ਹੈਚਬੈਕ ਸੈਗਮੈਂਟ ਨੂੰ ਟੱਕਰ ਦੇਵੇਗੀ ਟਾਟਾ 45x

03/11/2018 10:56:45 AM

ਜਲੰਧਰ- 20 ਸਾਲ ਤੋਂ ਜੇਨੇਵਾ ਮੋਟਰ ਸ਼ੋਅ 'ਚ ਲਗਾਤਾਰ ਹਿੱਸਾ ਲੈ ਰਹੀ ਟਾਟਾ ਮੋਟਰਸ ਨੇ ਇਸ ਸਾਲ ਧੂਮ ਮਚਾ ਦਿੱਤੀ ਹੈ। Evision ਸੇਡਾਨ ਦੇ ਕੰਸੈਪਟ ਨੂੰ ਲਾਂਚ ਕਰਨ ਬਾਅਦ ਟਾਟਾ ਨੇ ਨਵੀਂ ਕਾਰ45X ਦਾ ਕੰਸੈਪਟ ਨੂੰ ਪ੍ਰਦਰਸ਼ਿਤ ਕੀਤਾ ਹੈ, ਜਿਸ ਦੇ ਡਿਜ਼ਾਈਨ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਉਗੇ। ਟਾਟਾ ਨੇ 45X ਪ੍ਰੀਮੀਅਮ ਹੈਚਬੈਕ ਨੂੰ ਸ਼ੋਅਕੇਸ ਕੀਤਾ ਹੈ। ਇਸ ਕਾਰ ਨੂੰ ਨਵੇਂ ਪਲੇਟਫਾਰਮ Impact Design 2.0 'ਤੇ ਡਿਜ਼ਾਈਨ ਕੀਤਾ ਗਿਆ ਹੈ।


ਟਾਟਾ ਨੇ ਆਪਣੀ ਨਵੀਂ ਕੰਸੈਪਟ ਕਾਰ 45X ਨੂੰ ਜੇਨੇਵਾ ਮੋਟਰ ਸ਼ੋਅ 'ਚ ਸ਼ੋਅਕੇਸ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਸਾਰੇ ਮਾਮਲਿਆਂ 'ਚ ਹੁੰਡਈ i੨੦, ਮਾਰੂਤੀ ਬਲੀਨੋ ਅਤੇ ਵਾਕਸਵੈਗਨ ਪੋਲੋ ਤੋਂ ਬਿਹਤਰ ਹੋਵੇਗੀ ਅਤੇ ਇਹ 8 ਤੋਂ 10 ਲੱਖ ਰੁਪਏ 'ਚ ਲਾਂਚ ਹੋਵੇਗੀ।

ਦੋ ਇੰਜਣ ਆਪਸ਼ਨਜ਼
ਇਸ ਕਾਰ ਨੂੰ  Nexon’s 1.2 ਲੀਟਰ ਟਰਬੋ ਪੈਟਰੋਲ ਤੇ 1.5 ਲੀਟਰ ਡੀਜ਼ਲ ਟਰਬੋ ਇੰਜਣਸ 'ਚ ਮੁਹੱਈਆ ਕੀਤਾ ਜਾਵੇਗਾ। ਇਹ ਕਾਰ 125 ਹਾਰਸ ਪਾਵਰ ਦੀ ਤਾਕਤ ਪੈਦਾ ਕਰੇਗੀ। ਇਸ ਨੂੰ ਨਵੇਂ ਟਵਿਨ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਸਾਲ 2019 ਤਕ ਲਾਂਚ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਸਾਲ 2019 ਦੀ ਪਹਿਲੀ ਤਿਮਾਹੀ 'ਚ ਲਾਂਚ ਕੀਤਾ ਜਾਵੇਗਾ।