ਮੌਲਾਨਾ ਮਸੂਦ ਅਜ਼ਹਰ ਕੌਣ ਹੈ ਅਤੇ ਕੀ ਹੈ ਜੈਸ਼-ਏ-ਮੁਹੰਮਦ ਸੰਗਠਨ, ਜਿਸ ਨੂੰ ਚੀਨ ਨੇ ਨਹੀਂ ਕਾਲੀ ਸੂਚੀ ''''ਚ ਪੈਣ ਤੋ ਰੋਕਿਆ

03/14/2019 7:15:55 AM

AFP
ਮੌਲਾਨਾ ਮਸੂਦ ਅਜ਼ਹਰ ਹਰਕਤ-ਉਲ-ਅੰਸਾਰ ਦੇ ਜਰਨਲ ਸਕੱਤਰ ਰਹਿ ਚੁੱਕੇ ਹਨ ਅਤੇ ਹਰਕਤ-ਉਲ-ਮੁਜਾਹਿਦੀਨ ਦੇ ਵੀ ਸੰਪਰਕ ਵਿੱਚ ਰਹੇ ਹਨ।

ਚੀਨ ਨੇ ਪਾਕਿਸਤਾਨ ਦੇ ਕੱਟੜਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਾਨੀ ਮੌਲਾਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀਆਂ ਦੀ ਕਾਲੀ ਸੂਚੀ ਵਿਚ ਸ਼ਾਮਲ ਕਰਵਾਉਣ ਦੇ ਯਤਨਾਂ ਨੂੰ ਰੋਕ ਦਿੱਤਾ ਹੈ।

ਸਯੁੰਕਤ ਰਾਸ਼ਟਰ ਪਰਿਸ਼ਦ ਵਿਚ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਸੂਦ ਅਜ਼ਹਰ ਨੂੰ ਕਾਲੀ ਸੂਚੀ ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ ਸੀ,ਪਰ ਬੁੱਧਵਾਰ ਨੂੰ ਚੀਨ ਨੇ ਇਸ ਉੱਚੇ ਵੀਟੋ ਦੀ ਵਰਤੋਂ ਕੀਤੀ ਤੇ ਇਹ ਕੋਸ਼ਿਸ਼ਾਂ ਮੁੜ ਰੁਕ ਗਈਆਂ।

ਖ਼ਬਰ ਏਜੰਸੀ ਏਐਫ਼ਪੀ ਮੁਤਾਬਕ ਸੁਰੱਖਿਆ ਪਰਿਸ਼ਦ ਵਿਚ ਆਪਣੇ ਨੋਟ ਵਿਚ ਚੀਨ ਨੇ ਕਿਹਾ ਹੈ ਕਿ ਉਸਨੂੰ ਮਸੂਦ ਅਜ਼ਹਰ ਉੱਤੇ ਪਾਬੰਦੀ ਲਗਾਉਣ ਦੀ ਅਪੀਲ ਨੂੰ ਸਮਝਣ ਲਈ ਹੋਰ ਸਮਾਂ ਚਾਹੀਦਾ ਹੈ।

ਇਹ ਤੀਜਾ ਮੌਕਾ ਸੀ ਜਦੋਂ ਸੰਯੁਕਤ ਰਾਸਟਰਜ਼ ਵਿਚ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਪ੍ਰਸਤਾਵ ਆਇਆ ਸੀ।

ਇਹ ਵੀ ਪੜ੍ਹੋ:

  • ਫਾਜ਼ਿਲਕਾ ਦੇ ਕੱਲਰਖੇੜਾ ਪਿੰਡ ’ਤੇ ਡਿੱਗਿਆ ਗੋਲਾ ਕਿੱਥੋਂ ਆਇਆ
  • ''ਮੋਦੀ ਦੂਜਿਆਂ ਨੂੰ ਸ਼ੀਸ਼ਾ ਵਿਖਾਉਂਦੇ ਨੇ ਆਪ ਨਹੀਂ ਵੇਖਦੇ''
  • ਅਸਤੀਫ਼ੇ ਮਗਰੋਂ ਵੀ ਖਹਿਰਾ ਤੇ ਫੂਲਕਾ ਕਿਉਂ ਹਨ ਵਿਧਾਇਕ

