ਕਰਤਾਰਪੁਰ ਲਾਂਘਾ: ਭਾਰਤ ਪਾਕਿਸਤਾਨ ਵਿਚਾਲੇ ਰਹੇ ਤਣਾਅ ਤੋਂ ਬਾਅਦ ਲਾਂਘੇ ਦਾ ਕੰਮ ਕਿੱਥੇ ਤੱਕ ਪਹੁੰਚਿਆ?

03/14/2019 4:45:54 PM

BBC
ਕਰਤਾਰਪੁਰ ਲਾਂਘਾ ਲਈ ਪਾਕਿਸਤਾਨ ਵਿੱਚ ਤੇਜ਼ੀ ਨਾਲ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ

ਗੋਬਿੰਦ ਸਿੰਘ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਗ੍ਰੰਥੀ ਦੇ ਤੌਰ ''ਤੇ ਗੁਜ਼ਾਰੇ ਹਨ।

ਤੀਰਥ ਸਥਾਨ ਦੀ ਪਹਿਲੀ ਮੰਜ਼ਿਲ ''ਤੇ ਬਣੇ ਇੱਕ ਵੱਡੇ ਹਾਲ ਵਿੱਚ ਇੱਕਲਿਆਂ ਬੈਠ ਕੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ, ਕਮਰੇ ਨੂੰ ਖਾਸ ਸਜਾਇਆ ਗਿਆ ਹੈ।

ਆਪਣਾ ਪਾਠ ਪੂਰਾ ਕਰਨ ਤੋਂ ਬਾਅਦ ਗੋਬਿੰਦ ਸਿੰਘ ਕਮਰੇ ''ਚੋਂ ਬਾਹਰ ਨਿਕਲੇ ਤੇ ਇੱਕ ਖਿੜਕੀ ''ਚੋਂ ਬਾਹਰ ਵੇਖਣ ਲੱਗੇ। ਉਹ ਪਿਛਲੇ ਕੁਝ ਮਹੀਨੇ ਦੀਆਂ ਗਤੀਵਿਧਿਆਂ ਨੂੰ ਵੇਖ ਕੇ ਹੈਰਾਨ ਹਨ।

ਉਨ੍ਹਾਂ ਕਿਹਾ, ''''ਇੱਕ ਸਾਲ ਪਹਿਲਾਂ ਇਹ ਥਾਂ ਵੱਖਰੀ ਸੀ, ਮੀਡੀਆ ਦੇ ਲੋਕ ਸਾਡੇ ਨਾਲ ਕਦੇ ਵੀ ਗੱਲ ਨਹੀਂ ਕਰਦੇ ਸੀ, ਉਦੋਂ ਸਭ ਕੁਝ ਬਹੁਤ ਸ਼ਾਂਤ ਸੀ।''''

ਇਹ ਵੀ ਪੜ੍ਹੋ:

  • ਕਰਤਾਰਪੁਰ ਲਾਂਘਾ: ਕਿਹੋ ਜਿਹਾ ਹੋਵੇਗਾ ਟਰਮੀਨਲ
  • ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨਣ ਦਾ ਯਤਨ ਰੁਕਿਆ
  • ਅਸਤੀਫ਼ੇ ਮਗਰੋਂ ਵੀ ਖਹਿਰਾ ਤੇ ਫੂਲਕਾ ਕਿਉਂ ਹਨ ਵਿਧਾਇਕ

ਅੱਜ ਦਰਜਨਾਂ ਟ੍ਰੱਕ, ਕ੍ਰੇਨਾਂ ਤੇ ਡੰਪਰ ਪੂਰੇ ਇਲਾਕੇ ਵਿੱਚ ਕੰਮ ''ਤੇ ਲੱਗੇ ਹੋਏ ਹਨ। ਇਮਾਰਤ ਦੇ ਚਾਰੋਂ ਪਾਸੇ ਜ਼ਮੀਨ ਖੋਦੀ ਗਈ ਹੈ, ਸਾਹਮਣੇ ਚਿੱਕੜ ਨਾਲ ਭਰੀ ਹੋਈ ਇੱਕ ਸੜਕ ਹੈ ਜਿਸਨੂੰ ਪੱਕਾ ਬਣਾਉਣ ਦਾ ਕੰਮ ਚਲ ਰਿਹਾ ਹੈ।

ਉਨ੍ਹਾਂ ਕਿਹਾ, ''''ਅਸੀਂ ਕਦੇ ਨਹੀਂ ਸੋਚਿਆ ਸੀ ਕਿ ਇਹ ਸਰਹੱਦ ਖੁੱਲ੍ਹੇਗੀ, ਇਹ ਤਾਂ ਚਮਤਕਾਰ ਹੈ।''''

ਇਮਰਾਨ ਖਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਦੇ ਮੌਕੇ ''ਤੇ ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਜਦੋਂ ਅਗਸਤ 2018 ''ਚ ਪਾਕਿਸਤਾਨ ਆਏ ਤਾਂ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਕੀ ਹੋਣ ਵਾਲਾ ਹੈ।

800 ਮੀਟਰ ਲੰਬਾ ਪੁੱਲ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਨੂੰ ਜੋੜੇਗਾ

ਜਦੋਂ ਸਿੱਧੂ ਪਾਕਿਸਤਾਨ ਦੇ ਫੌਜ ਦੇ ਮੁਖੀ ਜਨਰਲ ਬਾਜਵਾ ਨਾਲ ਗਰਮਜੋਸ਼ੀ ਨਾਲ ਮਿਲੇ ਤਾਂ ਭਾਰਤ ਵਿੱਚ ਸਿਆਸੀ ਤੌਰ ''ਤੇ ਉਨ੍ਹਾਂ ਦੀ ਨਿੰਦਾ ਕੀਤੀ ਗਈ।

ਪਰ ਜਦੋਂ ਸਰਹੱਦ ਦੇ ਖੁਲ੍ਹਣ ਦੀ ਖ਼ਬਰ ਆਈ ਤਾਂ ਭਾਰਤ ਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

28 ਨਵੰਬਰ 2018 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੌਰੀਡੋਰ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਸੀ।

ਗੋਬਿੰਦ ਸਿੰਘ ਨੇ ਦੱਸਿਆ ਕਿ ਅਸੀਂ ਜਿੱਥੇ ਖੜੇ ਹਾਂ ਉਥੋਂ ਭਾਰਤ ਦੀ ਸੀਮਾ ਸਿਰਫ 4 ਕਿਲੋਮੀਟਰ ਦੂਰ ਹੈ ਅਤੇ ਕੌਰੀਡੋਰ ਬਣਨ ਤੋਂ ਬਾਅਦ ਤੀਰਥ ਯਾਤਰੀ ਬੇਹੱਦ ਆਸਾਨੀ ਨਾਲ ਆ ਸਕਣਗੇ।

ਗੋਬਿੰਦ ਸਿੰਘ ਨੇ ਇਸ਼ਾਰਾ ਕਰਕੇ ਵਿਖਾਇਆ, ''''ਉਹ ਜਿਹੜੇ ਪੱਥਰ ਨਜ਼ਰ ਆ ਰਹੇ ਹਨ, ਉੱਥੇ ਰਾਵੀ ਨਦੀ ਦੇ ਉੱਤੇ 800 ਮੀਟਰ ਲੰਬਾ ਪੁੱਲ ਬਣਨ ਵਾਲਾ ਹੈ ਜਿਸ ਨਾਲ ਦੋਹਾਂ ਦੇਸਾਂ ਦੀਆਂ ਸਰਹੱਦਾਂ ਜੁੜ ਜਾਣਗੀਆਂ।''''

BBC
ਪਾਕਿਸਤਾਨ ਵਾਲੇ ਪਾਸੇ 24 ਘੰਟੇ ਕੰਮ ਚੱਲ ਰਿਹਾ ਹੈ

ਦੱਸਿਆ ਜਾ ਰਿਹਾ ਹੈ ਕਿ ਨਿਰਮਾਣ ਕਾਰਜ 40 ਫੀਸਦ ਪੂਰਾ ਹੋ ਚੁੱਕਿਆ ਹੈ। ਗੋਬਿੰਦ ਨੇ ਦੱਸਿਆ, ''''ਇੱਥੇ ਇੰਨੇ ਲੋਕ ਕੰਮ ਕਰ ਰਹੇ ਹਨ ਕਿ ਮੈਂ ਗਿਣ ਵੀ ਨਹੀਂ ਸਕਦਾ, ਲੋਕ ਵੱਖ-ਵੱਖ ਸ਼ਿਫਟਾਂ ਵਿੱਚ 24 ਘੰਟੇ ਕੰਮ ਕਰ ਰਹੇ ਹਨ।''''

''''ਪ੍ਰਾਰਥਨਾ ਹਾਲ, ਯਾਤਰੀਆਂ ਦੇ ਠਹਿਰਣ ਲਈ ਕਮਰੇ ਅਤੇ ਲੰਗਰ ਦੀ ਰਸੋਈ, ਇਨ੍ਹਾਂ ਸਭ ਨੂੰ ਵੱਡਾ ਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।''''

ਇਹ ਗੁਰਦੁਆਰਾ ਸਿੱਖਾਂ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚ ਗਿਣਿਆ ਜਾਂਦਾ ਹੈ।

ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦੇ ਅੰਤਿਮ 17 ਸਾਲ ਇੱਥੇ ਹੀ ਬਿਤਾਏ ਅਤੇ 16ਵੀਂ ਸਦੀ ਵਿੱਚ ਉਨ੍ਹਾਂ ਦੇ ਜੀਵਨ ਦਾ ਅੰਤ ਵੀ ਇੱਥੇ ਹੀ ਹੋਇਆ ਸੀ।

ਇਹ ਵੀ ਪੜ੍ਹੋ:

  • ਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ
  • ਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਕੀ ਹੈ?
  • ਭਲਾ ਪਾਕਿਸਤਾਨ ਕਰਤਾਰਪੁਰ ਵਟਾਉਣ ਨੂੰ ਕਿਉਂ ਮੰਨੇਗਾ - ਬਲਾਗ

ਗੁਰਦੁਆਰੇ ਦੇ ਵੱਡੇ ਸਫੈਦ ਗੁੰਬਦ ਨੂੰ ਵੀ ਵੱਡਾ ਬਣਾਇਆ ਜਾ ਰਿਹਾ ਹੈ। ਗੋਬਿੰਦ ਸਿੰਘ ਦੱਸਦੇ ਹਨ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਤਣਾਅ ਦੇ ਬਾਵਜੂਦ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਉਸਦਾ ਅਸਰ ਨਿਰਮਾਣ ਕਾਰਜ ''ਤੇ ਨਹੀਂ ਹੋਵੇਗਾ।

ਗੋਬਿੰਦ ਸਿੰਘ ਨੇ ਕਿਹਾ, ''''ਪਾਕਿਸਤਾਨ ਦੇ ਫੌਜ ਮੁਖੀ ਨੇ ਸਿੱਖਾਂ ਤੋਂ ਵਾਅਦਾ ਕੀਤਾ ਹੈ ਕਿ ਕੰਮ ਹਰ ਹਾਲ ਵਿੱਚ ਅਤੇ ਜਲਦ ਤੋਂ ਜਲਦ ਪੂਰਾ ਹੋਵੇਗਾ।''''

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਬਾਬਾ ਨਾਨਕ ਦੇਵ ਨਾਲ ਜੁੜੀ ਕਿਸੇ ਵੀ ਚੀਜ਼ ਦਾ ਕੋਈ ਵੀ ਨੁਕਸਾਨ ਨਾ ਹੋਏ।

ਸਿਰਫ ਸਿੱਖ ਹੀ ਨਹੀਂ ਹੋਰਾਂ ਨੂੰ ਵੀ ਖੁਸ਼ੀ

ਕਰਤਾਰਪੁਰ ਗਲੀਆਰਾ ਖੁਲ੍ਹਣ ਨਾਲ ਸਿੱਖ ਯਾਤਰੀਆਂ ਨੂੰ ਕਾਫੀ ਸੁਵਿਧਾ ਹੋਵੇਗੀ। ਫਿਲਹਾਲ ਉਨ੍ਹਾਂ ਨੂੰ ਪਾਕਿਸਤਾਨ ਜਾ ਕੇ ਅੰਦਰ ਦੀ ਤਰਫ ਤੋਂ ਗੁਰਦੁਆਰੇ ਤੱਕ ਆਉਣਾ ਪੈਂਦਾ ਹੈ ਜਦਕਿ ਕੌਰੀਡੋਰ ਖੁਲ੍ਹਣ ਮਗਰੋਂ ਉਹ ਭਾਰਤ ਵੱਲੋਂ ਪੈਦਲ ਵੀ ਗੁਰਦੁਆਰੇ ਵੱਲ ਜਾ ਸਕਣਗੇ।

ਅਜਿਹਾ ਨਹੀਂ ਹੈ ਕਿ ਇਸ ਨਾਲ ਸਿਰਫ ਸਿੱਖ ਹੀ ਖੁਸ਼ ਹਨ, ਪਾਕਿਸਤਾਨ ਦੇ ਸੀਮਾ ਨਾਲ ਸਟੇ ਇਲਾਕਿਆਂ ਦੇ ਲੋਕਾਂ ਵਿੱਚ ਵੀ ਕਾਫੀ ਖੁਸ਼ੀ ਹੈ।

ਡੋਡਾ ਪਿੰਡ ਦੇ ਰਫੀਕ ਮਸੀਹ ਨੇ ਕਿਹਾ, ''''ਪਹਿਲਾਂ ਇਹ ਥਾਂ ਜੰਗਲ ਵਾਂਗ ਸੀ ਪਰ ਹੁਣ ਪਛਾਣ ''ਚ ਨਹੀਂ ਆਉਂਦੀ। ਇਸ ਬਦਲਾਅ ਨਾਲ ਆਸਪਾਸ ਦੇ ਹਜ਼ਾਰਾਂ ਪਰਿਵਾਰਾਂ ਨੂੰ ਫਾਇਦਾ ਹੋਵੇਗਾ।''''

ਇੱਥੇ ਸੜਕ, ਸਕੂਲ, ਹਸਪਤਾਲ, ਮਾਲ, ਸਭ ਬਣਨਗੇ, ਕਾਰੋਬਾਰ ਹੋਵੇਗਾ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। 31 ਅਗਸਤ 2019 ਤੱਕ ਕੰਮ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=Vko7fH0A1-Y&t=4s

https://www.youtube.com/watch?v=-l928HzNcD8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)