿਲ ਹੋਇਆ
  • ਬਾਲਾਕੋਟ ਦੇ ਹਮਲੇ ''ਚ ਕਿੰਨੇ ਮਰੇ ਤੇ ਕਿੰਨਾ ਨੁਕਸਾਨ ਹੋਇਆ

ਹਾਲਾਂਕਿ ਚੀਨ ਇਸ ਦਾ ਸਖਤ ਵਿਰੋਧੀ ਰਿਹਾ ਹੈ।

ਦੋਵੇਂ ਦੇਸ ਵਿਤਕਾਰ ਇੱਕ ਲੰਬੀ ਵਿਵਾਦਿਤ ਸੀਮਾ ਨੂੰ ਹੈ ਅਤੇ 2017 ਵਿੱਚ ਹੀ ਦੋਹਾਂ ਦੇਸਾਂ ਵਿਚਾਲੇ ਜੰਗਬੰਦੀ ਵਰਗੀ ਸਥਿਤਿ ਪੈਦਾ ਹੋਈ ਸੀ।

ਭਾਰਤ ਤੇ ਚੀਨ ਦੱਖਣੀ ਏਸ਼ੀਆਈ ਦੇ ਹਿੰਦ ਮਹਾਸਾਗਰ ਖੇਤਰਾਂ ਵਿੱਚ ਪੈਰ ਟਿਕਾਉਣ ਦੇ ਰਣਨੀਤਕ ਠਿਕਾਨਿਆਂ ਨੂੰ ਲੱਭਣ ਵਿੱਚ ਲੱਗੇ ਹੋਏ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=OpViJUdHg9A

https://www.youtube.com/watch?v=BpDh-Y2ECuk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)