ਭਾਰਤ ''ਚ ਸ਼ੁਰੂ ਹੋਈ Triumph ਦੀ ਨਵੀਂ ਟਾਈਗਰ 1200 ਬਾਈਕ ਦੀ ਬੁਕਿੰਗ

01/13/2018 4:40:21 PM

ਜਲੰਧਰ - ਬ੍ਰਿਟਿਸ਼ ਸੁਪਰਬਾਈਕ ਨਿਰਮਾਤਾ ਕੰਪਨੀ “riumph ਜਲਦ ਹੀ ਭਾਰਤ 'ਚ ਆਪਣੀ ਨਵੀਂ ਟਰਾਇੰਫ ਟਾਈਗਰ 1200 ਬਾਈਕ ਨੂੰ ਲਾਂਚ ਕਰਨ ਵਾਲੀ ਹੈ। ਉਥੇ ਹੀ ਜਾਣਕਾਰੀ ਦੇ ਮੁਤਾਬਕ ਇਸ ਬਾਈਕ ਦੀ ਬੁਕਿੰਗ ਡੀਲਰਸ਼ਿਪ ਲੈਵਲ 'ਤੇ ਸ਼ੁਰੂ ਹੋ ਗਈ ਹੈ। ਟਰਾਇੰਫ ਮੋਟਰਸਾਈਕਲ ਇੰਡੀਆ ਪ੍ਰਿਆ. ਲਿ. ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਅਸੰਬਲੀ ਨੇ ਦੱਸਿਆ ਕਿ ਅਸੀਂ ਟਰਾਇੰਫ ਟਾਈਗਰ 1200 ਦੀ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਬਾਈਕ ਨੂੰ ਬੁੱਕ ਕਰਵਾਉਣ ਲਈ ਤੁਹਾਨੂੰ 2 ਲੱਖ ਰੁਪਏ ਚੁਕਾਉਣ ਹੋਵਾਂਗੇ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਬਾਈਕ ਨੂੰ ਫਰਵਰੀ ਦੇ ਅੰਤ ਜਾਂ ਮਾਰਚ ਦੀ ਸ਼ੁਰੂਆਤ ਤੱਕ ਦੇਸ਼ 'ਚ ਲਾਂਚ ਕਰ ਸਕਦੀ ਹੈ।

ਇੰਜਣ 
2018 ਟਰਾਇੰਫ ਟਾਈਗਰ 1200 'ਚ ਕੰਪਨੀ ਨੇ 1215cc ਦਾ ਇਨ- ਲਾਈਨ ਟ੍ਰਿਪਲ ਸਿਲੰਡਰ ਇੰਜਣ ਦਿੱਤਾ ਹੈ। ਪੁਰਾਣੇ ਇੰਜਣ ਦੇ ਮੁਕਾਬਲੇ ਨਵੇਂ ਇੰਜਣ 'ਚ ਟਰਾਇੰਫ ਨੇ ਹਲਕੇ ਫਲਾਇਵ੍ਹੀਲ ਅਤੇ ਕਰੈਂਕਸ਼ਫਟ, ਨਵਾਂ ਮੈਗਨੀਸ਼ੀਅਮ ਕੈਮ ਕਵਰ ਅਤੇ ਸਭ ਤੋਂ ਮਹਿੰਗੇ ਦੋ ਵੇਰਿਐਂਟਸ 'ਚ ਸਟੈਂਡਰਡ ਐਰੋ ਐਗਜ਼ਹਾਸਟ ਦਿੱਤਾ ਗਿਆ ਹੈ। ਬਾਈਕ ਦਾ ਇੰਜਣ 9350 rpm 'ਤੇ 141 bhp ਦੀ ਪਾਵਰ ਨੂੰ ਜਨਰੇਟ ਕਰਦਾ ਹੈ, ਉਥੇ ਹੀ 7600 rpm 'ਤੇ 122 Nm ਦਾ ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ।

ਫੀਚਰਸ 
ਕੰਪਨੀ ਨੇ ਇਸ ਬਾਈਕ 'ਚ ਅਡਾਪਟਿਵ ਕਾਰਨਰਿੰਗ ਲਾਈਟਸ, ਆਲ-ਐੈੱਲ. ਈ. ਡੀ ਲਾਈਟਸ, ਅਡਜਸਟ ਹੋਣ ਵਾਲਾ ਫੁੱਲ-ਕਲਰ ਟੀ.ਐੱਫ. ਟੀ ਸਕ੍ਰੀਨ, ਐਲਮੀਨਿਟੇਡ ਸਵਿਚ-ਗਿਅਰ, ਮਿਡ ਅਤੇ ਟਾਪ ਵੇਰੀਐਂਟ 'ਚ ਨਵੇਂ ਰਾਈਡਿੰਗ ਮੋਡਸ ਅਤੇ ਹਿਲ-ਹੋਲਡ ਕੰਟਰੋਲ ਜਿਹੇ ਹਾਈ-ਟੈੱਕ ਅਤੇ ਐਡਵਾਂਸ ਫੀਚਰਸ ਦਿੱਤੇ ਗਏ ਹਨ। 

ਆਧੁਨਿਕ ਤਕਨੀਕ
ਕੰਪਨੀ ਨੇ ਬਾਈਕ ਦੇ ਕੁੱਝ ਵੇਰਾਐਂਟਸ 'ਚ ਇੰਟੀਗ੍ਰੇਟਡ ਬ੍ਰੇਕਿੰਗ ਸਿਸਟਮ ਦਿੱਤਾ ਹੈ, ਇਸ ਦੇ ਨਾਲ ਹੀ ਕਾਰਨਰਿੰਗ ਏ. ਬੀ. ਐੱਸ, ਸ਼ਿਫਟ ਅਸਿਸਟ, ਕੀ-ਲੈੱਸ ਇਗਨਿਸ਼ਨ ਅਤੇ ਅਪਡੇਟਡ ਕਰੂਜ਼ ਕੰਟਰੋਲ ਦਿੱਤਾ ਗਿਆ ਹੈ।