ਯਾਮਾਹਾ ਨੇ ਭਾਰਤ 'ਚ ਬੰਦ ਕੀਤੀ ਆਪਣੀ ਇਸ ਮਸ਼ਹੂਰ ਬਾਈਕ ਦੀ ਵਿਕਰੀ

08/18/2018 5:45:09 PM

ਜਲੰਧਰ- ਯਾਮਾਹਾ ਨੇ ਆਪਣੀ ਮਸ਼ਹੂਰ ਬਾਈਕ YZF-R15 V2.0 ਦੀ ਵਿਕਰੀ ਭਾਰਤ 'ਚ ਬੰਦ ਕਰ ਦਿੱਤੀ ਹੈ। ਪਰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਇਸ ਦਾ ਨਵਾਂ ਵਰਜਨ ਬਾਜ਼ਾਰ 'ਚ ਉਪਲੱਬਧ ਹੈ। ਦਸ ਦੇਈਏ ਕਿ ਯਾਮਾਹਾ ਨੇ ਹਾਲ ਹੀ 'ਚ YZF-R15 V3.0 ਨੂੰ ਲਾਂਚ ਕੀਤਾ ਸੀ। ਉਸ ਦੇ ਕੁਝ ਮਹੀਨੇ ਬਾਅਦ YZF-R15 V3.0 ਦਾ ਸਪੈਸ਼ਲ MotoGP ਲਿਮਟਿਡ ਐਡੀਸ਼ਨ ਵੀ ਲਾਂਚ ਕੀਤਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ YZF-R15 V2.0 ਦੀ ਮਾਰਕੀਟ 'ਚ ਡਿਮਾਂਡ ਘੱਟ ਹੋ ਜਾਣ ਤੇ ਨਵੇਂ ਵਰਜਨ ਦੇ ਸੇਲ ਨੂੰ ਬੂਸਟ ਕਰਨ ਲਈ ਅਜਿਹਾ ਕੀਤਾ ਗਿਆ ਹੈ। ਕੰਪਨੀ ਨੇ ਆਪਣੀ ਵੈੱਬਸਾਈਟ ਤੋਂ ਵੀ ਯਾਮਾਹਾ YZF - R15 V2.0 ਨੂੰ ਹਟਾ ਦਿੱਤਾ ਹੈ।

ਹੁਣ ਤੱਕ ਇਸ ਦੇ ਤਿੰਨ ਵਰਜਨ ਭਾਰਤ 'ਚ ਲਾਂਚ ਹੋ ਚੁੱਕੇ ਹਨ। ਇਕ ਗੱਲ ਗੌਰ ਕਰਨ ਵਾਲੀ ਹੈ ਕਿ ਯਾਮਾਹਾ R15 S ਦੀ ਵਿਕਰੀ ਅਜੇ ਵੀ ਜਾਰੀ ਹੈ। ਯਾਮਾਹਾ R15 S ਸਿੰਗਲ ਸੀਟਰ ਹੈ। ਦੱਸ ਦੇਈਏ ਕਿ YZF-R15 V2.0 ਦੇ ਲਾਂਚ ਦੇ ਲਗਭਗ ਮਹੀਨੇ ਭਰ ਬਾਅਦ ਵੀ ਵਰਜਨ 2.0 ਵਿਕਦਾ ਰਿਹਾ। ਪਰ ਹੁਣ ਜਦ ਇਸ ਦੀ ਮੰਗ ਘੱਟ ਹੋ ਗਈ ਹੈ ਤਾਂ ਇਸ ਨੂੰ ਵੈੱਬਸਾਈਟ ਤੋਂ ਹਟਾ ਲਿਆ ਗਿਆ ਹੈ।

ਗੱਲ ਜੇਕਰ ਨਵੇਂ ਯਾਮਾਹਾ YZF-R15 V3.0 ਤੇ YZF-R15 V3.0 MotoGP ਐਡੀਸ਼ਨ ਦੀ ਕਰੀਏ ਤਾਂ ਇਹ ਦੋਵੇਂ ਕਾਫ਼ੀ ਖਾਸ ਹੈ। ਯਾਮਾਹਾ YZF-R15 V3.0 ਦੀ ਕੀਮਤ 1.27 ਲੱਖ ਤੇ MotoGP ਐਡੀਸ਼ਨ ਦੀ ਕੀਮਤ 1.30 ਲੱਖ ਰੁਪਏ ਰੱਖੀ ਗਈ ਹੈ। ਇਹ ਸਾਰੀਆਂ ਕੀਮਤਾਂ ਦਿੱਲੀ ਐਕਸ ਸ਼ੋਰੂਮ ਦੀਆਂ ਹਨ। ਨਵੀਂ ਯਾਮਾਹਾ YZF-R15 V3.0 MotoGP ਲਿਮਟਿਡ ਐਡੀਸ਼ਨ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ 'ਚ ਇਹ ਯਾਮਾਹਾ ਰੇਸਿੰਗ ਬਲੂ ਕਲਰ 'ਚ ਆਉਂਦੀ ਹੈ। 

ਯਾਮਾਹਾ YZF-R15 V 3.0 'ਚ 155 ਸੀ. ਸੀ, ਫੋਰ-ਸਟ੍ਰੋਕ, ਸਿੰਗਲ-ਸਿਲੰਡਰ ਇੰਜਣ ਲਗਾ ਹੈ ਜੋ ਕਿ 19 ਬੀ. ਐੱਚ. ਪੀ ਦੀ ਪਾਵਰ ਅਤੇ 15 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।