ਭਾਰਤ ਸਾਸ਼ਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੀਆਰਪੀਐੱਫ ਦੇ ਕਾਫਲੇ ''ਤੇ 14 ਫਰਵਰੀ ਨੂੰ ਹੋਏ ਹਮਲੇ ਦੀ ਜਿੰਮੇਵਾਰੀ ਮਸੂਦ ਅਜ਼ਹਰ ਦੇ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।

ਜੈਸ਼ ਦਾ ਭਾਰਤ ''ਤੇ ਇਹ ਪਹਿਲਾ ਹਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਉਸ ਨੇ ਅਜਿਹੇ ਕਈ ਹਮਲੇ ਕੀਤੇ ਹਨ।

24 ਦਸੰਬਰ 1999 ਨੂੰ 180 ਸਵਾਰੀਆਂ ਲਿਜਾ ਰਿਹਾ ਇੱਕ ਭਾਰਤੀ ਹਵਾਈ ਜਹਾਜ਼ ਅਗਵਾ ਕਰ ਲਿਆ ਗਿਆ ਸੀ। ਹਮਲਿਆਂ ਦੀ ਇਹ ਲੜੀ ਇੱਥੋਂ ਹੀ ਸ਼ੁਰੂ ਹੋਈ।

ਇਹ ਕਾਰਵਾਈ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਅਜ਼ਹਰ ਮਸੂਦ ਦੀ ਭਾਰਤ ਵਿਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਛੁਡਵਾਉਣ ਲਈ ਕੀਤੀ ਗਈ ਸੀ।

ਮੌਲਾਨਾ ਮਸੂਦ ਨੂੰ ਭਾਰਤ ਵੱਲੋਂ 1994 ਵਿੱਚ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਸਰਗਰਮ ਸੰਗਠਨ ਹਰਕਤ-ਉਲ-ਮੁਜਾਹਿਦੀਨ ਦਾ ਮੈਂਬਰ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ।

EPA

ਜੈਸ਼ ਦੀ ਬੁਨਿਆਦ

ਜਹਾਜ਼ ਨੂੰ ਅਗਵਾ ਕਰਕੇ ਅਫਗਾਨਿਸਤਾਨ ਦੇ ਕੰਧਾਰ ਲਿਜਾਇਆ ਗਿਆ ਅਤੇ ਭਾਰਤੀ ਜੇਲ੍ਹ ਵਿੱਚ ਬੰਦ ਮੌਲਾਨਾ ਮਸੂਦ ਅਜ਼ਹਰ, ਮੁਸ਼ਤਾਕ ਜ਼ਰਗਰ ਅਤੇ ਸ਼ੇਖ ਅਹਿਮਦ ਉਮਰ ਸਈਦ ਦੀ ਰਿਹਾਈ ਦੀ ਮੰਗ ਕੀਤੀ ਗਈ।

ਛੇ ਦਿਨਾਂ ਬਾਅਦ 31 ਦਸੰਬਰ ਅਗਵਾਕਾਰਾਂ ਦੀਆਂ ਸ਼ਰਤਾਂ ਮੰਨਦਿਆਂ ਭਾਰਤ ਸਰਕਾਰ ਨੇ ਇਨ੍ਹਾਂ ਨੂੰ ਛੱਡ ਦਿੱਤਾ ਤੇ ਬਦਲੇ ਵਿੱਚ ਕੰਧਾਰ ਹਵਾਈ ਅੱਡੇ ਤੇ ਰੋਕੇ ਗਏ ਜਹਾਜ਼ ਨੂੰ ਅਗਵਾਕਾਰਾਂ ਨੇ ਯਾਤਰੀਆਂ ਸਮੇਤ ਛੱਡ ਦਿੱਤਾ।

AFP
ਮਸੂਦ ਅਜ਼ਹਰ ਨੂੰ 1999 ਵਿੱਚ ਭਾਰਤ ਸਰਕਾਰ ਵੱਲੋਂ ਇੰਡੀਅਨ ਏਅਰਲਾਈਨਜ਼ ਦੀ ਅਗਵਾ ਕਰਕੇ ਕੰਧਾਰ ਵਿੱਚ ਲਿਜਾਈ ਗਈ ਉਡਾਣ ਦੇ ਯਾਤਰੀਆਂ ਬਦਲੇ ਰਿਹਾ ਕੀਤਾ ਗਿਆ ਸੀ।

