160 ਕਿ. ਮੀ. ਦੀ ਰੇਂਜ ਨਾਲ ਪ੍ਰਦਰਸ਼ਿਤ ਹੋਈ HK GT ਇਲੈਕਟ੍ਰਿਕ ਕਾਰ

03/18/2018 10:49:57 AM

ਜਲੰਧਰ- ਇਤਾਲਵੀ ਕਾਰ ਡਿਜ਼ਾਈਨ ਨਿਰਮਾਤਾ ਕੰਪਨੀ Pininfarina ਨੇ ਅਜਿਹੀ ਇਲੈਕਟ੍ਰਿਕ ਕਾਰ ਪ੍ਰਦਰਸ਼ਿਤ ਕੀਤੀ ਹੈ, ਜੋ ਆਲ ਵ੍ਹੀਲ ਡ੍ਰਾਈਵ ਸਿਸਟਮ 'ਤੇ ਕੰਮ ਕਰਦੀ ਹੈ ਅਤੇ 800 ਕਿਲੋਵਾਟ ਦੀ ਪਾਵਰ ਪੈਦਾ ਕਰਦੀ ਹੈ। ਇਸ ਐੱਚ. ਕੇ.  ਜੀ. ਟੀ. ਨਾਂ ਦੀ ਕਾਰ ਵਿਚ 38-ਕੇ. ਡਬਲਯੂ. ਐੱਚ. ਦੀ ਬੈਟਰੀ ਲਾਈ ਗਈ ਹੈ, ਜੋ ਇਕ ਵਾਰ ਫੁੱਲ ਚਾਰਜ ਕਰਨ 'ਤੇ 160 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ। ਕਾਰ ਦੇ ਡਿਜ਼ਾਈਨ ਨੂੰ ਖਾਸ ਬਣਾਉਂਦੇ ਹਨ ਇਸ ਵਿਚ ਦਿੱਤੇ ਗਏ ਗੁੱਲ-ਵਿੰਗ ਦਰਵਾਜ਼ੇ, ਜੋ ਉੱਪਰ ਵੱਲ ਖੁੱਲ੍ਹਦੇ ਹਨ।

 

ਵੱਧ ਤੋਂ ਵੱਧ ਰਫਤਾਰ 350 ਕਿ. ਮੀ. ਪ੍ਰਤੀ ਘੰਟਾ
ਇਲੈਕਟ੍ਰੀਕਲੀ ਚਾਰਜ ਹੋ ਕੇ ਕੰਮ ਕਰਨ ਵਾਲੀ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ 2.7 ਸੈਕੰਡਸ ਵਿਚ ਫੜ ਲੈਂਦੀ ਹੈ ਅਤੇ ਇਸ ਦੀ ਵੱਧ ਤੋਂ ਵੱਧ ਰਫਤਾਰ 350 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ।