ਯਾਮਾਹਾ ਦੇ ਇਸ ਪ੍ਰੀਮੀਅਮ ਸਕੂਟਰ ਲਈ ਅਜੇ ਭਾਰਤੀਆਂ ਨੂੰ ਕਰਨਾ ਹੋਵੇਗਾ ਇੰਤਜ਼ਾਰ

06/24/2018 12:38:51 PM

ਜਲੰਧਰ— ਯਾਮਾਹਾ ਦੇ Aerox 155 ਸਕੂਟਰ ਨੂੰ ਆਟੋ ਐਕਸਪੋ 2018 ਤੋਂ ਪਹਿਲਾਂ ਭਾਰਤ 'ਚ ਸਪਾਟ ਕੀਤਾ ਗਿਆ ਸੀ। ਉਸ ਸਮੇਂ ਅਜਿਹੀ ਉਮੀਦ ਸੀ ਕਿ ਯਾਮਾਹਾ ਇਸ ਨੂੰ ਆਟੋ ਐਕਸਪੋ 'ਚ ਪੇਸ਼ ਕਰੇਗੀ ਪਰ ਅਜਿਹਾ ਨਹੀਂ ਹੋਇਆ। ਹੁਣ ਯਾਮਾਹਾ Aerox 155 ਸਕੂਟਰ ਨੂੰ ਦੁਬਾਰਾ ਇਕ ਡੀਲਰਸ਼ਿਪ 'ਤੇ ਸਪਾਰਟ ਕੀਤਾ ਗਿਆ ਹੈ ਅੇਤ ਅਜਿਹੀਆਂ ਅਫਵਾਹਾਂ ਹਨ ਕਿ ਉਸ ਨੂੰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਫਿਲਹਾਲ Aerox 155 ਸਕੂਟਰ ਨੂੰ ਭਾਰਤ 'ਚ ਲਾਂਚ ਨਹੀਂ ਕਰੇਗੀ। ਇਸ ਸਕੂਟਰ ਨੂੰ ਕੰਪਨੀ ਨੇ ਆਪਣੇ ਕੁਝ ਡਿਸਪਸ਼ਿਪਸ 'ਤੇ ਡਿਸਪਲੇਅ 'ਤੇ ਰੱਖਿਆ ਹੈ ਤਾਂ ਜੋ ਇਸ ਪ੍ਰੀਮੀਅਮ ਸਕੂਟਰ ਬਾਰੇ ਗਾਹਕਾਂ ਦਾ ਰਿਸਪਾਂਸ ਪਤਾ ਲੱਗ ਸਕੇ। 
ਇਸ ਸਕੂਟਰ ਦਾ ਆਲ ਓਵਰ ਡਿਜ਼ਾਇਨ ਐਂਮ.ਟੀ. ਮੋਟਰਸਾਈਕਲ ਰੇਂਜ 'ਤੇ ਬਸਡ ਹੈ। ਇਸ ਵਿਚ ਅਗ੍ਰੈਸਿਵ ਫਰੰਟ ਐਪ੍ਰਨ ਹੈ ਜੋ ਕਿ ਕਈ ਕੱਟਸ ਅਤੇ ਕ੍ਰੀਜੇਜ਼ ਦੇ ਨਾਲ ਇਸ ਨੂੰ ਸਪੋਰਟੀ ਲੁੱਕ ਦਿੰਦਾ ਹੈ। ਸਕੂਟਰ ਦਾ ਪਿਛਲਾ ਹਿੱਸਾ ਕਾਫੀ ਸ਼ਾਰਪ ਹੈ ਅਤੇ ਇਸ ਵਿਚ ਲੋੜੀਂਦੀ ਥਾਂ ਵਾਲੀ ਪਿਲੀਅਨ ਸੀਟ ਦਿੱਤੀ ਗਈ ਹੈ। 
Yamaha Aerox 155 ਨੂੰ ਪਹਿਲੀ ਵਾਰ 2016 'ਚ ਪੇਸ਼ ਕੀਤਾ ਗਿਆ ਸੀ। ਉਦੋਂ ਇਸ ਨੂੰ ਮਲੇਸ਼ੀਆ 'ਚ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਇੰਡੋਨੇਸ਼ੀਆ, ਵਿਅਤਨਾਮ, ਫਿਲੀਪੀਂਸ ਵਰਗੇ ਦੇਸ਼ਾਂ 'ਚ ਵੇਚਿਆ ਜਾਂਦਾ ਹੈ। ਐੱਲ.ਈ.ਡੀ. ਹੈੱਡਲਾਈਟ, ਟੇਲ ਲਾਈਟ, 5.9-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਮੋਬਾਇਲ ਚਾਰਜਰ ਅਤੇ 25 ਲੀਟਰ ਅੰਡਰ ਸਟੋਰੇਜ ਆਦਿ ਇਸ ਦੇ ਪ੍ਰਮੁੱਖ ਫੀਚਰਸ ਹਨ। 

Yamaha Aerox 155 ਸਕੂਟਰ 'ਚ 155.1 ਸੀਸੀ ਸਿੰਗਲ ਸਿਲੰਡਰ ਲਿਕੁਇੱਡ ਕੂਲਡ, ਫਿਊਲ ਇੰਟੈਕਟਿਡ ਇੰਜਣ ਹੈ ਜੋ ਕਿ 14.6 ਬੀ.ਐੱਚ.ਪੀ. ਦੀ ਪਾਵਰ ਅਤੇ 13.8 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਸਕੂਟਰ ਞਚ 14-ਇੰਚ ਦੇ ਅਲੌਏ ਵ੍ਹੀਲਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਡਿਸਕ ਬ੍ਰੇਕ ਹੈ ਜੋ ਕਿ ਏ.ਬੀ.ਐੱਸ. ਨਾਲ ਲੈਸ ਹੈ। ਪਿੱਛੇ ਟੈਲੀਸਕੋਪਿਕ ਫਾਰਕਸ ਅਪ ਫਰੰਟ ਅਤੇ ਡਿਊਲ ਸ਼ਾਕ ਅਬਜਾਰਬਰਸ ਦਿੱਤੇ ਗਏ ਹਨ।