ਲੋਕ ਸਭਾ ਚੋਣਾਂ ਵੇਲੇ ਮੋਦੀ ਨੂੰ ਕਿਉਂ ਯਾਦ ਆ ਰਹੇ ਨੇ ਫ਼ਿਲਮੀ ਤੇ ਖੇਡ ਸਿਤਾਰੇ: ਸੋਸ਼ਲ

03/13/2019 5:30:56 PM

Getty Images
ਪੀਐੱਮ ਨਰਿੰਦਰ ਮੋਦੀ ਨੇ ਫ਼ਿਲਮੀ ਹਸਤੀਆਂ ਤੋਂ ਇਲਾਵਾ ਕਈ ਖ਼ੇਤਰਾਂ ਦੇ ਲੋਕਾਂ ਨੂੰ ਲੋਕ ਸਭਾ ਚੋਣਾਂ ''ਚ ਵੋਟ ਜਾਗਰੁਕਤਾ ਦੀ ਅਪੀਲ ਕੀਤੀ ਹੈ

ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਹਸਤੀਆਂ ਨੂੰ ਟਵੀਟ ਕਰ ਰਹੇ ਹਨ।

ਇਨ੍ਹਾਂ ਵਿੱਚ ਬਾਲੀਵੁੱਡ ਅਦਾਕਾਰ, ਗਾਇਕ ਅਤੇ ਕ੍ਰਿਕਟ, ਬੈਡਮਿੰਟਨ ਤੇ ਰੈਸਲਿੰਗ ਸਣੇ ਖੇਡ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਵੀ ਸ਼ਾਮਿਲ ਹਨ।

ਇਹੀ ਨਹੀਂ ਵਿਰੋਧੀ ਤੇ ਸਾਥੀ ਸਿਆਸਤਦਾਨ, ਸਮਾਜ ਸੇਵੀ, ਉਦਯੋਗਪਤੀ, ਅਧਿਆਤਮਕ ਗੁਰੂ, ਧਾਰਮਿਕ ਸੰਗਠਨ ਤੇ ਉਨ੍ਹਾਂ ਨਾਲ ਜੁੜੇ ਲੋਕ ਅਤੇ ਉੱਘੇ ਪੱਤਰਕਾਰ ਵੀ ਇਸ ਲਿਸਟ ਵਿੱਚ ਸ਼ਾਮਿਲ ਹਨ।

ਪ੍ਰਧਾਨ ਮੰਤਰੀ ਇਨ੍ਹਾਂ ਲੋਕਾਂ ਨੂੰ ਟਵੀਟ ਕਰਕੇ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੀ ਹਿੱਸੇਦਾਰੀ ਵੱਧ ਤੋਂ ਵੱਧ ਤੈਅ ਕਰਨ ਲਈ ਅਪੀਲ ਕਰ ਰਹੇ ਹਨ। ਫ਼ਿਲਮ ਨਾਲ ਜੁੜੇ ਲੋਕਾਂ ਨੂੰ ਕੀਤੇ ਟਵੀਟ ਵਿੱਚ ਉਨ੍ਹਾਂ ਦੀਆਂ ਸਬੰਧਤ ਫ਼ਿਲਮਾਂ ਅਤੇ ਖਿਡਾਰੀਆਂ ਨੂੰ ਕੀਤੇ ਟਵੀਟ ਵਿੱਚ ਉਨ੍ਹਾਂ ਦੀਆਂ ਸਬੰਧਤ ਖੇਡਾਂ ਦੀ ਝਲਕ ਆਉਂਦੀ ਹੈ।

ਇਹ ਵੀ ਜ਼ਰੂਰ ਪੜ੍ਹੋ:

  • ਪ੍ਰਿਅੰਕਾ ਦਾ ਗਾਂਧੀ ਬਾਰੇ ਦਿੱਤਾ ਬਿਆਨ ਕਿੰਨਾ ਸੱਚਾ
  • ਸੋਸ਼ਲ ਮੀਡੀਆ ’ਤੇ ਚੋਣ ਪ੍ਰਚਾਰ ਦਾ ਹਿਸਾਬ ਰੱਖਣਾ ਕਿਉਂ ਮੁਸ਼ਕਿਲ
  • ''ਟੀਵੀ ਦੇ ਤੋਤੇ ਭਾਰਤ-ਪਾਕ ਨੂੰ ਪਾਗਲ ਬਣਾ ਰਹੇ ਹਨ''