ਇਸ ਤੋਂ ਬਾਅਦ ਮਸੂਦ ਨੇ ਫਰਵਰੀ 2000 ਵਿੱਚ ਜੈਸ਼-ਏ-ਮੁਹੰਮਦ ਦੀ ਨੀਂਹ ਰੱਖੀ।

ਉਸ ਸਮੇਂ ਮੌਜੂਦ ਹਰਕਤ-ਉਲ-ਮੁਜਾਹਿਦੀਨ ਅਤੇ ਹਰਕਤ-ਉਲ-ਅੰਸਾਰ ਦੇ ਮੈਂਬਰ ਜੈਸ਼ ਵਿੱਚ ਸ਼ਾਮਲ ਹੋ ਗਏ ਸਨ। ਖ਼ੁਦ ਮੌਲਾਨਾ ਮਸੂਦ ਅਜ਼ਹਰ ਹਰਕਤ-ਉਲ-ਅੰਸਾਰ ਦਾ ਜਰਨਲ ਸਕੱਤਰ ਰਹਿ ਚੁੱਕਿਆ ਹੈ ਅਤੇ ਹਰਕਤ-ਉਲ-ਮੁਜਾਹਿਦੀਨ ਦੇ ਵੀ ਸੰਪਰਕ ਵਿੱਚ ਰਿਹਾ।

ਪਠਾਨਕੋਟ, ਉਰੀ ਤੋਂ ਲੈ ਕੇ ਪੁਲਵਾਮਾ ਹਮਲੇ ਤੱਕ

ਹੋਂਦ ਵਿੱਚ ਆਉਣ ਦੇ ਦੋ ਮਹੀਨਿਆਂ ਦੇ ਅੰਦਰ ਹੀ ਜੈਸ਼-ਏ-ਮੁਹੰਮਦ ਨੇ ਸ਼੍ਰੀਨਗਰ ਦੇ ਬਦਾਮੀ ਬਾਗ਼ ਵਿੱਚ ਭਾਰਤੀ ਫੌਜ ਦੇ ਸਥਾਨਕ ਹੈੱਡ ਕੁਆਰਟਰ ਤੇ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਸੀ।

ਫਿਰ ਇਸ ਸੰਗਠਨ ਨੇ 28 ਜੂਨ 2000 ਨੂੰ ਵੀ ਜੰਮੂ ਕਸ਼ਮੀਰ ਸਕੱਤਰੇਤ ''ਤੇ ਹੋਏ ਹਮਲੇ ਦੀ ਜਿੰਮੇਵਾਰੀ ਲਈ।

ਠੀਕ ਇਸੇ ਤਰੀਕੇ ਨਾਲ 24 ਸਤੰਬਰ 2001 ਨੂੰ ਇੱਕ ਨੌਜਵਾਨ ਨੇ ਵਿਸਫੋਟਕ ਨਾਲ ਭਰੀ ਕਾਰ ਸ਼੍ਰੀਨਗਰ ਵਿਧਾਨ ਸਭਾ ਭਵਨ ਨਾਲ ਟੱਕਰਾ ਦਿੱਤੀ। ਇਸ ਘਟਨਾ ਵਿੱਚ 38 ਮੌਤਾਂ ਹੋ ਗਈਆਂ ਸਨ।

ਹਮਲੇ ਤੋਂ ਤੁਰੰਤ ਬਾਅਦ ਜੈਸ਼-ਏ-ਮੁਹੰਮਦ ਨੇ ਇਸ ਦੀ ਜਿੰਮੇਵਾਰੀ ਲਈ ਪਰ ਅਗਲੇ ਦਿਨ ਇਸ ਤੋਂ ਇਨਕਾਰ ਵੀ ਕਰ ਦਿੱਤਾ।

ਜੈਸ਼-ਏ-ਮੁਹੰਮਦ ਨੂੰ 13 ਦਸੰਬਰ 2001 ਨੂੰ ਭਾਰਤੀ ਸੰਸਦ ਅਤੇ ਜਨਵਰੀ 2016 ਵਿੱਚ ਭਾਰਤੀ ਫੌਜ ਦੇ ਪੰਜਾਬ ਦੇ ਪਠਾਨਕੋਟ ਏਅਰਬੇਸ ''ਤੇ ਹੋਏ ਹਮਲੇ ਲਈ ਵੀ ਜਿੰਮੇਵਾਰ ਦੱਸਿਆ ਜਾਂਦਾ ਹੈ।

