ਦਿੱਲੀ ਪੁਲਿਸ ਦਾ ‘ਖਾਲਿਸਤਾਨੀ ਕਮਾਂਡੋ ਫੋਰਸ ਦੇ ਮੈਂਬਰ’ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ

03/13/2019 5:00:56 PM

ਦਿੱਲੀ ਪੁਲਿਸ ਨੇ ਅੱਤਵਾਦੀ ਜਥੇਬੰਦੀ ਖਾਲਿਸਤਾਨ ਕਮਾਂਡੋ ਫੋਰਸ ਦੇ ਕਥਿਤ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੀਟੀਆਈ ਅਨੁਸਾਰ ਗ੍ਰਿਫ਼ਤਾਰ ਕੀਤੇ ਅੱਤਵਾਦੀ ਦਾ ਨਾਂ ਗੁਰਸੇਵਕ ਸਿੰਘ ਹੈ। ਉਸ ਨੂੰ ਦਿੱਲੀ ਪੁਲਿਸ ਦੀ ਕਰਾਈਮ ਬਰਾਂਚ ਨੇ 12 ਮਾਰਚ ਨੂੰ ਦਿੱਲੀ ਦੇ ਆਈਐੱਸਬੀਟੀ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਗੁਰਸੇਵਕ ਸਿੰਘ ਉੱਥੇ ਕਿਸੇ ਨੂੰ ਮਿਲਣ ਪਹੁੰਚਿਆ ਹੋਇਆ ਸੀ।

ਦਿੱਲੀ ਪੁਲਿਸ ਦੇ ਕਰਾਈਮ ਬਰਾਂਚ ਦੇ ਐਡੀਸ਼ਨਲ ਕਮਿਸ਼ਨਰ ਅਜਿਤ ਕੁਮਾਰ ਸਿੰਗਲਾ ਨੇ ਦੱਸਿਆ, "ਗੁਰਸੇਵਕ ਅੱਤਵਾਦੀ ਗਤੀਵਿਧੀਆਂ, ਪੁਲਿਸ ਮੁਲਾਜ਼ਮਾਂ ਤੇ ਮੁਖ਼ਬਰਾਂ ਦੇ ਕਤਲ ਦੇ ਮਾਮਲਿਆਂ ਵਿੱਚ ਅਤੇ ਬੈਂਕ ਡਕੈਤੀਆਂ ਦੇ 50 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਹੈ।"

ਪੁਲਿਸ ਮੁਤਾਬਕ ਗੁਰਸੇਵਕ ਕਈ ਮਾਮਲਿਆਂ ਵਿੱਚ 26 ਸਾਲ ਤੋਂ ਵੱਧ ਜੇਲ੍ਹ ਵਿੱਚ ਰਹਿ ਚੁੱਕਿਆ ਹੈ ਅਤੇ ਉਹ ਪਾਕਿਸਤਾਨ ਵਿੱਚ ਰਹਿੰਦੇ ਅੱਤਵਾਦੀਆਂ ਦੇ ਸੰਪਰਕ ਵਿੱਚ ਹੈ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆ ਸਕਦੀਆਂ ਹਨ:

https://www.youtube.com/watch?v=xWw19z7Edrs&t=1s

https://www.youtube.com/watch?v=_k7CNiGkX90

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)