ਪ੍ਰਧਾਨ ਮੰਤਰੀ ਨੇ ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਨੂੰ ਟਵੀਟ ਕਰਕੇ ਉਨ੍ਹਾਂ ਦੀ ਕਈ ਸਾਲ ਪਹਿਲਾਂ ਆਈ ਫ਼ਿਲਮ ‘ਅੰਦਾਜ਼ ਅਪਨਾ-ਅਪਨਾ’ ਨੂੰ ਅਧਾਰ ਬਣਾ ਕੇ ਕੀਤਾ।

ਸਲਮਾਨ ਖ਼ਾਨ ਅਤੇ ਆਮਿਰ ਖਾਨ ਨੂੰ ਟੈਗ ਕੀਤੇ ਟਵੀਟ ਵਿੱਚ ਪੀਐੱਮ ਮੋਦੀ ਨੇ ਲਿਖਿਆ, ''''ਵੋਟਿੰਗ ਸਿਰਫ਼ ਹੱਕ ਹੀ ਨਹੀਂ ਬਲਕਿ ਫ਼ਰਜ਼ ਵੀ ਹੈ। ਪਿਆਰੇ @BeingSalmanKhan ਅਤੇ @aamir_khan ਇਹ ਸਮਾਂ ਤੁਹਾਡੇ ਆਪਣੇ ਅੰਦਾਜ਼ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਹੈ ਤਾਂ ਜੋ ਅਸੀਂ ਆਪਣੇ ਲੋਕਤੰਤਰ ਅਤੇ ਆਪਣਾ ਦੇਸ ਮਜ਼ਬੂਤ ਕਰ ਸਕੀਏ।"

https://twitter.com/narendramodi/status/1105698661672062977

ਅਕਸ਼ੇ ਕੁਮਾਰ, ਭੂਮੀ ਪੇਡਨੇਕਰ ਅਤੇ ਆਯੂਸ਼ਮਾਨ ਖੁਰਾਨਾ ਨੂੰ ਟੈਗ ਕੀਤੇ ਟਵੀਟ ਵਿੱਚ ਉਨ੍ਹਾਂ ਦੀ ਫ਼ਿਲਮਾਂ ''ਦਮ ਲਗਾ ਕੇ ਹਈਸ਼ਾ'' ਅਤੇ ''ਟੁਆਇਲਟ-ਏਕ ਪ੍ਰੇਮ ਕਥਾ'' ਦੀ ਝਲਕ ਪੈਂਦੀ ਹੈ।

ਉਨ੍ਹਾਂ ਲਿਖਿਆ, "ਪਿਆਰੇ @akshaykumar, @bhumipednekar ਅਤੇ @ayushmannk ਵੋਟ ਦੀ ਤਾਕਤ ਬਹੁਤ ਜ਼ਿਆਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਅਹਿਮੀਅਤ ਬਾਰੇ ਜਾਗੂਰਕਤਾ ਵਧਾਉਣੀ ਚਾਹੀਦੀ ਹੈ। ਥੋੜ੍ਹਾ ਹੋਰ ਦਮ ਲਗਾਓ ਅਤੇ ਵੋਟਿੰਗ ਨੂੰ ਇੱਕ ਸੁਪਰਹਿਟ ਕਥਾ ਬਣਾਓ"

https://twitter.com/narendramodi/status/1105698451189391360

ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਅਮਿਤਾਭ ਬਚਨ, ਸ਼ਾਹਰੁਖ ਖਾਨ ਅਤੇ ਕਰਨ ਜੌਹਰ ਨੂੰ ਕੀਤਾ।