ਪਠਾਨਕੋਟ ਤੋਂ ਪਹਿਲਾਂ ਵੀ ਭਾਰਤ ਵਿੱਚ ਹੋਏ ਕੁਝ ਹਮਲਿਆਂ ਲਈ ਜੈਸ਼ ਨੂੰ ਜਿੰਮੇਵਾਰ ਮੰਨਿਆ ਗਿਆ। ਇਸ ਵਿੱਚ ਸਭ ਤੋਂ ਵੱਡਾ ਸੀ 2008 ਵਿੱਚ ਮੁੰਬਈ ਦੇ ਤਾਜ ਹੋਟਲ ਦਾ ਹਮਲਾ।

2001 ਵਿੱਚ ਸੰਸਦ ''ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਵੀ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ ਸਨ। ਭਾਰਤ ਵਿੱਚ ਉਨ੍ਹਾਂ ਨੂੰ 10 ਫਰਵਰੀ 2013 ਨੂੰ ਮੌਤ ਦੀ ਸਜ਼ਾ ਦਿੱਤੀ ਗਈ।

ਦਸੰਬਰ 2016 ਵਿੱਚ ਕਸ਼ਮੀਰ ਦੇ ਉਰੀ ਸੈਕਟਰ ਵਿੱਚ ਫੌਜੀ ਟਿਕਾਣੇ ''ਤੇ ਹੋਏ ਇੱਕ ਹਮਲੇ ਲਈ ਜੈਸ਼ ਨੂੰ ਹੀ ਜਿੰਮੇਵਾਰ ਦੱਸਿਆ ਗਿਆ ਸੀ। ਇਸ ਹਮਲੇ ਵਿੱਚ 18 ਭਾਰਤੀ ਜਵਾਨਾਂ ਦੀ ਜਾਨ ਗਈ ਸੀ।

ਇਸ ਹਮਲੇ ਤੋਂ ਕੁਝ ਹੀ ਦਿਨਾਂ ਬਾਅਦ ਭਾਰਤੀ ਫੌਜ ਨੇ ਐੱਲਓਸੀ ''ਤੇ ''ਸਰਜੀਕਲ ਸਟਰਾਈਕ'' ਕਰਨ ਦਾ ਦਾਅਵਾ ਕੀਤਾ।

https://www.youtube.com/watch?v=wVz2Xhf12fw

ਕੱਟੜਪੰਥੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ

ਜੈਸ਼-ਏ-ਮੁਹੰਮਦ ਨੂੰ ਭਾਰਤ, ਬਰਤਾਨੀਆ, ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਰੱਖਿਆ ਹੈ।

ਅਮਰੀਕੀ ਦਬਾਅ ਹੇਠ ਪਾਕਿਸਤਾਨ ਨੇ 2002 ਵਿੱਚ ਇਸ ਸੰਗਠਨ ''ਤੇ ਪਾਬੰਦੀ ਲਾ ਦਿੱਤੀ ਪਰ ਰਿਪੋਰਟਾਂ ਮੁਤਾਬਕ ਮੌਲਾਨਾ ਮਸੂਦ ਪਾਕਿਸਤਾਨੀ ਪੰਜਾਬ ਦੇ ਬਹਾਵਲਪੁਰ ਵਿੱਚ ਰਹਿੰਦਾ ਹੈ।

ਪਠਾਨਕੋਟ ਏਅਰਬੇਸ ''ਤੇ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਬਹਾਵਲਪੁਰ ਅਤੇ ਮੁਲਤਾਨ ਦੇ ਦਫ਼ਤਰਾਂ ''ਤੇ ਛਾਪੇਮਾਰੀ ਕੀਤੀ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਅਜ਼ਹਰ ਅਤੇ ਉਨ੍ਹਾਂ ਦੇ ਭਾਈ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

BBC
ਜੈਸ਼ ਵੱਲੋਂ ਕੀਤੇ ਹਮਲਿਆਂ ਵਿੱਚ ਸਭ ਤੋਂ ਵੱਡਾ ਸੀ 2008 ਵਿੱਚ ਮੁੰਬਈ ਦੇ ਤਾਜ ਹੋਟਲ ਦਾ ਹਮਲਾ।

