ਹੁਣ ਨਹੀਂ ਖਰੀਦ ਸਕੋਗੇ ਡ੍ਰੀਮ ਕਾਰ Tata Safari Dicor

07/12/2017 5:21:38 PM

ਜਲੰਧਰ- ਟਾਟਾ ਨੇ ਆਪਣੀ ਪਾਪੂਲਰ ਐੱਸ. ਯੂ. ਵੀ ਸਫਾਰੀ ਡਾਇਕੋਰ ਦੀ ਵਿਕਰੀ ਬੰਦ ਕਰ ਦਿੱਤੀ ਹੈ ਅਤੇ ਕੰਪਨੀ ਦੀ ਆਫੀਸ਼ਿਅਲ ਵੈੱਬਸਾਈਟ ਤੋਂ ਵੀ ਇਸ ਕਾਰ ਨੂੰ ਹੱਟਾ ਦਿੱਤਾ ਗਿਆ ਹੈ। ਹੁਣ ਟਾਟਾ ਸਫਾਰੀ ਫੈਮਿਲੀ ਦੀ ਸਟਾਰਮ ਹੀ ਭਾਰਤੀ ਆਟੋਮੋਬਾਇਲ ਮਾਰਕੀਟ 'ਚ ਉਪਲੱਬਧ ਹੋਵੇਗੀ। ਕੰਪਨੀ ਅਤੇ ਡੀਲਰਸ਼ਿਪ ਦੋਨਾਂ ਨੇ ਕੰਫਰਮ ਕੀਤਾ ਹੈ ਕਿ ਟਾਟਾ ਸਫਾਰੀ ਡਾਇਕੋਰ ਦਾ ਪ੍ਰੋਡਕਸ਼ਨ ਰੋਕ ਦਿੱਤੀ ਗਈ ਹੈ। ਇਹ ਐੱਸ. ਯੂ. ਵੀ ਦੋ ਵੇਰਿਅੰਟਸ LX4*2ਅਤੇ 5X4*2 'ਚ ਉਪਲੱਬਧ ਸੀ। ਡੀਲਰਸ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਹੁਣ ਵੀ ਕੁੱਝ ਸਫਾਰੀ ਡਾਇਕੋਰ ਸਟਾਕ 'ਚ ਰੱਖੀ ਹਨ ਅਤੇ ਡਿਸਕਾਊਂਟ ਦੇ ਨਾਲ ਇਨ੍ਹਾਂ ਦਾ ਸਟਾਕ ਕਲਿਅਰ ਕੀਤਾ ਜਾ ਰਿਹਾ ਹੈ।

 

ਟਾਟਾ ਸਫਾਰੀ ਡਾਇਕੋਰ 'ਚ ਲਗਾ ਸੀ ਦਮਦਾਰ ਇੰਜਣ

ਟਾਟਾ ਸਫਾਰੀ ਡਾਇਕੋਰ 'ਚ 86 bhp ਪਾਵਰ ਜਨਰੇਟ ਕਰਨ ਵਾਲਾ 4 ਸਿਲੰਡਰ ਵਾਲਾ 2.0-ਲਿਟਰ ਟਰਬੋ ਡੀਜ਼ਲ ਇੰਜਣ ਦਿੱਤਾ ਗਿਆ। 2003 'ਚ ਇਸ ਦਾ ਫੇਸਲਿਫਟ ਵਰਜਨ ਲਾਂਚ ਕੀਤਾ ਗਿਆ।  ਟਾਟਾ ਨੇ 2005 'ਚ ਇਸ ਨੂੰ ਹੋਰ ਵੀ ਜ਼ਿਆਦਾ ਅਪਡੇਟ ਕਰਕੇ ਬਾਜ਼ਾਰ 'ਚ ਉਤਾਰਿਆ ਸੀ। ਪਰ ਇਕ ਵਾਰ ਫਿਰ 2007 'ਚ ਕੰਪਨੀ ਨੇ 5uro4 ਤਕਨੀਕ ਵਾਲਾ 2.2-ਲਿਟਰ ਡਾਇਕੋਰ ਟਾਰਬੋ ਡੀਜ਼ਲ ਇੰਜਣ ਦਿੱਤਾ ਜੋ 140 bhp ਪਾਵਰ ਅਤੇ 320 Nm ਟਾਰਕ ਜਨਰੇਟ ਕਰਦਾ ਸੀ।