ਉਸ ''ਚ ਉਨ੍ਹਾਂ ਲਿਖਿਆ, "@SrBachchan, @iamsrk ਅਤੇ @karanjohar ਨੂੰ ਅਪੀਲ ਕਰਦਾ ਹਾਂ ਕਿ ਰਚਨਾਤਮਕ ਤਰੀਕੇ ਨਾਲ ਆਉਂਦੀਆਂ ਚੋਣਾ ਵਿੱਚ ਜ਼ਿਆਦਾ ਵੋਟਰਾਂ ਦੀ ਜਾਗਰੂਕਤਾ ਅਤੇ ਹਿੱਸੇਦਾਰੀ ਨੂੰ ਸੁਨਿਸ਼ਚਿਤ ਕਰਨ। ਕਿਉਂਕਿ, ਇਹ ਸਭ ਲੋਕਤੰਤਰ ਨੂੰ ਪਿਆਰ ਕਰਨ ਬਾਰੇ ਅਤੇ ਉਸ ਨੂੰ ਮਜ਼ਬੂਤ ਕਰਨ ਲਈ ਹੈ।"

https://twitter.com/narendramodi/status/1105698976626544640

ਬਾਲੀਵੁੱਡ ਅਦਾਕਾਰਾਂ ਦੀਪਿਕਾ ਪਾਦੁਕੋਣ, ਆਲੀਆ ਭੱਟ ਅਤੇ ਅਨੁਸ਼ਕਾ ਸ਼ਰਮਾ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵੱਖਰੇ ਟਵੀਟ ਵਿੱਚ ਟੈਗ ਕੀਤਾ।

ਉਨ੍ਹਾਂ ਲਿਖਿਆ, ''''@deepikapadukone, @aliaa08 ਅਤੇ @AnushkaSharma ਨੂੰ ਬੇਨਤੀ ਕਰਦਾ ਹਾਂ ਕਿ ਆਉਂਦੀਆਂ ਚੋਣਾਂ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਕਰਨ ਲਈ ਅਪੀਲ ਕਰਨ। ਮੰਨੀਆਂ - ਪਰਮੰਨੀਆਂ ਫ਼ਿਲਮ ਹਸਤੀਆਂ ਜਿਨ੍ਹਾਂ ਦਾ ਕੰਮ ਬਹੁਤਿਆਂ ਵੱਲੋ ਸਲਾਹਿਆ ਜਾਂਦਾ ਹੈ, ਮੈਨੂੰ ਯਕੀਨ ਹੈ ਕਿ ਉਨ੍ਹਾਂ ਦਾ ਸੰਦੇਸ਼ ਸਾਡੇ ਨਾਗਰਿਕਾਂ ''ਤੇ ਸਕਰਾਤਮਕ ਪ੍ਰਭਾਵ ਪਾਵੇਗਾ।"

https://twitter.com/narendramodi/status/1105696140631121920

ਕ੍ਰਿਕਟਰ ਐੱਮ ਐੱਸ ਧੋਨੀ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ।

ਆਪਣੇ ਇਸ ਟਵੀਟ ''ਚ ਉਨ੍ਹਾਂ ਲਿਖਿਆ, "ਪਿਆਰੇ @msdhoni, @imVkohli ਅਤੇ @ImRo45 ਤੁਸੀਂ ਕ੍ਰਿਕਟ ਫੀਲਡ ''ਤੇ ਹਮੇਸ਼ਾ ਰਿਕਾਰਡ ਸਥਾਪਿਤ ਕੀਤੇ ਹਨ ਪਰ ਇਸ ਵਾਰ, 130 ਕਰੋੜ ਭਾਰਤੀਆਂ ਨੂੰ ਆਗਾਮੀ ਚੋਣਾਂ ਵਿੱਚ ਹਾਈ ਵੋਟਰ ਟਰਨਆਊਟ ਦਾ ਰਿਕਾਰਡ ਸਥਾਪਿਤ ਕਰਨ ਲਈ ਪ੍ਰੇਰਿਤ ਕਰੋ। ਜਦੋਂ ਇਹ ਹੋਵੇਗਾ ਤਾਂ ਲੋਕਤੰਤਰ ਦੀ ਜਿੱਤ ਹੋਏਗੀ।"

https://twitter.com/narendramodi/status/1105698056626941952

ਰੈਸਲਿੰਗ ਦੀ ਦੁਨੀਆਂ ਵਿਚ ਲੋਹਾ ਮਨਵਾਉਣ ਵਾਲੀਆਂ ਫੋਗਾਟ ਭੈਣਾਂ ਨੂੰ ਵੀ ਪ੍ਰਧਾਨ ਮੰਤਰੀ ਨੇ ਟਵੀਟ ਜ਼ਰੀਏ ਅਪੀਲ ਕੀਤੀ।

