Auto Expo 2018 'ਚ ਭਾਗ ਨਹੀਂ ਲੈਣਗੀਆਂ ਇਹ 30 ਕੰਪਨੀਆਂ, ਜਾਣੋ ਕਾਰਨ

01/16/2018 9:59:56 AM

ਜਲੰਧਰ- ਆਟੋ ਐਕਸਪੋ 2018 ਦੇ ਸ਼ੁਰੂ ਹੋਣ 'ਚ ਹੁਣ ਬਸ ਕੁਝ ਹੀ ਦਿਨ ਬਾਕੀ ਹੈ। ਇਸ ਵੱਡੇ ਆਟੋ ਸ਼ੋਅ 'ਚ ਕਈ ਕੰਪਨੀਆਂ ਆਪਣੀ ਨਵੀਂ ਬਾਈਕਸ ਅਤੇ ਕਾਰਾਂ ਨੂੰ ਪੇਸ਼ ਕਰੇਗੀ। ਕੁਝ ਕੰਪਨੀਆਂ ਅਜਿਹੀਆਂ ਹਨ, ਜੋ ਇਸ ਵਾਰ ਦੇ ਆਟੋ ਐਕਸਪੋ 'ਚ ਹਿੱਸਾ ਨਹੀਂ ਲੈਣਗੀਆਂ। ਇੰਨ੍ਹਾਂ 'ਚ ਫਾਕਸਵੈਗਨ ਇੰਡੀਆ, ਸਕੋਡਾ ਇੰਡੀਆ, ਫੋਰਡ ਇੰਡੀਆ, ਨਿਸਾਨ ਇੰਡੀਆ, ਜਨਰਲ ਮੋਟਰਸ, ਡੁਕਾਟੀ ਇੰਡੀਆ ਅਤੇ ਹਾਰਲੇ ਡੇਵਿਸਨ ਵਰਗੀਆਂ ਕੰਪਨੀਆਂ ਸ਼ਾਮਿਲ ਹਨ।

ਆਟੋ ਐਕਸਪਰਟ ਰੰਜਾਏ ਮੁਖਰਜੀ ਨੇ ਦੱਸਿਆ ਹੈ ਕਿ ਇਸ ਵਾਰ ਕਰੀਬ 30 ਕੰਪਨੀਆਂ ਆਟੋ ਐਕਸਪੋ 'ਚ ਹਿੱਸਾ ਨਹੀਂ ਲੈ ਰਹੀਆਂ ਹਨ, ਕਿਉਂਕਿ 399 ਨੇ ਇਸ ਵਾਰ ਕਾਸਟਿੰਗ ਵਧਾ ਰਹੀ ਹੈ। ਲੈਂਡ ਸਪੇਸ ਕਾਫੀ ਮਹਿੰਗਾ ਹੋ ਗਿਆ ਹੈ, ਇੰਨਾ ਹੀ ਨਹੀਂ ਹਾਲ ਦੇ ਸੈੱਟਅਪ ਨੂੰ ਤਿਆਰ ਕਰਨ 'ਚ ਵੀ ਕਾਫੀ ਖਰਚਾ ਆਉਂਦਾ ਹੈ।

ਦੂਜੀ ਗੱਲ ਇਹ ਹੈ ਕਿ ਅੱਜ ਵੀ ਦਿੱਲੀ ਦੇ ਮੁਕਾਬਲੇ ਗ੍ਰੇਟਰ ਨਾਇਡਾ ਦੀ ਕਨੈਕਟੀਵਿਟੀ ਬਹੁਤ ਚੰਗੀ ਨਹੀਂ ਹੈ ਅਤੇ ਲਾਜਿਸਟਿੱਕ ਵੀ ਕਾਫੀ ਮਹਿੰਗਾ ਪੈਂਦਾ ਹੈ। ਜਿਸ ਉਦੇਸ਼ ਨਾਲ ਆਟੋ ਐਕਸਪੋ 'ਚ ਗੱਡੀਆਂ ਪ੍ਰਦਰਸ਼ਿਤ ਕੀਤੀ ਜਾਂਦੀ ਹੈ, ਉਹ ਕਦੀ ਪੂਰਾ ਨਹੀਂ ਹੁੰਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਟੋ ਐਕਸਪੋ ਨਾਲ ਕਿਸੇ ਵੀ ਕੰਪਨੀ ਦੀ ਵਿਕਰੀ 'ਚ ਵਾਧਾ ਨਹੀਂ ਹੁੰਦਾ। ਕੰਪਨੀਆਂ ਜਿੰਨਾ ਪੈਸਾ ਆਟੋ ਐਕਸਪੋ 'ਚ ਖਰਚ ਕਰਦੀ ਹੈ, ਉਸ ਦਾ ਕੋਈ ਲਾਭ ਨਹੀਂ ਮਿਲ ਪਾਉਂਦਾ ਅਜਿਹੇ 'ਚ ਆਟੋ ਕੰਪਨੀਆਂ ਨੇ ਹੁਣ ਆਪਣੇ ਹੱਥ ਖਿੱਚ ਲਏ ਹਨ।