ਭਾਰਤ ''ਚ ਲਾਂਚ ਹੋਈ ਪਹਿਲੀ ਇਲੈਕਟ੍ਰੋਨਿਕ ਬੱਸ, ਇਕ ਵਾਰ ਚਾਰਜ ਹੋਣ ''ਤੇ ਚੱਲੇਗੀ 200Km

09/24/2017 12:10:45 PM

ਜਲੰਧਰ- ਗੋਲਡਸਟੋਨ ਇੰਫ੍ਰਾਟੈੱਕ ਲਿਮਟਿਡ ਨੇ ਭਾਰਤ ਦੀ ਪਹਿਲੀ ਇਲੈਕਟ੍ਰੋਨਿਕ ਬੱਸ ਨੂੰ ਅਧਿਕਾਰਤ ਤੌਰ 'ਤੇ ਹਿਮਾਚਲ ਪ੍ਰਦੇਸ਼ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਗੋਲਡਸਟੋਨ ਈ-ਬੱਸਜ਼ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਟ੍ਰਾਂਸਪੋਰਟ ਮੰਤਰੀ ਜੀ.ਐੱਸ. ਬਾਲੀ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 
ਜਾਣਕਾਰੀ ਮੁਤਾਬਕ ਇਹ ਈ-ਬੱਸ ਕੁੱਲੂ-ਮਨਾਲੀ-ਰੋਹਤਾਂਗ ਦਰੇ ਦੇ ਵਿਚ ਚੱਲੇਗੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਇਲੈਟਕ੍ਰੋਨਿਕ ਬੱਸ ਨੂੰ ਭਾਰਤ 'ਚ ਬਣਾਇਆ ਗਿਆ ਹੈ ਅਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫਰ ਇੰਡੀਆ (ਏ.ਆਰ.ਏ.ਆਈ.) ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ। 
ਇਸ ਬੱਸ 'ਚ ਲਿਥੀਅਮ ਆਇਨਰ ਫਾਸਫੇਟ ਬੈਟਰੀ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਲੰਬੇ ਲਾਈਫਲਾਈਨ, ਬਿਹਤਰ ਪਾਵਰ ਦੇਣ ਦੇ ਨਾਲ ਸੁਰੱਖਿਅਤ ਵੀ ਹੈ। ਇਹ ਇਲੈਕਟ੍ਰੋਨਿਕ ਬੱਸ ਇਕ ਵਾਰ ਚਾਰਜ ਹੋਣ 'ਤੇ 200 ਕਿਲੋਮੀਟਰ ਤੱਕ ਚੱਲਦੀ ਹੈ।