"ਫੋਗਾਟ ਭੈਣਾਂ, @geeta_phogat, @BabitaPhogat, @PhogatRitu ਅਤੇ @Phogat_Vinesh ਭਾਰਤ ਦੇ ਸਰਵੋਤਮ ਖੇਡ ਟੈਂਲੇਂਟ ਦੀਆਂ ਪ੍ਰਤੀਕ ਹੋ। ਅਸੀਂ ਤੁਹਾਨੂੰ ਰੈਸਲਿੰਗ ਦੀ ਦੁਨੀਆਂ ਵਿਚ ਦੇਖਿਆ ਹੈ। ਮੈਂ ਤੁਹਾਨੂੰ ਅਪੀਲ ਕਰਦਾਂ ਹਾਂ ਕਿ ''ਚੋਣ ਦੰਗਲ'' ਵਿਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਦੀ ਮੁਹਿੰਮ ਨੂੰ ਸਹਿਯੋਗ ਦਿਓ।"

https://twitter.com/narendramodi/status/1105696364447584257

ਗਾਇਕ ਲਤਾ ਮੰਗੇਸ਼ਕਰ, ਏ ਆਰ ਰਹਿਮਾਨ ਅਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਮ ਵੀ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ।

Getty Images
ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ

"ਜਦੋ @mangeshkarlata ਦੀਦੀ, @sachin_rt ਅਤੇ @arrahman ਕੁਝ ਕਹਿੰਦੇ ਹਨ, ਤਾਂ ਦੇਸ਼ ਸੁਣਦਾ ਹੈ। ਮੈਂ ਨਿਮਰਤਾ ਨਾਲ ਇਨ੍ਹਾਂ ਹਸਤੀਆਂ ਨੂੰ ਬੇਨਤੀ ਕਰਦਾ ਹਾਂ ਕਿ ਨਾਗਰਿਕਾਂ ਨੂੰ ਬਾਹਰ ਆ ਕੇ ਚੋਣਾਂ ਵਿੱਚ ਵੋਟ ਕਰਨ ਲਈ ਪ੍ਰੇਰਿਤ ਕਰਨ। ਲੋਕਾਂ ਦੀ ਆਵਾਜ਼ ਸੁਣੀ ਜਾਵੇ, ਇਸ ਦਾ ਮਹਾਨ ਤਰੀਕਾ ਵੋਟ ਹੈ।"

https://twitter.com/narendramodi/status/1105695021511118848

ਉਨ੍ਹਾਂ ਹਰਸਿਮਰਤ ਬਾਦਲ, ਚਿਰਾਗ ਪਾਸਵਾਨ ਅਤੇ ਅਦਿਤਿਯਾ ਠਾਕਰੇ ਨੂੰ ਵੀ ਟਵੀਟ ਵਿੱਚ ਟੈਗ ਕੀਤਾ ਅਤੇ ਲਿਖਿਆ, ''''ਪਿਆਰੇ @HarsimratBadal_ , @ichiragpaswan ਅਤੇ @AUThackeray, ਨੌਜਵਾਨਾਂ ਵਿੱਚ ਵੋਟ ਦੀ ਅਹਿਮੀਅਤ ਸਬੰਧੀ ਜਾਗਰੂਕਤਾ ਫੈਲਾਉਣਾ ਸਾਡੇ ਸਾਹਮਣੇ ਵੱਡਾ ਕੰਮ ਹੈ। ਅਪੀਲ ਕਰਦਾਂ ਹਾਂ ਕਿ ਆਉਂਦੀਆਂ ਚੋਣਾਂ ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਕੰਮ ਕਰੋ।"