ਭਾਰਤ ਅਜ਼ਹਰ ਮਸੂਦ ਦੀ ਹਵਾਲਗੀ ਦੀ ਮੰਗ ਕਰ ਚੁੱਕਿਆ ਹੈ ਪਰ ਪਾਕਿਸਤਾਨ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦਾ ਹੋਇਆ ਇਸ ਮੰਗ ਨੂੰ ਨਾਮਨਜ਼ੂਰ ਕਰਦਾ ਰਿਹਾ ਹੈ।

ਪਠਾਨਕੋਟ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਨੇ ਇੱਕ ਆਡੀਓ ਕਲਿੱਪ ਜਾਰੀ ਕੀਤਾ, ਜਿਸ ਵਿੱਚ ਆਪਣੇ ਜਿਹਾਦੀਆਂ ਨੂੰ ਕਾਬੂ ਕਰਨ ਦੀ ਭਾਰਤੀ ਏਜੰਸੀਆਂ ਦੀ ਨਾਕਾਮੀ ਦਾ ਮਜ਼ਾਕ ਉਡਾਇਆ ਗਿਆ ਸੀ।

ਚੀਨ ਦਾ ਰਵੱਈਆ

ਹਾਲਾਂਕਿ ਹੁਣ ਜੈਸ਼-ਏ-ਮੁਹੰਮਦ ਸੰਯੁਕਤ ਰਾਸ਼ਟਰ ਦੇ ਪਾਬੰਦੀ ਸ਼ੁਦਾ ਸੰਗਠਨਾਂ ਵਿੱਚ ਸ਼ਾਮਲ ਹੈ ਪਰ ਚੀਨ ਨੇ ਸੰਯੁਕਤ ਰਾਸ਼ਟਰ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਕੱਟੜਪੰਥੀ ਐਲਾਨਣ ਦੇ ਮਤੇ ''ਤੇ 2015-16 ਵਿੱਚ ਦੋ ਵਾਰ ਵੀਟੋ ਕਰ ਦਿੱਤਾ ਸੀ।

ਹਾਲਾਂਕਿ ਬਾਕੀ 14 ਮੈਂਬਰ ਦੇਸਾਂ ਨੇ ਇਸ ਨੂੰ ਸਹਿਮਤੀ ਦੇ ਦਿੱਤੀ ਸੀ।

ਇਸ ਸੂਚੀ ਵਿੱਚ ਸ਼ਾਮਲ ਹੋਣ ਨਾਲ ਸੰਗਠਨ ਉੱਪਰ ਕਈ ਕਿਸਮ ਦੀਆਂ ਪਾਬੰਦੀਆਂ ਲੱਗ ਜਾਂਦੀਆਂ ਹਨ। ਜਿਵੇਂ- ਜਾਇਦਾਦ ਫਰੀਜ਼ ਹੋਣਾ, ਸਫ਼ਰ ਤੇ ਪਾਬੰਦੀ ਲਾਉਣਾ ਅਤੇ ਹਥਿਆਰਾਂ ''ਤੇ ਪਾਬੰਦੀ ਲੱਗਣਾ ਵੀ ਸ਼ਾਮਲ ਹੈ।

ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ''ਤੇ ਵੀ ਅਜਿਹੀਆਂ ਪਾਬੰਦੀਆਂ ਲਾਈਆਂ ਗਈਆਂ ਸਨ।

ਇਹ ਵੀ ਪੜ੍ਹੋ:

  • ਫੇਸਬੁੱਕ ''ਤੇ ਪੋਸਟ ਪਾਉਣ ''ਤੇ ਅਧਿਆਪਕ ਮੁਅੱਤਲ
  • ਕਤਲੋ ਗਾਰਦ ਦੇ 16 ਮਾਮਲੇ ਤੇ ਤਿੰਨ ਚੋਣਾਂ ਜੇਲ੍ਹ ਚੋਂ ਜਿੱਤਣਾ ਅੰਸਾਰੀ ਦੀ ਪਛਾਣ
  • ਸੁਪਰੀਮ ਕੋਰਟ ਦਾ ਫ਼ੈਸਲਾ ਲੋਕਤੰਤਰ ਅਤੇ ਸੰਵਿਧਾਨ ਦੇ ਖ਼ਿਲਾਫ਼ - ਕੇਜਰੀਵਾਲ

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

https://www.youtube.com/watch?v=xWw19z7Edrs&t=1s

https://www.youtube.com/watch?v=T_eTFw3pEiw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)