Volkswagen ਨੂੰ ਅਮਰੀਕਾ ''ਚ ਲੱਗਾ 18,200 ਕਰੋੜ ਰੁਪਏ ਜੁਰਮਾਨਾ

04/23/2017 11:52:34 AM

ਜਲੰਧਰ-ਡੀਜ਼ਲ ਵਾਹਨਾਂ ਦੇ ਪ੍ਰਦੂਸ਼ਣ ਟੈਸਟ ''ਚ ਧੋਖਾਦੇਹੀ ਲਈ ਫਾਕਸਵੈਗਨ ''ਤੇ ਅਮਰੀਕਾ ''ਚ ਅਪਰਾਧਿਕ ਜੁਰਮਾਨਾ ਲਾਇਆ ਗਿਆ ਹੈ। ਉਸ ਨੂੰ 2.8 ਅਰਬ ਡਾਲਰ (ਕਰੀਬ 18,200 ਕਰੋੜ ਰੁਪਏ) ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਡੇਟਰਾਇਟ ''ਚ ਫੈਡਰਲ ਜੱਜ ਸੀਨ ਕਾਕਸ ਨੇ ਕੰਪਨੀ ਅਤੇ ਅਮਰੀਕੀ ਨਿਆਂ ਵਿਭਾਗ ਵਿਚਾਲੇ ਹੋਏ ਸਮਝੌਤੇ ''ਤੇ ਮੋਹਰ ਲਾ ਦਿੱਤੀ ਹੈ।
ਅਦਾਲਤ ਵੱਲੋਂ ਸਜ਼ਾ ਦੇ ਤੌਰ ''ਤੇ ਜੁਰਮਾਨੇ ਦਾ ਹੁਕਮ ਕੰਪਨੀ ਵੱਲੋਂ ਸਾਜ਼ਿਸ਼ ਅਤੇ ਨਿਆਂ ''ਚ ਰੁਕਾਵਟ ਪਾਉਣ ਦੇ ਦੋਸ਼ਾਂ ''ਤੇ ਆਪਣਾ ਪੱਖ ਰੱਖੇ ਜਾਣ ਤੋਂ 6 ਹਫਤਿਆਂ ਬਾਅਦ ਆਇਆ ਹੈ। ਫਾਕਸਵੈਗਨ ਨੇ ਮੰਨਿਆ ਕਿ ਅਮਰੀਕਾ ''ਚ ਉਸ ਦੀਆਂ ਕਰੀਬ 6 ਲੱਖ ਕਾਰਾਂ ਹਨ, ਜਿਨ੍ਹਾਂ ਦੀ ਟੈਸਟਿੰਗ ਅਤੇ ਸੜਕ ''ਤੇ ਚੱਲਣ ਦੌਰਾਨ ਪ੍ਰੋਗਰਾਮ ਰਾਹੀਂ ਪ੍ਰਦੂਸ਼ਣ ਕੰਟਰੋਲ ਕੀਤਾ ਗਿਆ।

 

ਕੰਪਨੀ ''ਤੇ ਲਾਇਆ ਗਿਆ ਅਪਰਾਧਿਕ ਜੁਰਮਾਨਾ ਸਹੀ ਅਤੇ ਢੁੱਕਵਾਂ ਠਹਿਰਾਇਆ ਹੈ। ਇਸ ਤੋਂ ਇਲਾਵਾ ਕੰਪਨੀ ਇਕ ਸਿਵਲ ਕੇਸ ''ਚ ਸਰਕਾਰ ਨੂੰ 1.5 ਅਰਬ ਡਾਲਰ ਦਾ ਭੁਗਤਾਨ ਕਰ ਰਹੀ ਹੈ ਅਤੇ ਪ੍ਰਭਾਵਿਤ ਕਾਰਾਂ ਵਾਪਸ ਖਰੀਦਣ ਅਤੇ ਹੋਰ ਹਰਜਾਨੇ ''ਤੇ 11 ਅਰਬ ਡਾਲਰ ਖਰਚ ਕਰ ਰਹੀ ਹੈ। ਇਸ ਕੇਸ ''ਚ ਕੰਪਨੀ ਦੇ 7 ਕਰਮਚਾਰੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ।''''