https://twitter.com/narendramodi/status/1105688579408363521

ਪੀਐੱਮ ਮੋਦੀ ਨੇ ਰਾਹੁਲ ਗਾਂਧੀ ਸਣੇ ਆਪਣੇ ਸਿਆਸੀ ਵਿਰੋਧੀਆਂ ਨੂੰ ਵੀ ਟਵੀਟ ਕੀਤਾ।

ਉਨ੍ਹਾਂ ਲਿਖਿਆ, "@RahulGandhi, @MamataOfficial, @PawarSpeaks, @Mayawati, @yadavakhilesh, @yadavtejashwi ਅਤੇ @mkstalin ਨੂੰ ਅਪੀਲ ਕਰਦਾ ਹਾਂ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੱਧ ਵੋਟਰਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ। ਹਾਈ ਟਰਨਆਊਟ ਲੋਕਤੰਤਰ ਲਈ ਚੰਗਾ ਹੋਵੇਗਾ।"

https://twitter.com/narendramodi/status/1105687403770068992

ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੀਆਂ ਟਵੀਟ ਰਾਹੀਂ ਲੋਕ ਸਭਾ ਚੋਣਾਂ ਲਈ ਕੀਤੀ ਗਈ ਅਪੀਲ ਦੇ ਬਹਾਨੇ ਲੋਕਾਂ ਨੇ ਆਪੋ-ਆਪਣੇ ਤਰੀਕੇ ਨਾਲ ਸਵਾਲ ਤੇ ਮੁੱਦੇ ਵੀ ਰੱਖੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਪੀਐੱਮ ਮੋਦੀ ਵੱਲੋਂ ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਨੂੰ ਕੀਤੇ ਗਏ ਟਵੀਟ ਦੇ ਹੇਠਾਂ ਡਾ. ਅਭਿਸ਼ੇਕ ਤਿਵਾਰੀ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ''''ਮੋਦੀ ਜੀ, ਤੁਹਾਡੇ DOPT (ਡਿਪਾਰਟਮੈਂਟ ਆਫ਼ ਪ੍ਰਸੋਨਲ ਐਂਡ ਟ੍ਰੇਨਿੰਗ) ਨੇ ਬਹੁਤ ਦਰਦ ਦਿੱਤਾ ਹੈ ਲੱਖਾਂ ਨੌਜਵਾਨਾਂ ਨੂੰ...ਸੂਦ ਸਣੇ ਵਾਪਸ ਮਿਲੇਗਾ, ਕਿਉਂਕਿ ਇਹੀ ਲੋਕਤੰਤਰ ਦਾ ਤਕਾਜ਼ਾ ਹੈ।''''

https://twitter.com/abhicop2012/status/1105718439035887616

ਨਗੇਂਦਰ ਯਾਦਵ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ''''ਲੋਕਸਭਾ ਟਿਕਟ ਦੇ ਦਿਓ ਇਨ੍ਹਾਂ ਨੂੰ ਤਾਂ ਇਹ ਚੰਗਾ ਪ੍ਰਚਾਰ ਕਰਨਗੇ ਤੇ ਸਪੋਰਟ ਵੀ।''''

https://twitter.com/imyadavnagendra/status/1105700277938778112

ਪੀਐੱਮ ਮੋਦੀ ਵੱਲੋਂ ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ ਅਤੇ ਕਰਨ ਜੌਹਰ ਨੂੰ ਕੀਤੇ ਟਵੀਟ ਹੇਠਾਂ ਲੋਕਾਂ ਨੇ ਆਪਣੇ ਵਿਚਾਰ ਰੱਖੇ।

ਸਕੋਚੀ ਨਾਂ ਦੇ ਟਵਿੱਟਰ ਯੂਜ਼ਰ ਨੇ ਸ਼ਾਹਰੁਖ਼ ਖ਼ਾਨ ਦੇ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ''''ਹੋਰ ਕੀ ਪਤਾ BJP ਦੇ ਲਈ ਕੱਲ੍ਹ ਹੋਵੇ ਨਾ ਹੋਵੇ।''''

https://twitter.com/scotchism/status/1105705615819763712

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆ ਸਕਦੀਆਂ ਹਨ:

https://www.youtube.com/watch?v=HBx3-y9rCFI

https://www.youtube.com/watch?v=sJg7AGr9Ug0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)