ਟ੍ਰੈਕ ਬਾਈਕਸ ਨੇ ਭਾਰਤ ''ਚ ਲਾਂਚ ਕੀਤੀ ਪ੍ਰੀਮੀਅਮ ਅਤੇ ਸੁਪਰ ਪ੍ਰੀਮੀਅਮ ਸਾਈਕਲਸ

03/16/2018 11:08:58 AM

ਜਲੰਧਰ - ਅਮਰੀਕੀ ਬਾਇਸਕਲ ਨਿਰਮਾਤਾ ਕੰਪਨੀ ਟ੍ਰੈਕ ਬਾਇਕਸ ਨੇ ਭਾਰਤ 'ਚ 34 ਬਾਇਸਕਲ ਮਾਡਲਸ ਲਾਂਚ ਕੀਤੇ ਹਨ। ਇਹ ਸਾਈਕਲਸ ਦਿੱਲੀ-ਐੱਨ. ਸੀ. ਆਰ, ਮੁੰਬਈ, ਬੇਂਗਲੁਰੂ, ਹੈਦਰਾਬਾਦ, ਚੇਂਨਈ ਅਤੇ ਇੰਦੌਰ ਵਿੱਚ ਕੰਪਨੀ ਦੀ ਡੀਲਰਸ਼ਿਪਸ 'ਤੇ ਅਵੇਲਬਲ ਹੋਣਗੀਆਂ। ਉਥੇ ਹੀ ਇਨ੍ਹਾਂ 'ਚ ਸੜਕ, ਪਹਾੜ ਤੋਂ ਲੈ ਕੇ ਹਾਇਬਰਿਡ ਕੈਟੇਗਰੀਜ਼ ਤੱਕ ਅਜਿਹੀ ਸਾਈਕਿਲਸ ਹਨ ਜੋ ਪ੍ਰੀਮੀਅਮ ਅਤੇ ਸੁਪਰ ਪ੍ਰੀਮੀਅਮ ਸੈਗਮੇਂਟ 'ਚ ਆਉਂਦੀਆਂ ਹਨ।



ਟ੍ਰੈਕ ਬਾਈਸਕਲਸ ਇੰਡੀਆ ਦੇ ਕੰਟਰੀ ਮੈਨੇਜਰ ਨਵਨੀਤ ਬਾਂਕਿਆ ਨੇ ਕਿਹਾ ਕਿ ਉਹ ਭਾਰਤ 'ਚ ਤਕਨੀਕੀ ਤੌਰ 'ਤੇ ਐਡਵਾਂਸ ਬਾਇਸਾਈਕਲਸ ਨੂੰ ਲਾਂਚ ਕਰਨ ਤੋਂ ਬਾਅਦ ਕਾਫ਼ੀ ਖੁਸ਼ ਹੈ। 

ਕੀਮਤ 
ਇਸ ਸਾਈਕਲਸ ਦੀ ਕੀਮਤ 20,000 ਰੁਪਏ ਤੋਂ ਸ਼ੁਰੂ ਹੋ ਕੇ 1.70 ਲੱਖ ਰੁਪਏ ਤੱਕ ਜਾਂਦੀ ਹੈ। ਦੱਸ ਦਿਓ ਕਿ ਟ੍ਰੈਕ ਬਾਈਸਕਲਸ ਦੀ ਸ਼ੁਰੂਆਤ 1976 'ਚ ਹੋਈ। ਕੰਪਨੀ ਨੂੰ ਸਾਈਕਿਲਸ ਬਣਾਉਂਦੇ ਹੋਏ ਚਾਰ ਦਸ਼ਕ ਤੋਂ ਜ਼ਿਆਦਾ ਦਾ ਸਮੇਂ ਹੋ ਗਿਆ ਹੈ।