ਟੈਸਟਿੰਗ ਦੌਰਾਨ ਨਜ਼ਰ ਆਈ Volkswagen ਦੀ ਨਵੀਂ ਕੰਪੈਕਟ SUV, ਭਾਰਤ ''ਚ ਵੀ ਹੋਵੇਗੀ ਲਾਂਚ

12/17/2017 7:03:24 PM

ਜਲੰਧਰ- ਫਾਕਸਵੈਗਨ ਜਲਦ ਹੀ ਇਕ ਨਵੀਂ ਕੰਪੈਕਟ ਐੱਸ.ਯੂ. ਵੀ ਫਾਕਸਵੈਗਨ ਟੀ-ਕਰਾਸ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਐੈੱਸ. ਯੂ. ਵੀ ਦੀ ਲਗਾਤਾਰ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਇਸ ਐੱਸ. ਯੂ. ਵੀ ਦੀ ਕੁਝ ਤਾਜ਼ਾ ਤਸਵੀਰਾਂ ਲੀਕ ਹੋਈਆਂ ਹਨ। ਖਬਰ ਹੈ ਕਿ ਫਾਕਸਵੈਗਨ ਟੀ-ਕਰਾਸ ਕੰਪੈਕਟ ਐੱਸ. ਯੂ. ਵੀ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ ਜਿਸ ਦਾ ਮੁਕਾਬਲਾ ਹੁੰਡਈ ਕ੍ਰੇਟਾ ਵਰਗੀ ਕਾਰਾਂ ਤੋਂ ਹੋਵੇਗਾ।

ਫਾਕਸਵੈਗਨ ਟੀ-ਕਰਾਸ ਨੂੰ ਕੰਪਨੀ ਦੇ MQ2-1O ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਹ ਐੱਸ. ਯੂ. ਵੀ ਦਿਖਣ 'ਚ T-ROC ਕਰਾਸਓਵਰ ਦੀ ਤਰ੍ਹਾਂ ਨਜ਼ਰ ਆਉਂਦੀ ਹੈ। ਪਰ,  ਇਸ ਨੂੰ ਇਕ ਐੱਸ. ਯੂ. ਵੀ ਦੀ ਤਰ੍ਹਾਂ ਸਟਾਈਲਿੰਗ ਦਿੱਤੀ ਗਈ ਹੈ। ਇਸ ਐੱਸ. ਯੂ. ਵੀ. 'ਚ ਰੂਫ ਰੇਲ ਅਤੇ ਬਲੈਕ ਸਾਈਡ ਸਕਰਟ ਵੀ ਲਗਾ ਹੋਇਆ ਹੈ। ਐੱਸ. ਯੂ. ਵੀ.  ਐੱਸ ਨੂੰ ਕਾਫ਼ੀ ਪਹਿਲਕਾਰ ਲੁਕ ਦਿੱਤੀ ਗਈ ਹੈ ਤਾਂ ਜੋ ਇਸ ਨੂੰ ਇਕ ਐੱਸ. ਯੂ. ਵੀ. ਦੀ ਫੀਲ ਦਿੱਤੀ ਜਾ ਸਕੇ। ਖਬਰਾਂ ਦੀ ਮੰਨੀਏ ਤਾਂ ਫਾਕਸਵੈਗਨ ਟੀ-ਕਰਾਸ ਦਾ ਵ੍ਹੀਲਬੇਸ 2, 560mm ਹੈ ਜੋ ਪੋਲੋ ਦੇ ਪਿਛਲੇ ਮਾਡਲ ਤੋਂ ਕਰੀਬ 90mm ਜ਼ਿਆਦਾ ਹੈ।

ਫਾਕਸਵੈਗਨ ਟੀ-ਕਰਾਸ ਦੇ ਇੰਜਨ ਸਪੈਸੀਫਿਕੇਸ਼ਨ ਦੇ ਬਾਰੇ 'ਚ ਕੰਪਨੀ ਨੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਖਬਰਾਂ ਦੀਆਂ ਮੰਨੀਏ ਤਾਂ ਇਸ ਐੱਸ. ਯੂ. ਵੀ. ਦੇ ਨਾਲ 109, ਬੀ. ਐੈੱਚ. ਪੀ, 1.0-ਲਿਟਰ, 3-ਸਿਲੰਡਰ ਟਰਬੋ ਪੈਟਰੋਲ ਇੰਜਣ ਦੀ ਆਪਸ਼ਨ ਦਿੱਤਾ ਜਾਵੇਗੀ। ਹਾਲਾਂਕਿ ਇਹ ਕਾਰ ਡੀਜ਼ਲ ਇੰਜਣ ਆਪਸ਼ਨ ਦੇ ਨਾਲ ਵੀ ਆ ਸਕਦੀ ਹੈ। ਐੱਸ. ਯੂ. ਵੀ 'ਚ ਲੱਗੇ ਪੈਟਰੋਲ ਇੰਜਣ ਨੂੰ 6- ਸਪੀਡ ਮੈਨੂਅਲ ਅਤੇ ਡਿਊਲ-ਕਲਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਜਾ ਸਕਦਾ ਹੈ। ਫਾਕਸਵੈਗਨ ਟੀ-ਕਰਾਸ ਦਾ ਮੁਕਾਬਲਾ ਹੁੰਡਈ ਕ੍ਰੇਟਾ, ਰੇਨੋ ਡਸਟਰ ਅਤੇ ਨਿਸਾਨ ਕਿਕਸ ਨਾਲ ਹੋਵੇਗਾ।