ਹਜ਼ਾਰਾਂ ''ਚ ਕੈਸ਼ ਡਿਸਕਾਊਂਟ ਦੇ ਰਹੀਆਂ ਹਨ ਇਹ ਟੂ-ਵ੍ਹੀਲਰਸ ਕੰਪਨੀਆਂ

09/21/2017 4:41:17 PM

ਜਲੰਧਰ- ਦੇਸ਼ 'ਚ ਤਿਓਹਾਰੀ ਸੀਜ਼ਨ ਸ਼ੁਰੂ ਕੀ ਹੋਇਆ ਕਿ ਦੇਸ਼ ਦੀ ਦਿੱਗਜ਼ ਆਟੋਮੋਬਾਇਲ ਕੰਪਨੀਆਂ ਆਪਣੇ ਤਰ੍ਹਾਂ-ਤਰ੍ਹਾਂ ਦੇ ਡਿਸਕਾਊਂਟ ਅਤੇ ਆਕਰਸ਼ਕ ਆਫਰਸ ਲੈ ਕੇ ਬਾਜ਼ਾਰ 'ਚ ਪੈਰ ਪਸਾਰਨ ਲੱਗੀਆਂ ਹਨ। ਹੀਰੋ ਮੋਟੋਕਾਰਪ, ਟੀ. ਵੀ. ਐੱਸ ਅਤੇ ਬਜਾਜ ਨੇ ਆਪਣੇ ਗਾਹਕਾਂ ਲਈ ਨਰਾਤੇ 'ਤੇ ਸ਼ਾਨਦਾਰ ਆਫਰਸ ਅਤੇ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਹੈ। 

ਹੀਰੋ ਮੋਟੋਕਾਰਪ : 
ਹੀਰੋ ਮੋਟੋਕਾਰਪ ਨੇ ਸਕੂਟਰ 'ਤੇ 3,000 ਰੁਪਏ ਦਾ ਡਿਸਕਾਊਂਟ ਅਤੇ ਸਰਕਾਰੀ ਕਰਮਚਾਰੀਆਂ ਨੂੰ 1,500 ਰੁਪਏ ਤੋਂ ਇਲਾਵਾ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਕੰਪਨੀ ਇਹ ਡਿਸਕਾਊਂਟ ਸਾਰਿਆਂ ਸਕੂਟਰਸ Maestro Edge, Duet ਅਤੇ Pleasure 'ਤੇ ਦੇ ਰਹੀ ਹੈ। ਇਸ ਡਿਸਕਾਊਂਟ ਤੋਂ Maestro 5dge ਅਤੇ 4uet ਦੀਆਂ ਕੀਮਤਾਂ 'ਚ 6 ਫੀਸਦੀ ਅਤੇ Pleasure ਦੀਆਂ ਕੀਮਤਾਂ 'ਚ 6.5 ਫੀਸਦੀ ਤੱਕ ਦੀ ਗਿਰਾਵਟ ਆ ਗਈ ਹੈ।

Maestro 5dge ਦੀ ਕੀਮਤ 50,502 ਤੋਂ 51,528 ਰੁਪਏ ਤੱਕ ਹੈ ਜਦੋਂ ਕਿ Duet, 49,565 ਰੁਪਏ ਅਤੇ Pleasure 46,480 ਤੋਂ 48,019 ਰੁਪਏ ਦੇ ਕਰੀਬ ਵਿਕ ਰਹੀ ਹੈ। ਇਹ ਸਾਰੀਆਂ ਕੀਮਤਾਂ ਦਿੱਲੀ ਐਕਸ ਸ਼ੋਰੂਮ ਹਨ।

ਬਜਾਜ ਆਟੋ : 
ਬਜਾਜ ਆਟੋ ਨੇ ਵੀ ਆਪਣੀ ਕੁਝ ਬਾਈਕਸ 'ਤੇ 2,100 ਰੁਪਏ ਅਤੇ ਪ੍ਰੀਮੀਅਮ ਬਾਈਕਸ 'ਤੇ 6400 ਰੁਪਏ ਦਾ ਡਿਸਕਾਊਂਟ ਦਿੱਤਾ ਹੈ। ਕੰਪਨੀ ਨੇ 150cc ਇੰਜਣ ਵਾਲੀ ਬਜਾਜ਼ V15 ਦੀ ਕੀਮਤ ਪਹਿਲਾਂ 63,080 ਰੁਪਏ ਸੀ ਜੋ ਹੁਣ 2,100 ਰੁਪਏ ਦੇ ਡਿਸਕਾਊਂਟ ਤੋਂ ਬਾਅਦ 61,580 ਰੁਪਏ ਹੋ ਗਈ ਹੈ। ਬਜਾਜ ਵੀ12 'ਤੇ 1900 ਰੁਪਏ, ਬਜਾਜ ਡਿਸਕਵਰ 125 'ਤੇ 1700 ਰੁਪਏ, ਬਜਾਜ ਪਲੇਟੀਨਾ 'ਤੇ 1500 ਰੁਪਏ, ਬਜਾਜ 3“100 (ਸੈਲਫ ਸਟਾਰਟ) 'ਤੇ 1000 ਰੁਪਏ ਅਤੇ ਪਲਸਰ ਰੇਂਜ ਦੀ ਬਾਈਕਸ 'ਤੇ 4,600 ਰੁਪਏ ਤੋਂ ਲੈ ਕੇ 6400 ਰੁਪਏ ਤੱਕ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 

TVS ਦੀ ਬਾਈਕ 'ਤੇ 8,500 ਰੁਪਏ ਦੀ ਬਚਤ : 
ਇਸ ਫੇਸਟਿਵ ਸੀਜ਼ਨ 'ਤੇ TVS ਨੇ ਆਪਣੇ ਗਾਹਕਾਂ ਲਈ ਕਈ ਨਵੇਂ ਆਫਰਸ ਪੇਸ਼ ਕੀਤੇ ਹਨ TVS ਦੀਆਂ ਗੱਡੀਆਂ 'ਤੇ 5 ਸਾਲ ਦੀ ਵਾਰੰਟੀ ਮਿਲ ਰਹੀ ਹੈ ਅਤੇ ਇਸ ਦੇ ਲਈ ਗਾਹਕ ਨੂੰ ਕੁਝ ਐਕਸਟਰਾ ਪੈਸੇ ਦੇਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਡਾਊਨ ਪੇਮੇਂਟ 5,999 ਰੁਪਏ, 0/- ਪ੍ਰੋਸੈਸਿੰਗ ਫੀ,0/- ਡਾਕਿਊਮੇਂਟੇਸ਼ਨ ਚਾਰਜ ਦੇ ਨਾਲ 8500 ਦੀ ਬਚਤ ਕੀਤੀ ਜਾ ਸਕਦੀ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ “VS ਡੀਲਰਸ਼ਿਪ ਨਾਲ ਸੰਪਰਕ ਕਰ ਸਕਦੇ ਹੋ।